Jaat Paat | Seema Gill | Punjabi Poetry | Ik soch Punjabi
Connect with us [email protected]

ਤੁਹਾਡੀਆਂ ਲਿਖਤਾਂ

ਜ਼ਾਤ-ਪਾਤ

Published

on

iksoch poetry

ਤੂੰ ਜ਼ਾਤ ਦਾ ਮਾਣ ਨਾ ਕਰ ਬੰਦਿਆਂ,
ਹਰ ਵੇਲੇ ਰੱਬ ਤੋਂ ਡਰ ਬੰਦਿਆ,
ਤੂੰ ਜਿਸ ਨੂੰ ਮੰਦਾ ਬੋਲਦਾ ਏਂ,
ਕੀ ਪਤਾ ਹੈ ਰੱਬ ਦੇ ਭਾਣੇ ਦਾ,
ਲੈਣਾ ਜਨਮ ਪਵੇ ਓਹਦੇ ਘਰ ਬੰਦਿਆ,
ਤੂੰ ਸਭ ਨਾਲ ਰਲ-ਮਿਲ ਰਹਿ ਜੱਗ ਤੇ,
ਕਿਉਂ ਦਾਗ ਤੂੰ ਲਾਵੇਂ ਇਸ ਪੱਗ ਤੇ,
ਗੁਰੂ ਸਭ ਨੂੰ ਬਖਸ਼ੀ ਸਿੱਖੀ ਹੈ,
ਏਸੇ ਲਈ ਬਾਣੀ ਲਿਖੀ ਹੈ,
ਬਾਣੀ ਪੜੵ ਕੇ ਅਮਲ ਵੀ ਕਰ ਬੰਦਿਆ,
ਦਿਲ ਨਫਰਤ ਨਾਲ ਨਾ ਭਰ ਬੰਦਿਆ
ਇਹ ਜੱਗ ਮੁਸਾਫਿਰ ਘਰ ਬੰਦਿਆ,
ਦੋ ਮੌਤਾਂ ਹੋਣ ਜਹਾਨ ਉਤੇ,
ਇੱਕ ਜ਼ਮੀਰ ਤੇ ਦੂਜੀ ਸ਼ਰੀਰਾਂ ਦੀ,
ਬਾਣੀ ਪੜੵਕੇ ਵੀ ਜ਼ਿੱਦ ਨੀਂ ਛੱਡਦੇ ਜੋ,
ਜਾਤ ਉਹਨਾਂ ਦੀ ਹੈ ਤਿੱਖੇ ਤੀਰਾਂ ਦੀ,
ਜੋ ਸਿੱਖਾਂ ਦੇ ਦਿਲ ਵਿੱਚ ਵੱਜਦੇ ਨੇ,
ਫਿਰ ਆਪਸ ਵਿੱਚ ਹੀ ਖਿਲਰ ਕੇ, ਇਹ ਬਸ ਜਾਤਾਂ ਪਿੱਛੇ ਭੱਜਦੇ ਨੇ,
ਕੁਝ ਸ਼ਰਮ ਕਰੋ ਤੇ ਸਿੱਖ ਬਣ ਜਾਓ,
ਨਾਲੇ ਕਰਲੋ ਯਾਦ ਉਸ ਬਾਣੀ ਨੂੰ,
ਗੁਰੂ ਸਿੰਘ ਸਜਾ ਕੇ ਰਹਿਤ ਕੀਤਾ,
ਇਸ ਘਟੀਆ ਸੋਚ ਤੋਂ ਪ੍ਰਾਣੀ ਨੂੰ,
ਇਨਸਾਨ ਨੂੰ ਸਮਝੋ ਇਨਸਾਨ ਤੁਸੀਂ,
ਗੁਰੂ ਖੁਸ਼ ਫੇਰ ਹੀ ਹੁੰਦਾ ਏ,
ਕਰ ਤੌਬਾ ਜ਼ਾਤਾਂ-ਪਾਤਾਂ ਤੋਂ,
ਸਿੱਖ ਅਸਲ ਫੇਰ ਹੀ ਬਣਦਾ ਏ,
ਜਾਤਾਂ ਨਾ ਪਰਖੋ ਨਸਲਾਂ ਤੋਂ,
ਇਹ ਜਾਤਾਂ ਹੋਰ ਵੀ ਹੁੰਦੀਆਂ ਨੇ,
ਇੱਕ ਜਾਤ ਨੀਚ ਹੈ ਕਰਮਾਂ ਤੋਂ,
ਇੱਕ ਗਿਆਨ ਤੋਂ ਨੀਚ ਵੀ ਹੁੰਦੀਆਂ ਨੇ,
ਇੱਕ ਹੁੰਦੀਆਂ ਨੀਚ ਨੇ ਅੱਖਾਂ ਤੋਂ,
ਇੱਕ ਜ਼ੁਬਾਨ ਤੋਂ ਨੀਚ ਵੀ ਹੁੰਦੀਆਂ ਨੇ,
ਜੇ ਜਾਤਾਂ ਖਤਮ ਤੁਸੀਂ ਕਰਨੀਆ ਨੇ,
ਤਾਂ ਬਚਿਆ ਇੱਕੋ ਰਾਹ ਇਸਦਾ,
ਜਾਤ,ਗੋਤ ਪਰਖਣਾਂ ਛੱਡ ਦੇਵੋ,
ਆਪਸ ਚ’ ਕਰਾਵੋ ਵਿਆਹ ਇਸਦਾ,
ਜਦ ਰਿਸ਼ਤੇਦਾਰੀਆਂ ਪੈਣਗੀਆਂ,
ਨਾ ਦਿਲਾਂ ਚ’ ਦੂਰੀਆਂ ਰਹਿਣਗੀਆਂ,
ਨਾ ਗੁਰੂਦੁਆਰੇ ਫਿਰ ਦੋ ਹੋਣੇ,
ਨਾ ਗੁਰੂ ਨੂੰ ਵੰਡਣਾ ਪੈਣਾ ਏ,
ਇੱਕੋ ਪਿਓ ਦੀਆਂ ਸਭ ਔਲਾਦਾਂ ਨੇ,
ਇਹੋ ਬਾਣੀ ਦਾ ਵੀ ਕਹਿਣਾ ਏ,
ਕਿੰਨਾ ਖੁਸ਼ ਹੋਊ ਗੁਰੂ ਸਾਡਾ,
ਜਦ ਕੱਠਿਆਂ ਰਲ-ਮਿਲ ਬਹਿਣਾ ਏ,
ਜਦ ਕੱਠਿਆਂ ਰਲ-ਮਿਲ ਬਹਿਣਾ ਏ,

  • ਸੀਮਾ ਗਿੱਲ

Continue Reading
Click to comment

Leave a Reply

Your email address will not be published. Required fields are marked *

ਤੁਹਾਡੀਆਂ ਲਿਖਤਾਂ

ਮੇਰੀ ਕਵਿਤਾ

Published

on

punjabi poetry

ਮੇਰੀ ਕਵਿਤਾ
ਉਸ ਮਜਦੂਰ ਨੇ ਨਾਮ

ਜਿਸ ਦੇ ਹੱਥ ਇੱਟਾਂ ਨੇ ਖਾ ਲਏ ਨੇ
ਜਿਸ ਦਾ ਪਿੰਡਾ ਸੂਰਜ ਨੇ ਲੂ ਲਿਆ ਹੈ
ਫਿਰ ਵੀ ਹੁਣੇ ਹੁਣੇ ਠੇਕੇਦਾਰ ਤੋਂ
“ਨਿਕੰਮਾ” ਲਫ਼ਜ ਸੁਣਿਆ ਹੈ

ਮੇਰੀ ਕਵਿਤਾ
ਉਸ ਸੀਰੀ ਦੇ ਨਾਂ…

ਜਿਸ ਕੋਲ਼ ਦੋ ਕੁੜ੍ਹਤੇ ਨੇ
ਦੋ ਭਾਂਡੇ ਨੇ ਜੋ ਦਰਵਾਜ਼ੇ ਕੋਲ ਪਏ ਨੇ

ਉਹ ਚਾਲ਼ੀ ਕਿੱਲਿਆਂ ਦੀ ਖੇਤੀ ਤਾਂ ਕਰਦੈ
ਪਰ ਕੋਲ਼ ਮੁੱਠ ਦਾਣੇ ਵੀ ਨਹੀਂ
ਜਿਸਦੀ ਸਾਰੀ ਸਮਝ
ਮਜਬੂਰੀਆਂ ਨੇ ਖਾ ਲਈ ਐ

ਸਾਰਾ ਪਿੰਡ ਉਸਦੀ ਪਤਨੀ ਨੂੰ
ਭਰਜਾਈ ਸਮਝਦੈ
ਤੇ ਧੀ ਨੂੰ ਦੀ ਮਸ਼ੂਕ ……

ਜਿਸਨੂੰ ਧਰਮ ਨੇ ਨਕਾਰ ਦਿੱਤਾ ਐ
ਸਮਾਜ ਨੇ ਲਾਂਬੇ ਕਰ ਦਿੱਤਾ ਐ

ਮੈਂ ਉਸੇ ਮਜਦੂਰ ਨੂੰ ਸਿਰ ਝੁਕਾਉਂਦਾ ਹਾਂ
ਜਿਸ ਨੇ ਸ਼ਹਿਰਾਂ ਦੇ ਸ਼ਹਿਰ ਉਸਾਰ ਦਿੱਤੇ
ਨਾ ਜਾਣੇ ਕਿੰਨੇ ਹੀ ਖੇਤ
ਪਾਲ਼ ਦਿੱਤੇ
ਫਿਰ ਰੋਟੀ ਦੇ ਫ਼ਿਕਰ ਚ ਮਾਊਸ ਬੈਠਾ ਹੈ
….”ਕਿਉਂ”?

ਛੋਟੇ ਜਿਹੇ ਘਰ ਚ
ਸੁਪਨਿਆਂ ਦੀਆਂ ਲਾਸਾਂ ਦੇ ਵਿਸਤਰ ਤੇ ਪਿਆ

ਉਹ ਬਰੈਂਡਾਂ ਦੇ ਨਾਂ ਨੀ ਜਾਣਦਾ
ਉਹ ਗੱਡੀਆਂ ਦੀ ਕਿਸਮਾਂ ਨਹੀਂ ਸਮਝਦਾ
ਉਹ ਫਿਲਮੀ ਐਕਟਰਾਂ ਨੂੰ ਨੀ ਪਹਿਚਾਣ ਦਾ
ਪਤਾ ਨਹੀਂ ਕਿਦੇਂ ਕੋਈ ਸੁਪਨਾ ਲਵੇਗਾ

ਉਹ ਮੂਰਖ ਨਹੀਂ ਭੋਲ਼ਾ ਹੈ…

ਉਸਦੇ ਮੁੜ੍ਹਕੇ ਨੇ
ਖੇਤਾਂ ,ਪਿੰਡਾਂ, ਸ਼ਹਿਰਾਂ ,ਤੇ ਦੇਸ਼ਾਂ ਨੂੰ ਸਿਰਜਿਆ ਹੈ
ਉਸ ਮੁੜ੍ਹਕੇ ਦੀ ਖੁਸ਼ਬੂ ਕਿਸੇ ਅੱਤਰ ਤੋਂ
ਜਿਆਦਾ ਕੀਮਤੀ ਹੈ

ਉਸ ਦੀ ਜੇਬ ਚ ਮੁੜ੍ਹਕੇ ਨਾਲ
ਜੋ ਪੰਜਾਂ ਦਾ ਨੋਟ ਗਲ਼ ਰਿਹਾ ਹੈ
ਕਿਸੇ ਜਗੀਰ ਤੋਂ
ਜਿਆਦਾ ਕੀਮਤੀ ਹੈ

ਮੇਰਾ ਦਿਲ ਉਸਨੂੰ ਰੱਬ ਕਹਿਣ ਨੂੰ ਕਰਦੈ
ਜੋ ਰੱਤੀ ਭਰ ਵੀ ਝੂਠ ਨਹੀਂ
ਪਰ ਸਿਸਟਮ ਨੇ ਸਦੀਆਂ ਤੋਂ ਰੱਬ ਦਾ
ਮਾਸ ਖਾਧਾ ਹੈ

ਹਕੂਮਤ ਨੇ ਸਦਾ ਉਸ ਰੱਬ ਨੂੰ
ਝੂਠੇ ਅਹਿਸਾਨਾਂ ਥੱਲ੍ਹੇ ਦੱਬਣਾ ਚਾਹਿਆ
ਸਿੱਖਿਆ ਨੀਤੀ ਨਕੰਮੀ ਬਣਾ
ਉਸਦੀਆਂ ਸੱਧਰਾਂ ਦੇ ਖੇਤਾਂ ਚ
ਲੂਣ ਖਿੰਡਾਉਂਣਾ ਚਾਹਿਆ

ਮੈਨੂੰ ਇਸ ਹਕੂਮਤ ਤੋਂ
ਘ੍ਰਿਣਾ ਆਉਂਦੀ ਐ

ਉਹ ਮੇਰੇ ਸਾਹਮਣੇ
ਆਪਣਾ ਗਿਲਾਸ ਮਾਚਦਾ
ਮੇਰੇ ਦਿਲ ਨੂੰ ਝਰੀਟਦਾ ਹੈ

ਜੀ ਕਰਦੈ
ਮੈਂ ਆਪਣਾ ਸਾਰਾ ਗਿਆਨ
ਉਸਦੇ ਪੈਰਾਂ ਚ ਰੱਖ ਦਿਆਂ
ਕਿਉਂਕਿ ਇਹ ਨਕਾਰਾ ਹੈ

ਵੇਖ ਉਹ ਕਿੰਨੀਆਂ ਮਸ਼ਕਿਲਾਂ ਚ
ਜਿੰਦਗੀ ਦਾ ਪਹੀਆ ਠੇਲ ਰਿਹਾ ਹੈ
ਇਕ ਮੈਂ ਹਾਂ
ਕਿ ਸਿਰਫ਼ ਕਵਿਤਾ ਲਿਖਦਾ ਹਾਂ
ਉਸ ਲਈ..

  • ਗੁਰਪ੍ਰੀਤ ਬਰ੍ਹੇ

Continue Reading

ਤੁਹਾਡੀਆਂ ਲਿਖਤਾਂ

ਕਵਿਤਾ

Published

on

punjabi poetry

ਉੱਠਦਿਆਂ ਸਾਰ ਸ਼ੁਰੂ ਕਰੇ ਖਿੱਚਣੀ ਤਿਆਰੀ ਫਿਰ ਅੱਧਾ-ਅੱਧਾ ਘੰਟਾ ਜਾਵੇ ਵਾਲਾਂ ਨੂੰ ਸਵਾਰੀ,
ਨਿੱਤ ਲਾਵੇ ਜੈਲ ਨਾਲੇ ਨਿੱਤ ਲਾਵੇ ਪਰਫਿਊਮ,
ਨਿੱਤ ਕਰਕੇ ਸ਼ੈਤਾਨੀਆਂ ਬਣੇ ਬਹੁਤਾ ਹੀ ਮਾਸੂਮ,
ਪਤਾ ਉਹਨੂੰ ਵੀ ਨਾ ਲੱਗੇ ਪਰ ਹੌਲੀ-ਹੌਲੀ ਜਾਵੇ ਜਿੰਦ ਇਸ਼ਕ ਦੇ ਵਿਹੜੇ ਵਿੱਚ ਪੈਰ ਧਰਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

ਬੁਲਟ ਹੋਵੇ ਮੇਰੇ ਥੱਲੇ ਚੌਵੀ ਘੰਟੇ ਏਹੇ ਸੋਚੇ ਮੰਗੇ ਮਾਪਿਆਂ ਤੋਂ ਪੈਸੇ ਮਾਰ ਮਿੱਠੇ-ਮਿੱਠੇ ਪੋਚੇ,
ਨਿੱਤ ਘੜ ਕੇ ਸਕੀਮਾਂ ਦੱਸੇ ਨਵੇਂ ਹੀ ਕਾਨੂੰਨ,
ਕਰੇ ਐਸ ਨਾਲੇ ਆਖੇ ਹਾਏ ਬੜੀ ਮਾੜੀ ਜੂਨ,
ਕਰੇ ਖੁਦ ਨਾਲ ਗੱਲਾਂ ਆਖੇ ਦੁਨੀਆਂ ਏ ਭੈੜੀ ਮੇਰਾ ਸੋਹਣਾ ਮੁੱਖ ਵੇਖ-ਵੇਖ ਏਨਾ ਕਿਉਂ ਸੜਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਸੱਚੀ ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

ਰਵੇ ਮਸਤੀ ਦੇ ਵਿੱਚ ਨਾ ਕੋਈ ਫ਼ਿਕਰ ਨਾ ਫਾਕਾ ਰੱਖੇ ਲੋਰ ਜੀ ਚੜ੍ਹਾਈ ਲੈ ਹੁਸਨਾਂ ਦਾ ਝਾਕਾ,
ਨਿੱਤ ਕਰਦਾ ਤਰੀਫਾਂ ਨਾਲੇ ਮੋੜਾਂ ਉੱਤੇ ਖੜ੍ਹੇ ਜਿਹੜੀ ਅੱਖਾਂ ਨਾਲ ਘੂਰੇ ਉਹਦੇ ਮੂਰੇ ਜਾ-ਜਾ ਅੜੇ,
ਸੱਚਾ ਹੁੰਦਾ ਉਦੋਂ ਪਿਆਰ ਜਦੋਂ ਸੋਹਣੀ ਸੂਰਤ ਕਿਸੇ ਕੁੜੀ ਦੀ ਵਾਰ-ਵਾਰ ਅੱਖਾਂ ਮੂਰੇ ਆ ਕੇ ਖੜ੍ਹਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਸੱਚੀਂ ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

ਜਦੋਂ ਆਉਂਦੇ ਏਹੇ ਦਿਨ ਬੰਦਾ ਰੱਬ ਵੀ ਬੁਲਾਵੇ ਨਾ ਹੁੰਦਾ ਦੁੱਖ ਉਹ ਬਿਆਨ ਜਦੋਂ ਧੋਖਾ ਕੋਈ ਖਾਵੇ,
ਹੈਰੀ ਝੱਲ ਤਕਲੀਫ਼ ਤੈਨੂੰ ਦਿੱਤੀ ਜੋ ਨਸੀਬਾਂ,
ਕਿੱਦਾਂ ਬੋਲਣ ਗੂੰਗੇ ਗੀਤ ਨੀ ਤੂੰ ਕੱਟੀਆ ਨੇ ਜੀਭਾਂ,
ਕਸਬੇ ਵਾਲੇ ਦੇ ਸਾਹਾਂ ਦੀ ਡੋਰ ਹੱਥੀ ਤੇਰੇ ਫਿਰ ਜਾਣੀ ਜਿਹੜੀ ਸੀ ਚਿਰਾਂ ਤੋਂ ਤੂੰ ਫੜਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਸੱਚੀਂ ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

  • ਹੈਰੀ ਕਸਬਾ

Click Here To Read More Latest Punjabi Poetry

Continue Reading

ਤੁਹਾਡੀਆਂ ਲਿਖਤਾਂ

ਤੂੰ ਸੱਚਾ

Published

on

punjabi poetry

ਹਲਕਿਆਂ ਵਾਂਗ ਤਨਹਾਈ ਵੱਡੇ
ਕਿਉਂ ਸਬਰ ਮੇਰੇ ਦੇ ਖੇਤਾਂ ਨੂੰ,
ਦੀਂਦ ਤੇਰੀ ਦਸਮ ਦੁਆਰੇ ਹੋਣੀ
ਮੈਂ ਲੱਭ ਸਕੀ ਨਾ ਗੇਟਾਂ ਨੂੰ,
ਭਾਗਾਂ ਵਾਲੀ ਕੁੱਲੀ ਦੱਸਦੇ
ਜੀਹਦੇ ਅੰਦਰ ਪੱਕੇ ਤੇਰੇ ਵਾਸਤੇ ਨੇ,
ਤੂੰ ਸੱਚਾ ਤੂੰ ਮਿਲਦਾ ਨੀ ਛੇਤੀ
ਠੱਗ ਮਿਲ ਦੇ ਚਾਰੇ-ਪਾਸੇ ਨੇ,
ਠੱਗ ਮਿਲ ਦੇ ਚਾਰੇ ਪਾਸੇ ਨੇ।

ਤੂੰ ਕਿੱਥੇ ਬਹਿ ਕੇ ਸੁਣਦਾ ਰਹਿੰਦਾ
ਤਾਂਗਾਂ ਦੀਆਂ ਵਿਲਕਦੀਆਂ ਕੂਕਾਂ ਨੂੰ,
ਚੀਸਾਂ ਦੀਆਂ ਝੱਪਟਾਂ ਬਿਰਹੋਂ ਮਾਰੇ
ਦਿਲ ਵਿੱਚ ਉੱਠਦੀਆਂ ਹੂਕਾਂ ਨੂੰ,
ਸਮਝ ਸਾਨੂੰ ਵੀ ਨਾ ਆਵੇ ਮੌਲਾ
ਏਹੇ ਕੈਸੇ ਤੇਰੇ ਅਜਬ ਤਮਾਸ਼ੇ ਨੇ,
ਤੂੰ ਸੱਚਾ ਤੂੰ ਮਿਲਦਾ ਨੀ ਛੇਤੀ
ਠੱਗ ਮਿਲ ਦੇ ਚਾਰੇ-ਪਾਸੇ ਨੇ,
ਠੱਗ ਮਿਲ ਦੇ ਚਾਰੇ ਪਾਸੇ ਨੇ।

ਮੁਕੱਦਰਾਂ ਵਾਲੀ ਫ਼ਕੀਰੀ ਸੱਜਣਾਂ
ਤੂੰ ਦੇਵੇ ਪੱਥਰੋਂ ਘਸ ਬਣੇ ਹੀਰਿਆਂ ਨੂੰ,
ਪਾਕ ਇਸ਼ਕ ਦੀ ਨਿਸ਼ਾਨੀ ਦੱਸਦੇ
ਜੋ ਤਨ ਤੇ ਲੱਗਦੇ ਚੀਰਿਆਂ ਨੂੰ,
ਦੁਖੀ ਦੁੱਖ ਉਨ੍ਹਾਂ ਦੀ ਖ਼ੁਸ਼ੀ ਵੇਖ ਕੇ
ਜਿਨ੍ਹਾਂ ਲੱਭੇ ਦੁੱਖਾਂ ਚੋਂ ਲੁਕੇ ਹਾਸੇ ਨੇ,
ਤੂੰ ਸੱਚਾ ਤੂੰ ਮਿਲਦਾ ਨੀ ਛੇਤੀ
ਠੱਗ ਮਿਲ ਦੇ ਚਾਰੇ-ਪਾਸੇ ਨੇ,
ਠੱਗ ਮਿਲ ਦੇ ਚਾਰੇ ਪਾਸੇ ਨੇ।

ਲੈ ਤੜਫ਼ਾਂ ਦੀ ਕਹੀ ਮੈਂ ਪੂਟਾਂ
ਮਨ ਸਾਧਣ ਲਈ ਭੋਰਿਆਂ ਨੂੰ,
ਮਿੱਧਦੇ ਜਾਣ ਫੁੱਲ ਆਸਾਂ ਵਾਲੇ
ਰੋਕ ਬਿਨਾਂ ਲਗਾਵੋ ਘੋੜਿਆਂ ਨੂੰ,
ਜਾਂ ਕਸਬੇ ਵਾਲੇ ਹੈਰੀ ਦਾ ਪੀਬਣ
ਕੱਢ ਕੇ ਖੂਨ ਜੇ ਚਿਰਦੇ ਪਿਆਸੇ ਨੇ,
ਤੂੰ ਸੱਚਾ ਤੂੰ ਮਿਲਦਾ ਨੀ ਛੇਤੀ
ਠੱਗ ਮਿਲ ਦੇ ਚਾਰੇ-ਪਾਸੇ ਨੇ,
ਠੱਗ ਮਿਲ ਦੇ ਚਾਰੇ ਪਾਸੇ ਨੇ।

  • ਹੈਰੀ ਕਸਬਾ

Continue Reading

ਰੁਝਾਨ


Copyright by IK Soch News powered by InstantWebsites.ca