Today's political situation- Satnam Palia
Connect with us apnews@iksoch.com

ਅੱਜ ਦੇ ਰਾਜਨੀਤਕ ਹਾਲਾਤ

Published

on

punjabi poetry

ਦੋਹੇ
ਸੁਣੋ ਸੁਣਾਵਾਂ ਥੋਨੰੂ ਮਿੱਤਰੋ ਅੱਛੇ ਦਿਨਾਂ ਦੇ ਹਾਲ
ਵੀਹ ਰੁਪੈ ਵਿੱਚ ਜੀਵਨ ਬੀਮਾ ਦੋ ਸੌ ਦੀ ਕਿਲੋ ਦਾਲ
ਦੀਨ ਦੁਖੀ ਦੀਆਂ ਦੁੱਖ ਤਕਲੀਫਾਂ ਵੱਲ ਨਾ ਪਾਉੰਦੇ ਝਾਤ
ਸੁਣਦੇ ਨਹੀੰ ਕਿਸੇ ਦੀ ਰਹਿਣ ਸੁਣਾਉੰਦੇ ਮਨ ਕੀ ਬਾਤ
ਜੋ ਟੀ ਵੀ ਤੇ ਨਿੱਤ ਦੱਸ ਅੰਕੜੇ ਸੀ ਸਰਕਾਰ ਤੇ ਵਰਦਾ
ਸਲਵਾਰ ਵਾਲਾ ਬਾਬਾ ਹੁਣ ਨਹੀੰ ਗੱਲ ਕਾਲੇ ਧਨ ਦੀ ਕਰਦਾ
ਕੰਮ ਕਰ ਗਈ”ਰਾਜ ਨਹੀੰ ਸੇਵਾ”ਵਾਲਿਆੰ ਦੀ ਚਾਲ
ਅਸੀੰ ਮੰਗੇ ਰੁਜਗਾਰ ਉਹ ਸਾਨੰੂ ਦੇ ਗਏ ਆਟਾ ਦਾਲ
ਵੱਡਾ ਛੋਟਾ ਦੋਵੇੰ ਬਾਦਲ ਅੱਡੀਆਂ ਨੰੂ ਚੱਕ ਚੱਕ
ਸੰਭੂ ਬਾਡਰ ਉੱਤੇ ਉਡੀਕਣ ਨੋਟਾਂ ਵਾਲੇ ਟਰੱਕ
ਫ਼ਸਲ ਕਿਸਾਨ ਦੀ ਮੰਡੀ ਦੇ ਵਿੱਚ ਰੁਲਦੀ ਭੰਗ ਦੇ ਭਾਅ
ਬਾਬੇ ਵੇਚਣ ਸੈੰਪੂ ਸਾਬਣ ਸਵਦੇਸ਼ੀ ਨਾਅਰਾ ਲਾ
ਕਿਧਰੇ ਲੋਕੀੰ ਡੁੱਬ ਡੁੱਬ ਮਰਦੇ ਕਿਧਰੇ ਮਰਨ ਤ੍ਰਿਆਹੇ
ਅੱਛੇ ਦਿਨ ਪਾਲੀਏ ਬਾਬੇ ਤੇ ਲੀਡਰਾਂ ਦੇ ਆਏ
ਸਤਨਾਮ ਪਾਲੀਆ

Continue Reading
Click to comment

Leave a Reply

Your email address will not be published. Required fields are marked *

ਅਪਰਾਧ

ਥਾਈ ਬਾਦਸ਼ਾਹ ਦੀ ਹੱਤਕ ਕਰਨ ਉਤੇ ਔਰਤ ਨੂੰ ਸਾਢੇ 43 ਸਾਲ ਕੈਦ

Published

on

jail

ਬੈਂਕਾਕ, 20 ਜਨਵਰੀ – ਥਾਈਲੈਂਡ ਦੀ ਇੱਕ ਅਦਾਲਤ ਨੇ ਕੱਲ੍ਹ ਬਾਦਸ਼ਾਹ ਦੀ ਬੇਇੱਜ਼ਤੀ ਕਰਨ ਬਾਰੇ ਦੇਸ਼ ਦੇ ਸਖਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਸਾਬਕਾ ਮਹਿਲਾ ਸਿਵਲ ਅਫਸਰ ਨੂੰ ਸਾਢੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਹਿਲਾ ਨੂੰ ਬਾਦਸ਼ਾਹ ਦੇ ਖਿਲਾਫ ਫੇਸਬੁੱਕ ਤੇ ਯੂ-ਟਿਊਬ ਤੇ ਟਿੱਪਣੀਆਂ ਕਰਨ ਦਾ ਦੋਸ਼ੀ ਪਾਇਆ ਹੈ। ਦੇਸ਼ ਵਿੱਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੌਰਾਨ ਅਦਾਲਤ ਵੱਲੋਂ ਕੱਲ੍ਹ ਸੁਣਾਈ ਗਈ ਇਸ ਸਜ਼ਾ ਦੇ ਫੈਸਲੇ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਰਕੰੁਨ ਆਲੋਚਨਾ ਕਰ ਰਹੇ ਹਨ। ਮਨੁੱਖੀ ਅਧਿਕਾਰਾਂ ਬਾਰੇ ਨਿਗਰਾਨ ਸੰਸਥਾ ਦੇ ਸੀਨੀਅਰ ਖੋਜੀ ਸੁਨਾਈ ਫਾਸੁਕ ਨੇ ਕਿਹਾ ਕਿ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਪੂਰੀ ਤਰ੍ਹਾਂ ਹੈਰਾਨ ਤੇ ਸੁੰਨ ਕਰ ਦੇਣ ਵਾਲਾ ਹੈ। ਇਸ ਤੋਂ ਸਿੱਧਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਬਾਦਸ਼ਾਹ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਸਜ਼ਾ ਹਾਸਲ ਕਰਨ ਵਾਲੀ ਮਹਿਲਾ ਆਪਣੀ ਉਮਰ ਦੇ 60ਵੇਂ ਦਹਾਕੇ ਚੋਂ ਲੰਘ ਰਹੀ ਹੈ। ਅਦਾਲਤ ਨੇ ਉਸ ਨੂੰ ਪਹਿਲਾਂ 87 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜੋ ਕਿ ਬਾਅਦ ਵਿੱਚ ਘਟਾ ਕੇ ਸਾਢੇ 43 ਸਾਲ ਕਰ ਦਿੱਤੀ ਗਈ ਹੈ।

Continue Reading

ਸਿਹਤ

ਔਰਤਾਂ ਨੂੰ ਮਾਂ ਬਣਨ ਦੇ ਛੇ ਸਾਲ ਬਾਅਦ ਪਰਤਦੀ ਹੈ ਮਿੱਠੀ ਨੀਂਦ

Published

on

child

ਓਟਾਵਾ, 20 ਜਨਵਰੀ – ਮਾਂ ਬਣਨ ਦਾ ਅਹਿਸਾਸ ਸਭ ਤੋਂ ਉਪਰ ਹੁੰਦਾ ਹੈ, ਪਰ ਇਹ ਰਾਤਾਂ ਦੀ ਨੀਂਦ ਤੇ ਵੀ ਬਹੁਤ ਅਸਰ ਕਰਦਾ ਹੈ। ਕੈਨੇਡਾਚ ਹੋਏ ਇੱਕ ਅਧਿਅਨ ਮੁਤਾਬਕ ਜ਼ਿਆਦਾਤਰ ਮਾਂਵਾਂ ਬੱਚੇ ਦੇ ਜਨਮ ਪਿੱਛੋਂ ਰੋਜ਼ ਰਾਤ ਨੂੰ ਔਸਤਨ ਦੋ ਘੰਟੇ ਦੀ ਨੀਂਦ ਗੁਆ ਬੈਠਦੀਆਂ ਹਨ। ਗਰਭ ਅਵਸਥਾ ਤੋਂ ਪਹਿਲਾਂ ਵਰਗੀ ਮਿੱਠੀ ਨੀਂਦ ਲੈਣ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ ਛੇ ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਮੈਕਗਿਲ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਔਲਾਦ ਸੁੱਖ ਦੀ ਪ੍ਰਾਪਤੀ ਦੇ ਦੋ ਹਫ਼ਤਿਆਂ ਦੇ ਅੰਦਰ ਇੱਕ ਹਜ਼ਾਰ ਜੋੜਿਆਂ ਦੀ ਨੀਂਦ ਦੀ ਗੁਣਵੱਤਾ ਦਾ ਵਿਸ਼ਲੇਸ਼ਣ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੇ ਦੇ ਜਨਮ ਤੋਂ ਬਾਅਦ ਸਿਰਫ ਮਾਂ ਹੀ ਨਹੀਂ, ਪਿਤਾ ਦੀ ਨੀਂਦ ਵੀ ਪ੍ਰਭਾਵਤ ਹੁੰਦੀ ਹੈ। ਪਿਤਾ ਦੇ ਮੁਕਾਬਲੇ ਮਾਂਵਾਂ ਚੈਨ ਦੀ ਨੀਂਦ ਸੌਣ ਲਈ ਵੱਧ ਤਰਸਦੀਆਂ ਹਨ। ਬੱਚੇੇ ਨੂੰ ਦੁੱਧ ਦੇਣਾ ਅਤੇ ਥਾਪੜ ਕੇ ਸੁਆਉਣ ਦਾ ਦਬਾਅ ਇਸ ਦਾ ਮੁੱਖ ਕਾਰਨ ਹੈ। ਖੋਜ ਕਰਤਾ ਮੈਰੀ ਪੇਨੇਸਟ੍ਰੀ ਮੁਤਾਬਕ ਸ਼ੁਰੂਆਤੀ ਮਹੀਨਿਆਂ `ਚ ਬਹੁਤੇ ਨਵਜਾਤ ਬੱਚੇ ਇੱਕ ਵਾਰ ਵੱਧ ਤੋਂ ਵੱਧ ਤਿੰਨ ਤੋਂ ਚਾਰ ਘੰਟੇ ਸੌਂਦੇ ਹਨ। ਛੇ ਮਹੀਨੇ ਬਾਅਦ ਉਹ ਰਾਤ ਨੂੰ ਆਰਾਮ ਨਾਲ ਸੌਂਦੇ ਹਨ। ਉਨ੍ਹਾਂ ਦੱਸਿਆ ਕਿ ਔਰਤਾਂ ਅਕਸਰ ਪਤੀ ਤੇ ਨੌਕਰੀ ਦੇ ਦਬਾਅ ਦੇ ਕਾਰਨ ਆਪਣੀ ਨੀਂਦ ਕੁਰਬਾਨ ਕਰਦੀਆਂ ਹਨ। ਦੂਜੇ, ਤੀਜੇ ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਦੀ ਨੀਂਦ ਦਾ ਚੱਕਰ ਹੋਰ ਵਿਗੜ ਜਾਂਦਾ ਹੈ। ਬੱਚੇ ਨੂੰ ਰਾਤ ਵੇਲੇ ਸੰਭਾਲਣ ਦੇ ਨਾਲ ਹੀ ਦਿਨੇ ਬਾਕੀ ਬੱਚਿਆਂ ਦੀ ਦੇਖਭਾਲ ਦਾ ਜਿੰਮਾ ਵੀ ਇਸਦਾ ਮੁੱਖ ਕਾਰਨ ਬਣ ਜਾਂਦਾ ਦੱਸਿਆ ਗਿਆ ਹੈ।

Continue Reading

ਸਿਹਤ

ਲਿਵਰ ਠੀਕ ਰੱਖਣਾ ਹੈ ਤਾਂ ਫਾਸਟ ਫੂਡ ਤੋਂ ਬਚੋ

Published

on

fast food

ਲੰਡਨ, 20 ਜਨਵਰੀ – ਫਾਸਟ ਫੂਡ ਨਾ ਸਿਰਫ ਮੋਟਾਪੇ-ਡਾਇਬੀਟੀਜ਼ ਦਾ ਕਾਰਨ ਬਣਦੇ ਹਨ, ਸਗੋਂ ਲਿਵਰ ਉਤੇ ਵੀ ਬੁਰਾ ਅਸਰ ਪਾਉਂਦੇ ਹਨ। ਬ੍ਰਿਟੇਨ ਚ ਹੋਈ ਨਵੀਂ ਜਾਂਚ ਮੁਤਾਬਕ ਲਗਾਤਾਰ ਇੱਕ ਮਹੀਨਾ ਫਾਸਟ ਫੂਡ ਖਾਣ ਨਾਲ ਲਿਵਰ ਨੂੰ ਓਨਾ ਹੀ ਨੁਕਸਾਨ ਪੁੱਜਦਾ ਹੈ, ਜਿੰਨਾ ਹੈਪੇਟਾਈਟਿਸ ਵਿੱਚ ਹੁੰਦਾ ਹੈ। ਇਸ ਅਧਿਅਨਚ ਫਰੈਂਚ ਫ੍ਰਾਈਜ਼ ਨੂੰ ਲਿਵਰ ਦੇ ਲਈ ਸਭ ਤੋਂ ਵੱਧ ਖਤਰਨਾਕ ਦੱਸਿਆ ਗਿਆ ਹੈ। ਦਰਅਸਲ ਫਰੈਂਚ ਫ੍ਰਾਈਜ਼ ਚ ਚਰਬੀ ਅਤੇ ਲੂਣ ਪਹਿਲਾਂ ਤੋਂ ਹੁੰਦਾ ਹੈ, ਰੈਸਟੋਰੈਂਟ ਇਸ ਨੂੰ ਲੰਮੇ ਸਮੇਂ ਤੱਕ ਕੁਰਕੁਰਾ ਬਣਾਈ ਰੱਖਣ ਲਈ ਸ਼ੱਕਰ ਵੀ ਮਿਲਾਉਂਦੇ ਹਨ। ਇਸ ਨਾਲ ਇਸਚ ਕੈਲੋਰੀ ਅਤੇ ਫੈਟ ਦਾ ਪੱਧਰ ਵੱਧ ਜਾਂਦਾ ਹੈ। ਇਹ ਫੈਟ ਲਿਵਰ ਚ ਜੰਮ ਜਾਂਦਾ ਅਤੇ ਉਸਚ ਸੋਜ ਆ ਜਾਂਦੀ ਹੈ। ਸੋਜ ਨੂੰ ਨਜ਼ਰ ਅੰਦਾਜ਼ ਕਰਨ ਤੇ ਲਿਵਰ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਖੋਜ ਕਰਤਾਵਾਂ ਨੇ ਫ੍ਰਾਈਡ ਚਿਕਨ, ਪੀਜ਼ਾ ਤੇ ਬਰਗਰ ਖਾਣ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਚੀਜ਼ਾਂ ਵਿੱਚ ਸੈਚੁਰੇਟੇਡ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਸੈਚੁਰੇਟੇਡ ਫੈਟ ਲਿਵਰਚ ਮੌਜੂਦ ਐਨਜਾਇਮ ਦੀ ਬਣਤਰ ਚ ਬਦਲਾਅ ਲਿਆਉਂਦੇ ਹਨ। ਹੈਪੇਟਾਈਟਿਸਚ ਵੀ ਇਹੀ ਹੁੰਦਾ ਹੈ। ਮੁੱਖ ਖੋਜ ਕਰਤਾ ਡਰੂ ਆਰਡਨ ਦੇ ਮੁਤਾਬਕ ਫਾਸਟ ਫੂਡ ਪਰੋਸਣ ਵਾਲੇ ਹੋਟਲ-ਰੈਸਟੋਰੈਂਟ ਖਾਣੇ ਨੂੰ ਸੁਆਦੀ ਬਣਾਉਣ ਲਈ ਕਈ ਕੈਮੀਕਲਜ਼ ਦੀ ਵਰਤੋਂ ਕਰਦੇ ਹਨ। ਇਹ ਕੈਮੀਕਲਜ਼ ਲਿਵਰ ਲਈ ਨੁਕਸਾਨ ਦੇਹ ਹਨ। ਅਜਿਹੇ `ਚ ਬਾਹਰ ਫਾਸਟ ਫੂਡ ਖਾਣ ਤੋਂ ਬਚਣਾ ਚਾਹੀਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca