Khatrnaak- Shamsheel Singh Sodhi | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਖ਼ਤਰਨਾਕ

Published

on

Latest Punjabi Poetry

ਖ਼ਤਰਨਾਕ ਉਹ ਚੀਕ ਹੋ ਬਹਿੰਦੀ,
ਜਿਹਦੀ ਕਦੇ ਆਵਾਜ਼ ਨਹੀਂ ਪੈਂਦੀ।
ਖ਼ਤਰਨਾਕ ਉਹ ਸੋਚ ਹੈ ਹੁੰਦੀ,
ਜੋ ਮੌਚ ਬਣ‌ ਅੱਗੇ ਨਾ ਵਧਣ ਦੇਂਦੀ।
ਖ਼ਤਰਨਾਕ ਉਹ ਵਿਚਾਰ ਹੁੰਦਾ,
ਜਿਹਨੂੰ ਕਦੇ ਕੋਈ ਅੱਖ ਨਾ ਤੱਕਦੀ ਬੈਂਹਿੰਦੀ।
ਖ਼ਤਰਨਾਕ ਉਹ ਹਕੀਕਤ ਬਣਦੀ,
ਜਿਹੜੀ ਸਮੇਂ-ਸਮੇਂ ਦੀ ਰਫ਼ਤਾਰ ਆ ਬਣਦੀ।
ਖ਼ਤਰਨਾਕ ਉਹ ਪੰਧ ਹੈ ਹੁੰਦਾ,
ਜਿਸ ਵਿਚ ਕਦੇ ਬਹਾਰ ਨਹੀਂ ਹੁੰਦੀ।
ਖ਼ਤਰਨਾਕ ਉਹ ਨਾਚ ਹੈ ਹੁੰਦਾ ,
ਜਿਸ ਵਿਚ ਪੰਜੇਬ ਦੀ ਛਣਕਾਰ ਨਹੀਂ ਹੁੰਦੀ।
ਖ਼ਤਰਨਾਕ ਉਹ ਜੀਵਨ ਬਣਦਾ,
ਜਿਸ ਵਿੱਚ ਅਪਣਤ ਦੀ ਖੂਬਸੂਰਤੀ ਦੀ ਬੂਛਾਰ ਨਹੀਂ ਹੁੰਦੀ।
ਖ਼ਤਰਨਾਕ ਉਹ ਚਿੱਤਰ ਹੈ ਬਣਦਾ,
ਜਿਸ ਵਿੱਚ ਰੰਗਾਂ ਦੀ ਰੰਗਤ ਦੀ ਮਿਆਰ ਨਹੀਂ ਹੁੰਦੀ।
ਖ਼ਤਰਨਾਕ ਉਹ ਰਿਸ਼ਤੇ ਜਾਪਣ,
ਜਿਥੇ ਮਿਸ਼ਰੀ ਵਰਗੇ ਬੋਲਾਂ ਦੀ ਸਾਂਝ  ਨਹੀਂ ਹੁੰਦੀ।
ਖ਼ਤਰਨਾਕ ਉਹ ਤੌਰ ਐ ਬਣਦੀ,
ਜਿਹੜੀ ਸਦਾ ਲੁੱਕ ਬਹਿ ਬੁੱਕਲ ਵਾਰ ਐ ਕਰਦੀ।
ਖ਼ਤਰਨਾਕ ਉਹ ਅਹਿਸਾਸ ਹੈ ਹੁੰਦਾ,
ਜਿਸ ਨੂੰ ਇਕਰਾਰ ਨਿਭਾਉਣ ਜਾਂਚ ਨਹੀਂ ਆਉਂਦੀ।
ਖ਼ਤਰਨਾਕ ਬਣ ਮਨ ਉਸ ਰੇਤ ਵਾਂਗਰ  ਜਾਪੇ,
ਜਿਥੇ ਕਦੇ ਹਰੀ ਭਰੀ ਬਹਾਰ ਨਹੀਂ ਜਾਂਦੀ।
ਖਤਰਨਾਕ ਉਹ ਆਦਤ ਹੁੰਦੀ,
ਜਿਸ ਦੀ ਕਦੇ ਕੋਈ ਪਹਿਚਾਣ ਨਹੀਂ ਹੁੰਦੀ।
ਖ਼ਤਰਨਾਕ ਉਹ ਉਡਾਰੀ ਹੁੰਦੀ,
ਜਿਸ ਵਿੱਚ ਕਦੇ ਪ੍ਰਵਾਹ ਨਹੀਂ ਹੁੰਦੀ।
ਖ਼ਤਰਨਾਕ ਉਹ ਧੁੰਨ ਹੈ ਹੁੰਦੀ,
ਜਿਸ ਵਿੱਚ ਰਬਾਬ ਦੀ ਆਵਾਜ਼ ਨਹੀਂ ਹੁੰਦੀ।
ਖਤਰਨਾਕ ਉਹ ਵਿਆਜ ਵੀ ਹੁੰਦੀ,
ਜਿਸ ਵਿੱਚ ਗੁਰਬਤ ਵਾਲੀ ਮਾਰ ਪੈਂਦੀ।
ਖ਼ਤਰਨਾਕ ਉਹ ਕੁੱਟ ਆ ਹੁੰਦੀ,
ਜਿਹੜੀ ਨਜਾਇਜ਼ ਤੇ ਸ਼ਰੇਆਮ ਆ ਪੈਂਦੀ।
ਖ਼ਤਰਨਾਕ ਉਹ ਨਸ਼ਾ ਵੀ ਹੁੰਦਾ,
ਜਿਸ ਵਿੱਚ ਲੁਕੀ ਮੌਤ ਆਮ ਜਿਹੀ ਨਹੀਂ ਹੁੰਦੀ।
ਖ਼ਤਰਨਾਕ ਹੁੰਦਾ ਅੱਖਾਂ ਵਿਚ ਸੁੱਕ ਚੁੱਕਿਆ ਨੀਰ,
ਜਿਹੜੀ ਭੁੱਲ ਯਾਦ ਬਣ ਮੁੜ ਆਉਣ ਲਈ ਆਮ ਨਹੀਂ ਹੁੰਦੀ।
ਖ਼ਤਰਨਾਕ ਹੈ ਉਹ ਜੂਆ,
ਜਿਸ ਵਿੱਚ ਇੱਜ਼ਤ ਤਾਰ ਤਾਰ ਹੌ ਬੈਹਿਦੀ।
ਖ਼ਤਰਨਾਕ ਉਹ ਨੀਅਤ ਹੁੰਦੀ,
ਜਿਸ ਵਿੱਚ ਧੋਖੇ ਵਾਲੀ ਛੁਪੀ
 ਵਾਰ ਕਰਦੀ ਤਲਵਾਰ ਆ ਹੁੰਦੀ।
ਖ਼ਤਰਨਾਕ ਉਹ ਜਿੰਦ ਜਾਪੇ ,
ਜਿਥੇ ਮਾਂ ਬਾਪ ਦੇ ਲਾਡ ਦੀ ਤਾਂਘ ਨਹੀਂ ਰਹਿੰਦੀ।
ਖ਼ਤਰਨਾਕ ਬਣਨ ਤੋਂ ਰੁਕਣ ਲਈ ,
ਅਰਦਾਸ ਰੱਬ ਨੂੰ ਕਰਨੀ ਪੈਂਦੀ,
ਤੇ ਖੁਸ਼ਹਾਲ ਹੋਵਨ ਲਈ ਜ਼ਿੰਦਗੀ ,
ਸਮਸੀਲ ਸਿੰਘ ਦੀ ਜ਼ਿੰਦਾਬਾਦ ਸਦਾ ਕਹਿੰਦੀ ਰਹਿੰਦੀ।

  • ਸ਼ਮਸ਼ੀਲ ਸਿੰਘ ਸੋਢੀ
  • 284

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca