Kisaani Morcha- Simarjeet Kaur | Latest Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਕਿਸਾਨੀ ਮੋਰਚਾ ਦੇ ਹਾਲਾਤਾਂ ‘ਤੇ ਆਧਾਰਿਤ

Published

on

latest punjabi poetry

ਹੁਣ ਕਰਨਾ ਨਹੀਂ,ਪਰ ਜਰੂਰੀ ਹੋ ਗਿਆ
ਹੁਣ ਮਰਨਾ ਨਹੀਂ, ਪਰ ਜਰੂਰੀ ਹੋ ਗਿਆ
ਕਰ ਜਾਂ ਮਰ, ਜਿੱਤ ਜਾਂ ਹਾਰ
ਏ ਤਾਂ ਜਿਵੇਂ ਹੁਣ ਜਮਹੂਰੀ ਹੋ ਗਿਆ
ਇਹ ਨਾ ਉਹ
ਏ ਤਾਂ ਹੁਣ ਇਹੀ ਹੋ ਗਿਆ
ਓਧਰ ਨਾ ਏਧਰ
ਏ ਤਾਂ ਹੁਣ ਏਥੇ ਹੀ ਹੋ ਗਿਆ
ਗਰਮ ਨਾ ਸਰਦ
ਏ ਤਾਂ ਸਦਾਬਹਾਰ ਹੋ ਗਿਆ
ਹੋਏ ਚਿਰੀਂ ਲਾਮਬੰਦ
ਹਾਕਮ ਲਈ ਤਾਂ ਚੁਣੌਤੀ ਹੋ ਗਿਆ
ਪਲਟੂੂ ਫਿਰ ਤਖਤ
ਹੋਊ ਲੋਕਾਂ ਦਾ ਰਾਜ
ਦੇਸ਼ ਲਈ ਬਸ ਜਰੂਰੀ ਹੋ ਗਿਆ
ਵੱਜਣਗੇ ਨਾਰੇ,ਗੱਜਣਗੇ ਜੈਕਾਰੇ
ਸਾਡਾ ਜਿੱਤ ਨਿਸ਼ਾਨ ਹੋ ਗਿਆ
ਰਸਤੇ ਤੋਂ ਪਾਰ, ਨਾ ਰਸਤੇ ਦੇ ਨਾਲ
ਰਸਤਾ ਹੀ ਘਰ- ਪਰਿਵਾਰ ਹੋ ਗਿਆ
ਭੱਜਣਗੇ ਲੋਟੂ, ਭੱਜਣਗੇ ਚੋਰ
ਏਕੇ ਦਾ ਹੀ ਤਾਂ ਕਮਾਲ ਹੋ ਗਿਆ
ਸਿਮਰ ਨਾ ਤੂੰ ਦੇਖਿਆ ਸੀ ਕਦੇ
ਨਾ ਦੇਖੇ ਸ਼ਾਇਦ ਫਿਰ
ਹੋਇਆ ਜੋ ਵੀ
ਘੱਟ ਨਾ, ਚਮਤਕਾਰ ਹੋ ਗਿਆ
ਬੁੱਝ ਸਕਦੇ ਨੇ ਦੀਵੇ
ਸੂਰਜ ਕਦੇ ਬੁੱਝਦੇ ਨਾ
ਝੁਕਣਗੇ ਵੈਰੀ
ਹੌਂਸਲੇ ਹੁਣ ਮੁੱਕਦੇ ਨਾ
ਰੌਸ਼ਨੀਆਂ ਦਾ ਤਾਂ ਪਸਾਰ ਹੋ ਗਿਆ
ਲੱਗਦਾ ਹੁਣ ਸੱਚੀ ਇਨਕਲਾਬ ਹੋ ਗਿਆ
ਮੇਰੇ ਸਮੇਂ ਦਾ ਇਨਕਲਾਬ ਹੋ ਗਿਆ।

  • ਸਿਮਰਜੀਤ ਕੌਰ
  • 135

ਰਚਨਾਵਾਂ ਜਨਵਰੀ 2021

ਸਚਾਈ

Published

on

poetry

ਸੱਤਾਧਾਰੀਆਂ ਚ ਬਾਕੀ ਸਭ
ਬਸ ਸਤ ਨਹੀਂ ਹੁੰਦਾ
ਛੱਪ ਜਾਵੇ ਭਾਵੇਂ ਅਖ਼ਬਾਰਾਂ ਚ
ਝੂਠ ਕਦੇ ਸੱਚ ਨਹੀ ਹੁੰਦਾ

ਬੇਔਲਾਦੇ ਹਾਕਮਾਂ ਦੇ ਸਰੀਰ ਚ
ਲੱਗੇ ਮੈਨੂੰ ਰੱਤ ਨਹੀਂ ਹੁੰਦਾ
ਅੰਤ ਸਭ ਦਾ ਹੀ ਇਕ ਦਿਨ ਹੋ ਜਾਣਾ
ਅੱਖਾਂ ਫੇਰਿਆ ਇਸਤੋਂ ਬਚ ਨਹੀਂ ਹੁੰਦਾ

ਮੰਜਾ ਖੜ੍ਹਾ ਕਰ ਆਏ ਆ ਦਿੱਲੀ
ਹੁਣ ਥੁੱਕ ਕੇ ਸਾਡੇ ਤੋ ਚਟ ਨੀ ਹੁੰਦਾ
ਸਾਡੇ ਮਰਿਆ ਪਿੱਛੋਂ ਕਰ ਲੀ ਕਾਨੂੰਨ ਲਾਗੂ
ਪਿੱਛੇ ਸਾਡੇ ਤੋ ਹੁਣ ਭੱਜ ਨਹੀਂ ਹੁੰਦਾ

ਪਿੱਤੇ ਬਿਨਾਂ ਪੌਲ ਖੰਡੇ ਦੀ
ਧਾਰਾ ਤਿਖੀਆਂ ਤੇ ਨੱਚ ਨਹੀਂ ਹੁੰਦਾ
ਦੱਸਦੀ ਸੀ ਜਿਹਨੂੰ ਨਸ਼ੇੜੀ
ਕਿਉ ਉਹੀ ਜਵਾਨੀ ਤੋ ਹੁਣ ਬਚ ਨੀ ਹੁੰਦਾ

  • ਕੰਵਲਜੀਤ ਸਿੰਘ
  • 306

Continue Reading

ਰਚਨਾਵਾਂ ਜਨਵਰੀ 2021

ਪੰਜਾਬ ਤੋਂ ਉੱਠਿਆ ਇਨਕਲਾਬ

Published

on

poetry

ਇਹ ਨੇ ਮਿੱਤਰਾ ਸਿਆਸਤ ਤੋਂ ਪਰ੍ਹੇ ਦੀਆਂ ਗੱਲਾਂ,
ਇਹ ਤਾਂ ਮਿੱਤਰਾ ਬੰਦੇ ਖੋਟੇ ਖ਼ਰੇ ਦੀਆਂ ਗੱਲਾਂ।
ਤੂੰ ਸੁਣਿਆ ਪੜ੍ਹਿਆ ਜਾਂ ਫ਼ਿਲਮੀ ਵੇਖਿਆ ਹੋਣਾ,
ਕਿਵੇਂ ਸਮਝਾਈਏ ਤੈਨੂੰ ਸਾਗਰ ਤਰੇ ਦੀਆਂ ਗੱਲਾਂ।
ਇਹ ਇਨਕਲਾਬ ਜੋ ਪੰਜਾਬ ਤੋਂ ਹੈ ਉੱਠਿਆ,
ਇਹ ਲੋਟੂ ਨੇ ਸਰਕਾਰਾਂ ਆਮ ਸ਼ਰੇ ਦੀਆਂ ਗੱਲਾਂ।
ਵੱਖਵਾਦੀ ,ਅੱਤਵਾਦੀ ਸਾਨੂੰ ਵਿਕੇ ਜ਼ਮੀਰ ਆਖਣ,
ਇਹ ਚੈਨਲ ਅਖ਼ਬਾਰਾਂ ਬੰਦੇ ਡਰੇ ਦੀਆਂ ਗੱਲਾਂ।
ਦੁਨੀਆ ਹੈ ਕਾਇਲ ਇਨ੍ਹਾਂ ਅਣਖ਼ੀ ਸਰਦਾਰਾਂ ਦੀ,
ਯੂਕੇ ਕਨੇਡਾ ਵਿੱਚ ਹੋਣ ਵਿਰੋਧ ਕਰੇ ਦੀਆਂ ਗੱਲਾਂ।
ਟੀਸੀ ਵਾਲਾ ਬੇਰ ਜੋ ਢੱਲਾ ਮਾਰ ਸੁੱਟ ਲੈਂਦੇ ਨੇ,
ਉਹ ਕੀ ਸਿਆਣਦੇ ਇਹ ਜਿੱਤੇ ਹਰੇ ਦੀਆਂ ਗੱਲਾਂ।
ਟਵਿੱਟਰ ਨੂੰ ਟੋਚਨ ਪਾ ਘੜੀਸਿਆ ਜਵਾਨਾ ਐਸਾ,
ਫੈਸਬੁੱਕ ਤੇ ਹੋਣ ਹੁਣ ਰੰਗ ਹਰੇ ਹਰੇ ਦੀਆਂ ਗੱਲਾਂ।
ਲਾਲਪੁਰੀ ਹੱਕ ਲੈ ਕੇ ਜਾਣਾ ਇੰਝ ਨਹੀਂ ਮੁੜਦੇ,
ਦੇਖ ਹਾਕਮਾ ਇਹ ਰੋਸ ਹੈ ਜ਼ਰੇ ਜ਼ਰੇ ਦੀਆਂ ਗੱਲਾਂ।

  • ਰਵਿੰਦਰ ਸਿੰਘ ਲਾਲਪੁਰੀ
  • 305

Continue Reading

ਰਚਨਾਵਾਂ ਜਨਵਰੀ 2021

ਅਨਭੋਲ ਇਬਾਦਤ

Published

on

poetry

ਇਹ ਸਾਹ ਜੋ ਮੇਰੇ ਚਲਦੇ ਨੇ
ਜੋ ਦੀਦ ਦੇ ਦੀਵੇ ਬਲਦੇ ਨੇ
ਇਕ ਤੇਰੇ ਹੀ ਤੇ ਕਰਕੇ ਨੇ
ਤੇਰੀ ਰਹਿਮਤ ਦੇ ਹੀ ਸਦਕੇ ਨੇ
ਮੈਂ ਫੇਰ ਵੀ ਆਖਾਂ ਤੂੰ ਕੋਲ ਨਹੀਂ
ਕੋਈ ਮੇਰੇ ਜੇਹਾ ਅਨਭੋਲ ਨਹੀਂ

ਤੂੰ ਹਰ ਧੜਕਣ ਵਿਚ ਧੜਕ ਰਿਹਾ
ਤੂੰ ਅੱਖੀਆਂ ਦੇ ਵਿਚ ਫੜੱਕ ਰਿਹਾ
ਗੁਮਨਾਮੀ ਦੇ ਘੁਫ ਹਨੇਰੀਆਂ ਵਿਚ
ਤੂੰ ਬਿਜਲੀ ਵਾਂਗੂ ਕੜਾਕ ਰਿਹਾ
ਮੈਂ ਫਿਰ ਵੀ ਆਖਾਂ…..

ਸੋਚਾਂ ਨੂੰ ਤੂੰ ਪਰ ਦਿੱਤੇ
ਖਿਆਲਾਂ ਨੂੰ ਉਡਣ ਦੇ ਵਰ ਦਿੱਤੇ
ਦੁਨੀਆਂ ਦੀ ਠੋਕ੍ਹਰ ਬਣੇ ਸੀ ਜੋ
ਉਹ ਖਾਲੀ ਕਾਸੇ ਭਰ ਦਿੱਤੇ
ਮੈਂ ਫਿਰ ਵੀ ਆਖਾਂ…..

  • ਕਿਰਪਾਲ ਸਿੰਘ
  • 304

Continue Reading

ਰੁਝਾਨ


Copyright by IK Soch News powered by InstantWebsites.ca