Siyaast Te Mohabbat- Raveda Khan | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਸਿਆਸਤ ਤੇ ਮਹੋਬਤ

Published

on

ik soch

ਸਿਆਸਤ ਤੇ ਮਹੋਬਤ ਦੋਵੇ ਸਕੀਅਾ ਭੈਣਾਂ,
ਪਰ ਵੇਖੋ ਵੱਖਰੇ ਸੁਭਾਹ ਆਪਣੇ ,
ਉਂਝ ਇਕੋ ਵੇਹੜੇ ਉਗਦੀਆਂ ਨੇ ,
ਪਰ ਵੇਖੋ ਵੱਖਰੇ ਰਾਹ ਆਪਣੇ ,
ਸਿਆਸਤ: ਮੈਂ ਸਿਆਸਤ,ਸਿਆਸਤਦਾਨਾਂ ਦੀ,
ਕਰਾਾਂ ਹਿਮਾਇਤ ਬੇ-ਇਮਾਨਾ ਦੀ ,
ਸਰਕਾਰ ਦਰਵਾਰੇ ਵੱਡੀ ਗੱਲ ਮੇਰੇ ਆ ,
ਅਫਸਰਸ਼ਾਹੀ ਵਿੱਚ ਵੀ ਮੱਲ੍ਹ ਮੇਰੀ ਆ ,
ਮੁਹੋਬਤ : ਮੈਂ ਹਾਂਂ ,ਇਕ ਟਾਂਵਾਸ਼ਾਹੀ ਬੂੱਟਾ ,
ਵਿਰਲੇ ਵਿਰਲੇ ਵੇਹੜੇ ਉੱਘਦੀ ਹਾਂ ,
ਖੂਨ ਦੇ ਵਿਚ ਮੇਰਾ ਰਹਿਣ ਵਸੇਰਾ ,
ਨਾ ਮੁੱਲ੍ਹ ਬਜ਼ਾਰੋਂ ਮਿਲਦੀ ਹਾਂ,
ਸਿਆਸਤ : ਖੱਬਲ ਘਾਹ ਦੇ ਵਰਗੀ ਹੋਂਦ ਮੇਰੀ ਆ,
ਰਾਜਨੀਤੀ ਵਿਚ ਵੀ ਪਹੁੰਚ ਮੇਰੀ ਆ,
ਸ਼ਤਰੰਜ ਦੇ ਵਾਂਗੂ ਉਲਝੀ ਜਾਵਾਂ ,
ਚਾਲ ਚਲਾਕੀ ਏ ਨਾਲ ਮੈਂ ਸੁਲਝੀ ਜਾਵਾਂ,
ਮੁਹੋਬਤ :ਨਾ ਭੈਣ, ਮੈਂ ਹਾਂਂ ਭੋਲੀ ਭਾਲੀ ,
ਚੁਸਤ ਚਲਾਕੀ ਮੇਰੇ ਕੋਲ ਨਾ ਵਾਲੀ ,
ਮੈਂ ਤਾਂ ਦਿਲ ਤੋਂ ਦਿੱਲ ਨੂੰ ਮੋਹ ਦੀ ਤੰਦ ਬਣਾਵਾ,
ਰਮਜ਼ਾਂ ਨੂੰ ਹੀ ਆਪਣਾ ਸੰਦ ਬਣਵਾ,
ਸਿਆਸਤ :ਜ਼ਿਕਰ ਮੇਰਾ ਹੁਣ ਹਰ ਵੇਹੜੇ ਆ,
ਅੱਜ ਕੱਲ੍ਹ ਮੁਹੋਬਤਾਂ ਵਾਲੇ ਕਿਹੜੇ ਆ ,
ਸਭ ਅੱਖਾਂ ਵਿੱਚ ਪਾਕੇ ਮੈਨੂੰ ਰੱਖਦੇ ਆ ,
ਵਕਤ ਆਉਣ ਤੇ ਤੀਰ ਕਮਾਨੋ ਕਸਦੇ ਆ ,
ਮੁਹੋਬਤ : ਹਾਂ ਭੈਣੇ,ਮੈਂ ਤੇਰੇ ਵਰਗੀ ਹੋ ਨਹੀਂ ਸਕਦੀ,
ਸਿਦਕ ਕਿੱਸੇ ਦਾ ਖੋ ਨਹੀਂ ਸਕਦੀ ,
ਇਹ ਮੇਰਾ ਆਂ ਦਸਤੂਰ ਨਹੀਂ ਆ ,
ਤਾਂਹੀ ਏਨੀ ਮਸ਼ਹੂਰ ਨਹੀਂ ਆ ,
ਇਹ ਸੱਚ ਹੈ ਤੂੰ ਅੱਤ ਕਰਵਾਉਣੀ ਆ ,
ਅੱਤ ਤੋਂ ਅੱਧਕ ਚੱਕ ਕੇ ਟਿੱਪੀ ਲਗਦੇ ,
ਅੰਤ ਵੀ ਤੂੰ ਹੀ ਕਰਾਉਣੀ ਆ ,
ਅੰਤ ਵੀ ਤੂੰ ਹੀ ਕਰਾਉਣੀ ਆ …..

  • ਰਵੈਦਾ ਖਾਨ
  • 75

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca