Media Mere Desh Da- Prabhjot Kaur | Online Punjabi Poetry Competition 
Connect with us [email protected]

ਰਚਨਾਵਾਂ ਜਨਵਰੀ 2021

ਮੀਡੀਆ ਮੇਰੇ ਦੇਸ਼ ਦਾ

Published

on

latest punjabi poetry

ਪਤਾ ਨਹੀਂ ਇਹ ਮੀਡੀਆ ਮੇਰੇ ਦੇਸ਼ ਦਾ
ਥੋੜੵਾ ਸੱਚ ਤੇ ਜਿਆਦਾ ਝੂਠ ਕਿਉਂ ਦਿਖਾ ਰਿਹਾ।

ਦਿੱਲੀ ਬਾਰਡਰ ਤੇ ਬੈਠੇ ਸੰਘਰਸ਼ੀ
ਕਿਸਾਨਾਂ ਦੀ ਜ਼ਿੰਦਗੀ ਨੂੰ ਤਮਾਸ਼ਾ ਬਣਾ ਕਿਉਂ ਦਿਖਾ ਰਿਹਾ।

ਇਹ ਤਾਂ ਕਹਿੰਦਾ ਪੀਜ਼ੇ ਬਰਗਰ ਉਹ ਖਾਂਦੇ ਨੇ
ਉਹਨਾਂ ਦੀਆਂ ਮੁਸੀਬਤਾਂ ਨੂੰ ਨਹੀਂ  ਕਿਉਂ ਦਿਖਾ ਰਿਹਾ।

ਠੰਢੀਆਂ ਰਾਤਾਂ ਪੋਹ ਦੀਆਂ, ਠੁਰ ਠੁਰ ਕਰਦਾ ਸਰੀਰ
ਪਰ ਇਹ ਸਿਰਫ਼ ਉਹਨਾਂ ਦੀ ਮੁਸਕਾਨ ਹੀ ਕਿਉਂ ਦਿਖਾ ਰਿਹਾ।

ਬਜ਼ੁਰਗ ਜਵਾਨ ਹੋਏ ਸ਼ਹੀਦ ਅੰਦੋਲਨ ਵਿੱਚ
ਇਹ ਸਿਰਫ਼ ਹਾਰਟ ਅਟੈਕ ਕਿਉਂ ਦਿਖਾ ਰਿਹਾ।

ਆਇਆ ਇੰਦਰ ਦੇਵ ਵੀ ਲੈਣ ਇਮਤਿਹਾਨ ਕਿਸਾਨਾਂ ਦੇ
ਅੜੇ ਪਏ ਨੇ ਕਿਸਾਨ ਸੱਭ ਦੇ ਹੱਕਾਂ ਲਈ
ਮੀਡੀਆ ਮਿਲਕੇ ਜਾਬਰ ਨਾਲ ਅੜੀਅਲ ਕਿਉਂ ਦਿਖਾ ਰਿਹਾ।

ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਖਾਲਸੇ ਨੂੰ
ਇਹ ਗੁਰੂ ਗੋਬਿੰਦ ਸਿੰਘ ਦੀ ਕਿਰਦਾਰ ਵਾਲੀ
ਬਹਾਦਰ ਹਿੰਮਤੀ  ਫੌਜ ਨੂੰ ਨਸ਼ੇੜੀ ਕਿਉਂ ਦਿਖਾ ਰਿਹਾ ਨੇ ?

ਸਿੰਘ ਸਦਾ ਲੜੇ ਦੂਜਿਆਂ ਦੀ ਆਜ਼ਾਦੀ ਲਈ
ਆਪਣੇ ਹੱਕਾਂ  ਲਈ  ਲੱਗੇ ਲੜਨ ਤਾਂ ਬਾਗੀ ਕਿਉਂ ਦਿਖਾ ਰਿਹਾ।

ਮੀਂਹ ਦੇ ਵਰਦੇ ਪਾਣੀ ਨੂੰ ਹੂੰਝਦਾ ਦਿਖਿਆ ਨੀ ਕਿਸੇ ਨੂੰ
ਮਸਤ ਨੇ ਹਰ ਰੰਗ ਵਿੱਚ ਇਹ ਯੋਧੇ  ਕਿਉਂ ਦਿਖਾ ਰਿਹਾ ।

  • ਪ੍ਰਭਜੋਤ ਕੌਰ
  • 166

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca