Unemployment and bribery- Preep Thind | Punjabi Poetry
Connect with us [email protected]

ਰਚਨਾਵਾਂ ਨਵੰਬਰ 2020

ਬੇਰੁਜ਼ਗਾਰੀ ਅਤੇ ਰਿਸ਼ਵਤਖੋਰੀ

Published

on

punjabi poetry

ਪਛਾਣ (ਮਿੰਨੀ ਕਹਾਣੀ )

ਬੇਰੁਜਗਾਰ ਪੁੱਤਰ ਸਿਰ ਉੱਤੇ ਚਾਰ ਜਵਾਨ ਭੈਣਾਂ ਬਾਪੂ ਅੰਤਲੇ ਸਾਹਾਂ ਤੇ ਮਾਂ ਦੀਆਂ ਪੁੱਤਰ ਲਈ ਨੌਕਰੀ ਦੀਆਂ ਦੁਆਵਾਂ ਮੰਗਦੀਆਂ ਨਿੱਤ ਦੀਆਂ ਬੇਬਸੀ ਦੀਆਂ ਅਵਾਜ਼ਾਂ । ਬਿੱਟੂ ਦੇ ਘਰ ਦੀਆਂ ਕੰਧਾਂ ਉੱਤੇ ਹਰ ਥਾਂ ਗਰੀਬੀ ਅਤੇ ਲਚਾਰਗੀ ਲਿਖੀ ਹੋਈ ਸੀ ।
ਘਰ ਵਾਲਿਆਂ ਨਾਲੋਂ ਵੱਧ ਆਂਢ ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਵੱਧ ਫਿਕਰ ਹੁੰਦੀ ਸੀ ਤਾਹਨੇ ਦੇ ਰੂਪ ਵਿੱਚ ਕਿਸੇ ਦੀ ਮਜ਼ਬੂਰੀ ਦਾ ਤਮਾਸ਼ਾ ਵੇਖਣ ਦੀ ” ਇੰਨੀ ਪੜਾਈ ਲਿਖਾਈ ਦਾ ਕੀ ਫਾਇਦਾ ਜੇ ਨੌਕਰੀ ਨਾ ਮਿਲੇ ” ਯਾਰਾਂ ਦੋਸਤਾਂ ਦੇ ਨਿੱਤ ਦੇ ਸਵਾਲ ” ਕਿਵੇਂ ਬਣੀ ਕਿਤੇ ਨੌਕਰੀ ਦੀ ਗੱਲ ?”
ਅੱਕ ਥੱਕ ਕੇ ਪਰਾਈਵੇਟ ਨੌਕਰੀ ਕਰ ਲੈਂਦਾ ਵਿੱਚ ਵਿੱਚ ਫਿਰ ਮਾਲਕਾਂ ਦੇ ਨਖਰੇ ਜਿਵੇਂ ਕੋਈ ਗੁਲਾਮ ਖਰੀਦ ਲਿਆ ਹੋਵੇ ਪੜਿਆ ਲਿਖਿਆ ਉਹ ਵੀ ਕੌਡੀਆਂ ਦੇ ਭਾਅ । ਕਦੀ ਜਮੀਰ ਮਾਰ ਕੇ ਸਾਲ ਲਗਾ ਲੈਂਦਾ ਕਦੀ ਜਮੀਰ ਜਾਗਦਾ ਰੱਖਣ ਲਈ ਛੱਡ ਕੇ ਘਰ ਬੈਠ ਜਾਂਦਾ , ਫਿਰ ਬਾਪੂ ਦੀਆਂ ਸਲਾਹਾਂ “ਪੁੱਤ ਨੌਕਰੀ ਕੀ ਤੇ ਨੱਖਰਾ ਕੀ ” ਥੋੜਾ ਹੀ ਸਹੀ ਕੁੱਝ ਤੇ ਆਉਂਦਾ ਸੀ ਘਰ । ਭੈਣਾਂ ਵੀਰ ਦੀ ਮਜ਼ਬੂਰੀ ਵੇਖ ਵੇਖ ਕਈ ਬਾਰ ਬਾਪੂ ਨਾਲ ਖਿੱਝ ਜਾਂਦੀਆਂ । ਨੌਕਰੀ ਦੇ ਇਸ਼ਤਿਹਾਰ ਪੜ ਪੜ ਅੱਕਿਆ ਹੋਇਆ ਇੰਟਰਵਿਊ ਵਿੱਚ ਪੈਸੇ ਦੀ ਮੰਗ ਕਰੇ ਵੀ ਤੇ ਕੀ ਕਰੇ । ਕਦੀ ਕਦੀ ਉਸਦਾ ਧਿਆਨ ਹੁਣ ਕਿਡਨੀ ਦੀ ਜਰੂਰਤ ਵੱਲ ਵੀ ਜਾਣ ਲੱਗ ਪਿਆ ਹਸਪਤਾਲ ਜਾਂਦਾ ਤੇ ਪਹਿਲਾਂ ਹੀ ਸੌਦਾ ਹੋ ਚੁੱਕਾ ਹੁੰਦਾ ।
ਘਰ ਵਿੱਚ ਗਰੀਬੀ ਨੰਗੀ ਹੋ ਕੇ ਨੱਚ ਰਹੀ ਸੀ , ਤੇ ਉਹ ਲਚਾਰ ਬਣ ਆਪਣੀ ਡਿਗਰੀ ਨੂੰ ਵੇਖਦਾ ਰਹਿੰਦਾ ।
ਕੁੱਝ ਦਿਨਾਂ ਤੋਂ ਪਰੇਸ਼ਾਨ ਜਿਆਦਾ ਰਹਿਣ ਲੱਗਿਆ ਬਿੱਟੂ , ਇੱਕ ਦਿਨ ਕਿਸੇ ਪਰਾਈਵੇਟ ਨੌਕਰੀ ਲਈ ਇੰਟਰਵਿਊ ਦੇਣ ਜਾ ਰਿਹਾ ਸੀ ਕੇ ਇੱਕ ਬੱਸ ਨੇ ਟੱਕਰ ਮਾਰ ਉਸ ਨੂੰ ਲਾਸ਼ ਬਣਾ ਦਿੱਤਾ ਕੁੱਝ ਵੀ ਬਾਕੀ ਨਹੀਂ ਰਿਹਾ ਸਭ ਖਤਮ ਨੌਕਰੀ ਭੈਣਾਂ ਦੇ ਵਿਆਹ ਦੀ ਚਿੰਤਾ ਮਾਂ ਦੀਆਂ ਦੁਆਵਾਂ ਬਾਪੂ ਦੀਆਂ ਸਲਾਹਾਂ ਰਿਸ਼ਤੇਦਾਰ ਅਤੇ ਯਾਰਾਂ ਦੇ ਸਵਾਲ ਸਭ ਸੜਕ ਉੱਤੇ ਉਸਦੀ ਲਾਸ਼ ਵਿਚੋਂ ਵਹਿੰਦੇ ਲਹੂ ਵਿੱਚ ਵਹਿ ਗਏ ।
ਚੇਹਰੇ ਤੋਂ ਪਛਾਣ ਔਖੀ ਸੀ ਫਿਰ ਕਾਗ਼ਜ਼ਾਂ ਤੋਂ ਘਰ ਦਾ ਪਤਾ ਲੱਗਿਆ , ਲਾਸ਼ ਦਾ ਪੋਸਟਮਾਰਟਮ ਹੋਇਆ ਕਿਡਨੀਆਂ ਅੱਖਾਂ ਦੀ ਕੀਮਤ ਵੀ ਪੈ ਗਈ ਪਰ ਪਰਿਵਾਰ ਦੇ ਪੱਲੇ ਸਿਵਾਏ ਬਰਬਾਦੀ ਦੇ ਕੁੱਝ ਨਹੀਂ ਪਿਆ ਰੋਂਦਾ ਕੁਰਲਾਉਂਦਾ ਪਰਿਵਾਰ ਬਿੱਟੂ ਦੀ ਲਾਸ਼ ਉੱਤੇ ਗਸ਼ ਖਾ ਖਾ ਡਿੱਗਦਾ ਪੜਾਈ ਲਈ ਗਹਿਣੇ ਰੱਖੀਆਂ ਮਾਂ ਦੀਆਂ ਬਾਲ਼ੀਆਂ ਸਦਾ ਲਈ ਜਬਤ ਹੋ ਗਈਆਂ ।
ਬਾਪੂ ਰੋਂਦਾ ਕਦੇ ਹੱਸਦਾ ਪਾਗਲ ਹੋਇਆ ਕਹਿੰਦਾ ਫਿਰ ਰਿਹਾ ਸੀ “ਮੇਰੇ ਪੁੱਤ ਦੀ ਡਿਗਰੀ ਦਾ ਇੱਕ ਤੇ ਫਾਇਦਾ ਹੋਇਆ ਉਸਦੀ ਲਾਸ਼ ਦੀ ਪਛਾਣ ਹੋ ਗਈ ਤੁਸੀਂ ਹੁਣ ਦੱਸੋ ਸਾਰੇ ਸ਼ਰੀਕੋ ਪੜਾਈ ਲਖਾਈ ਦਾ ਫੈਦਾ ਹੋਇਆ ਨਾ?” ਇਹ ਲਫ਼ਜ਼ ਉਸਦੇ ਨਾਲ ਨਾਲ ਰਹੇ ਜਦੋਂ ਤੱਕ ਬਾਪੂ ਜਿਉਂਦਾ ਰਿਹਾ ਤੇ ਜਿਉਂਦਾ ਇਸ ਲਈ ਰਿਹਾ ਕੇ ਉਹ ਪਾਗਲ ਹੋ ਗਿਆ ਸੀ ਪਾਗਲ ਨਾ ਹੁੰਦਾ ਤਾਂ ਤੇ ਸ਼ਾਇਦ ਬਿੱਟੂ ਦੀ ਲਾਸ਼ ਨਾਲ ਪਿਓ ਦੀ ਲਾਸ਼ ਵੀ ਨਾਲ ਹੀ ਸਿਵੇ ਵਿੱਚ ਬਲ਼ ਜਾਂਦੀ ।

-ਪ੍ਦੀਪ ਥਿੰਦ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਫੈਲੀ ਹੋਈ ਬਿਮਾਰੀ ਤੇ ਬੇਰੋਜ਼ਗਾਰੀ

Published

on

punjabi article

ਅੱਜ ਦਾ ਯੁੱਗ ਵਿਗਿਆਨ ਦਾ ਹੋਣ ਦੇ ਬਾਵਜੂਦ ਭਾਰਤ ਵੀ ਕਰੋਨਾ ਤੇ ਬੇਰੋਜ਼ਗਾਰੀ ਦੀ ਲਪੇਟ ਚ ਆਇਆ। ਜਿਸ ਦਾ ਇਲਾਜ ਲਾਇਲਾਜ ਹੋ ਗਿਆ।ਹਰ ਕੋਈ ਆਮ ਆਦਮੀ ਕੰਮ ਦੀ ਭਾਲ ਕਰ ਰਿਹਾ ਹੈ। ਦੇਸ਼ ਦਾ ਅੰਨਦਾਤਾ ਸੜਕਾਂ ਤੇ ਮੁਜ਼ਾਹਰੇ ਕਰ ਰਿਹਾ ਹੈ। ਲੋਕ ਮਹਿੰਗਾਈ ਦੀ ਮਾਰ ਖਾ ਰਹੇ ਹਨ। ਹਰ ਆਪਣੇ ਹੱਕਾਂ ਅਲੱਗ ਲੜ ਰਹੇ ਹਨ।ਇਹ ਰੱਬਾ ਮਿਹਰ ਕਰ ਭਾਰਤ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਦੇ।

-ਇੰਦਰ ਮੋਹਣ ਕੌਰ

Continue Reading

ਰਚਨਾਵਾਂ ਨਵੰਬਰ 2020

ਕਿਸਾਨ ਅੰਦੋਲਨ (ਕ੍ਰਾਂਤੀਕਾਰੀ ਛੱਲਾ)

Published

on

punjabi poetry

ਛੱਲਾ ਸੜਕਾਂ ਤੇ ਰੁਲਦਾ,
ਛੱਲਾ ਸੜਕਾਂ ਤੇ ਰੁਲਦਾ,
………….
ਭੇਤ ਹੁਣ ਜਾਂਦਾ ਖੁੱਲਦਾ,
ਇੱਕ ਫਸਲਾਂ ਦੇ ਮੁੱਲ ਦਾ,
ਓਏ ਗੱਲ ਸੁਣ ਛੱਲਿਆ ਦਾਣੇ,
ਕੋਈ ਨਾ ਤੇਰੀ ਪੀੜ ਪਛਾਣੇ।

ਛੱਲਾ ਧਰਨੇ ਲਾਉਂਦਾ
ਛੱਲਾ ਧਰਨੇ ਲਾਉਂਦਾ,
………..
ਵਖ਼ਤ ਸਰਕਾਰਾਂ ਨੂੰ ਪਾਉਂਦਾ,
ਆਪਣੀ ਹੋਂਦ ਬਚਾਉਂਦਾ,
ਓਏ ਗੱਲ ਸੁਣ ਛੱਲਿਆ ਗਹਿਣਾਂ,
ਪੱਲੇ ਕੱਖ ਨਹੀ ਰਹਿਣਾ।

ਛੱਲਾ ਹੋਇਆ ਬਾਗੀ,
ਛੱਲਾ ਹੋਇਆ ਬਾਗੀ,
…………
ਲੀਡਰ ਸਾਰੇ ਹੀ ਦਾਗ਼ੀ,
ਕੌਮ ਹੁਣ ਮੁੜਕੇ ਜਾਗੀ,
ਓਏ ਗੱਲ ਸੁਣ ਛੱਲਿਆ ਮਰਗੇ,
ਧੋਖਾ ਆਪਣੇ ਹੀ ਕਰਗੇ।

ਛੱਲਾ ਅੱਸੀਆਂ ਦਾ ਹੋ ਕੇ,
ਛੱਲਾ ਅੱਸੀਆਂ ਦਾ ਹੋ ਕੇ,
…………..
ਬਈ ਜਾ ਕੇ ਰੇਲਾਂ ਰੋਕੇ,
ਫੇਰ ਨਾ ਮਿਲਣੇਂ ਮੋਕੇ,
ਓਏ ਗੱਲ ਸੁਣ ਛੱਲਿਆ ਪਾਵੇ
ਖੂਨ ਚੋਂ ਗ਼ੈਰਤ ਨਾ ਜਾਵੇ।

ਛੱਲਾ ਹੱਕਾਂ ਲਈ ਲੜਦਾ,
ਛੱਲਾ ਹੱਕਾਂ ਲਈ ਲੜਦਾ,
…………..
ਹੱਥਾਂ ਵਿੱਚ ਝੰਡੇ ਫੜਦਾ,
ਮੂਹਰੇ ਤੋਪਾਂ ਦੇ ਅੜਦਾ,
ਓਏ ਗੱਲ ਸੁਣ ਛੱਲਿਆ ਤਾਰੇ,
ਬਣ ਗਏ ਦੁਸ਼ਮਣ ਨੇ ਸਾਰੇ।

ਛੱਲਾ ਨਹਿਰਾਂ ਦਾ ਪਾਣੀ,
ਛੱਲਾ ਨਹਿਰਾਂ ਦਾ ਪਾਣੀ,
…………..
ਕਿਸੇ ਨਾ ਪੀੜ ਪਛਾਣੀ,
ਹੋ ਜੇ ਨਾਂ ਖ਼ਤਮ ਕਹਾਣੀ,
ਓਏ ਗੱਲ ਸੁਣ ਛੱਲਿਆ ਮਾਨਾਂ,
ਵਾਰਨੀਆ ਪੈਣੀਆਂ ਨੇ ਜਾਂਨਾ।।

-ਜਸਵੀਰ ਮਾਨ

Continue Reading

ਰਚਨਾਵਾਂ ਨਵੰਬਰ 2020

ਅਹਿਮ ਸਵਾਲ

Published

on

punjabi sahit muqabla 2020

ਇਹ ਕੈਸੀ ਅਗਨ ਪਈ ਹੈ ਇਸ ਸ਼ਹਿਰ ਨੂੰ ? ਸੜ ਰਹੀਆਂ ਨੇ ਸਭ ਕਿਤਾਬਾਂ, ਰਾਖ਼ ਹੋ ਰਹੇ ਨੇ ਸਾਰੇ ਫਲਸਫ਼ੇ, ਕਬਰਾਂ ਚੋਂ ਕੱਢ ਕੱਢ ਕੇ ਦੁਬਾਰਾ ਫੂਕੇ ਜਾ ਰਹੇ ਨੇ ‘ਕਲਮਾਂ ਦਾ ਜਾਦੂਗਰ’ , ਭੱਠੀਆਂ ਵਿੱਚ ਮੱਚ ਰਹੇ ਨੇ ਟੁੱਟੀਆਂ ਕਲਮਾਂ ਦੇ ਭੱਥੇ ,ਇਤਿਹਾਸ ਦੇ ਮਹਾਨ ਪਾਤਰ ਤਾਂ ਪਹਿਲਾਂ ਪਹਿਲ ਹੀ ਧੂੰਏਂ ਦੇ ਵਵੰਡਰਾਂ ਚ’ ਖੋ ਗਏ,
ਕੀ ਕਿਸੇ ਕਿਤਾਬ ਦਾ ਕੋਈ ਸਫ਼ਾ ਬਚ ਪਾਏਗਾ? ਇਨ੍ਹਾਂ ‘ਸਿਰਫਿਰੀਆਂ’ ਅੱਗ ਦੀਆਂ ਲਪਟਾਂ ਕੋਲੋਂ, ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਇਹ ਸਭ ਕੁਝ ਹੋ ਰਿਹਾ ਹੈ, ਇਸ ਅਦਿੱਖ ਅੱਗ ਦਾ ਸੇਕ ਇਸ ਸ਼ਹਿਰ ਦੇ ਜਿਉਂਦੇ ਪੁਤਲਿਆਂ ਨੂੰ ਕਿਉਂ ਨੀ ਮਹਿਸੂਸ ਹੁੰਦਾ ? ਭਿਅੰਕਰ ਲਪਟਾਂ ਨੂੰ ਇਸ ਨਗਰੀ ਵੱਲ ਆਉਂਦਿਆਂ ਦੇਖ ਪੰਛੀ ਤਾਂ ਕਦੋਂ ਦੇ ਆਪਣੇ ਆਲ੍ਹਣੇ ਛੱਡ ਕੇ ਚਲੇ ਗਏ ਕਿਉਂਕਿ ਉਹ ਜਾਣਦੇ ਸਨ ਕਿ ਇਹ ਬੇਰਹਿਮ ਅਗਨ-ਆਂਧੀ ਹਰੇ ਭਰੇ ਖਜ਼ਾਨੇ ਵੀ ਸਾੜ ਸੁੱਟੇਗੀ , ਹੋਰ ਕੀ ਕਾਰਨ ਰਿਹਾ ਹੋਵੇਗਾ?

ਪਵਿੱਤਰ ਗ੍ਰੰਥਾਂ ਨੂੰ ਤਾਂ ਅਸੀਂ ਬੰਦ ਕਰਕੇ ਕਦੋਂ ਦੇ ਮੱਥੇ ਟੇਕ ਦਿੱਤੇ ਹਨ , ” ਦੇਖੇਓ, ਜੇ ਇਹਨਾਂ ਨੂੰ ਛੂਹਿਆ ਤਾਂ ਇਹ ਅਪਵਿੱਤਰ ਹੋ ਜਾਣਗੇ ” !
ਪਤਾ ਨਹੀਂ ਕਿਹੜੇ ਸ਼ੈਤਾਨਾਂ ਨੇ ਸਾਡੇ ਖਾਲੀ ਜਹਿਨਾ ਅੰਦਰ ਇਹ ਗੱਲ ਵਾੜ ਦਿੱਤੀ ? ਉਹ ਗ੍ਰੰਥ ਤਾਂ ਉਦੋਂ ਦੇ ਹੀ ਧੁਖ਼ ਰਹੇ ਹਨ, ਕਾਸ਼ ਕਿਤੇ ਜੇ ਮਹਾਨ ਪਾਕ ਪਵਿੱਤਰ ਗ੍ਰੰਥਾਂ ਨੂੰ ਇਸ ਖਿੱਤੇ ਦੇ ਲੋਕਾਂ ਨੇ ਪੜ ਕੇ ਵਿਚਾਰਿਆ ਹੁੰਦਾ ਤਾਂ ਹਾਲਤ ਤਰਸਯੋਗ ਨਾ ਹੁੰਦੀ, ਹੁਣ ਪਤਾ ਨਹੀਂ ਕੀ ਹਸ਼ਰ ਹੋਵੇਗਾ ਇਸ ਸ਼ਹਿਰ ਦਾ ?

ਇੱਕ ਗੱਲ ਤਾਂ ਤੈਅ ਹੈ ਕਿ ਇਕੱਲੇ ਅੱਗ ਲਾਉਣ ਵਾਲਿਆਂ ਦੀ ਹੀ ਰੂਹ ਸੜੀ ਬਲੀ ਨਹੀਂ ਹੈ, ਇੱਥੇ ਤਾਂ ਜਿਉਂਦੇ ਰਹਿਣ ਦੀ ਪਹਿਲੀ ਸ਼ਰਤ ਹੀ “ਆਪਣੀ ਆਤਮਾ ਦੀ ਖ਼ੁਦ ਬਲੀ ਦੇਣੀ ਹੈ” । ਤਾਂਹੀ ਇਸ ਸ਼ਹਿਰ ਚੋਂ ਇੰਨੀ ਸੜਾਦ ਬਦਬੂ ਆਉਂਦੀ ਹੈ , ਇਸੇ ਕਰਕੇ ਸਭ ਇੱਕੋ ਜਿਹੇ ਲੱਗਦੇ ਨੇ “ਬੇ-ਰੂਹੇ” , ਕਿਉਂਕਿ ਜ਼ਮੀਰਾਂ ਵਾਲਿਆਂ, ਰੂਹਾਂ ਵਾਲਿਆਂ ਨੂੰ ਸੂਲੀ ਇਸ ਨਗਰੀ ਦੇ ਸੰਵਿਧਾਨ ਵਿੱਚ ਵਿਸ਼ੇਸ਼ ਤੌਰ ਤੇ ਅੰਕਿਤ ਹੈ, ਤੇ ਪੁਰਾਣਾ ਦਸਤੂਰ ਵੀ ਹੈ ।
ਹਾਲ ਦੀ ਘੜੀ ਜਾਂ ਭਵਿੱਖ ਵਿੱਚ, ਕੀ ਇਸ ਸ਼ਹਿਰ ਦੇ ਕਿਸੇ ਬਸ਼ਿੰਦੇ ਦੀ ਜ਼ਮੀਰ ਜਾਗ ਸਕੇਗੀ?
ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

-ਗੁਰਪ੍ਰੀਤ ਸਿੰਘ

Continue Reading

ਰੁਝਾਨ