Delhi te Kisan | Sohi | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਦਿੱਲੀ ਤੇ ਕਿਸਾਨ

Published

on

punjabi poetry

ਗੱਲ ਦਿੱਲੀ ਦੀ ਕਰਨ ਲੱਗਾ ਜਹਿੜੀ 18 ਵਾਰੀ ਪਹਿਲਾਂ ਵੀ ਜਿੱਤੀ ਆ,
ਆਹ ਜਿੰਨਾਂ ਨਾਲ ਹੁਣ ਪੰਗਾ ਲਿਆ ਇਹ ਪੰਜਾਬ ਦੇ ਕਿਰਤੀ ਆ,
ਬੁੱਕਦੇ ਫਿਰਦੇ ਆ ਦਿੱਲੀ ਦੀਆਂ ਸੜਕਾਂ ਤੇ ਫਾਰਮਟਰੈਕ, ਸੋਨੇਲੀਕੇ ਤੇ ਸਵਰਾਜ,
ਦਿੱਲੀ ਦੇ ਲਾਲੇ ਤਾਂ ਅੰਦਰ ਬੈਠੇ ਆਂਈਂ ਕਰੀ ਜਾਂਦੇ ਨੇ ਬਾਹਰ ਜਾਹਜ ਉੱਤਰ ਆਇਆ ਜਾਹਜ,
ਲਿਸ਼ਕਾਂ ਮਾਰਦੇ ਆ ਟਰੈਟਰ ਜਿਂਵੈ ਕੀਤੀ ਹੁੰਦੀ ਆ ਨਵੀਂ ਵਿਆਹੀ ਤਿਆਰ,
ਲਾਇਨ ਚ ਖੜੇ ਇੱਦਾਂ ਲਗਦੇ ਆ ਜਿਂਵੇ ਸ਼ੋਰੂਮ ਚ ਖੜੀ ਹੋਵੇ ਮਰਸਡੀ ਕਾਰ,
ਬਾਰਡਰ ਤੇ ਗੁਰੂ ਕੀ ਫੌਜ ਬੈਠੀ ਆ ਤੇ ਟਾਵਰਾਂ ਤੇ ਹੀ ਲਾਤੇ ਆ ਕੇਸਰੀ ਨਿਸ਼ਾਨ ਸਾਬ,
ਪਹਿਲੀ ਵਾਰੀ ਜਾਕੇ ਤਾਂ ਆਂਏ ਲਗਦਾ ਜਿਂਵੇ ਸਾਰਾ ਇੱਥੇ ਹੀ ਆਗਿਆ ਹੁੰਦਾ ਪੰਜਾਬ।
ਜਵਾਨੀ ਪੰਜਾਬ ਦੀ ਬੁੱਕਦੀ ਫਿਰਦੀ ਆ ਹਿੱਕ ਤੇ ਸੈਂਟਰ ਦੀ ਸਰਕਾਰ ਦੇ,
ਆਹ ਨਵੇਂ ਜੇ ਮੁੰਡੇ ਵੀ ਸਲਾਹਾਂ ਕਰੀ ਜਾਂਦੇ ਆ ਟਰਾਲੀ ਲੈ ਚੱਲੀਏ ਜਾਂ ਜਾਣਾ ਕਾਰ ਤੇ,
ਠੰਡ ਚ ਠੰਡੇ ਪਾਣੀ ਨਾਲ ਨਾਹੀ ਜਾਂਦੇ ਨੇ ਬਾਬੇ ਪਰਵਾਹ ਨੀ ਕੋਈ ਪੋਹ ਤੇ ਮਾਘ ਦੀ,
ਘਰ ਵਾਲਾ ਕੰਮ ਹੀ ਆ ਉੱਥੇ ਕਹਿੰਦਾ ਨਾਲ ਦੀ ਟਰਾਲੀ ਵਾਲੇ ਤੋਂ ਫੜਲਾ ਕੌਲੀ ਜਾਗ ਦੀ,
ਬਦਾਮਾਂ ਦੇ ਲੰਗਰ ਲੱਗੇ ਹੋਏ ਨੇ ਪਰੌਂਠੇ ਪੱਕਦੇ ਆ ਨਾਲ ਦਹੀਂ ਬੂੰਦੀ ਦੇ,
ਹਾਈਵੇ ਤੇ ਦੇਗੇ ਆਈਂ ਚਾੜੀ ਬੈਠੇ ਨੇ ਜਿਂਵੇ ਵਿਆਹ ਵਾਲੇ ਘਰੇ ਕੜਾਹੀ ਚੜੀ ਹੁੰਦੀ ਏ।
ਉਹ ਜਿਂਵੇਂ ਪੰਜਾਬੀ ਚ ਕਹਿੰਦੇ ਹੁੰਦੇ ਨੇ ਕਿ ਅਕਲ ਨਾ ਮੌਤ ਨਾ ਰੱਖਿਆ ਕੰਗਣਾ ਰਨੌਤ,
ਮੋਦੀ ਦੀ ਚੇਲੀ ਆ ਇਹ ਪੇਡ ਗਰਲ ਸਵੇਰੇ ਈ ਦਿੰਦੀ ਆ ਟਵਿੱਟਰ ਤੇ ਭੌਂਕ,
ਆਹ ਗੋਦੀ ਮੀਡੀਆ ਵੀ ਮੋਦੀ ਮੋਦੀ ਕਰੀ ਜਾਂਦਾ ਠੰਡ ਚ ਬੈਠੇ ਦਿਸਦੇ ਨੀ ਕਿਸਾਨ,
ਹੁਣ ਆਹ ਅਗਲੀ ਵਾਰੀ ਕਣਕ ਵੀ ਗਮਲਿਆਂ ਚ ਹੀ ਲਾਲਿਓ ਥੋਨੂੰ ਜਿਆਦਾ ਗਿਆਨ,
ਸਾਨੂੰ ਇਹ ਵੀ ਪਤਾ ਦਿੱਲੀਏ ਤੂੰ ਐਨੇ ਜੋਗੀ ਹੈਨੀ ਤੂੰ ਤਾਂ ਅੰਬਾਨੀ ਅਡਾਨੀ ਦੀ ਚੱਕ ਚ ਸੀ,
ਤੂੰ ਹੀ ਆਪੇ ਕੰਮ ਵਧਾ ਲਿਆ ਦਿੱਲੀਏ ਪੰਜਾਬ ਸਿਂਓਂ ਤਾਂ ਚੁੰਨੀ ਚੜਾਉਣ ਦੇ ਹੱਕ ਚ ਸੀ।
ਤੂੰ ਲੰਗਰ ਪੀਜਿਆਂ ਦੇ ਦੇਖ ਦੇਖ ਰੋਈ ਜਾਨੀ ਏ ਅਸੀਂ ਤਾਂ ਸੋਨਾ ਚਾਂਦੀ ਵੀ ਖਾਂਵਾਗੇ,
ਡਟੇ ਬੈਠੇ ਆਂ ਲਿੱਤਰਾਂ ਵਾਲਿਆ ਜਦੋਂ ਵੀ ਗਏ ਜਿੱਤ ਕੇ ਹੀ ਜਾਂਵਾਗੇ।

  • ਸੋਹੀ ਲਿੱਤਰਾਂ ਵਾਲਾ
  • 68

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca