Mojuda Punjab Te Kisaani Sankat- Rao Barindra | Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਮੌਜੂਦਾ ਪੰਜਾਬ ਤੇ ਕਿਸਾਨੀ ਸੰਕਟ

Published

on

ਤੇਰੇ ਤਖਤੋਂ ਤਾਜ ਨਹੀਂ ਬਚਣੇ
ਹੈ ਪਈ ਮਿੱਟੀ ਕੂਕਾ ਮਾਰਦੀ,
ਕੱਖ ਕੰਡੇ  ਹੁਣ ਉਠ ਖੜੇ
ਗੱਲ ਸੁਣ ਕੇ ਤੇਗ ਤਲਵਾਰ ਦੀ।

ਪਈ ਠੰਡ ਵੀ ਸੀਨੇ ਭੰਨਦੀ ਆ
ਝੱਖੜ ਵੀ ਕਰਦਾ ਮਨ ਦੀ ਆ,
ਕੁੱਲੀਆਂ ਦੇ ਸਿਰ ਚੜ੍ਹ ਕੇ ਤਾਂ ਹੁਣ
ਸਰਕਾਰ ਵੀ  ਠੁੱਡੇ  ਮਾਰਦੀ।
ਕੱਖ ਕੰਡੇ ਹੁਣ ਉਠ ਖੜ੍ਹੇ 
ਗੱਲ ਸੁਣ ਕੇ ਤੇਗ ਤਲਵਾਰ ਦੀ।

ਕੋਈ ਮਿਹਨਤਾਂ ਸਾਡੀਆਂ ਖਿਲਾਰਦਾ
ਦਿਖਾ ਸੁਪਨਾ ਝੂਠੀ ਬਹਾਰ ਦਾ
ਸਾਡੀ ਹੋਣੀਆਂ ਦੀ ਲੁੱਟ ਦੇ ਵਿੱਚ
ਕੋਈ ਧਿਰ ਹੈ ਵਿੱਚ ਵਿਚਕਾਰ ਵੀ।
ਕੱਖ ਕੰਡੇਂ ਫਿਰ ਉਠ ਖੜ੍ਹੇ
ਗੱਲ ਸੁਣ ਕੇ ਤੇਗ ਤਲਵਾਰ ਦੀ।

ਤੂੰ ਵਾਹ ਜਿੰਨਾਂ ਸਾਨੂੰ ਵਾਹੁਣਾ ਏ
ਅਸਾਂ ਸੂਲਾਂ ਬਣ ਉੱਗ ਆਉਣਾ ਏ,
ਇਹ ਜੰਗ ਇਉਂ ਹੀ ਚੱਲਣੀ ਏ
ਇਹ ਜੰਗ ਹੈ ਹੱਕ ਅਧਿਕਾਰ ਦੀ।
ਕੱਖ ਕੰਡੇ ਫਿਰ ਉਠ ਖੜ੍ਹੇ
ਗੱਲ ਸੁਣ ਕੇ ਤੇਗ ਤਲਵਾਰ ਦੀ।

ਹਿੱਕਾਂ  ‘ਚ  ਸੁਪਨੇ  ਮੱਘਣ ਜੋ
ਬਣ ਅੱਖਾਂ ‘ਚ ਅੱਗਾਂ ਜਲਣ ਓਹ,
ਇਹਨਾਂ ਕੰਧ ਜੁਲਮ ਦੀ ਢਾਹ ਦੇਣੀ
ਜਦੋਂ ਪੈਣੀ ਹੈ ਸੱਟ ਲੋਹਾਰ ਦੀ।
ਕੱਖ ਕੰਡੇ ਫਿਰ ਉਠ ਖੜ੍ਹੇ
ਗੱਲ ਸੁਣ ਕੇ ਤੇਗ ਤਲਵਾਰ ਦੀ।

ਤੈਨੂੰ ਜ਼ਖਮ ਅਸਾਡੇ ਦਿਖਦੇ ਨਈਂ  
ਅਸੀਂ ਤੇਰੇ ਭਰੋਸ਼ੇ ਵੀ ਟਿਕਦੇ ਨਈਂ,
ਤੇਰੇ ਵਾਅਦੇ ਹੈ ਸਭ ਉਡਾ ਦੇਣੇ
ਕੁੱਲੀਆਂ ਨੇ ਬਣ ਹਥਿਆਰ ਹੀ।
ਕੱਖ ਕੰਡੇ ਫਿਰ ਉਠ ਖੜ੍ਹੇ
ਗੱਲ ਸੁਣ ਕੇ ਤੇਗ ਤਲਵਾਰ ਦੀ।

ਅਸਾਂ ਚੜਦੇ ਸੂਰਜ ਨੂੰ ਡੱਕਣਾ
ਜੇ ਤੂੰ ਜੁਲਮ ਨੂੰ ਜਾਰੀ ਰੱਖਣਾ,
‘ਰਾਓ’ ਤੂੰ ਲੱਭਣਾ ਬਾਹਵਾਂ ਛਾਵਾਂ ਨੂੰ
ਜਦੋਂ ਖੜਗ ਉੱਠੀ ਲਲਕਾਰ ਦੀ।
ਕੱਖ ਕੰਡੇ ਫਿਰ ਉਠ ਖੜ੍ਹੇ
ਗੱਲ ਸੁਣ ਕੇ ਤੇਗ ਤਲਵਾਰ ਦੀ।

  • ਰਾਓ ਬਰਿੰਦਰਾ ਸਵੈਨ
  • 180

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਕਿਸਾਨ

Published

on

ਅਸੀਂ ਹੱਕਾਂ ਲਈ ਹਾਂ ਲੜ੍ਹਦੇ,
ਨਾ ਡਰਾਉਂਦੇ ਨਾ ਹੀ ਡਰਦੇ।
ਸਾਡੇ ਬਜੁਰਗ ਸੀ ਬੜ੍ਹੇ ਮਹਾਨ,
ਤਾਹੀਓਂ ਉੱਚੀ ਸਾਡੀ ਸ਼ਾਨ।
ਬੰਜਰਾਂ ਨੂੰ ਉਪਯਾਊ ਬਣਾਇਆ,
ਖੂਨ,ਪਸੀਨਾਂ ਅਸੀਂ ਬਹਾਇਆ।
ਫਿਰਦੇ ਕਬਜਾ ਕਰਨ ਨੂੰ ਵੱਡੇ,
ਤਾਹੀਓਂ ਤਿੰਨੇ ਕਨੂੰਨ ਨੇ ਕੱਢੇ।
ਅਸੀਂ ਖਾਲੀ ਹੱਥ ਨੀ ਜਾਣਾ,
ਜੁਲਮ ਨੂੰ ਕਿੱਦਾਂ ਮੰਨੀਏ ਭਾਣਾ।
ਇੱਕੋ ਝੰਡੇ ਥੱਲੇ ਆਏ,
ਬਾਕੀ ਝੰਡੇ ਪੱਟ ਬਘਾਏ।
ਪਾਰਟੀ ਬਾਜੀਆਂ ਸੱਭੇ ਛੱਡ ਕੇ,
ਵੈਰ ਵਿਰੋਧ ਦਾ ਜਿੰਨ ਜਾ ਕੱਢ ਕੇ।
ਬਣ ਗਏ ਸੱਭੇ ਭਾਈ-ਭਾਈ,
ਸਾਡੀ ਸੁਰਤ ਟਿਕਾਣੇ ਆਈ।
ਜੋਗੇਵਾਲੀਆ ਰੱਖਣਾ ਏਕਾ ਬਣਾਕੇ,
ਲੜ੍ਹਨਾ ਨਹੀਂ ਦਿੱਲੀ ਤੋਂ ਆ ਕੇ।

  • ਗੁਰਪ੍ਰੀਤ ਸਿੰਘ
  • 276

Continue Reading

ਰਚਨਾਵਾਂ ਜਨਵਰੀ 2021

ਇਹਸਾਸ

Published

on

poetry

ਦੀਪਾ ਸਵੇਰੇ ਹੀ ਆਪਣੀ ਘਰਵਾਲ਼ੀ ਨੂੰ ਨਾਲ ਲਈ ਕੇ ਵੱਡੇ ਸ਼ਹਿਰ ਡਾਕਟਰ ਕੋਲ ਚਲਾ ਗਿਆ ਆਪਣੀ ਘਰਵਾਲ਼ੀ ਦੀ ਕੁੱਖ ਚ ਪਾਲ ਰਹੀ ਕੁੜੀ ਦਾ ਕਤਲ ਕਰਵਾਓਣ ਕਿਊ ਕੇ ਦੀਪੇ ਦੇ ਪਹਿਲਾ ਹੀ 2 ਕੁੜੀਆਂ ਸਨ ਤੇ ਹੁਣ ਉਸ ਦੀ ਮਾਂ ਦੀ ਜ਼ਿਦ ਸੀ ਕੇ ਅਸੀਂ ਕੁੜੀ ਨੀ ਰੱਖਣੀ ਸਾਨੂੰ ਪੁੱਤ ਚਾਹੀਦਾ ਉਸ ਦੀ ਘਰਵਾਲ਼ੀ ਨੇ ਬਹੁਤ ਤਰਲੇ ਕੀਤੇ ਕੇ ਏਦਾਂ ਨਾ ਕਰੇ ਪਰ ਦੀਪੇ ਦੀ ਮਾਂ ਨਾ ਮੰਨੀ ਉਹ ਹਸਪਤਾਲ ਪੁਹੰਚ ਚੁੱਕੇ ਸਨ ਡਾਕਟਰ ਨੇ ਇੰਤਜਾਰ ਕਰਨ ਲਈ ਬੋਲ ਕੇ ਬੈਠਾ ਦਿੱਤਾ ਬੈਂਚ ਤੇ ਬੈਠੇ ਬੈਠੇ ਦੀਪੇ ਦੀ ਅੱਖ ਲੱਗ ਗਈ ਤੇ ਉਸ ਦੇ ਸੁਪਨੇ ਵਿਚ ਇਕ ਨੰਨੀ ਸੋਹਣੀ ਜਿਹੀ ਕੁੜੀ ਦੀਪੇ ਨੂੰ ਆਖਣ ਲੱਗੀ ਕੇ ਬਾਪੂ ਤੂੰ ਸਚੀ ਮੈਨੂੰ ਦੁਇਆ ਤੋ ਆਉਣ ਤੋ ਪਹਿਲਾ ਹੀ ਮਾਰ ਦੇਵੇ ਗਾ ਮੈਨੂੰ ਤਾ ਰਬ ਕਹਿੰਦਾ ਸੀ ਕੇ ਤੇਰੀ ਉਮਰ ਬਹੁਤ ਲੰਬੀ ਆ ਬਾਪੂ ਮੈਂ ਵੀ ਜੀਣਾ ਚਉਣੀ ਆ ਬਾਪੂ ਮੈਂ ਤੇਰੇ ਤੇ ਕਦੇ ਬੋਝ ਨਹੀਂ ਬਣਾ ਗਈ ਤੇਰਾ ਹਰ ਸੁਖ ਦੁੱਖ ਵੰਡਾਵਾਂ ਗਈ ਬਾਪੂ ਮੈਂ ਦੁਨੀਆ ਦੇਖਣੀ ਆ ਮੈਂ ਦੁਨੀਆ ਤੇ ਆਉਣਾ ਚਉਣੀ ਆ ਇਸ ਵਿਚ ਦੀਪੇ ਦੀ ਇੱਕੋ ਝਟਕੇ ਅੱਖ ਖੁਲ ਗਈ ਤੇ ਉਸ ਦੀਆਂ ਅੱਖਾਂ ਵਿਚ ਪਾਣੀ ਸੀ ਉਹ ਬਿਨਾਂ ਕੁਜ ਬੋਲਿਆ ਉੱਠਿਆ ਤੇ ਆਪਣੀ ਘਰਵਾਲ਼ੀ ਨੂੰ ਨਾਲ ਲਈ ਕੇ ਪਿੰਡ ਵਾਲੀ ਬੱਸ ਤੇ ਬੈਠ ਗਿਆ

  • ਯਾਦਵਿੰਦਰ ਸਿੰਘ
  • 275

Continue Reading

ਰਚਨਾਵਾਂ ਜਨਵਰੀ 2021

ਕਰੋਨਾ ਕਾਰਨ ਬੰਦ ਹੋੲੇ ਸਕੂਲ ਦੀ ਕਹਾਣੀ ਮੇਰੀ ਕਲਮ ਦੀ ਜੁਬਾਨੀ

Published

on

poetry

ਬੜੀ ਦੇਰ ਤੋਂ ਬੰਦ ਗੇਟ ੲੇ ਮੇਰਾ
ਸੁੰਨਸਾਨ ਨੇ ਲਾੲਿਅਾ ਡੇਰਾ!
ਕਮਰਿਅਾ ਵਿਚ ਧੂੜ ਹੈ ਵੜ ਗਈ,
ਮਿਟੀ ਗੋਡੇ ਗੋਡੇ ਚੜ ਗਈ!
ਫੁੱਲ ਬੂਟੇ ਵੀ ਸਾਰੇ ਮੁਕ ਗਏ.
ਬਿਨ ਪਾਣੀ ਰੁੱਖ ਵੀ ਸੁਕ ਗਏ!
ਟੀਚਰਾਂ ਨੂੰ ਵੇਖਣ ਨੂੰ ਤਰਸਿਅਾ,
ਕੇਹਾ ਕਹਿਰ ਕਰੋਨਾ ਬਰਸਿਅਾ!
ਜਸ਼ਨ. ਵਿਪਨ ਪ੍ਰਭਜੋਤ ਨੀ ਅਾੳੁਦੇ
ਜਤਨ ਮਿਲਨ ਜਸਕਰਨ ਨੀ ਥਿਅਾੳੁਦੇ!
ਸਾਹ ਮੇਰੇ ਸੁਕ ਸੁਕ ਜਾਂਦੇ
ਅਾਨ ਲਾੲੀਨ ਪੜਾਈ ਦਾ ਜਦੋਂ ਰੋਲਾ ਪਾਂਦੇ!
ਬਚਿਅਾਂ ਦੇ ਨਾਲ ਹੋਂਦ ਹੈ ਮੇਰੀ
ਮਿੰਨਤ ਕਰਾਂ ਮੈਂ ਰੱਬਾ ਤੇਰੀ!
ਕਰੋਨਾ ਨੂੰ ਦੂਰ ਭਜਾ ਦੇ,
ਮੇਰੇ ਵਿਹੜੇ ਰੋਣਕਾ ਲਾਦੇ!
ਪਹਿਲਾਂ ਵਾਂਗੂ ਰੋਜ ੲਿਹ ਅਾਵਣ,
ਪੜ ਪੜ ਮੰਜ਼ਿਲਾ ਪਾਵਣ!

  • ਦਵਿੰਦਰ ਸਿੰਘ ਸ਼ੇਖੂਪੁਰ
  • 274

Continue Reading

ਰੁਝਾਨ


Copyright by IK Soch News powered by InstantWebsites.ca