ਚੰਗੇ ਮਾੜੇ ਹਲਾਤਾਂ ਨੂੰ ਵੇਖ ਭੱਜਣਾ ਇਨਸਾਨਾਂ ਦੇ ਕੰਮ ਨਹੀਂ, ਕੌਡੀ ਭਾਅ ਜਾਨ ਗਵਾਉਣੀ ਕਿਸੇ ਮਸਲੇ ਦਾ ਹੱਲ ਨਹੀਂ - ਇਕ ਸੋਚ
Connect with us apnews@iksoch.com

ਰਚਨਾਵਾਂ ਨਵੰਬਰ 2020

ਚੰਗੇ ਮਾੜੇ ਹਲਾਤਾਂ ਨੂੰ ਵੇਖ ਭੱਜਣਾ ਇਨਸਾਨਾਂ ਦੇ ਕੰਮ ਨਹੀਂ, ਕੌਡੀ ਭਾਅ ਜਾਨ ਗਵਾਉਣੀ ਕਿਸੇ ਮਸਲੇ ਦਾ ਹੱਲ ਨਹੀਂ

Published

on

ik soch story

ਬਾਗੀ-
ਰਾਤ ਦੇ ਇੱਕ ਵੱਜ ਚੁੱਕੇ ਸਨ । ਗਹਿਰੇ ਹਨੇਰੇ ਨੇ ਸਾਰੀ ਕਾਇਨਾਤ ਨੂੰ ਆਪਣੀ ਬੁੱਕਲ ਵਿੱਚ ਲੈ ਰੱਖਿਆ ਸੀ । ਗਲੀ ਵਿੱਚ ਕੁੱਤੇ ਭੌਕਣ ਦੀਆਂ ਅਵਾਜ਼ਾ ਆ ਰਹੀਆਂ ਸਨ । ਕਿਤੇ-ਕਿਤੇ ਚੌਕੀਦਾਰ ਸੀਟੀਆਂ ਵਜਾਕੇ ਲੋਕਾਂ ਨੂੰ ਚੌਕੰਨੇ ਕਰ ਰਿਹਾ ਸੀ । ਪਰ ਕਿਸ਼ਨ ਸਿੰਘ ਮੰਜੇ ਤੇ ਪਿਆ ਅਸਮਾਨੀ ਚਮਕਦੇ ਤਾਰਿਆਂ ਵੱਲ ਹੀ ਤੱਕ ਰਿਹਾ ਸੀ । ਨੀਂਦ ਤਾਂ ਕਿਧਰੇ ਸ਼ਾਇਦ ਉਡ-ਪੁੱਡ ਹੀ ਗਈ ਸੀ। ਉਸਦੇ ਦਿਮਾਗ ਅੰਦਰ ਸੋਚਾਂ ਦੇ ਵਾਅ-ਵਰੋਲੇ ਚਲ ਰਹੇ ਸਨ । ਉਹ ਤਾਂ ਭੁੱਖੇ ਢਿੱਡ ਮੰਜੇ ਤੇ ਪਿਆ ਪਾਸੇ ਮਾਰ ਰਿਹਾ ਸੀ , ਪਤਾ ਨਹੀਂ ਨੀਂਦ ਹੀ ਨਹੀਂ ਆ ਰਹੀ ਸੀ ਜਾਂ ਉਹ ਖੁਦ ਹੀ ਨਹੀਂ ਸੌਣਾ ਚਹੁੰਦਾ ਸੀ ?
ਸ਼ਾਇਦ ਨੀਂਦ ਹੀ ਨਹੀਂ ਆ ਰਹੀ ਸੀ । ਕਿਉਕਿ ਖੇਤੀ ਵਿੱਚ ਲਗਾਤਾਰ ਪੈ ਰਹੇ ਘਾਟੇ ਕਾਰਨ ਉਸਦੀ ਆਰਥਿਕ ਹਾਲਤ ਕੱਖੋਂ ਹੌਲੀ ਹੋ ਗਈ ਸੀ । ਤੀਹ ਵਿੱਘੇ ਜੱਦੀ ਜ਼ਮੀਨ ਸੀ ਜੋ ਹੌਲੀ-ਹੌਲੀ ਕਰਕੇ ਖੁਰ ਹੀ ਗਈ ਸੀ । ਮਸਾਂ ਪੰਜ ਸੱਤ ਵਿੱਘੇ ਹੀ ਬਚੀ ਸੀ ਉਸ ਤੇ ਵੀ ਬੈਂਕ ਦਾ ਲੋਨ ਸੀ । ਦੂਜੇ ਪਾਸੇ ਮਹਿੰਗੀਆਂ ਰੇਹਾਂ ਸਪਰੇਹਾਂ,ਘਰੇਲੂ ਖਰਚਿਆਂ ਕਰਕੇ ਸ਼ਾਹੂਕਾਰਾਂ ਦਾ ਕਰਜ਼ਾ ਜੋ ਦਿਨ ਰਾਤ ਲਗਦੇ ਵਿਆਜ ਕਰਕੇ ਵਧ ਫੁਲ ਰਿਹਾ ਸੀ । ਕੁਝ ਸਮਾਂ ਪਹਿਲਾਂ ਕਿਸ਼ਨ ਸਿੰਘ ਦੇ ਬਾਪ ਨੂੰ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨੇ ਜਕੜ ਲਿਆ ਸੀ । ਵਿਚਾਰੇ ਕਿਸ਼ਨ ਸਿੰਘ ਨੇ ਬਾਪ ਦਾ ਇਲਾਜ ਕਰਵਾਉਣ ਵਿੱਚ ਕੋਈ ਕਸਰ ਨਾ ਛੱਡੀ, ਬੜੇ ਮਹਿੰਗੇ ਇਲਾਜ ਕਰਵਾਏ , ਕਾਫੀ ਜਮੀਨ ਵੀ ਵੇਚ ਦਿਤੀ ਸਰਕਾਰੀ ਅਫਸਰਾਂ ਗੱਪੀ ਲੀਡਰਾਂ ਦੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਕਿ ਸ਼ਾਇਦ ਕੋਈ ਸਹਾਇਤਾ ਹੀ ਮਿਲ ਜਾਵੇ ਪਰ ਉਠ ਦੇ ਮੂੰਹ ਵਿੱਚ ਜ਼ੀਰੇ ਵਾਲੀ ਕਹਾਵਤ ਅਨੁਸਾਰ ਉਸਨੂੰ ਨਾ-ਮਾਤਰ ਸਹਾਇਤਾ ਦੇ ਕੇ ਸਾਡੇ ਸਿਸਟਮ ਨੇ ਇਹ ਸਾਬਿਤ ਕਰ ਦਿੱਤਾ ਕਿ ਸਰਕਾਰਾਂ ਸਿਰਫ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢ ਹੀ ਸਕਦੀਆਂ ਹਨ ਪਰ ਲੋਕਾਂ ਨੂੰ ਸਹੂਲਤਾਂ ਦੇਣ ਵੇਲੇ ਹਮੇਸ਼ਾ ਹੀ ਇਹਨਾਂ ਦੇ ਖਜਾਨੇ ਖਾਲੀ ਹੁੰਦੇ ਹਨ ।
ਅਖੀਰ ਇਸ ਭੈੜੀ ਬਿਮਾਰੀ ਤੇ ਕਿਸ਼ਨ ਸਿੰਘ ਦਾ ਘਰ ਵੀ ਲੱਗ ਗਿਆ ਤੇ ਉਸਦਾ ਬਾਪ ਵੀ ਨਾ ਬਚ ਸਕਿਆ । ਫਿਰ ਬੱਚਿਆਂ ਦੇ ਵਿਆਹ ਕੀਤੇ ਤੇ ਲੋਕ ਵਿਖਾਵੇ ਲਈ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਦਿਆਂ ਲੋੜੋਂ ਵੱਧ ਖਰਚੇ ਕਰਕੇ ਆਪਣੇ ਕਰਜੇ ਦੀ ਪੰਡ ਨੂੰ ਹੋਰ ਭਾਰੀ ਕਰ ਲਿਆ ਸੀ । ਫਸਲਾਂ ਵੀ ਲਗਾਤਾਰ ਧੋਖੇ ਦੇ ਰਹੀਆਂ ਸਨ ਨਿੱਤ ਕੁਦਰਤੀ ਮਾਰਾਂ ਕਰਕੇ ਲਹਿਰਾਉਦੇ ਹੋਏ ਖੇਤ ਖਰਾਬ ਹੋ ਰਹੇ ਸਨ । ਬੱਚਤ ਤਾਂ ਦੂਰ ਫਸਲਾਂ ਤੇ ਕੀਤਾ ਗਿਆ ਖਰਚ ਵੀ ਨਹੀਂ ਮੁੜਦਾ ਉਪਰੋਂ ਬਹੁਤ ਘੱਟ ਰੇਟ ਮਿਲਣ ਕਰਕੇ ਹੋਰ ਵੀ ਮੁਸ਼ਕਲਾਂ ਹੋ ਰਹੀਆਂ ਸਨ । ਮੁਕਦੀ ਗੱਲ ਕਿਸ਼ਨ ਸਿੰਘ ਨੂੰ ਹਰ ਸਮੇਂ ਬੈਂਕ ਦਾ ਕਰਜ , ਸ਼ਾਹੂਕਾਰਾਂ ਦਾ ਵਿਆਜ਼ ਤੇ ਆਪਣੇ ਪਰਿਵਾਰ ਦਾ ਧੁੰਦਲਾ ਭਵਿਖ ਹੀ ਨਜ਼ਰ ਆਉਦਾ ਸੀ ।
ਰਾਤ ਦਾ ਆਖਰੀ ਪਹਿਰ ਹੋ ਚੁੱਕਾ ਸੀ । ਪਰ ਉਸਦੀ ਸੋਚਾਂ ਵਾਲੀ ਤੰਦ ਨਹੀਂ ਟੁੱਟੀ ਸੀ । ਸੋਚਦਿਆਂ ਸੋਚਦਿਆਂ ਕਿੰਨੀ ਵਾਰ ਹੀ ਉਸਦੀਆਂ ਅੱਖਾਂ ਵਿੱਚ ਹੰਝੂ ਆਏ ਸਨ । ਇੰਝ ਲਗਦਾ ਸੀ ਜਿਵੇਂ ਕਿਸ਼ਨ ਸਿੰਘ ਨੇ ਜਿੰਦਗੀ ਦੀਆਂ ਬੁਝਾਰਤਾਂ ਅੱਗੇ ਹਾਰ ਮੰਨ ਲਈ ਹੋਵੇ , ਉਹ ਦੁੱਖਾਂ ਦਰਦਾਂ ,ਤੰਗੀਆਂ-ਤਰੁੱਟੀਆਂ ਨਾਲ ਲੜਦਾ ਲੜਦਾ ਥੱਕ ਚੁਕਾ ਸੀ ਅਤੇ ਹੁਣ ਉਸਦਾ ਹੌਸਲਾ ਵੀ ਟੁੱਟ ਚੁਕਾ ਸੀ ।
“ ਮੈਂ ਕਿਹਾ ਦੀਪ ਦੇ ਬਾਪੂ ਉਠੋ ਚਾਹ ਪੀ ਲਵੋ , ਪਈ ਪਈ ਠੰਡੀ ਹੋ ਜਾਣੀ ਐ ”
ਕਿਸ਼ਨ ਸਿੰਘ ਦੀ ਘਰਵਾਲੀ ਨੇ ਉਸਨੂੰ ਹਲੂਣਦਿਆਂ ਜਗਾਇਆ । ਉਹ ਉਠਿਆ , ਕੋਈ ਪਤਾ ਨਹੀਂ ਕਦੋਂ ਨੀਂਦ ਆਈ ਸੀ । ਚਾਹ ਪੀਕੇ ਕਿਸ਼ਨ ਸਿੰਘ ਨੇ ਟੋਕਰਾ ਚੁਕਿਆ ਅਤੇ ਪਸ਼ੂਆਂ ਨੂੰ ਚਾਰਾ ਪਾਉਣ ਲੱਗਿਆ ।
“ ਦੀਪ ਦੇ ਬਾਪੂ ! ਆਹ ਬਿਜਲੀ ਦਾ ਬਿੱਲ ਆਇਆ ਪਿਆ , ਆਪਾਂ ਪਿਛਲੀ ਵਾਰ ਵੀ ਨਹੀਂ ਭਰਿਆ । ਹਾਂ ਨਾਲੇ ਘਰ ਦਾ ਰਾਸ਼ਨ ਪਾਣੀ ਵੀ ਲਿਆਉਣ ਵਾਲਾ, ਤੁਸੀਂ ਲਾਲਿਆਂ ਨਾਲ ਗੱਲ ਤਾਂ ਕਰਿਉ , ਸੁੱਖ ਨਾਲ ਹੁਣ ਤਾਂ ਫਸਲ ਵੀ ਆਉਣ ਵਾਲੀ ਆ, ਪ੍ਰਮਾਤਮਾ ਸੁੱਖ ਰੱਖੇ ਇਹਨਾਂ ਦਾ ਤਾਂ ਭਾਰ ਹੌਲਾ ਕਰੀਏ ਐਂਤਕੀ । ਜੇ ਚਾਰ ਪੈਸੇ ਮੰਗ ਲੈਨੇ ਆ ਤਾਂ ਐਵੇ ਸੁੰਡੀ ਵਾਂਗ ਵਟ ਖਾ ਜਾਂਦੇ ਆ ਨਾਲੇ ਸਾਰੀ ਫਸਲ ਵੀ ਇਹਨਾਂ ਨੂੰ ਵੇਚਦੇ ਆਂ ”
“ ਬਸ ਇੰਦਰ ਕੌਰੇ , ਜੀਹਦਾ ਰੱਬ ਵੈਰੀ ਹੋਜੇ ਉਹਦਾ ਤਾਂ ਪੱਤਾ-ਪੱਤਾ ਵੈਰੀ ਹੋ ਜਾਂਦਾ , ਚੱਲ ਕੋਈ ਨਾ ਮੈਂ ਅੱਜ ਪੱਕਾ ਹੱਲ ਕਰਦਾ ” ਇਹ ਕਹਿੰਦਿਆਂ ਕਿਸ਼ਨ ਸਿੰਘ ਨੇ ਬਲਦ ਰੇਹੜੀ ਜੋੜੀ ਤੇ ਖੇਤਾਂ ਵੱਲ ਚੱਲ ਪਿਆ । ਸੋਚਦਿਆਂ-ਸੋਚਦਿਆਂ ਕਦ ਖੇਤ ਪਹੁੰਚ ਗਿਆ ਉਸਨੂੰ ਕੁਝ ਪਤਾ ਨਾ ਲੱਗਾ , ਖੇਤ ਪਹੁੰਚਕੇ ਉਸਨੇ ਬਲਦ ਰੇਹੜੀ ਚਾਰੇ ਦੇ ਵੱਢ ਵਿੱਚ ਖੜੀ ਕਰ ਦਿੱਤੀ ਤੇ ਆਪ ਮੋਟਰ ਵਾਲੇ ਕਮਰੇ ਨੂੰ ਖੋਲ੍ਹਕੇ ਕੁਝ ਭਾਲਣ ਲੱਗਾ , ਜੋ ਉਹ ਭਾਲ ਰਿਹਾ ਸੀ ਸ਼ਾਇਦ ਉਸਨੂੰ ਨਹੀਂ ਲੱਭਿਆ ਸੀ ਫਿਰ ਉਸਨੇ ਇੱਕ ਰੱਸਾ ਚੁਕਿਆ ਤੇ ਬਾਹਰ ਲੱਗੇ ਨਿੰਮ ਦੇ ਦਰੱਖਤ ਕੋਲ ਆ ਗਿਆ । ਕੁਝ ਪਲ ਉੱਪਰ ਵੇਖਣ ਮਗਰੋਂ ਉਹ ਰੱਸੇ ਨੂੰ ਗੰਢਾਂ ਦੇਣ ਲੱਗਿਆ ।
ਇਹ ਕੀ ? ਕਿਸ਼ਨ ਸਿੰਘ ਤਾਂ ਖੁਦ ਨੂੰ ਫਾਹੇ ਲਾਉਣ ਦੀ ਤਿਆਰੀ ਕਰ ਰਿਹਾ ਸੀ । ਜਦੋਂ ਰੱਸਾ ਤਿਆਰ ਕਰਕੇ ਉਹ ਨਿੰਮ ਨਾਲ ਬੰਨ੍ਹਣ ਲੱਗਾ ਤਾਂ ਇੱਕ ਪੰਛੀ ਉਸ ਟਾਹਣੇ ਤੇ ਆਕੇ ਬੈਠ ਗਿਆ ਤੇ ਉਸ ਵੱਲ ਵੇਖਣ ਲੱਗਾ । ਸ਼ਾਇਦ ਉਹ ਇੱਕ ਇਨਸਾਨ ਨੂੰ ਜਿੰਦਗੀ ਹੱਥੋਂ ਹਾਰਦਾ ਹੋਇਆ ਵੇਖ ਰਿਹਾ ਸੀ ।
“ ਰੱਬ ਦੇ ਭਗਤਾ , ਮੈਂ ਤਾਂ ਕਿਸਮਤ ਦਾ ਮਾਰਿਆ ਇਨਸਾਨ ਹਾਂ , ਤੂੰ ਤੇ ਅਜ਼ਾਦ ਪੰਛੀ ਐ । ਤੈਨੂੰ ਤੇ ਕੋਈ ਹੱਦਾਂ ਜਾਂ ਬੰਦਿਸ਼ਾ ਨਹੀਂ ਨਾ ਹੀ ਤੂੰ ਮੇਰੀ ਤਰ੍ਹਾਂ ਕਿਸੇ ਦਾ ਕਰਜਈ ਐ ਤੂੰ ਤੇ ਅੱਜ ਦਾ ਅਨੰਦ ਮਾਣਦਾ ਐ ਪਰ ਮੇਰੇ ਤਾਂ ਕੱਲ੍ਹ ਦੇ ਫਿਕਰਾਂ ਨੇ ਅੱਜ ਵੀ ਹਰਾਮ ਕਰ ਰੱਖਿਆ ਹੈ। ਚੱਲ ਉਡ ਜਾ ਤੇ ਆਪਣੀ ਅਜ਼ਾਦੀ ਦਾ ਅਨੰਦ ਮਾਣ ”
ਕਿਸ਼ਨ ਸਿੰਘ ਨੇ ਮਨ ਹੀ ਮਨ ਉਸ ਪੰਛੀ ਨੂੰ ਕਿਹਾ ।
“ ਕਿਉ ਕਿਸ਼ਨ ਸਿੰਹਾਂ , ਇੰਨੀ ਛੇਤੀ ਜਿੰਦਗੀ ਤੋਂ ਹਾਰ ਮੰਨ ਲਈ ? ਮੈਂ ਤਾਂ ਸੁਣਿਆ ਸੀ ਕਿ ਇਨਸਾਨ ਬੜੇ ਦਲੇਰ ਹੁੰਦੇ ਨੇ ਪਰ ਤੂੰ ਤੇ ਬੜਾ ਕਾਇਰ ਨਿਕਲਿਆ ਜੋ ਜਿੰਦਗੀ ਦੀਆਂ ਛੋਟੀਆਂ ਛੋਟੀਆਂ ਪ੍ਰੀਖਿਆਵਾਂ ਤੋਂ ਹੀ ਡਰਦਾ ਫਿਰਦਾ ਐ । ਇਹ ਖੁਸ਼ੀ ਗਮੀ , ਦੁੱਖ ਤਕਲੀਫਾਂ ਤਾਂ ਜਿੰਦਗੀ ਵਿੱਚ ਰੁੱਤਾਂ ਵਾਂਗ ਆਉਦੇ-ਜਾਂਦੇ ਰਹਿੰਦੇ ਨੇ । ਪਰ ਇਹਨਾ ਤੋਂ ਡਰਦਿਆਂ ਆਪਣੀ ਇੰਨੀ ਕੀਮਤੀ ਜਿੰਦਗੀ ਗਵਾਉਣੀ ਵੀ ਕੋਈ ਚੰਗਾ ਕੰਮ ਨਹੀਂ । ਤੂੰ ਆਪਣਾ ਨਹੀਂ ਤੇ ਘੱਟੋ-ਘੱਟ ਆਪਣੇ ਪਰਿਵਾਰ ਬਾਰੇ ਤਾਂ ਸੋਚ ”
ਉਸ ਪੰਛੀ ਨੇ ਕਿਸ਼ਨ ਸਿੰਘ ਨੂੰ ਖੁਦਕੁਸ਼ੀ ਤੋਂ ਵਰਜ਼ਦਿਆਂ ਕਿਹਾ ।
“ ਪਰ ਮੈਂ ਕੀ ਕਰਾਂ , ਮੇਰਾ ਤਾਂ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ । ਇਹਨਾਂ ਫਸਲਾਂ ਤੇ ਕੋਈ ਭਰੋਸਾ ਨਹੀਂ ਰਿਹਾ , ਜੇ ਕਿਤੇ ਚੰਗਾ ਝਾੜ ਹੋ ਜਾਵੇ ਤਾਂ ਚੰਗਾ ਭਾਅ ਨਹੀਂ ਮਿਲਦਾ , ਦਿਨੋਂ ਦਿਨ ਖਰਚੇ ਵਧਦੇ ਜਾਂਦੇ ਨੇ,ਉਪਰੋਂ ਆਹ ਬੈਂਕਾ ਵਾਲੇ ਫੋਨ ਤੇ ਫੋਨ ਕਰੀ ਜਾਂਦੇ ਆ ਕਿ ਲਿਮਟਾਂ ਭਰੋ ਛੇਤੀ ਤੇ ਦੂਜੇ ਪਾਸੇ ਸ਼ਾਹੂਕਾਰਾਂ ਦਾ ਵਿਆਜ਼ ਦਿਨ ਰਾਤ ਵਧੀ ਫੁਲੀ ਜਾਂਦਾ , ਹੁਣ ਤੂੰ ਹੀ ਦੱਸ ਮੈਂ ਫਾਹਾ ਨਾ ਲਵਾਂ ਤਾਂ ਹੋਰ ਕੀ ਕਰਾਂ ?
ਕਿਸ਼ਨ ਸਿੰਘ ਨੇ ਭਰੇ ਮਨ ਨਾਲ ਉਸਨੂੰ ਇੱਕ ਸਵਾਲ ਕੀਤਾ ।
“ ਵੇਖ ਕਿਸ਼ਨ ਸਿੰਹਾਂ , ਮੇਰੀਆਂ ਕਹੀਆਂ ਗੱਲਾਂ ਤੈਨੂੰ ਕੌੜੀਆਂ ਜਰੂਰ ਲੱਗਣਗੀਆਂ , ਅਸਲ ਵਿੱਚ ਫਾਹਾ ਤਾਂ ਤੂੰ ਉਦੋਂ ਹੀ ਲੈ ਲਿਆ ਸੀ ਜਦੋਂ ਤੂੰ ਆਪਣੇ ਬੱਚਿਆਂ ਦੇ ਵਿਆਹ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਦਿਆਂ ਕੀਤੇ ਸਨ । ਕੀ ਲੋੜ ਸੀ ਇੰਨਾਂ ਲੋਕ ਵਿਖਾਵਾ ਤੇ ਸ਼ੋਸੇਬਾਜ਼ੀ ਕਰਨ ਦੀ , ਉਸ ਚਾਰ ਦਿਨਾਂ ਦੀ ਫੋਕੀ ਵਾਹ ਵਾਹ ਨੇ ਤੇਰਾ ਸਾਰਾ ਢਾਂਚਾ ਖਰਾਬ ਕਰ ਦਿੱਤਾ ਸੀ । ਉਸ ਤੋਂ ਬਾਅਦ ਇਹਨਾਂ ਵੱਡੀਆਂ-ਵੱਡੀਆਂ ਕੋਠੀਆਂ ਕਾਰਾਂ ਤੇ ਹੋਰ ਫਾਲਤੂ ਖਰਚਿਆਂ ਨੇ ਤੈਨੂੰ ਹੋਰ ਜਿਆਦਾ ਕਰਜਈ ਕਰ ਦਿੱਤਾ । ਆਪਾਂ ਦਸਾਂ ਨਹੁੰਆਂ ਕੀ ਕਿਰਤ ਕਰਕੇ ਖਾਣ ਵਾਲੇ ਹਾਂ, ਇਹ ਮੋਟਰ ਕਾਰਾਂ ਤੇ ਅਲੀਸ਼ਾਨ ਬੰਗਲੇ ਤਾਂ

-ਸੁਖਵਿੰਦਰ ਚਹਿਲ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ


Copyright by IK Soch News powered by InstantWebsites.ca