Punjab Di Mitti- Seema Kaur Gill | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਪੰਜਾਬ ਦੀ ਮਿੱਟੀ

Published

on

punjabi poetry

ਕੀ ਕਰਾਂ ਤਾਰੀਫ ਤੇਰੀ ਮਿੱਟੀਏ ਨੀਂ,
ਤੂੰ ਜਾਨ ਪਾਈ ਇਸ ਬੁੱਤ ਅੰਦਰ,
ਯੋਧੇ ਜੰਮਦੀ ਸਦਾ ਪੰਜਾਬ ਚ’ ਤੂੰ,
ਹਰ ਇੱਕ ਯੁੱਗ ਤੇ ਹਰ ਇੱਕ ਰੁੱਤ ਅੰਦਰ,
ਆਪਣੇ ਢਿੱਡ ਚੋਂ’ ਕੱਢ ਸਾਡੇ ਮੂੰਹ ਪਾਉਂਦੀ,
ਸਾਨੂੰ ਸਹਾਰਦੀ ਆਪਣੀ ਹਿੱਕ ਉੱਤੇ,
ਤੇਰੀ ਹੋਂਦ ਨਾਲ ਹੁੰਦੀ ਪਛਾਣ ਸਾਡੀ,
ਵੈਰੀ ਰਹਿੰਦੇ ਨਾ ਪੰਜਾਬ ਦੇ ਟਿਕ ਉੱਤੇ,
ਗੁਰੂਆਂ,ਪੀਰਾਂ,ਯੋਧਿਆਂ ਤੇ ਸੰਤ ਸਿਪਾਹੀਆਂ ਦੇ,
ਗੁਣ ਗਾਏ ਅਜੇ ਵੀ ਜਾਂਦੇ ਨੇ,
ਤੇਰੇ ਹੀਰੇ ਪੁੱਤ ਲੋੜ ਪੈਣ ਤੇ ਮਾਂ,
ਕਤਰਾ-ਕਤਰਾ ਲਹੂ ਦਾ ਵਹਾਉਂਦੇ ਨੇ,
ਵੇਖ ਅੱਜ ਵੀ ਸਮਾਂ ਨਾ ਓਹ ਬਦਲਿਆ ਏ,
ਕਰ ਕੂਚ ਜਹਾਨੋਂ ਕਈ ਗਏ,
ਤੇਰਾ ਦਿੱਤਾ ਸਬਕ ਨਾ ਭੁੱਲੇ ਅਸੀਂ,
ਤੇਰੇ ਵਾਂਗੂ ਹੀ ਜਖਮ ਵੀ ਸਹੀ ਗਏ,
ਹੁਣ ਰਿਹਾ ਨਾ ਸਹਿਣ ਦੇ ਯੋਗ ਕੁਝ ਵੀ,
ਕਹਾਣੀ ਜ਼ੁਲਮ ਦੀ ਇਹੋ ਸਲਾਹ ਦਿੰਦੀ,
ਜਿਵੇਂ ਆਉਂਦਾ ਤੂਫਾਨ ਤੇਰੇ ਅੰਦਰ ਮਾਂ,
ਤਾਂ ਤੂੰ ਸਭ ਕੁਝ ਕਰ ਤਬਾਹ ਦਿੰਦੀ,
ਨਵਾਂ ਸਿਰਜਦੀ ਨਵੀਂ ਧਰਤੀ ਤੇ,
ਫਿਰ ਕਰਦੀ ਫੌਜ਼ ਤਿਆਰ ਨਵੀਂ,
ਇੰਝ ਬੈਠੇ ਤਿਆਰ ਤੇਰੇ ਪੁੱਤ ਵੀ ਨੇ,
ਹੁੰਦਾ ਫਸਲਾਂ ਦਾ ਰੋਕ ਵਪਾਰ ਲਵੀਂ,
ਤੇਰੀ ਦੇਹ ਦਾ ਵਪਾਰ ਨਾ ਜ਼ਰ ਹੁੰਦਾ,
ਚਾਹੇ ਦੇਹ ਲੱਗੀ ਸਾਡੀ ਦਾਅ ਉੱਤੇ,
ਮਿੱਟੀ ਚੋਂ ਜੰਮਿਆਂ ਨੇ ਅੰਤ ਮਿੱਟੀ ਹੋਣਾ,
ਜ਼ੋਰ ਚੱਲਦਾ ਨੀ ਸਾਡੇ ਸੁਭਾਅ ਉੱਤੇ,
ਰੋਜ਼ ਲਾਸ਼ਾਂ ਜੋ ਘਰਾਂ ਨੂੰ ਪਰਤ ਰਹੀਆਂ,
ਜ਼ਰ ਰਹੇ ਹਾਂ ਸਭ ਕੁਝ ਚੁੱਪ ਕਰਕੇ,
ਲਾਵਾ ਬਲ ਰਿਹਾ ਸਾਡੇ ਦਿਲਾਂ ਵਿੱਚ ਜੋ,
ਆ ਜਾਵੇ ਨਾ ਬਾਹਰ ਬਾਰੂਦ ਬਣਕੇ,
ਲੜਦੇ ਰਹੇ ਹਾਂ ਆਪਣੇ ਹੱਕਾਂ ਲਈ,
ਵੈਰੀ ਲੰਘਣ ਨਾ ਦਿੱਤੇ ਕਦੇ ਹਿਕ ਤਣਕੇ,
ਬਖਸ਼ੀਂ ਆਪਣੇ ਲਾਲਾਂ ਨੂੰ ਮਿਟੀਏ ਮਾਂ,
“ਮੌਤ” ਰਹਿ ਨਾ ਜਾਏ ਸਾਡਾ ਵਜੂਦ ਬਣਕੇ,
ਤੇਰੇ ਲਈ ਜਾਨ ਹਾਂ ਵਾਰ ਰਹੇ,
ਸਾਡੀਆਂ ਸ਼ਹੀਦੀਆਂ ਦਾ ਮੁੱਲ ਕੁਝ ਪਾ ਲਈਂ ਤੂੰ,
ਜਦ ਜਾਈਏ ਇਸ ਜਹਾਨ ਤੋਂ ਮਾਂ,
ਸਾਨੂੰ ਬੁਕਲ ਆਪਣੀ ਸਮਾਂ ਲਈਂ ਤੂੰ,
ਮੈਨੂੰ ਮਾਫ ਕਰੀਂ ਜੇ ਧੀ ਤੇਰੀ,
ਨਾ ਤੇਰੀ ਸ਼ਾਨ ਵਧਾ ਸਕੀ,
ਕਰੂੰ ਕੋਸ਼ਿਸ਼ ਆਪਣੀ ਜਰੂਰ ਮੈਂ ਮਾਂ,
ਜੇ ਜਾਨ ਵੀ ਦਾਅ ਤੇ ਲਾ ਸਕੀ,
ਉਚਾ ਰਹੂ ਜਗਰਾਵਾਂ ਵਿੱਚ ਨਾ ਤੇਰਾ,
ਮਿੱਟੀ ਪੰਜਾਬ ਦੀ ਨੂੰ ਮੱਥੇ ਲਾ ਸਕੀ,
ਤੇਰਾ ਦੇਣ ਅਸੀਂ ਨਹੀਂ ਦੇ ਸਕਦੇ,
ਜਨਮ ਲੈ ਅਗਲਾ ਰੂਹ ਜੇ ਪਰਤੀ ਤੇ,
ਪਰ ਐਨੀ ਦੁਆ ਕਬੂਲ ਕਰੀਂ,
ਮੈਂ ਹੋਰ ਕਿਤੇ ਨਾ ਜਨਮ ਲਵਾਂ,
ਮੁੜ ਆਵਾਂ ਪੰਜਾਬ ਦੀ ਧਰਤੀ ਤੇ,
ਮੁੜ ਆਵਾਂ ਪੰਜਾਬ ਦੀ ਧਰਤੀ ਤੇ:::

  • ਸੀਮਾ ਕੌਰ ਗਿੱਲ
  • 65

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca