Je Change Hon Halaat- Rakesh Bulandpuri | Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਜੇ ਚੰਗੇ ਹੋਣ ਹਾਲਾਤ ਤਾਂ ਧੀਆਂ ਦਾ ਕੋਈ ਦੁੱਖ ਨਹੀਂ

Published

on

latest punjabi poetry

ਧੀਆਂ ਹੋਣ ਜਦੋਂ ਮੁਟਿਆਰਾਂ,ਨੀਦਾਂ ਕਰ ਜਾਣ ਫੇਰ ਕਿਨਾਰਾ,
ਮਾਪੇ ਨਿੱਤ ਫਿਕਰਾਂ ਵਿੱਚ ਸੁੱਕਦੇ,
ਮਾਪੇ ਨਿੱਤ ਫਿਕਰਾਂ ਵਿੱਚ ਸੁੱਕਦੇ,
ਕਿਧਰੇ ਕੋਈ ਸੁੱਖ ਨਹੀਂ।
ਜੇ ਚੰਗੇ ਹੋਣ ਹਾਲਾਤ ਧੀਆਂ ਦਾ ਕੋਈ ਦੁੱਖ ਨਹੀਂ।

ਕੱਲਮ ਕੱਲੀਆਂ ਮਾਪੇ ਕਿਧਰੇ ਘੱਲ ਨਹੀਂ ਸਕਦੇ,
ਨਿੱਤ ਹੁੰਦੀਆਂ ਵਾਰਦਾਤਾਂ ਦਾ ਕੱਢ ਹੱਲ ਨਹੀਂ ਸਕਦੇ,
ਜੋ ਸ਼ਿਕਾਰ ਤੇਜ਼ਾਬੀ ਹਮਲਿਆਂ ਦੇ,
ਜੋ ਸ਼ਿਕਾਰ ਤੇਜ਼ਾਬੀ ਹਮਲਿਆਂ ਦੇ,
ਤੱਕੇ ਜਾਂਦੇ ਮੁੱਖ ਨਹੀਂ।
ਜੇ ਚੰਗੇ ਹੋਣ ਹਾਲਾਤ ਧੀਆਂ ਦਾ ਕੋਈ ਦੁੱਖ ਨਹੀਂ।

ਲਾਡਾਂ ਦੇ ਨਾਲ ਪਾਲੀਆਂ ਇੱਕ ਦਿਨ ਹੋਣ ਪਰਾਈਆਂ,
ਦਾਜ ਦੇ ਲੋਭੀਆਂ ਵੱਲੋਂ ਜਦ ਫਿਰ ਜਾਣ ਸਤਾਈਆਂ,
ਸੁਣਕੇ ਦੁੱਖੜੇ ਬੱਚੀਆਂ ਦੇ,
ਸੁਣਕੇ ਦੁੱਖੜੇ ਬੱਚੀਆਂ ਦੇ,
ਗਲੋਂ ਲੰਘਦਾ ਟੁੱਕ ਨਹੀਂ।
ਜੇ ਚੰਗੇ ਹੋਣ ਹਾਲਾਤ ਧੀਆਂ ਦਾ ਕੋਈ ਦੁੱਖ ਨਹੀਂ।

ਭਾਵੇਂ ਉੱਚੀਆਂ ਪਦਵੀਆਂ ਹਾਸਿਲ ਕੀਤੀਆਂ ਕੁੜੀਆਂ ਨੇ,
ਮੋਢਿਆਂ ਤੇ ਲਵਾ ਲਈ ਆਂ ਨੇ ਫੀਤੀਆਂ ਕੁੜੀਆਂ ਨੇ,
ਫਿਰ ਵੀ ਕਹੇ ਰਕੇਸ਼ ਬੁਲੰਦਪੁਰੀ,
ਫਿਰ ਵੀ ਕਹੇ ਰਕੇਸ਼ ਬੁਲੰਦਪੁਰੀ,
ਜੁਰਮ ਸਕਿਆ ਰੁੱਕ ਨਹੀਂ।
ਜੇ ਚੰਗੇ ਹੋਣ ਹਾਲਾਤ ਧੀਆਂ ਦਾ ਕੋਈ ਦੁੱਖ ਨਹੀਂ।

  • ਰਕੇਸ਼ ਬੁਲੰਦਪੁਰੀ
  • 168

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਕਿਸਾਨ

Published

on

ਅਸੀਂ ਹੱਕਾਂ ਲਈ ਹਾਂ ਲੜ੍ਹਦੇ,
ਨਾ ਡਰਾਉਂਦੇ ਨਾ ਹੀ ਡਰਦੇ।
ਸਾਡੇ ਬਜੁਰਗ ਸੀ ਬੜ੍ਹੇ ਮਹਾਨ,
ਤਾਹੀਓਂ ਉੱਚੀ ਸਾਡੀ ਸ਼ਾਨ।
ਬੰਜਰਾਂ ਨੂੰ ਉਪਯਾਊ ਬਣਾਇਆ,
ਖੂਨ,ਪਸੀਨਾਂ ਅਸੀਂ ਬਹਾਇਆ।
ਫਿਰਦੇ ਕਬਜਾ ਕਰਨ ਨੂੰ ਵੱਡੇ,
ਤਾਹੀਓਂ ਤਿੰਨੇ ਕਨੂੰਨ ਨੇ ਕੱਢੇ।
ਅਸੀਂ ਖਾਲੀ ਹੱਥ ਨੀ ਜਾਣਾ,
ਜੁਲਮ ਨੂੰ ਕਿੱਦਾਂ ਮੰਨੀਏ ਭਾਣਾ।
ਇੱਕੋ ਝੰਡੇ ਥੱਲੇ ਆਏ,
ਬਾਕੀ ਝੰਡੇ ਪੱਟ ਬਘਾਏ।
ਪਾਰਟੀ ਬਾਜੀਆਂ ਸੱਭੇ ਛੱਡ ਕੇ,
ਵੈਰ ਵਿਰੋਧ ਦਾ ਜਿੰਨ ਜਾ ਕੱਢ ਕੇ।
ਬਣ ਗਏ ਸੱਭੇ ਭਾਈ-ਭਾਈ,
ਸਾਡੀ ਸੁਰਤ ਟਿਕਾਣੇ ਆਈ।
ਜੋਗੇਵਾਲੀਆ ਰੱਖਣਾ ਏਕਾ ਬਣਾਕੇ,
ਲੜ੍ਹਨਾ ਨਹੀਂ ਦਿੱਲੀ ਤੋਂ ਆ ਕੇ।

  • ਗੁਰਪ੍ਰੀਤ ਸਿੰਘ
  • 276

Continue Reading

ਰਚਨਾਵਾਂ ਜਨਵਰੀ 2021

ਇਹਸਾਸ

Published

on

poetry

ਦੀਪਾ ਸਵੇਰੇ ਹੀ ਆਪਣੀ ਘਰਵਾਲ਼ੀ ਨੂੰ ਨਾਲ ਲਈ ਕੇ ਵੱਡੇ ਸ਼ਹਿਰ ਡਾਕਟਰ ਕੋਲ ਚਲਾ ਗਿਆ ਆਪਣੀ ਘਰਵਾਲ਼ੀ ਦੀ ਕੁੱਖ ਚ ਪਾਲ ਰਹੀ ਕੁੜੀ ਦਾ ਕਤਲ ਕਰਵਾਓਣ ਕਿਊ ਕੇ ਦੀਪੇ ਦੇ ਪਹਿਲਾ ਹੀ 2 ਕੁੜੀਆਂ ਸਨ ਤੇ ਹੁਣ ਉਸ ਦੀ ਮਾਂ ਦੀ ਜ਼ਿਦ ਸੀ ਕੇ ਅਸੀਂ ਕੁੜੀ ਨੀ ਰੱਖਣੀ ਸਾਨੂੰ ਪੁੱਤ ਚਾਹੀਦਾ ਉਸ ਦੀ ਘਰਵਾਲ਼ੀ ਨੇ ਬਹੁਤ ਤਰਲੇ ਕੀਤੇ ਕੇ ਏਦਾਂ ਨਾ ਕਰੇ ਪਰ ਦੀਪੇ ਦੀ ਮਾਂ ਨਾ ਮੰਨੀ ਉਹ ਹਸਪਤਾਲ ਪੁਹੰਚ ਚੁੱਕੇ ਸਨ ਡਾਕਟਰ ਨੇ ਇੰਤਜਾਰ ਕਰਨ ਲਈ ਬੋਲ ਕੇ ਬੈਠਾ ਦਿੱਤਾ ਬੈਂਚ ਤੇ ਬੈਠੇ ਬੈਠੇ ਦੀਪੇ ਦੀ ਅੱਖ ਲੱਗ ਗਈ ਤੇ ਉਸ ਦੇ ਸੁਪਨੇ ਵਿਚ ਇਕ ਨੰਨੀ ਸੋਹਣੀ ਜਿਹੀ ਕੁੜੀ ਦੀਪੇ ਨੂੰ ਆਖਣ ਲੱਗੀ ਕੇ ਬਾਪੂ ਤੂੰ ਸਚੀ ਮੈਨੂੰ ਦੁਇਆ ਤੋ ਆਉਣ ਤੋ ਪਹਿਲਾ ਹੀ ਮਾਰ ਦੇਵੇ ਗਾ ਮੈਨੂੰ ਤਾ ਰਬ ਕਹਿੰਦਾ ਸੀ ਕੇ ਤੇਰੀ ਉਮਰ ਬਹੁਤ ਲੰਬੀ ਆ ਬਾਪੂ ਮੈਂ ਵੀ ਜੀਣਾ ਚਉਣੀ ਆ ਬਾਪੂ ਮੈਂ ਤੇਰੇ ਤੇ ਕਦੇ ਬੋਝ ਨਹੀਂ ਬਣਾ ਗਈ ਤੇਰਾ ਹਰ ਸੁਖ ਦੁੱਖ ਵੰਡਾਵਾਂ ਗਈ ਬਾਪੂ ਮੈਂ ਦੁਨੀਆ ਦੇਖਣੀ ਆ ਮੈਂ ਦੁਨੀਆ ਤੇ ਆਉਣਾ ਚਉਣੀ ਆ ਇਸ ਵਿਚ ਦੀਪੇ ਦੀ ਇੱਕੋ ਝਟਕੇ ਅੱਖ ਖੁਲ ਗਈ ਤੇ ਉਸ ਦੀਆਂ ਅੱਖਾਂ ਵਿਚ ਪਾਣੀ ਸੀ ਉਹ ਬਿਨਾਂ ਕੁਜ ਬੋਲਿਆ ਉੱਠਿਆ ਤੇ ਆਪਣੀ ਘਰਵਾਲ਼ੀ ਨੂੰ ਨਾਲ ਲਈ ਕੇ ਪਿੰਡ ਵਾਲੀ ਬੱਸ ਤੇ ਬੈਠ ਗਿਆ

  • ਯਾਦਵਿੰਦਰ ਸਿੰਘ
  • 275

Continue Reading

ਰਚਨਾਵਾਂ ਜਨਵਰੀ 2021

ਕਰੋਨਾ ਕਾਰਨ ਬੰਦ ਹੋੲੇ ਸਕੂਲ ਦੀ ਕਹਾਣੀ ਮੇਰੀ ਕਲਮ ਦੀ ਜੁਬਾਨੀ

Published

on

poetry

ਬੜੀ ਦੇਰ ਤੋਂ ਬੰਦ ਗੇਟ ੲੇ ਮੇਰਾ
ਸੁੰਨਸਾਨ ਨੇ ਲਾੲਿਅਾ ਡੇਰਾ!
ਕਮਰਿਅਾ ਵਿਚ ਧੂੜ ਹੈ ਵੜ ਗਈ,
ਮਿਟੀ ਗੋਡੇ ਗੋਡੇ ਚੜ ਗਈ!
ਫੁੱਲ ਬੂਟੇ ਵੀ ਸਾਰੇ ਮੁਕ ਗਏ.
ਬਿਨ ਪਾਣੀ ਰੁੱਖ ਵੀ ਸੁਕ ਗਏ!
ਟੀਚਰਾਂ ਨੂੰ ਵੇਖਣ ਨੂੰ ਤਰਸਿਅਾ,
ਕੇਹਾ ਕਹਿਰ ਕਰੋਨਾ ਬਰਸਿਅਾ!
ਜਸ਼ਨ. ਵਿਪਨ ਪ੍ਰਭਜੋਤ ਨੀ ਅਾੳੁਦੇ
ਜਤਨ ਮਿਲਨ ਜਸਕਰਨ ਨੀ ਥਿਅਾੳੁਦੇ!
ਸਾਹ ਮੇਰੇ ਸੁਕ ਸੁਕ ਜਾਂਦੇ
ਅਾਨ ਲਾੲੀਨ ਪੜਾਈ ਦਾ ਜਦੋਂ ਰੋਲਾ ਪਾਂਦੇ!
ਬਚਿਅਾਂ ਦੇ ਨਾਲ ਹੋਂਦ ਹੈ ਮੇਰੀ
ਮਿੰਨਤ ਕਰਾਂ ਮੈਂ ਰੱਬਾ ਤੇਰੀ!
ਕਰੋਨਾ ਨੂੰ ਦੂਰ ਭਜਾ ਦੇ,
ਮੇਰੇ ਵਿਹੜੇ ਰੋਣਕਾ ਲਾਦੇ!
ਪਹਿਲਾਂ ਵਾਂਗੂ ਰੋਜ ੲਿਹ ਅਾਵਣ,
ਪੜ ਪੜ ਮੰਜ਼ਿਲਾ ਪਾਵਣ!

  • ਦਵਿੰਦਰ ਸਿੰਘ ਸ਼ੇਖੂਪੁਰ
  • 274

Continue Reading

ਰੁਝਾਨ


Copyright by IK Soch News powered by InstantWebsites.ca