ਸੁਣ ਸਰਕਾਰੇ ਨੀਂ,
ਤੇਰੇ ਚੱਲਣੇ ਨਾ ਲਾਰੇ ਨੀਂ,
ਮੀਂਹ ਵਿੱਚ,ਠੰਡ ਵਿੱਚ,ਸੜਕਾਂ ਤੇ ਮਰਦੇ ਆਂ,
ਹੱਕਾਂ ਲਈ ਲੜਦੇ,
ਤੈਨੂੰ ਦਿਸੇ ਨਾ ਵਿਚਾਰੇ ਨੀਂ,
ਤੂੰ ਸ਼ਹੀਦ ਕਰੇ ਜਿਹਨਾਂ ਨੂੰ,
ਅਸੀਂ ਉਹ ਹੀ ਇਨਕਲਾਬੀ ਹਾਂ,
ਸਾਥੋਂ ਬਚ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ,
ਸਾਥੋਂ ਡਰ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ
ਜ਼ੋਰ,ਜ਼ਬਰ ਤੇ ਜ਼ੁਲਮ ਹਮੇਸ਼ਾ ਰਿਹਾ ਸਾਡੇ ਨਾਲ ਲੜਦਾ,
ਪਰ ਹੱਕ,ਸੱਚ ਤੇ ਇੱਜ਼ਤਾਂ ਪਿੱਛੇ ਰਹੇ ਖਾਲਸਾ ਖੜੵਦਾ,
ਤੇਰੀ ਸਾਡੀ ਬਣਦੀ ਨਹੀਂਓ,
ਅਸੀਂ ਏਸੇ ਲਈ ਵੱਖਵਾਦੀ ਹਾਂ,
ਸਾਥੋਂ ਬਚ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ,
ਸਾਥੋਂ ਡਰ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ
ਕਈ ਸੂਰਮੇ ਬਲੀ ਤੂੰ ਚਾੜੇ,ਕਰਕੇ ਰਾਜਨੀਤੀ,
ਵੇਖ ਉਹਨਾਂ ਦੇ ਘਰਾਂ ਚ’ ਜਾ ਕੇ,
ਕੀ ਪਰਿਵਾਰਾਂ ਦੇ ਨਾਲ ਬੀਤੀ,
ਕਿਸੇ ਕਦੇ ਵੀ ਸਾਰ ਲਈ ਨਾ,
ਕਿਸੇ ਸਿਰ ਤੇ ਹੱਥ ਨਾ ਧਰਿਆ,
ਮਾਵਾਂ-ਬਾਪੂ ਰੋਣ ਪੁੱਤਾਂ ਨੂੰ,
ਤੁਸੀਂ ਆਪਣਾ ਹੀ ਢਿੱਡ ਭਰਿਆ,
ਭੁੱਖੇ ਰਹਿ ਕੇ ਜ਼ਮੀਰ ਨੇ ਜਿੰਦਾ,
ਏਸੇ ਦੇ ਹੋ ਗਏ ਆਦੀ ਹਾਂ,
ਸਾਥੋਂ ਬਚ ਕੇ ਰਹਿ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ,
ਸਾਥੋਂ ਡਰ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ
ਹਰ ਸਾਲ ਤੂੰ ਵੋਟਾਂ ਮੰਗੇ,
ਗੁੰਡੇ ਬਣਾਏ ਲੀਡਰ ਚੰਗੇ,
ਉਹਨਾਂ ਦੇ ਕੰਮਾਂ ਤੇ ਪਾ ਕੇ ਪਰਦੇ,
ਭੋਲੇ ਲੋਕ ਨੇ ਸੂਲੀ ਟੰਗੇ,
ਟੈਕਸਾਂ ਨੇ ਪਈ ਜਾਨ ਹੈ ਕੱਢੀ,
ਕੋਈ ਚੀਜ਼ ਨਾ ਟੈਕਸ ਫ੍ਰੀ ਛੱਡੀ,
ਤੁਸੀਂ ਰਾਜ ਬਣਾਇਆ ਐਸ਼ ਦਾ ਜ਼ਰੀਆ,
ਦਿਲ,ਦਿਮਾਗ ਚ’ ਕਿਉਂ ਗੰਦਗੀ ਭਰੀ ਆ,
ਚਿੱਟੇ,ਖਾਕੀ ਕੱਪੜੇ ਪਾ ਕੇ ਕਹੋਂ ਅਸੀ ਸੱਤਵਾਦੀ ਹਾਂ,
ਸਾਥੋਂ ਬਚ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ,
ਸਾਥੋਂ ਡਰ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ
ਕਰਨਾ ਖਤਮ ਪੰਜਾਬ ਹੋ ਚਾਹੁੰਦੇ,
ਕਦੇ ਨਸ਼ੇ,ਕਦੇ ਆਪਸ ਚ’ ਲੜਾਉਂਦੇ,
ਜਿਹੜਾ ਤੁਹਾਡਾ ਗੁਲਾਮ ਨਹੀਂ ਬਣਦਾ,
ਉਸ ਤੇ ਬੜਾ ਤਸ਼ੱਦਦ ਢਾਉਂਦੇ,
ਜਿਸ ਤੋਂ ਤੁਹਾਨੂੰ ਡਰ ਹੈ ਲਗਦਾ,
ਝੂਠੇ ਪਰਚੇ ਪਾ ਦਿੰਦੇ ਹੋ,
ਬਾਹਰ ਰਹਿਣ ਤਾਂ ਤੁਹਾਨੂੰ ਜਾਨ ਦਾ ਖਤਰਾ,
ਜੇਲ੍ਹਾਂ ਵਿੱਚ ਪੁਚਾ ਦਿੰਦੇ ਹੋ,
ਧਮਕੀਆਂ ਫਿਰ ਹੋ ਗੁਪਤ ਦਵਾਉਂਦੇ,
ਪਰਿਵਾਰਾਂ ਨੂੰ ਘਰੋਂ ਚਕਾਉਂਦੇ,
ਡਰਦੇ ਨਾ ਫਿਰ ਵੀ ਥੋਡੇ ਤੋਂ,
ਇਹੀ ਤੁਹਾਡੀ ਬਰਬਾਦੀ ਆ,
ਸਾਥੋਂ ਬਚ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ,
ਸਾਥੋਂ ਡਰ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ
ਕੋਰਟਾਂ,ਜੇਲ੍ਹਾਂ,ਅਫ਼ਸਰ ਤੁਹਾਡੇ,
ਹਰ ਰੋਜ਼ ਨੇ ਪਿਸਦੇ ਲੋਕ ਇਹ ਸਾਡੇ,
ਰਿਸ਼ਵਤ ਖੋਰੀ ਵਧਦੀ ਜਾਵੇ,
ਸਭਕੁਝ ਰਲ ਸਰਕਾਰ ਕਰਾਵੇ,
ਜਦੋਂ ਪਤਾ ਲੱਗੇ ਤਾਂ ਮੁਕਰ ਜਾਵੇ,
ਸਾਰਾ ਇਲਜ਼ਾਮ ਅਫਸਰਾਂ ਤੇ ਲਗਾਵੇ,
ਫਿਰ 5-7 ਦਿਨ ਦਾ ਡਰਾਮਾ ਕਰਦੇ,
ਸਸਪੈਂਡ ਕਰਕੇ ਬਹਾਲ ਹੋ ਕਰਦੇ,
ਤਨਖਾਹਾਂ ਦੱਸੋ ਕਾਹਦੀਆਂ ਲੈਂਦੇ,
ਲੋਕਾਂ ਨੂੰ ਤੁਸੀਂ ਭੱਜ-ਭੱਜ ਪੈਂਦੇ,
ਅਸੀਂ ਅੱਤ ਹੀ ਹਾਂ ਕਰਾਉਂਦੇ ਸਦਾ,
ਹਾਲੇ 2% ਆਬਾਦੀ ਹਾਂ,
ਸਾਥੋਂ ਬਚ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ,
ਸਾਥੋਂ ਡਰ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ
ਠੰਡ ਵਿੱਚ ਮਰਦੇ,ਲੰਗਰ ਲਾਉਂਦੇ,
ਕਤਲ,ਰੇਪ ਨਾ ਲੁੱਟਾਂ ਖੋਹਾਂ
ਪਰ ਅੱਤਵਾਦੀ ਹਾਂ ਅਸੀਂ ਕਹਾਉਂਦੇ,
ਰੋਜ਼ ਪੰਜਾਬ ਨੂੰ ਆਉਂਦੀਆਂ ਲਾਸ਼ਾਂ,
ਸਰਕਾਰ ਕਹੇ ਪਿਕਨਿਕ ਮਨਾਉਂਦੇ,
ਇਹ ਅੱਤਵਾਦ ਹੈ ਕੈਸਾ ਲੋਕੋ,
ਜਿੰਨੇ ਗੁਲਾਮ ਹੋਣ ਤੋਂ ਰੋਕ ਲਿਆ,
ਭੁੱਖੇ ਮਰਨ ਤੋਂ ਪਹਿਲਾਂ ਸਾਨੂੰ,
ਦੇ-ਦੇ ਦਿੱਤੀ ਆਜ਼ਾਦੀ ਆ,
ਸਾਥੋਂ ਬਚ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ,
ਸਾਥੋਂ ਡਰ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ
ਆਓ ਮਿਲਕੇ ਆਵਾਜ਼ ਉਠਾਈਏ,
ਇਸ ਸਿਸਟਮ ਨੂੰ ਜੜੋਂ ਮਿਟਾਈਏ,
ਬਣਾਈਏ ਕੋਈ ਸਰਕਾਰ ਹੁਣ ਢੰਗ ਦੀ,
ਜਨਤਾ ਹੁਣ ਇਨਸਾਫ ਹੈ ਮੰਗਦੀ,
ਬੰਦ ਕਰੋ ਇਹ ਗੁੰਡਾਗਰਦੀ,
ਇਹ ਤਾਂ ਆਪਣਾ ਹੀ ਢਿੱਡ ਭਰਦੀ,
ਵੋਟਾਂ ਸੋਚ ਸਮਝ ਕੇ ਪਾਈਏ,
ਤਰੱਕੀ ਵੱਲ ਪੰਜਾਬ ਲਿਜਾਈਏ,
ਜੋ ਜਨਤਾ ਦੇ ਪੱਖ ਵਿੱਚ ਬੋਲੇ,
ਦੌਲਤਾਂ ਵੇਖ ਕਦੇ ਨਾ ਡੋਲੇ,
ਅਸੀਂ ਓਹਦੇ ਹੀ ਪੱਖਵਾਦੀ ਹਾਂ,
ਸਾਥੋਂ ਬਚ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ,
ਸਾਥੋਂ ਡਰ ਸਰਕਾਰੇ ਨੀਂ,ਅਸੀਂ ਅੱਤਵਾਦੀ ਹਾਂ