Nasha Mobile Da- SP Mann | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਨਸ਼ਾ ਮੋਬਾਇਲਾਂ ਦਾ

Published

on

latest punjabi poetry

ਅੱਧੀ ਜਨਤਾ ਚੱਲ ਪਈ ਨੈੱਟ ਤੇ
ਕਰਦੀ ਲੋਕ ਵਿਖਾਵੇ
ਭਟਕੀ ਹੋਈ ਏਸ ਜਵਾਨੀਂ
ਨੂੰ ਕਿਹੜਾ ਸਮਝਾਵੇ
ਹਰ ਕੋਈ ਪੱਟਿਆ ਫਿਰਦਾ
ਨਵੇਂ ਸਟਾਇਲਾਂ ਦਾ
ਸਭ ਤੌਂ ਮਾੜਾ ਅੱਜ ਕੱਲ
ਨਸ਼ਾ ਮੋਬਾਇਲਾਂ ਦਾ

ਮੁੰਡਿਆਂ ਦੀ ਗੱਲ ਛੱਡੋ
ਅੱਜ ਕੱਲ ਕੁੜੀਆਂ ਵੀ ਜੀ ਘੱਟ ਨਹੀਂ
ਗੀਤਾਂ ਵਾਲੇ ਮਿਲ ਜਾਦੇਂ ਕਈ ਨੇ
ਪਰ ਮਿਲਦੇ ਅਸਲੀ ਜੱਟ ਨਹੀਂ
ਉਹ ਖੇਤਾਂ ਵਾਲੇ ਜੱਟ ਨਹੀਂ
ਜ਼ਿਕਰ ਕਿਉਂ ਨੀ ਕਰਦਾ
ਕੋਈ ਕੱਟੀਆਂ ਜੇਲਾਂ ਦਾ
ਸਭ ਤੌਂ ਮਾੜਾ ਅੱਜ ਕੱਲ
ਨਸ਼ਾ ਮੋਬਾਇਲਾਂ ਦਾ

ਲੱਭਦਾ ਲੁੱਬਦਾ ਕੁਝ ਨੀ ਵਿੱਚੋਂ
ਸਾਰਾ ਦਿਨ ਹੀ ਮੱਥਾ ਮਾਰੀ ਦਾ
ਲੱਭਣਾਂ ਪਉਗਾ ਹੱਲ ਕੋਈ ਛੇਤੀ
ਤਕੜੀ ਏਸ ਬਿਮਾਰੀ ਦਾ
ਲਾ ਇਲਾਜ ਬਿਮਾਰੀ ਦਾ
ਹੁਣ ਤਾਂ ਮਾਨ ਵੀ ਪੱਟਿਆ ਫਿਰਦਾ
ਕਿਉਟ ਸਮਾਇਲਾਂ ਦਾ
ਸਭ ਤੌਂ ਮਾੜਾ ਅੱਜ ਕੱਲ
ਨਸ਼ਾ ਮੋਬਾਇਲਾਂ ਦਾ
ਮੈਨੂੰ ਵੀ ਲੱਗਿਆ ਫਿਰਦਾ
ਨਸ਼ਾ ਮੋਬਾਇਲਾਂ ਦਾ

  • ਐਸਪੀ ਮਾਨ
  • 120

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca