Sun Ni Modi Sarkare- Ravinder Kaur | Online Poetry Competition
Connect with us apnews@iksoch.com

ਰਚਨਾਵਾਂ ਜਨਵਰੀ 2021

ਸੁਣ ਨੀ ਮੋਦੀ ਸਰਕਾਰੇ

Published

on

ਸੁਣ ਨੀਂ ਮੋਦੀ ਸਰਕਾਰੇ ,ਸਭ ਪੁੱਠੇ ਤੇਰੇ ਕਾਰੇ ,ਤੇਰੇ  ਕਾਤਲ ਕਾਨੂੰਨੀ  ਬਿੱਲਾਂ ਕਰਕੇ ਕਈ ਬੇਦੋਸ਼ੇ ਕਿਸਾਨ ਖ਼ੁਦਕੁਸ਼ੀਆਂ ਕਰਨ ਵਿਚਾਰੇ,ਸੁਣ ਨੀਂ ਮੋਦੀ ਸਰਕਾਰੇੇ ਸਭ ਪੁੱਠੇ ਤੇਰੇ ਕਾਰੇ।
 ਧੀਆਂ ਭੈਣਾਂ ਦੀਆਂ ਇੱਜ਼ਤਾਂ ਇੱਥੇ ਨਿੱਤ ਹੀ ਲੁੱਟੀਆਂ ਜਾਂਦੀਆਂ ਨੇ,
 ਛੇ- ਛੇ ਸਾਲ ਦੀਆਂ ਮਾਸੂਮ ਬਾਲੜੀਆਂ ਸਾੜ ਕੇ ਸੁੱਟੀਆਂ ਜਾਂਦੀਆਂ ਨੇ, ਇਸ ਪਾਸੇ ਵੱਲ ਨੂੰ ਤੂੰ ਕਿਉਂ ਨਾ ਝਾਤੀ ਮਾਰੇ ,ਸੁਣ ਨੀ ਮੋਦੀ ਸਰਕਾਰੇੇ ਸਭ ਪੁੱਠੇ ਤੇਰੇ ਕਾਰੇ ।
 ਮੋਦੀ ਜੀ ਤੁਸੀਂ ਤਾਂ ਨਿੱਤ ਵਿਦੇਸ਼ੀ ਦੌਰਿਆਂ ਤੇ ਰਹਿੰਦੇ ਹੋ, ਦੇਸ਼ ਦੇ ਵਿਕਾਸ ਵੱਲ ਕੋਈ ਧਿਆਨ ਨਾ ਦੇਂਦੇ ਹੋ, ਕਰੋੜਾਂ ਰੁਪਏ ਆਉਣ- ਜਾਣ ਦਾ ਖਰਚਾ ਕਰਦੇ ਹੋ ,ਪਰ ਦੇਸ਼ ਦੇ ਗ਼ਰੀਬ ਭੁੱਖੇ ਮਰਨ ਵਿਚਾਰੇ ,ਸੁਣ ਨੀ ਮੋਦੀ ਸਰਕਾਰੇੇ ਸਭ ਪੁੱਠੇ ਤੇਰੇ ਕਾਰੇ।
 ਕਿਉਂ ਪੰਜਾਬ ਨੂੰ ਖ਼ਤਮ ਕਰਨ ਤੇ ਤੁੱਲੀ ਏ ,ਇਹਨੂੰ ਓਟ ਪੀਰ -ਫ਼ਕੀਰਾਂ ਦੀ ਇਸ ਦੇ ਇਤਿਹਾਸ ਨੂੰ ਕਿਉਂ ਭੁੱਲੀ ਏਂ ,ਜਦ ਹੱਦ ਹੁੰਦੀ ਏ ਜ਼ੁਲਮਾਂ ਦੀ ,ਬਦਲਾ ਲੈਂਦੇ ਨੇ ਫਿਰ ਸਿੰਘ ਗੁਰੂ ਗੋਬਿੰਦ ਦੇ ਪਿਆਰੇ, ਸੁਣ ਨੀ ਮੋਦੀ ਸਰਕਾਰੇ ਸਭ ਪੁੱਠੇ ਤੇਰੇ ਕਾਰੇ , ਸਭ ਪੁੱਠੇ ਤੇਰੇ ਕਾਰੇ ।

  • ਰਵਿੰਦਰ ਕੌਰ ਕਲਸੀ
  • 159

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਰਦ ਰੁੱਖਾਂ ਦਾ

Published

on

ਕੋਈ ਨਾਂ ਜਾਣੇ ਦਰਦ ਰੁੱਖਾਂ ਦਾ,
ਕੋਈ ਨਾਂ ਜਾਣੇ ਪੀੜ
ਕੋਈ ਨਾ ਲਾਵੇ ਮੱਲਮ ਜਖਮ ਤੇ
ਕੋਈ ਨਾਂ ਬੰਨੇ ਲੀਰ
ਕੋਈ ਨਾਂ ਡਿੱਗਿਆ ਨੂੰ ਓੁਠਾਵੇ
ਕੋਈ ਨਾ ਸੁਣੇ ਪੁਕਾਰ
ਬਸ ਹੱਥ ਵਿੱਚ ਦਾਤੀ ਆਰੀ ਫੜ
ਵੱਢਣ ਨੂੰ ਰਹਿਣ ਤਿਆਰ
ਕੋਈ ਨਾਂ ਹੱਥੀ ਬੂਟਾ ਲਾਵੇ
ਕੋਈ ਨਾਂ ਦੇਵੇ ਪਾਣੀ
ਕੀ ਹੋਇਆ ਇਨਸਾਨ ਨੂੰ ਰੱਬਾ
ਸਮਝ ਨਾਂ ਆਏ ਕਹਾਣੀ
ਕਿਓੁਂ ਹੋਇਆ ਏ ਮਤਲਬੀ
ਇਹ ਕਿਹੜੀ ਦੁਸ਼ਮਣੀ ਕੱਢਦਾ
ਠੰਡੀਆਂ ਛਾਵਾਂ ਦੇਂਦੇ ਜੋ ਨੇ
ਓੁਹਨਾਂ ਦੀਆਂ ਜੜਾਂ ਹੈ ਵੱਢਦਾ

  • ਹਰਮੇਸ਼ ਕੁਮਾਰ
  • 234

Continue Reading

ਰਚਨਾਵਾਂ ਜਨਵਰੀ 2021

ਮੇਰੀ ਨੀਂਦ ਅਤੇ ਖੁਆਬ

Published

on

poetry

1ਮੇਰੀ ਨੀਦ ਵੀ ਲੱਗਦੈ ਗੂੜ੍ਹੀ ਨੀਂਦੇ ਸੋਂ ਗੀ ,
ਨੀਦੋਂ ੳਠਾਉਣ ਵਾਲੇ ਵੀ ,
ਸੋਂ ਰਹੇ ਅੱਜਕਲ।
2ਮੇਰੇ ਖੁਆਬ ਵੀ ਖੁਆਬਾਂ ਵਿੱਚ,
ਖੁਆਬ ਹੋ ਗਏ,
ਨਵਾਂ ਖਾਬ ਸਜਾ ਨੀ,
ਰਹੇ ਅੱਜਕੱਲ੍ਹ।
3ਮੈ ਸਾਂ ਤੂੰ ,
ਤੇ ਤੂੰ ਤੇ ਮੈ ਹੋਸੀ,
ਇਹ ਕੋਣ ਨੇ ,
ਜੋ ਮੈਨੂੰ ਦੱਸ ਰਹੇ ਅੱਜਕੱਲ੍ਹ।
4ਬੇਗਰਜ ਦੋਵੇਂ,
ਤਾੜੀ ਦੋ ਹੱਥੀਂ,
ਹੋਏ ਖੁਸ਼ ਨੇ ਕੋਣ ,
ਤੇ ਹੱਸ ਰਹੇ ਅੱਜਕੱਲ੍ਹ।
5ਬੇ-ਦਮ ,
ਬਾ-ਕਮਲ ,
ਹੈ ਦੀਪ ਅਸਤ,
ਅਸਤ ਕਿਉਂ ਕੀਤਾ ,
ਜੋ ਜਲਾ ਰਹੇ ਅੱਜਕੱਲ੍ਹ

  • ਸੁਖਦੀਪ ਸਿੰਘ ਦੀਪ
  • 233

Continue Reading

ਰਚਨਾਵਾਂ ਜਨਵਰੀ 2021

ਸਿੰਘੂ ਬਾਰਡਰ ਕਿਸਾਨੀ ਧਰਨੇ ਦਾ ਕੱਚ-ਸੱਚ

Published

on

Latest Punjabi Poetry

ਪਿਛਲੇ 2-3 ਦਿਨਾਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ’ਚ ਹਾਂ। ਦਿੱਲੀ ਦੀ ਜਰਨੈਲੀ ਸੜਕ ’ਤੇ ਮੇਲੇ ਵਰਗਾ ਮਾਹੌਲ ਹੈ। ਤੜਕੇ ਢਾਈ ਵਜੇ ਦੇ ਕਰੀਬ ਸੰਘਣੀ ਧੁੰਦ ’ਚ ਅੰਦੋਲਨ ਵਾਲੀ ਥਾਂ ’ਤੇ ਪਹੁੰਚ ਕੇ ਗੱਡੀ ਖੜਾਉਂਂਦੇ ਸਾਰ ਹੀ 4-5 ਨੌਜਵਾਨਾਂ ਨੇ ਬੜੇ ਸਤਿਕਾਰ ਸਹਿਤ ਚਾਹ ਦੇ ਕੱਪਾਂ ਨਾਲ ਸਾਡਾ ਸਵਾਗਤ ਕੀਤਾ। ਚਾਹ ਪੀਣ ਕੇ ਥੋੜੀ ਦੇਰ ਉਥੇ ਘੁੰਮਣ ਉਪਰੰਤ ਸੌਣ ਲਈ ਥਾਂ ਲੱਭਣ ਲੱਗੇ। ਮੋਦੀ ਸਰਕਾਰ ਖਿਲਾਫ ਤੇ ਕਿਸਾਨੀ ਸੰਘਰਸ਼ ਦੇ ਹੱਕ ’ਚ ਹਜ਼ਾਰਾਂ ਦੀ ਗਿਣਤੀ ’ਚ ਲਿਖੇ ਸਲੋਗਨਾਂ ਨਾਲ ਭਰੀਆਂ ਟਰੈਕਟਰ-ਟਰਾਲੀਆਂ, ਕਾਰਾਂ, ਸਕੂਟਰ-ਮੋਟਰ ਸਾਈਕਲਾਂ ਨਾਲ ਸੜਕ ਭਰੀ ਪਈ ਸੀ। ਥੋੜੀ ਅੱਗੇ ਜਾ ਕੇ ਦੇਖਿਆ ਕਿ ਨਿਹੰਗ ਸਿੰਘਾਂ ਦੇ ਇਕ ਜਥੇ ਨੇ ਇਕ ਪਾਰਕ ’ਚ ਆਪਣੇ ਘੋੜਿਆਂ ਸਮੇਤ ਡੇਰੇ ਲਗਾਏ ਹੋਏ ਸਨ, ਜਿਥੇ ਸਵੇਰੇ-ਸਵੇਰੇ ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਉਥੇ ਹੀ ਟੀਡੀਆਈ ਨਾਮਕ ਇਕ ਬਹੁਤ ਵੱਡਾ ਮਾਲ ਹੈ, ਅੰਦਰ ਜਾ ਕੇ ਦੇਖਿਆ ਕਿ ਬਹੁਤ ਸਾਰੇ ਕਿਸਾਨ ਉਥੇ ਸੁੱਤੇ ਪਏ ਸਨ। ਅਸੀਂ ਵੀ 3 ਵਜੇ ਦੇ ਕਰੀਬ ਇਕ ਕੰਬਲ ਵਿਛਾ ਉੱਤੇ ਖੇਸੀਆਂ ਲੈ ਕੇ ਉਥੇ ਹੀ ਸੌਂ ਗਏ। ਕਮਾਲ ਦੀ ਗੱਲ ਹੈ ਕਿ ਇਥੇ ਬੰਦ ਪਏ ਸ਼ੋਅਰੂਮਾਂ ਦੇ ਸਿਰਫ ਸੀਸ਼ਿਆਂ ਦੇ ਦਰਵਾਜੇ ਹੀ ਲਾਕ ਹਨ ਪਰ ਇਥੇ ਚੋਰੀ ਜਾਂ ਕਿਸੇ ਤਰਾਂ ਦੀ ਕੋਈ ਘਟਨਾ ਦੀ ਖਬਰ ਨਹੀਂ ਹੈ।

7 ਵਜੇ ਉੱਠ ਕੇ ਅੱਗੇ ਚਾਲੇ ਪਾ ਦਿੱਤੇ। ਇਸ ਸਮੇਂ ਤੱਕ ਵੀ ਪੂਰੀ ਧੁੰਦ ਛਾਈ ਹੋਈ ਸੀ। ਰਸਤੇ ’ਚ ਹਰ ਫਰਲਾਂਗ ’ਤੇ ਚਾਹ, ਬਰੈਡ ਪਕੌੜਿਆਂ, ਪਿੰਨੀਆਂ, ਮਿੱਸੀਆਂ ਰੋਟੀਆਂ, ਸਾਗ, ਬਦਾਮਾਂ, ਖੀਰ, ਜਲੇਬੀਆਂ, ਦਵਾਈਆਂ, ਕਿਤਾਬਾਂ, ਸ਼ਰਦਾਈਆਂ ਆਦਿ ਦੇ ਲੰਗਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਮੋਬਾਈਲ ਚਾਰਜ਼ ਕਰਨ ਅਤੇ ਕੱਪੜੇ ਧੋਣ ਦੀ ਸੋਵਾ ਵੀ ਨਿਭਾਈ ਜਾ ਰਹੀ ਸੀ। ਉਥੇ ਮੌਜੂਦ ਹਰ ਨੌਜਵਾਨ, ਬਜ਼ੁਰਗ, ਔਰਤ ਤੇ ਬੱਚਾ ਉਤਸ਼ਾਹ ਨਾਲ ਭਰਿਆ ਪਿਆ ਸੀ, ਜਿਵੇਂ ਉਹ ਕਿਸੇ ਵਿਆਹ ’ਚ ਆਇਆ ਹੋਵੇ। ਟਰੈਕਟਰਾਂ ’ਤੇ ਜੋਸ਼ ਭਰਨ ਵਾਲੇ ਗੀਤ ਵੱਜ ਰਹੇ ਹਨ। ਪੰਜਾਬੀਆਂ ਤੋਂ ਇਲਾਵਾ ਇਥੇ ਹਰਿਆਣੇ ਦੇ ਕਿਸਾਨ ਆਪਣੇ ਹੁੱਕੇ ਬਾਲ ਕੇ ਧਰਨੇ ’ਤੇ ਬੈਠੇ ਹਨ। ਇਨਾਂ ਤੋਂ ਇਲਾਵਾ ਇਥੇ ਰਾਜਸਥਾਨ, ਤਾਮਿਲਨਾਡੂ, ਮੱਧ-ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਕਿਸਾਨ ਵੀ ਆਪੋ-ਆਪਣੇ ਢੰਗ ਨਾਲ ਖੇਤੀ ਬਿਲਾਂ ਦਾ ਵਿਰੋਧ ਕਰ ਰਹੇ ਹਨ। ਭਾਰਤੀ ਕਿਸਾਨ ਹੁਣ ਪੜ ਲਿਖ ਕੇ ਸੂਝਵਾਨ ਹੋ ਚੁੱਕਿਆ ਹੈ। ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਵੀ ਕੰਮ ਲਿਆ ਜਾ ਰਿਹਾ ਹੈ। ਨੌਜਵਾਨ ਬਜ਼ੁਰਗਾਂ ਦਾ ਖਿਆਲ ਰੱਖ ਰਹੇ ਹਨ। ਹਰ ਕੋਈ ਇਕ ਦੂਜੇ ਦੀ ਸਹਾਇਤਾ ਲਈ ਤੱਤਪਰ ਹੈ। ਇਥੇ ਲੱਗੀਆਂ ਸੱਥਾਂ ’ਚ ਕੋਈ ਰਾਜਨੀਤਿਕ ਨੇਤਾਵਾਂ ਵਲੋਂ ਚਲਾਈ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਅਤੇ ਕੋਈ ਆਪਸੀ ਭਾਈਚਾਰੇ ਦੀਆਂ ਗੱਲਾਂ ਕਰ ਰਿਹਾ ਹੈ। ਕੋਈ ਹੋਰ ਹੀ ਜਜ਼ਬਾਤੀ ਜਿਹਾ ਮਾਹੌਲ ਸਿਰਜਿਆ ਹੋਇਆ ਹੈ ਜਿਵੇਂ ਸਭ ਵੈਰ-ਵਿਰੋਧ ਖਤਮ ਹੋ ਗਏ ਹੋਣ। ਕਿਸੇ ਪੁਰਾਣੀ ਫਿਲਮ ਦੀ ਕਹਾਣੀ ਵਾਂਗ ਲੱਗਦਾ ਹੈ ਜਿਵੇਂ ਕੁੱਲ ਕਾਇਨਾਤ ’ਚ ਪਿਆਰ ਦੀ ਫ਼ਿਜ਼ਾ ਘੁਲ ਗਈ ਹੋਵੇ। ਸਾਰੇ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਅੰਦੋਲਨ ਦੀ ਸਫ਼ਲਤਾ ਦੀ ਦੁਆ ਕਰ ਰਹੇ ਹਨ।

ਵਿਹਲੇ ਪਲਾਂ ’ਚ ਨੌਜਵਾਨ ਤਾਸ਼ ਵੀ ਖੇਡ ਰਹੇ ਹਨ। ਸੜਕ ਦੇ ਆਰ-ਪਾਰ ਰੱਸੀਆਂ ਬੰਨ ਕੇ ਕਿਸਾਨਾਂ ਨੇ ਕੱਪੜੇ ਸੁਕਣੇ ਪਾਏ ਹੋਏ ਹਨ। ਲੰਗਰ ’ਚ ਨੌਜਵਾਨ ਮੁੰਡੇ ਪ੍ਰਸ਼ਾਦੇ ਬਣਾ ਰਹੇ ਹਨ ਅਤੇ ਸਬਜੀਆਂ ਕੱਟ ਰਹੇ ਹਨ। ਕਿਧਰੇ ਕੋਈ ਦਵਾਈਆਂ ਦੀ ਸੇਵਾ ਨਿਭਾਆ ਰਿਹਾ ਹੈ, ਔਰਤਾਂ ਲਈ ਸੈਨੀਪੈਡ ਵੀ ਵੰਡੇ ਜਾ ਰਹੇ ਹਨ। ਦਿਨ ਚੜਦੇ ਤੱਕ ਹੋਰ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਇਕ ਥਾਂ ’ਤੇ ਪ੍ਰਾਜੈਕਟਰ ਲਗਾ ਕੇ ਫਿਲਮ ਚੱਲ ਰਹੀ ਹੈ ਤੇ ਕਿਸ ਨੇ ਟਰਾਲੀ ’ਚ ਡਿਸ਼ ਵੀ ਲਗਾ ਰੱਖੀ ਹੈ। ਚਾਰੇ ਪਾਸੇ ਖੇਤੀ ਬਿਲ ਰੱਦ ਕਰਨ ਦੀ ਚਰਚਾ ਹੈ। ਇਕ ਨੌਜਵਾਨ ਅਖਬਾਰ ਵੰਡਣ ਦੀ ਸੇਵਾ ਨਿਭਾਅ ਰਿਹਾ ਹੈ। ਇਥੇ ਕੁਝ ਕੁ ਨੈਸ਼ਨਲ ਚੈਨਲਾਂ ਦਾ ਬਾਈਕਾਟ ਕੀਤਾ ਹੋਇਆ ਹੈ, ਜਿਸ ਸਦਕਾ ਸਥਾਨਕ ਮੀਡੀਆ ਸੁਰਖੀਆਂ ’ਚ ਹੈ ਅਤੇ ਲੋਕਲ ਚੈਨਲਾਂ ਦੀ ਭਰਮਾਰ ਹੈ। ਮੀਡੀਆ ਵਾਲੇ ਸਵੇਰ ਤੋਂ ਲੈ ਕੇ ਰਾਤ ਤੀਕਰ ਇਥੇ ਹੀ ਰਿਪੋਰਟਿੰਗ ਕਰ ਰਹੇ ਹਨ। ਵੈਸੇ ਨੈਸ਼ਨਲ ਚੈਨਲਾਂ ਲਈ ਇਹ ਬਹੁਤ ਵੱਡੀ ਕਵਰੇਜ਼ ਕਰਨ ਦਾ ਮੌਕਾ ਸੀ, ਜੇਕਰ ਉਹ ਇਮਾਨਦਾਰੀ ਨਾਲ ਸਾਰੀ ਤਸਵੀਰ ਪੇਸ਼ ਕਰ ਦਿਖਾਉਂਦੇ। ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਅਖੌਤੀ ਗੋਦੀ ਮੀਡੀਆ ਕਿਸਾਨਾਂ ਨੂੰ ਅੱਤਵਾਦੀ ਦੱਸ ਰਿਹਾ ਹੈ ਪਰ ਉਥੇ ਪੰਜਾਬ ਦੇ ਹਰੇਕ ਪਿੰਡ ਦਾ ਕਿਸਾਨ ਬੈਠਾ ਹੈ। ਸ਼ੁਰੂ ’ਚ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੇ ਵੀ ਕਿਸਾਨਾਂ ਨੂੰ ਅੱਤਵਾਦੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਪਰ ਜਦੋਂ ਹਰਿਆਣੇ ਦੇ ਕਿਸਾਨਾਂ ਨੇ ਵੀ ਅੰਦੋਲਨ ’ਚ ਸ਼ਮੂਲੀਅਤ ਕਰਦਿਆਂ ਇਸ ਦਾ ਵਿਰੋਧ ਕੀਤਾ ਤਾਂ ਕਿਤੇ ਜਾ ਕੇ ਉਹ ਚੁੱਪ ਹੋਇਆ।

ਧਰਨੇ ਦੇ ਅਖੀਰ ’ਚ ਕਿਸਾਨ ਯੂਨੀਅਨ ਦੀ ਸਟੇਜ਼ ਲੱਗੀ ਹੋਈ ਹੈ, ਜਿਥੇ ਬੁਲਾਰੇ ਜੋਸ਼ ਭਰੀਆਂ ਤਕਰੀਰਾਂ ਨਾਲ ਖੇਤੀ ਬਿਲ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਥੇ ਅੰਤਾਂ ਦਾ ਇਕੱਠ ਹੈ। ਕਲਾਕਾਰ, ਲੇਖਕ, ਬੁੱਧੀਜੀਵੀ ਤੇ ਕਿਸਾਨੀ ਨਾਲ ਸਬੰਧਤ ਹੋਰ ਲੋਕ ਸੰਬੋਧਨ ਕਰ ਰਹੇ ਹਨ। ਭਾਜਪਾ ਤੋਂ ਬਿਨਾਂ ਸਾਰੀਆਂ ਸਿਆਸੀ ਪਾਰਟੀਆਂ ਤੇ ਉਨਾਂ ਦੇ ਆਗੂਆਂ ਦੀ ਕਿਸਾਨੀ ਸੰਘਰਸ਼ ਨੂੰ ਹਮਾਇਤ ਹੈ। ਇਹ ਕਹਿਣ ’ਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਕਿਸਾਨਾਂ ਨੂੰ ਹਮਾਇਤ ਕਰਨਾ ਉਨਾਂ ਦੀ ਸਿਆਸੀ ਮਜ਼ਬੂਰੀ ਵੀ ਹੋ ਸਕਦੀ ਹੈ, ਕਿਉਂਕਿ ਇਥੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ਼ ’ਤੇ ਚੜਣ ਦੀ ਮਨਾਹੀ ਹੈ। ਹਾਂ ਉਹ ਚਾਹੇ ਤਾਂ ਕਿਸਾਨੀ ਦੇ ਝੰਡੇ ਹੇਠ ਕਿਸਾਨੀ ਦੀ ਗੱਲ ਕਰ ਸਕਦਾ ਹੈ। ਕਿਸਾਨ ਯੂਨੀਅਨਾਂ ਨੇ ਐਡਾ ਵੱਡਾ ਅੰਦੋਲਨ ਆਪਣੇ ਦਮ ’ਤੇ ਖੜਾ ਕੀਤਾ ਹੈ, ਜਿਸ ਕਾਰਨ ਕਿਤੇ ਨਾ ਕਿਤੇ ਸਿਆਸੀ ਆਗੂ ਤੇ  ਸਿਆਸੀ ਪਾਰਟੀਆਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਸ ਅੰਦੋਲਨ ’ਚੋਂ ਨਿਕਲੀ ਲਹਿਰ ਨੇ ਅੱਗੇ ਚੱਲ ਕੇ ਕਿਹੜਾ ਰੂਪ ਲੈਣਾ ਹੈ, ਇਸ ਬਾਬਤ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।

ਸਟੇਜ਼ ਵਾਲੀ ਥਾਂ ਲੰਘਣ ਉਪਰੰਤ ਨਿਹੰਗ ਸਿੰਘ ਤੰਬੂ ਲਾ ਕੇ ਬੈਠੇ ਹਨ। ਸੋਸ਼ਲ ਮੀਡੀਆ ਅਤੇ ਖਬਰਾਂ ’ਚ ਚਰਚਿਤ ਬਾਜ਼ ਵੀ ਇਸ ਥਾਂ ’ਤੇ ਹੀ ਬੈਠਾ ਹੈ। ਇਸ ਦੇ ਨਾਲ ਹੀ ਅੱਗੇ ਸੜਕ ’ਤੇ ਰੇਤੇ ਨਾਲ ਭਰੇ ਹੋਏ ਕੈਂਟਰ ਖੜੇ ਕੀਤੇ ਹਨ, ਤਾਂ ਜੋ ਕਿਸਾਨ ਜਥੇਬੰਦੀਆਂ ਇਸ ਥਾਂ ਤੋਂ ਅੱਗੇ ਨਾ ਜਾ ਸਕਣ। ਕੈਂਟਰਾਂ ਤੋਂ ਇਲਾਵਾ ਇਥੇ ਸੀਮਿੰਟ ਦੇ ਵੱਡੇ-ਵੱਡੇ ਬੈਰੀਗੇਡ ਅਤੇ ਕੰਡਿਆਲੀ ਤਾਰ ਲਗਾਈ ਹੋਈ ਹੈ, ਜਿਹੜੀ ਭਾਰਤ-ਪਾਕਿ ਸਰਹੱਦ ਦਾ ਭੁਲੇਖਾ ਪਾਉਂਦੀ ਹੈ। ਬੈਰੀਗੇਡਾਂ ਤੋਂ ਦੂਜੇ ਪਾਸੇ ਭਾਰੀ ਫੋਰਸ ਤਾਇਨਾਤ ਕੀਤੀ ਹੋਈ ਹੈ। ਸਿਰਫ ਪੈਦਲ ਲੰਘਣ ਲਈ ਥੋੜਾ ਜਿਹਾ ਰਸਤਾ ਛੱਡਿਆ ਹੋਇਆ ਹੈ, ਇਸ ਤੋਂ ਅੱਗੇ ਸੜਕ ਬਿਲਕੁਲ ਖਾਲੀ ਹੈ। ਨੇੜਲੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਕਿਸਾਨ ਤੇ ਮਜ਼ਦੂਰ ਹੀ ਹਨ, ਜੇਕਰ ਕੁਝ ਦਿਨਾਂ ਦਾ ਨੁਕਸਾਨ ਸਹਿ ਕੇ ਇਸਦਾ ਸਾਰਥਤ ਹੱਲ ਨਿਕਲਦਾ ਹੈ ਤਾਂ ਸੌਦਾ ਸਸਤਾ ਹੀ ਹੈ। ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨ ਇਸ ਪਾਸਿਓਂ ਵੀ ਆ ਰਹੇ ਹਨ ਪਰ ਉਹ ਜਿਆਦਾਤਰ ਦੂਜੇ ਬਾਰਡਰਾਂ ’ਤੇ ਬੈਠੇ ਹਨ। ਹੋਰ ਅੱਗੇ ਜਾਂਦਿਆਂ ਜੀ.ਟੀ. ਰੋਡ ’ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਲਈ ਮੋਬਾਈਲ ਟਾਇਲਟ ਦੀ ਵਿਵਸਥਾ ਕੀਤੀ ਹੋਈ ਹੈ, ਜੋ ਕਿ ਚੰਗੀ ਗੱਲ ਹੈ ਪਰ ਹੋਰ ਚੰਗਾ ਹੁੰਦਾ ਜੇਕਰ ਇਹ ਸਹੂਲਤ ਬੈਰੀਗੇਡਾਂ ਤੋਂ ਪਹਿਲਾਂ ਧਰਨੇ ਵਾਲੇ ਪਾਸੇ ਹੁੰਦੀ।

ਇਸ ਅੰਦੋਲਨ ਦਾ ਨਤੀਜਾ ਭਾਵੇਂ ਜੋ ਵੀ ਹੋਵੇ ਪਰ ਯਕੀਨਨ ਕਿਸਾਨਾਂ ਦਾ ਇਹ ਸੰਘਰਸ਼ ਇਤਿਹਾਸ ਦੇ ਪੰਨਿਆਂ ’ਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਕਿਸਾਨਾਂ ਦੇ ਜਨੂੰਨ, ਠਰੰਮੇ, ਹੌਂਸਲੇ ਤੇ ਸੂਝਬੂਝ ਤੋਂ ਲੱਗਦਾ ਹੈ ਕਿ ਉਨਾਂ ਦੀ ਜਿੱਤ ਲਾਜ਼ਮੀ ਹੈ ਬਸ਼ਰਤੇ ਏਕਾ ਬਣਿਆ ਰਹੇ, ਕੋਈ ਨੇਤਾ ਆਪਣਾ ਇਮਾਨ ਨਾ ਵੇਚੇ। ਕਿਉਂਕਿ ਸੰਘਰਸ਼ਾਂ ਦੀ ਮੁੱਢ ਤੋਂ ਤ੍ਰਾਸਦੀ ਰਹੀ ਕਿ ਨੇਤਾ ਆਪਣੀ ਜ਼ਮੀਰ ਮਾਰ ਕੇ ਅੰਦੋਲਨ ਨੂੰ ਵੇਚ ਦਿੰਦੇ ਹਨ ਤੇ ਜਿੱਤ ਦੇ ਨੇੜੇ ਹੋਣ ਦੇ ਬਾਵਜੂਦ ਹਾਰ ਕੇ ਪਰਤਣਾ ਪੈਂਦਾ ਹੈ। ਸਰਕਾਰ ਨੂੰ ਫੋਕੀ ਹੈਂਕੜ ਭਰੀ ਨੀਤੀ ਛੱਡ ਕੇ ਆਪਾਝਾਤ ਮਾਰਨ ਦੀ ਲੋੜ ਹੈ ਤਾਂ ਜੋ ਦੇਸ਼ ਦਾ ਅੰਨਦਾਤਾ ਹੋਰ ਸੜਕਾਂ ’ਤੇ ਨਾ ਰੁਲੇ। ਸੱਚੀਂ, ਸਲਾਮ ਐ ਕਿਸਾਨ ਦੇ ਸਬਰ, ਜਜ਼ਬੇ ਤੇ ਜਨੂੰਨ ਨੂੰ, ਜਿਸ ਦੇ ਚੱਲਦਿਆਂ ਦਿਨੋ-ਦਿਨ ਜਬਰ ’ਤੇ ਸਬਰ ਦੀ ਜਿੱਤ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ ਦਿੱਲੀ ਅੰਦੋਲਨ।

  • ਅਮਰਬੀਰ ਸਿੰਘ ਚੀਮਾ
  • 232

Continue Reading

ਰੁਝਾਨ


Copyright by IK Soch News powered by InstantWebsites.ca