Punjabi Poetry by Sanam deep
Connect with us [email protected]

ਕਵਿਤਾ-ਸਨਮਦੀਪ

Published

on

punjabi poetry

ਇਹ ਲਿਖੀਆਂ ਲਾਈਨਾਂ ਦਰਦ ਦੀਪ ਦਾ।
ਤੁਹਾਨੂੰ ਤਾਂ ਬਸ ਲੱਗੇ ਗੀਤ ਜਾ।
ਗੀਤ ਲਿਖਣ ਦਾ ਸ਼ੌਕ ਨਹੀ ਸੀ।
ਮਿਲਿਆ ਏ ਸਭ ਸਿਲਾ ਪਰੀਤ ਦਾ।
ਬੈਠ ਦਰਦਾ ਨੂੰ ਵਿੱਚ ਲਾਈਨਾਂ ਦੇ ਜੋੜ ਦਾ ਹਾਂ।
ਕਿਸ ਜਨਮ ਦਾ ਲੈ ਲਿਆ ਤੂੰ ਵੈਰ ਸਾਥੋ।
ਬੱਸ ਏਹੀਓ ਰੋ ਰੋ ਸੋਚਦਾ ਹਾਂ।।।

-ਸਨਮਦੀਪ

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਟਰੈਕਟਰ-ਟਰਾਲੀ ਅਤੇ ਕਾਰ ਵਿਚਾਲੇ ਟੱਕਰ ਵਿੱਚ ਦੋ ਮੌਤਾਂ

Published

on

accident

ਮੋਗਾ, 29 ਨਵੰਬਰ – ਹੁਸ਼ਿਆਰਪੁਰ ਤੋਂ ਰਾਜਸਥਾਨ ਜਾਂਦੇ ਇੱਕ ਪਰਵਾਰ ਦੀ ਕਾਰ ਸਮਾਲਸਰ ਨੇੜੇ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਚਲਾ ਰਹੇ ਵਿਅਕਤੀ ਤੇ ਉਸ ਦੀ ਭੂਆ ਦੀ ਮੌਕੇ ਉਤੇ ਮੌਤ ਹੋ ਗਈ, ਜਦ ਕਿ ਤਿੰਨ ਜਣੇ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਮਥੁਰਾਦਾਸ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਟਰੈਕਟਰ-ਟਰਾਲੀ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਤਾ ਲੱਗਾ ਹੈ ਕਿ ਕਾਰ ਸਵਾਰ ਪਰਵਾਰ ਹੁਸ਼ਿਆਰਪੁਰ ਤੋਂ ਕਿਸੇ ਰਿਸ਼ਤੇਦਾਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਰਾਜਸਥਾਨ ਦੇ ਸੰਗਰੀਆ ਮੰਡੀ ਜਾ ਰਿਹਾ ਸੀ। ਮਥੁਰਾਦਾਸ ਸਿਵਲ ਹਸਪਤਾਲ ਪਹੁੰਚੇ ਪਾਲਮਪੁਰ ਰਾਜਸਥਾਨ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਬਜ਼ੁਰਗ ਦੀ ਮੌਤ ਹੋ ਗਈ ਸੀ। ਉਸ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਉਸ ਦੀ ਭੈਣ ਬਬੀਤਾ ਰਾਣੀ, ਚਾਚੀ ਸੁਰਿੰਦਰ ਕੌਰ ਪਤਨੀ ਚਰਨਜੀਤ ਸਿੰਘ, ਭੈਣ ਰਾਣੀ ਪਤਨੀ ਸੁਰਿੰਦਰ ਸਿੰਘ, ਭੂਆ ਤਰਨਜੀਤ ਕੌਰ ਅਤੇ ਹਰਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਮਾਰੂਤੀ ਕਾਰ ‘ਚ ਸੰਗਰੀਆ ਮੰਡੀ ਰਾਜਸਥਾਨ ਜਾ ਰਹੇ ਸਨ। ਜਦ ਉਹ ਸਮਾਲਸਰ ਨੇੜੇ ਪੁੱਜੇ ਤਾਂ ਅੱਗੋਂ ਲੱਕੜੀਆਂ ਨਾਲ ਓਵਰਲੋਡ ਟਰੈਕਟਰ-ਟਰਾਲੀ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਚਲਾ ਰਹੇ ਹਰਵਿੰਦਰ ਸਿੰਘ (45) ਅਤੇ ਤਰਨਦੀਪ ਕੌਰ (60) ਪਤਨੀ ਮੁਕੇਸ਼ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਬਬੀਤਾ ਰਾਣੀ, ਸੁਰਿੰਦਰ ਕੌਰ ਤੇ ਰਾਣੀ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਮੋਗੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Continue Reading

ਅਪਰਾਧ

ਇਕਤਰਫਾ ਪਿਆਰ ਕਾਰਨ ਹੋਇਆ ਸੀ ਨਾਬਾਲਗ ਦਾ ਕਤਲ

Published

on

murder for true love

ਸ੍ਰੀ ਮੁਕਤਸਰ ਸਾਹਿਬ, 29 ਨਵੰਬਰ – ਕਰੀਬ ਸਵਾ ਸਾਲ ਪਹਿਲਾਂ ਇਕਤਰਫਾ ਪਿਆਰ ਵਿੱਚ ਅੰਨ੍ਹੇ ਇੱਕ ਨਾਬਾਲਗ ਲੜਕੇ ਨੇ ਦੂਜੇ ਨਾਬਾਲਗ ਲੜਕੇ ਦਾ ਕਹੀ ਮਾਰਕੇ ਕਤਲ ਕਰ ਦਿੱਤਾ ਸੀ।
ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਜ਼ੀ ਨੇ ਦੱਸਿਆ ਕਿ 17 ਸਤੰਬਰ 2019 ਨੂੰ ਥਾਣਾ ਸਦਰ ਵਿਖੇ ਪੰਨਾ ਲਾਲ ਪੁੱਤਰ ਰਾਮ ਕ੍ਰਿਸ਼ਨ ਵਾਸੀ ਪਿੰਡ ਬਾਊਲੀ (ਕਸਬਾ ਗੋਰਖਪੁਰਾ) ਜ਼ਿਲ੍ਹਾ ਖੁਸ਼ੀਨਗਰ ਯੂ ਪੀ ਮੌਜੂਦਾ ਵਾਸੀ ਪਿੱਛੇ ਲਾਹੌਰੀਆਂ ਦਾ ਢਾਬਾ, ਨੇੜੇ ਪੇਪਰ ਮਿੱਲ ਪਿੰਡ ਰੁਪਾਣਾ ਨੇ ਬਿਆਨ ਦਿੱਤੇ ਕਿ ਉਸ ਦੇ ਨਾਬਾਲਗ ਲੜਕੇ ਕ੍ਰਿਸ਼ਨ (10) ਦਾ ਕਿਸੇ ਵਿਅਕਤੀ ਨੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਦੀ ਜਾਂਚ ਲਈ ਪੁਲਸ ਨੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ, ਜਿਸ ਦੀ ਅਗਵਾਈ ਐੱਸ ਪੀ (ਪੀ ਬੀ ਆਈ) ਕੁਲਵੰਤ ਰਾਏ ਮੁਕਤਸਰ ਸਾਹਿਬ ਕਰਦੇ ਸਨ। ਇਸ ਜਾਂਚ ਟੀਮ ਵੱਲੋਂ ਛਾਣਬੀਣ ਕਰਨ ‘ਤੇ ਪਤਾ ਲੱਗਾ ਕਿ ਪੰਨਾ ਲਾਲ ਦਾ ਗੁਆਂਢੀ ਮੋਹਨ (ਨਕਲੀ ਨਾਂਅ ਜੁਵੇਨਾਇਲ), ਜੋ ਮ੍ਰਿਤਕ ਦੀ ਭੈਣ ‘ਤੇ ਗਲਤ ਅੱਖ ਰੱਖਦਾ ਸੀ, ਜਿਸ ਵਿੱਚ ਲੜਕੀ ਦੀ ਸਹਿਮਤੀ ਨਹੀਂ ਸੀ। ਇਸ ਬਾਰੇ ਕ੍ਰਿਸ਼ਨ ਨੂੰ ਪਤਾ ਸੀ ਤੇ ਉਹ ਮੋਹਨ ਨੂੰ ਰੋਕਦਾ ਸੀ, ਜਿਸ ‘ਤੇ ਮੋਹਨ ਨੇ ਉਸ ਦਾ ਕਤਲ ਕਰ ਦਿੱਤਾ। ਪੁਲਸ ਵੱਲੋਂ ਜੁਵੇਨਾਇਲ ਮੋਹਨ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਦਿਆਂ ਕਾਬੂ ਕਰ ਲਿਆ ਹੈ, ਜਿਸ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Continue Reading

ਅਪਰਾਧ

500 ‘ਚ ਪੰਜ ਬੋਤਲਾਂ ਦੇਣ ਤੋਂ ਨਾਂਹ ਕਰਨ ‘ਤੇ ਕਾਰਿੰਦੇ ਨੂੰ ਮਾਰ ਸੁੱਟਿਆ

Published

on

The clerk was killed

ਭਵਾਨੀਗੜ੍ਹ, 29 ਨਵੰਬਰ – ਕੱਲ੍ਹ ਰਾਤ ਪਿੰਡ ਨਦਾਮਪੁਰ ਵਿੱਚ ਕੁਲਬੁਰਛਾ ਰੋਡ ਦੇ ਠੇਕੇ ‘ਤੇ ਸ਼ਰਾਬ ਲੈਣ ਆਏ ਪਿਆਕੜਾਂ ਨੇ ਪੰਜ ਸੌ ਰੁਪਏ ਵਿੱਚ ਪੰਜ ਸ਼ਰਾਬ ਦੀਆਂ ਬੋਤਲਾਂ ਨਾ ਦੇਣ ‘ਤੇ ਕਾਰਿੰਦੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਸਕੂਟਰੀ ਸਵਾਰ ਦੋ ਅਣਪਛਾਤੇ ਵਿਅਕਤੀ ਠੇਕੇ ਦੇ ਕਾਰਿੰਦੇ ਤੇ ਠੇਕੇ ਦੇ ਗੁਆਂਢੀ ਦੁਕਾਨਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਫਰਾਰ ਹੋ ਗਏ। ਇਸ ਨਾਲ ਗੰਭੀਰ ਜ਼ਖਮੀ ਹੋਏ 25 ਸਾਲਾ ਠੇਕੇ ਦੇ ਕਾਰਿੰਦੇ ਰਾਜੂ ਲਾਲ ਪੁੱਤਰ ਰਮੇਸ਼ ਸ਼ੁਕਲਾ ਵਾਸੀ ਉਤਰ ਪ੍ਰਦੇਸ਼ ਦੀ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਗੁਆਂਢੀ ਦੁਕਾਨਦਾਰ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੂਚਨਾ ਮਿਲਣ ਉਤੇ ਪਹੁੰਚੀ ਭਵਾਨੀਗੜ੍ਹ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਠੇਕੇ ਦੇ ਨਾਲ ਦੁਕਾਨ ਕਰਦੇ ਜਸਵੀਰ ਸਿੰਘ ਦੇ ਦੱਸਣ ਮੁਤਾਬਕ ਰਾਤ ਸਾਢੇ ਨੌਂਵਜੇ ਦੇ ਕਰੀਬ ਚਿੱਟੀ ਸਕੂਟੀ ਉਤੇ ਸਵਾਰ 2 ਜਣੇ ਠੇਕੇ ‘ਤੇ ਸ਼ਰਾਬ ਲੈਣ ਆਏ ਤੇ ਠੇਕੇ ਦੇ ਕਾਰਿੰਦੇ ਰਾਜੂ ਲਾਲ ਨੂੰ ਸ਼ਰਾਬ ਲਈ ਪੰਜ ਸੌ ਰੁਪਏ ਦੇ ਕੇ ਪੰਜ ਬੋਤਲਾਂ ਲੈਣ ਦੀ ਜ਼ਿੱਦ ‘ਤੇ ਅੜ ਗਏ। ਕਾਰਿੰਦੇ ਵੱਲੋਂ ਮਨ੍ਹਾ ਕਰਨ ‘ਤੇ ਉਕਤ ਵਿਅਕਤੀ ਭੜਕ ਉਠੇ ਜਿਸ ਤੋਂ ਬਾਅਦ ਉਨ੍ਹਾਂ ਨੇ ਠੇਕੇ ਦੇ ਕਾਰਿੰਦੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।ਜਸਵੀਰ ਨੇ ਦੱਸਿਆ ਕਿ ਛੱਡ ਛਡਾਅ ਕਰਾਉਣ ਦੌਰਾਨ ਉਨ੍ਹਾਂ ਦੋਵਾਂ ਨੇ ਉਸ ਦੇ ਵੀ ਲੱਕੜ ਦੇ ਬਾਲੇ ਨਾਲ ਸੱਟਾਂ ਮਾਰੀਆਂ। ਇਸ ਤੋਂ ਬਾਅਦ ਦੋਵੇਂ ਜਣੇ ਕਾਰਿੰਦੇ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਸੁੱਟਕੇ ਫਰਾਰ ਹੋ ਗਏ। ਗੰਭੀਰ ਜ਼ਖਮੀ ਇਸ ਕਾਰਿੰਦੇ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਪਟਿਆਲਾ ਭਰਤੀ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ ਜੀ ਆਈ ਚੰਡੀਗੜ੍ਹਭੇਜ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਭਵਾਨੀਗੜ੍ਹ ਗੁਰਦੀਪ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਸੁਰਾਗ ਲੱਭਣ ਲਈ ਸੀ ਸੀ ਟੀ ਵੀ ਫੁਟੇਜ ਖੰਗਾਲੇ ਜਾ ਰਹੇ ਹਨ।

Continue Reading

ਰੁਝਾਨ