Punjabi Poetry | Sakatar Singh Mahla | Beautiful Poetry Competition 
Connect with us [email protected]

ਰਚਨਾਵਾਂ ਜਨਵਰੀ 2021

ਅਜੋਕੇ ਸਮੇਂ ਚ ਪੰਜਾਬ ਨੂੰ ਅਤੇ ਕਿਸਾਨੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ

Published

on

ik soch article

ਸਾਥੀਓ ਜਿਵੇ ਕਿ ਸਾਨੂ ਸਭ ਨੂੰ ਇਹ ਪਤਾ ਹੈ ਕੇ ਪੰਜਾਬ ਨੂੰ ਅਜੋਕੇ ਸਮੇਂ ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਪੰਜਾਬ ਦੀ ਅਰਥਵਿਵਸਥਾ ਤੇ ਬਹੁਤ ਹੀ ਬੁਰਾ ਪ੍ਰਭਾਵ ਪੈ ਜਾਣ ਦਾ ਇਕ ਸੰਕੇਤ ਵੀ ਹੈ ਕਿਊ ਕੇ ਪੰਜਾਬ ਦੀ ਸਾਰੀ ਅਰਥਵਿਵਸਥਾ ਕਿਸਾਨੀ ਤੇ ਨਿਰਭਰ ਹੈ ਅਤੇ ਜੋ ਦੁਰਦਸ਼ਾ ਹਾਕਮ ਸਰਕਾਰਾਂ ਵੱਲੋਂ ਕਿਸਾਨ ਤੇ ਕਿਸਾਨੀ ਦੀ ਕਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਇਹ ਬਹੁਤ ਚਿੰਤਾਜਨਕ ਤੇ ਗੰਭੀਰ ਮੁੱਦਾ ਹੈ, 1960 ਦੇ ਦਹਾਕੇ ਚ ਜਿਸ ਕਿਸਾਨ ਦੀ ਅਣਥੱਕ ਮੇਹਨਤ ਸਦਕਾ ਹਰੀ ਕ੍ਰਾਂਤੀ ਆਈ ਉਸ ਅੰਨ ਦਾਤੇ ਨੂੰ ਸਰਕਾਰ ਸੜਕ ਤੇ ਠੰਡੀਆਂ ਰਾਤਾਂ ਚ ਖੁੱਲੇ ਆਸਮਾਨ ਹੇਠਾਂ ਸੌਂਨ ਲਈ ਮਜਬੂਰ ਕਰ ਰਹੀ ਹੈ ਪਰ ਇਹਦੇ ਉਲਟ ਜੋ ਸਾਡੇ ਕਿਸਾਨ ਵੀਰਾਂ ਨੇ ਆਪਣੀ ਸੂਝ ਬੂਝ ਤੇ ਸਹਿਣਸ਼ੀਲਤਾ ਦਾ ਸਬੂਤ ਦਿੱਤਾ ਹੈ ਓਹਦੀ ਮਿਸਾਲ ਦੁਨੀਆ ਚ ਕੀਤੇ ਵੀ ਨਹੀਂ ਮਿਲਦੀ, ਜਿਵੇਂ ਕਲ ਹੀ ਸ਼ਾਂਤਮਈ ਢੰਗ ਨਾਲ ਦਿੱਲੀ ਚ ਕਿਸਾਨਾਂ ਵੀਰਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਉਹ ਵੀ ਕਬੀਲੇ ਤਾਰੀਫ ਹੈ ਤੇ ਦੂਜੇ ਪਾਸੇ ਸਾਡੀਆਂ ਮਾਵਾਂ, ਭੈਣਾਂ ਵੀ ਵੱਧ ਚੜ੍ਹ ਕੇ ਇਸ ਅੰਦੋਲਨ ਚ ਹਿੱਸਾ ਪਾ ਰਹੀਆਂ ਹਨ ਜਿਹੜਾ ਕੇ ਹੁਣ ਇਕ ਕਿਸਾਨ ਦਾ ਨਾ ਹੋ ਕੇ ਹਰੇਕ ਉਸ ਇਨਸਾਨ ਦਾ ਅੰਦੋਲਨ ਬਣ ਚੁੱਕਾ ਹੈ ਜਿਸਦੀ ਕਿ ਜ਼ਮੀਰ ਅਜੇ ਵੀ ਜਾਗਦੀ ਹੈ, ਓਧਰ ਦੂਜੇ ਪਾਸੇ ਸਰਕਾਰ ਆਪਣੀ ਝੂਠੀ ਸ਼ਾਨ ਬਣਾਉਣ ਲਈ ਤਰਾਂ ਤਰਾਂ ਦੇ ਕੂੜ ਪ੍ਰਚਾਰ ਰਹੀ ਕਿਸਾਨੀ ਬਿੱਲਾ ਨੂੰ ਕਿਸਾਨ ਹਿਤੈਸ਼ੀ ਦਸ ਰਹੀ ਹੈ ਪਰ ਸਰਕਾਰ ਨੂੰ ਸ਼ਾਇਦ ਅਜੇ ਵੀ ਇਹ ਬਹੁਤ ਵੱਡਾ ਵਹਿਮ ਹੈ ਕਿ ਕਿਸਾਨ ਥੱਕ ਹਾਰਕੇ ਘਰ ਮੁੜ ਜਾਣਗੇ ਪਰ ਸਰਕਾਰ ਨੂੰ ਇਹ ਵੀ ਚੰਗੀ ਤਰਾਂ ਪਤਾ ਅਸੀਂ ਉਸ ਗੁਰੂ ਸਾਹਿਬ ਜੀ ਕਲਗੀਧਰ ਦਸਮੇਸ਼ ਪਿਤਾ ਜੀ ਦੇ ਸਿੱਖ ਆ ਜਿੰਨਾ ਦੇ ਦੋ ਛੋਟੇ ਸਾਹਿਬਜ਼ਾਦੇ ਪੋਹ ਦੇ ਮਹੀਨੇ ਚ ਠੰਡੇ ਬੁਰਜ ਚ ਰਾਤਾਂ ਬਿਤਾਉਂਦੇ ਰਹੇ ਨੇ, ਤੇ ਇਸੇ ਹੀ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਸਾਡੇ 50 ਤੋਂ ਵੀ ਵੱਧ ਜੁਝਾਰੂ ਕਿਸਾਨ ਸ਼ਹੀਦੀ ਦਾ ਜਾਮ ਪੀ ਗਏ,ਸੋ ਸਾਡੀ ਗੈਰਤ ਤੇ ਅਣਖ ਵੰਗਾਰਾਂ ਵਾਲੇ ਨੂੰ ਅਸੀਂ ਪੰਜਾਬੀ ਲੋਹੇ ਦੇ ਦਾਣੇ ਚਬਾ ਕੇ ਸਾਹ ਲੈਂਦੇ ਆ ਹੁਣ ਸਰਕਾਰ ਨੂੰ ਇਹ ਕਾਲੇ ਕ਼ਾਨੂਨ ਵੀ ਵਾਪਿਸ ਪੈਣਗੇ ਤੇ ਐੱਮ.ਐੱਸ.ਪੀ. ਕ਼ਾਨੂਨ ਵੀ ਲੈ ਕੇ ਆਉਣਾ ਹੋਵੇਗਾ
ਦੂਜੇ ਪਾਸੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਚ ਵੀ ਧਰਨਿਆਂ ਦਾ ਦੌਰ ਜਾਰੀ ਹੈ, ਜਿਸ ਅਧਿਆਪਕ ਨੂੰ ਪੂਜਣਯੋਗ ਗੁਰੂ ਮੰਨਿਆ ਗਿਆ ਜਿਸ ਚ ਸਾਡੀਆਂ ਧੀਆਂ-ਭੈਣਾਂ ਵੀ ਸ਼ਾਮਿਲ ਹਨ ਉਹ ਜਦੋਂ ਆਪਣਾ ਹੱਕ ਮੰਗ ਰਿਹਾ ਹੈ ਤੇ ਉਸ ਨੂੰ ਲਾਠੀਆਂ ਤੇ ਪਾਣੀ ਦੀਆ ਬੁਛਾੜਾਂ ਨਾਲ ਧਰਨਿਆਂ ਚੋ ਚੁੱਕ ਕੇ ਪੁਲਸ ਥਾਣਿਆਂ ਚ ਜ਼ਬਰਦਸਤੀ ਡੱਕ ਕੇ ਪਰਚੇ ਕੀਤੇ ਜਾ ਰਹੇ ਹਨ ਤੇ ਕਿਧਰੇ ਆਮ ਨੌਜਵਾਨਾਂ ਤੇ ਗੋਹਾ ਸੁੱਟਣ ਤੇ 452 ਤੇ 307 ਵਰਗੀਆਂ ਇਰਾਦਾ ਕਤਲ ਦੀਆ ਧਾਰਾਵਾਂ ਲਗਾ ਕੇ ਸਰਕਾਰ ਆਪਣੇ ਜ਼ਾਲਿਮ ਹੋਣ ਦਾ ਪੁਖਤਾ ਸਬੂਤ ਦੇ ਰਹੀ ਹੈ
ਅੰਤਰ-ਰਾਸ਼ਟਰੀ ਮੁੱਦੇ ਦੀ ਜੇ ਗੱਲ ਕਰੀਏ ਤੇ ਅਮਰੀਕਾ ਦੇ ਗੱਦੀਓਂ ਲੱਥ ਰਹੇ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਨੇ ਜੋ ਅਮਰੀਕੀ ਸੰਸਦ ਚ ਕਲ ਖੂਨੀ ਖੇਡ ਖੇਡੀ ਉਹ ਵੀ ਨਿੰਦਣਯੋਗ ਹੈ
ਬੱਸ ਰੱਬ ਅੱਗੇ ਹੀ ਅਰਦਾਸ ਹੈ ਕੇ ਕੁੱਲ ਲੋਕਾਈ ਤੇ ਵਾਹਿਗੁਰੂ ਠੰਡ ਵਰਤਾਉਣ
ਧੰਨਵਾਦ ਜੀ

ਸਕੱਤਰ ਸਿੰਘ ਮਾਹਲਾ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca