26 January Di Teyatiyan | Seema Gill | Punjabi Poetry | ik Soch Punjabi
Connect with us apnews@iksoch.com

ਤੁਹਾਡੀਆਂ ਲਿਖਤਾਂ

26 ਜਨਵਰੀ ਦੀ ਤਿਆਰੀਆਂ

Published

on

ਕਰੋ ਤਿਆਰੀਆਂ ਦਿਲੀ ਜਾਣ ਦੀਆਂ,
ਕਰਲੋ ਲੰਬੀਆਂ ਹੋਰ ਕਤਾਰਾਂ,
ਕਿਉਂ ਬੇਖਬਰੀਆਂ ਨੇ ਸਰਕਾਰਾਂ,
ਵਧਦੀਆਂ ਜਾਣ ਜ਼ੁਲਮ ਦੀਆਂ ਮਾਰਾਂ,
ਗੱਲਾਂ ਬੰਦ ਕਰੋ ਇਹ ਵੀਰੋ,
ਆਪਸ ਵਿੱਚ ਟਕਰਾਉਣ ਦੀਆਂ,
ਕਰੋ ਤਿਆਰੀਆਂ ਦਿਲੀ ਜਾਣ ਦੀਆਂ,
ਸਭ ਰਲ- ਮਿਲ ਕਰਲੋ ਏਕਾ,
ਆਇਆ ਬੜਾ ਸੁਨਿਹਰੀ ਮੌਕਾ
ਦਵੋ ਸਕੀਮਾਂ ਨਵੀਆਂ-ਨਵੀਆਂ,
ਦਿੱਲੀ ਜਿੱਤ ਕੇ ਆਉਣ ਦੀਆਂ,
ਕਰੋ ਤਿਆਰੀਆਂ ਦਿਲੀ ਜਾਣ ਦੀਆਂ,
ਛੱਡੋ ਲੀਡਰ,ਹੇਟਰ,ਨੇਤਾ,
ਵੋਟਾਂ ਵੇਲੇ ਆਉਂਦਾ ਚੇਤਾ,
ਸਾਨੂੰ ਸਮਝਿਆ ਇਹਨਾਂ ਵੀਰੋ,
ਮਸ਼ੀਨਾਂ ਵੋਟਾਂ ਪਾਉਣ ਦੀਆਂ,
ਕਰੋ ਤਿਆਰੀਆਂ ਦਿਲੀ ਜਾਣ ਦੀਆਂ,
ਘਰ-ਘਰ ਜਾਗ ਜਾਓ ਹੁਣ ਲੋਕੋ,
ਖੋਹ ਲਏ ਹੱਕ ਨੇ ਸਾਡੇ ਰੋਕੋ,
ਆਪਣੀ ਸਮਝੋ ਜਿੰਮੇਵਾਰੀ,
ਆਦਤਾਂ ਪਾਓ ਨਾ ਸਹਿਣ ਦੀਆਂ,
ਕਰੋ ਤਿਆਰੀਆਂ ਦਿਲੀ ਜਾਣ ਦੀਆਂ,

  • ਸੀਮਾ ਗਿੱਲ

Continue Reading
Click to comment

Leave a Reply

Your email address will not be published. Required fields are marked *

ਤੁਹਾਡੀਆਂ ਲਿਖਤਾਂ

ਜ਼ਾਤ-ਪਾਤ

Published

on

iksoch poetry

ਤੂੰ ਜ਼ਾਤ ਦਾ ਮਾਣ ਨਾ ਕਰ ਬੰਦਿਆਂ,
ਹਰ ਵੇਲੇ ਰੱਬ ਤੋਂ ਡਰ ਬੰਦਿਆ,
ਤੂੰ ਜਿਸ ਨੂੰ ਮੰਦਾ ਬੋਲਦਾ ਏਂ,
ਕੀ ਪਤਾ ਹੈ ਰੱਬ ਦੇ ਭਾਣੇ ਦਾ,
ਲੈਣਾ ਜਨਮ ਪਵੇ ਓਹਦੇ ਘਰ ਬੰਦਿਆ,
ਤੂੰ ਸਭ ਨਾਲ ਰਲ-ਮਿਲ ਰਹਿ ਜੱਗ ਤੇ,
ਕਿਉਂ ਦਾਗ ਤੂੰ ਲਾਵੇਂ ਇਸ ਪੱਗ ਤੇ,
ਗੁਰੂ ਸਭ ਨੂੰ ਬਖਸ਼ੀ ਸਿੱਖੀ ਹੈ,
ਏਸੇ ਲਈ ਬਾਣੀ ਲਿਖੀ ਹੈ,
ਬਾਣੀ ਪੜੵ ਕੇ ਅਮਲ ਵੀ ਕਰ ਬੰਦਿਆ,
ਦਿਲ ਨਫਰਤ ਨਾਲ ਨਾ ਭਰ ਬੰਦਿਆ
ਇਹ ਜੱਗ ਮੁਸਾਫਿਰ ਘਰ ਬੰਦਿਆ,
ਦੋ ਮੌਤਾਂ ਹੋਣ ਜਹਾਨ ਉਤੇ,
ਇੱਕ ਜ਼ਮੀਰ ਤੇ ਦੂਜੀ ਸ਼ਰੀਰਾਂ ਦੀ,
ਬਾਣੀ ਪੜੵਕੇ ਵੀ ਜ਼ਿੱਦ ਨੀਂ ਛੱਡਦੇ ਜੋ,
ਜਾਤ ਉਹਨਾਂ ਦੀ ਹੈ ਤਿੱਖੇ ਤੀਰਾਂ ਦੀ,
ਜੋ ਸਿੱਖਾਂ ਦੇ ਦਿਲ ਵਿੱਚ ਵੱਜਦੇ ਨੇ,
ਫਿਰ ਆਪਸ ਵਿੱਚ ਹੀ ਖਿਲਰ ਕੇ, ਇਹ ਬਸ ਜਾਤਾਂ ਪਿੱਛੇ ਭੱਜਦੇ ਨੇ,
ਕੁਝ ਸ਼ਰਮ ਕਰੋ ਤੇ ਸਿੱਖ ਬਣ ਜਾਓ,
ਨਾਲੇ ਕਰਲੋ ਯਾਦ ਉਸ ਬਾਣੀ ਨੂੰ,
ਗੁਰੂ ਸਿੰਘ ਸਜਾ ਕੇ ਰਹਿਤ ਕੀਤਾ,
ਇਸ ਘਟੀਆ ਸੋਚ ਤੋਂ ਪ੍ਰਾਣੀ ਨੂੰ,
ਇਨਸਾਨ ਨੂੰ ਸਮਝੋ ਇਨਸਾਨ ਤੁਸੀਂ,
ਗੁਰੂ ਖੁਸ਼ ਫੇਰ ਹੀ ਹੁੰਦਾ ਏ,
ਕਰ ਤੌਬਾ ਜ਼ਾਤਾਂ-ਪਾਤਾਂ ਤੋਂ,
ਸਿੱਖ ਅਸਲ ਫੇਰ ਹੀ ਬਣਦਾ ਏ,
ਜਾਤਾਂ ਨਾ ਪਰਖੋ ਨਸਲਾਂ ਤੋਂ,
ਇਹ ਜਾਤਾਂ ਹੋਰ ਵੀ ਹੁੰਦੀਆਂ ਨੇ,
ਇੱਕ ਜਾਤ ਨੀਚ ਹੈ ਕਰਮਾਂ ਤੋਂ,
ਇੱਕ ਗਿਆਨ ਤੋਂ ਨੀਚ ਵੀ ਹੁੰਦੀਆਂ ਨੇ,
ਇੱਕ ਹੁੰਦੀਆਂ ਨੀਚ ਨੇ ਅੱਖਾਂ ਤੋਂ,
ਇੱਕ ਜ਼ੁਬਾਨ ਤੋਂ ਨੀਚ ਵੀ ਹੁੰਦੀਆਂ ਨੇ,
ਜੇ ਜਾਤਾਂ ਖਤਮ ਤੁਸੀਂ ਕਰਨੀਆ ਨੇ,
ਤਾਂ ਬਚਿਆ ਇੱਕੋ ਰਾਹ ਇਸਦਾ,
ਜਾਤ,ਗੋਤ ਪਰਖਣਾਂ ਛੱਡ ਦੇਵੋ,
ਆਪਸ ਚ’ ਕਰਾਵੋ ਵਿਆਹ ਇਸਦਾ,
ਜਦ ਰਿਸ਼ਤੇਦਾਰੀਆਂ ਪੈਣਗੀਆਂ,
ਨਾ ਦਿਲਾਂ ਚ’ ਦੂਰੀਆਂ ਰਹਿਣਗੀਆਂ,
ਨਾ ਗੁਰੂਦੁਆਰੇ ਫਿਰ ਦੋ ਹੋਣੇ,
ਨਾ ਗੁਰੂ ਨੂੰ ਵੰਡਣਾ ਪੈਣਾ ਏ,
ਇੱਕੋ ਪਿਓ ਦੀਆਂ ਸਭ ਔਲਾਦਾਂ ਨੇ,
ਇਹੋ ਬਾਣੀ ਦਾ ਵੀ ਕਹਿਣਾ ਏ,
ਕਿੰਨਾ ਖੁਸ਼ ਹੋਊ ਗੁਰੂ ਸਾਡਾ,
ਜਦ ਕੱਠਿਆਂ ਰਲ-ਮਿਲ ਬਹਿਣਾ ਏ,
ਜਦ ਕੱਠਿਆਂ ਰਲ-ਮਿਲ ਬਹਿਣਾ ਏ,

  • ਸੀਮਾ ਗਿੱਲ

Continue Reading

ਤੁਹਾਡੀਆਂ ਲਿਖਤਾਂ

ਤੇਰੇ ਕਰਕੇ – ‘ ਲਵੀ ‘

Published

on

lavi ik soch

ਤੇਰੇ ਪਿਆਰ ਚ ਖੁਸ਼ੀ ਐਨੀ ਆ ਕੇ
ਦੁੱਖਾਂ ਦਾ ਉੱਚਾ ਪਲੜਾ ਵੀ ਨੀਵਾਂ ਪੈ ਗਿਆ ,
ਹੁਣ ਤਾਂ ਮੌਤ ਦੇ ਖਿਆਲ ਤੋਂ ਈ ਡਰ ਲੱਗਦੈ
ਤੇਰੇ ਕਰਕੇ ਜਿੰਦਗੀ ਨਾਲ ਪਿਆਰ ਹੀ ਐਨਾ ਪੈ ਗਿਆ …

  • ਲਵਪ੍ਰੀਤ ਸਿੰਘ ਗਿੱਲ ‘ ਲਵੀ ‘

Continue Reading

ਤੁਹਾਡੀਆਂ ਲਿਖਤਾਂ

ਟਰੈਕਟਰ ਮਾਰਚ

Published

on

ik soch poetry

ਵੇਖ ਟਰੈਕਟਰਾਂ ਦੀ ਦਿੱਲੀਏ ਕਤਾਰ ਨੀਂ,
ਹਾਲੇ ਮੰਨ ਜਾ ਹਾਂ ਕਹਿੰਦੇ ਵਾਰ-ਵਾਰ ਨੀਂ,
ਕਿੰਨੀ ਜਾਲਮ ਏਂ ਤੇਰੀ ਸਰਕਾਰ ਨੀਂ,
ਤੈਨੂੰ ਕਾਸਦਾ ਏ ਹੋਇਆ ਹੰਕਾਰ ਨੀਂ,
ਬੈਠੇ ਚੁੱਪ ਹਾਂ ਨਾ ਸਾਨੂੰ ਲਲਕਾਰ ਨੀਂ,
ਆ ਗਏ ਸਭ ਪਿੱਛੇ ਛੱਡ ਘਰ-ਬਾਰ ਨੀਂ,
ਜੇ ਨਾ ਮੰਨੀ ਹੋਰ ਵਧ ਜਾਊ ਕਤਾਰ ਨੀਂ,
ਇਕੱਠ ਟੱਪ ਗਿਆ ਲੱਖਾਂ ਦੇ ਹੈ ਪਾਰ ਨੀਂ,
ਸਭ ਹੋ ਜਾਊ ਤੇਰੀ ਸਮਝ ਤੋਂ ਬਾਹਰ ਨੀਂ,
ਰੱਖ ਸਾਡੇ ਲਈ ਦਿਲ ਚ’ ਨਾ ਖਾਰ ਨੀਂ,
ਹੱਕ ਮੰਗਦੇ ਆਂ ਤੈਥੋਂ ਕੋਈ ਉਧਾਰ ਨੀਂ,
ਸਾਡੀਆਂ ਫਸਲਾਂ ਦਾ ਕਰ ਨਾ ਵਪਾਰ ਨੀਂ,
ਇੱਕੋ ਵਾਰੀ ਕਰ ਸਾਡੇ ਨਾ ਕਰਾਰ ਨੀਂ,
7 ਮਹੀਨੇ ਲਿਆ ਦਰਦ ਸਹਾਰ ਨੀਂ,
ਦਿੰਦੇ ਜਾਨ ਪਰ ਮੰਨਦੇ ਨਾ ਹਾਰ ਨੀਂ,
ਝੰਡੇ ਕੇਸਰੀ ਤੇ ਹਰੇ ਤਿਆਰ ਨੀਂ,
ਛੱਡ ਦੇਣੇ ਤੂੰ ਸੁਝਾਅ ਬੇਕਾਰ ਨੀਂ,
ਕਰ ਰੱਦ ਤੂੰ ਕਾਨੂੰਨ ਇਸ ਵਾਰ ਨੀਂ,
ਤੇਰੇ ਘਰ ਆਉਦੇ ਰੋਕੇ ਨਾ ਇਹ ਜਾਣਗੇ,
ਟਰੈਕਟਰਾਂ ਤੇ 26 ਨੂੰ ਕਿਸਾਨ ਨੀਂ
ਟਰੈਕਟਰਾਂ ਤੇ 26 ਨੂੰ ਕਿਸਾਨ ਨੀਂ

-ਸੀਮਾ ਗਿੱਲ

Continue Reading

ਰੁਝਾਨ


Copyright by IK Soch News powered by InstantWebsites.ca