Kaale Kanoona Virudh Dukhdi Awaaj- Rammi Indgarh | Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਕਾਲੇ ਕਾਨੂੰਨਾਂ ਵਿਰੁੱਧ ਦੁੱਖਦੀ ਅਵਾਜ਼

Published

on

latest punjabi poetry

i nod and extend my hand
i nod and,,,,,,,,,,
safe life ਦੀ ਤੂ ਕੀਹਦੇ ਤੋਂ ਗਰੰਟੀ ਮੰਗਦੈਂ
ਕਿਹੜਾ ਤੈਨੂੰ ਕਰੂ insure ਦੱਸਦੇ
ਏਥੇ ਡੁੱਬਦੇ ਨੂੰ ਕੋਈ ਨੀ ਬਚਾਉਣ ਕੁੱਦਦਾ
ਖੂਨ ਕੀਹਦੇ ਵਿੱਚ ਲਾਲ ਤੇ pure ਦੱਸਦੇ
ਰਲੀ ਮਿਲੀ ਚੱਲਦੀ ਏ ਗੇਮ ਰਾਜ ਦੀ
ਇਹ DISEASE ਦਾ ਕੀਹਦੇ ਕੋ cure ਦੱਸਦੇ
i nod and extend my hand
i nod and,,,,,,,

ਬਾਹਰ ਮੁਲਖਾਂ ਚ ਚੁਣੇ ਜਾਂਦੇ ਬੰਦੇ ਬੰਦਿਆ
ਸਾਡੇ ਮੁਲਖਾਂ ਚ ਮੋਤੀ ਅਸੀਂ ਚੁਣੀ ਬੈਠੇਂ ਆਂ
ਸਾਲਾ ਹਾਲੇ ਤੱਕ ਲੱਭਿਆ ਨਾ ਗੁਰੂਕੁੱਲ ਤੇਰਾ
ਤੜੀਪਾੜ ਹੋਰੀਂ ਜਾਲ਼ ਕਿਹੜਾ ਬੁਣੀਂ ਬੈਠੇ ਆ
ਯਾਲੀ ਬੰਦੇ ਯਾਲੀ ਬੰਦੇ ਯਾਲੀ ਕਾਗਜਾਤ ਨੇ
ਅੱਗੇ ਨਾ ਕੋਈ ਪਿੱਛੇ ਇਹੇ ਬੇ -ਔਕਾਤ ਨੇ
i nod and extend my hand
i nod and,,,,,,,

ਖੁਦ ਉੱਤੇ ਲਾਗੂ ਨੀ ਅਸੂਲ ਕਰਦੇ
ਜਿਹੜੇ ਮੇਰੇ ਵਾਂਗੂੰ ਵੱਡੇ ਵਿਦਵਾਨ ਬਣਦੇ
ਮਾੜੇ ਦੀ ਤਾਂ ਚੰਗੀ ਗੱਲ ਦੱਬ ਜਾਂਦੀ ਸ਼ੇਰਾ
ਗੱਪ ਤਕੜੇ ਬੰਦੇ ਦੇ ਹੀ ਬਿਆਨ ਬਣਦੇ
ਥੱਲੇ ਡਿੱਗਦੇ ਨੂੰ ਨੀਵਾਂ ਹੋਕੇ ਕੌਣ ਚੁੱਕਦਾ
ਠੇਡੇ ਖਾਂਦੇੇ ਖਾਂਦੇੇ ਬੰਦੇ ਤਾਲੀਬਾਨ ਬਣਦੇ
i nod and extend my hand
i nod and,,,,,,

ਥੱਲੇ ਲੱਗਕੇ ਕਿਸੇ ਦੇ “ਰੱਮੀਂ” ਕੰਮ ਕਰਦੇ
ਢਿੱਡ ਪਾਲਦੇ ਨੇ ਕਈ ਮਜਬੂਰ ਹੁੰਦੇ ਨੇ
ਗੱਲ ਹੱਕਾਂ ਦੀ ਨੀ ਹੁੰਦੀ ਤੇ ਨਾ ਪੂਰੀ ਫੜਦੀ
ਉੱਝ ਬੰਦੇ ਹੀ ਆ ਜਿਹੜੇ ਮਜਦੂਰ ਹੁੰਦੇ ਨੇ
ਓਹ ਬੰਦੇ ਖੌਫ ਵਿੱਚ ਜੀਣ ਨੂੰ ਹੀ ਕਹਿਣ ਜਿੰਦਗੀ
ਜਿਹੜੇ ਖੌਲਦੇ ਨੇ ਖੂਨ ਮਸ਼ਹੂਰ ਹੁੰਦੇ ਨੇ
i nod and extend my hand
i nod and,,,,,,,

ਜਿਹੜੇ ਦੇਸ਼ ਦਿਆਂ ਹਾਕਮਾਂ ਨੂੰ ਹੋੜ ਲੱਗਜੇ
ਰੱਤਾਂ ਚੂਸਦੇ ਘਰਾਣਿਆਂ ਦਾ ਢਿੱਡ ਪਾਲਦੇ
ਓਸ ਦੇਸ਼ ਦਾ ਕੀ ਬਣੂ “ਰੱਮੀਂ” ਰੱਬ ਜਾਣਦਾ
ਜਿਹੜੇ ਦੇਸ਼ ਦੇ ਕਿਸਾਨ ਰਹਿੰਦੇ ਹੱਥ ਗਾਲਦੇ
ਏਥੇ ਕਿਰਤੀ ਨੂੰ ਕਿਰਤਾਂ ਦਾ ਭਾਅ ਚੁੱਭਦਾ
ਕਿੱਥੋਂ ਕਰੂਗਾ ਇਕੱਠੇ ਦਾਣੇ ਇੱਕ ਸਾਲ ਦੇ
i nod and extend my hand
i nod and ,,,,,,,

  • ਰੱਮੀ ਇੰਦਗੜ
  • 182

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਚੱਲੋ ਸਾਥੀਓ! ਚੱਲੀਏ ਹੁਣ ਦਿੱਲੀ ਨੂੰ ।
ਵੇਖੀਏ ਜਾ ਸ਼ੇਰਾਂ ਨੇ ਘੇਰੀ ਬਿੱਲੀ ਨੂੰ ।
ਲੰਘ ਗਿਆ ਹਾਥੀ ਥੋੜ੍ਹੀ ਪੂਛ ਬਕਾਇਅਾ ਏ,
ਕੱਸ ਦਈਏ ਜਾ ਰਹਿ ਗਈ ਚੂੜੀ ਢਿੱਲੀ ਨੂੰ।
ਬੈਠੇ ਪੱਥਰ ਜਹੇ ਲੈ ਕਿ ਇਰਾਦੇ ਸੂਰੇ ਨੇ,
ਕੰਕਰ-ਕੰਕਰ ਕਰ ਦੇਣਾ ਕੱਚੀ-ਪਿੱਲੀ ਨੂੰ।
ਭੋਲੇ-ਭਾਲੇ , ਸਿਧਰੇ, ਪੇੰਡੂ ਦੇਸ਼ੀਆਂ ਨੇ ,
ਵਖ਼ਤ ਜਿਹਾ ਹੀ ਪਾ ਦਿੱਤਾ ਹੈ ਸੇਖ-ਚਿਲੀ ਨੂੰ
ਹਲ਼ ਪੁੱਟ ਰਿਹਾ ਹੈ ਨੀਂਹਾਂ ਹੁਣ ਸੰਸਦ ਦੀਆਂ,
ਲੈ ਚੱਲੋ ਖਿੱਚ ਕਿ ਏਨੂੰ ਜੜ੍ਹ ਤੋਂ ਹਿੱਲੀ ਨੂੰ।
ਜਾਗੀ ਨੀਂਦੋ ਪੀੜ੍ਹੀ ਸਾਡੀ ਸੁੱਤੀ ਹੋਈ,
ਚੰਗੇ ਸਾਚੇ ਗੁੰਨ ਲਓ ਮਿੱਟੀ ਗਿੱਲੀ ਨੂੰ।
ਜੋ ਕਹਿੰਦੀ ਮੈਂ ਉਹ ਹੋਣ ਲਕੀਰਾਂ ਪੱਥਰ ਤੇ,
ਰਾਤੀਂ ਸੁਪਨਾ ਆਯਾ ਹੈ ਜੀ ਇੱਕ ਬਿੱਲੀ ਨੂੰ।
ਜਿੱਤ ਰਹੀ ਹੈ ਖੜਕਾ,ਹੁਣ ਆ ਕੇ ਦਰ ਸਾਡੇ
ਰੱਖੋ ਨੱਪ ਜਰਾ ਏਸ ਤਰਾਂ ਹੀ ਕਿੱਲੀ ਨੂੰ।

  • ਹਰਪਾਲ ਸਿੰਘ ਨਾਗਰਾ
  • 237

Continue Reading

ਰਚਨਾਵਾਂ ਜਨਵਰੀ 2021

“ਬਾਬੇ ਨਾਨਕ ਦਾ ਵੀਹਾਂ ਦਾ”

Published

on

poetry

ਕੋਈ ਕਹਿੰਦਾ ਉੱਥੇ ਲੰਗਰ ਵਰਤਦਾ ਹੈ
ਪਰ ਮੈਂ ਉਥੇ ਜਾ ਕੇ ਵੇਖਿਆ
ਕਿ ਉੱਥੇ ਤਾਂ
ਇਕ ਪਰਿਵਾਰ ਵਰਤਦਾ ਹੈ
ਇਕ ਪਿਆਰ ਵਰਤਦਾ ਹੈ
ਇਕ ਸਤਿਕਾਰ ਵਰਤਦਾ ਹੈ
ਇਕ ਸਭਿਆਚਾਰ ਵਰਤਦਾ ਹੈ
ਇਕ ਸੰਸਕਾਰ ਵਰਤਦਾ ਹੈ
ਇਕ ਦਿਲੋਂ ਸੱਚਾ ਇਜ਼ਹਾਰ ਵਰਤਦਾ ਹੈ
ਇਕ ਇਨਸਾਨੀਅਤ ਦਾ ਇਤਬਾਰ ਵਰਤਦਾ ਹੈ
ਇਕ ਨਵਾਂ ਇਤਿਹਾਸ ਵਰਤਦਾ ਹੈ
ਪਰਵਿੰਦਰ ਹੋਰ ਨਾ ਹੋਰ
ਉੱਥੇ ਕੁਲ ਦੁਨੀਆਂ ਦੇ ਬਾਬੇ ਨਾਨਕ ਦਾ
ਵੀਹਾਂ ਦਾ ਕੀਤਾ ਵੀਹਾਂ(ਸੰਨ 2020)’ਚ ਵਪਾਰ ਵਰਤਦਾ ਹੈ

  • ਪਰਵਿੰਦਰ ਸਿੰਘ
  • 236

Continue Reading

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰੁਝਾਨ


Copyright by IK Soch News powered by InstantWebsites.ca