Kavita Piyaari- Pargat Singh | Latest Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਕਵਿਤਾ ਪਿਆਰੀ ਕਵਿਤਾ

Published

on

poetry

ਕਵਿਤਾ ਪਿਆਰੀ ਕਵਿਤਾ
ਤੈਨੂੰ ਪਿਆਰੀ ਕਹਿਕੇ ਕਿਤੇ ਮੈਂ
ਰਾਸ਼ਟਰ ਵਿਰੋਧੀ ਨਾ ਐਲਾਣਿਆ ਜਾਵਾਂ
ਵੈਸੇ ਵੀ ਤੂੰ ਪਿਆਰੀ ਤਾਂ ਨਹੀਂ
ਤੂੰ ਤਾਂ ਡਰਾਉਣੀ ਏਂ ਉਹਨਾਂ ਨੂੰ
ਜੋ ਖੁਦ ਬਣੇ ਨੇ ਸਬ ਨੂੰ ਡਰਾਉਣ ਲਈ

ਤੇਰੇ ਪਿੱਛੇ, ਐਸੀ ਕਿਹੜੀ ਤਾਕਤ ਹੈ
ਜੋ ਤੈਨੂੰ ਸਦੀਆਂ ਤੱਕ ਰਖਦੀ ਹੈ ਜਿਓਂਦੇ
ਤੇ ਤੂੰ ਸਿਰ ਸੁੱਟੀ, ਧਰਤੀ ਤੇ ਘਿਸੜਦੇ ਤਨਾਂ ਨੂੰ
ਮੁੜ ਸਿਰ ਚੁੱਕ ਕੇ ਤੁਰਨ ਲਈ ਪ੍ਰੇਰਦੀ ਏਂ
ਆਸ ਜਗਾਉਣੀ ਏਂ ਹਾਲਾਤ ਦੇ ਬਦਲਣ ਦੀ
ਬਣਦੀ ਏਂ ਆਵਾਜ ਉਹਨਾਂ ਦੀ
ਜਿਨਾਂ ਦੀ ਕੋਈ ਆਵਾਜ ਨਹੀਂ

ਤੈਨੂੰ ਜਦ ਕਦੇ ਵੀ ਲਿਖਿਆ ਗਿਆ
ਕਿਸੇ ਵੀ ਕਾਲ ਖੰਡ ਵਿੱਚ
ਕਿਸੇ ਵੀ ਕਲਮ ਤੋਂ
ਚਾਹੇ ਫ਼ੈਜ਼ ਦੀ, ਚਾਹੇ ਪਾਸ਼ ਦੀ
ਤੇ ਭਾਵੇਂ ਨਾਗਾਰਜੁਨ ਦੀ
ਤੂੰ ਕਿਵੇਂ ਢੁੱਕਦੀ ਏਂ ,
ਇੰਨ ਬਿੰਨ ਉਸੇ ਤਰਾਂ
ਹਰ ਕਾਲ ਖੰਡ ਵਿੱਚ

ਤੇਰੇ ਤੋਂ ਡਰਨ ਵਾਲਿਆਂ ਨੂੰ
ਕਿਓਂ ਨਜ਼ਰ ਆਉਂਦਾ ਹੈ
ਆਪਣਾ ਚੇਹਰਾ ਤੇਰੀਆਂ ਸਤਰਾਂ ਚ
ਕਿਓਂ ਪੈਂਦਾ ਹੈ ਮੁਹਾਂਦਰਾ ਜਾਲਮ ਦਾ
ਤੇਰੇ ਸ਼ਬਦਾਂ ਦੇ ਢੂੰਗੇ ਅਰਥਾਂ ਚ
ਇਹ ਕਮਾਲ ਕੀ ਹੈ ?
ਇਹ ਚਮਤਕਾਰ ਕਿਵੇਂ ਹੁੰਦਾ ਹੈ ?

ਕਿਵੇਂ ਹਰ ਸਮੇਂ ਵਿੱਚ
ਤੂੰ ਬਣਕੇ ਹਮਦਰਦ
ਆ ਖਲੋਨੀ ਏਂ ਕਿਸੇ ਵੀ ਚੌਕ ਚੌਰਾਹੇ ਤੇ
ਇਹ ਸਬ ਤਾਂ ਉਦੋਂ ਹੈ
ਜਦੋਂ ਤੈਨੂੰ ਰਖਿਆ ਜਾਂਦਾ ਹੈ
ਸਿਖਿਆ ਦੇ ਰਸ਼ਮੀ ਪਾਠਕ੍ਰਮ ਤੋਂ ਦੂਰ
ਤੇ ਜੇ ਕਿਧਰੇ ਕੋਈ ਅਦਾਰਾ
ਤੇਰਾ ਕੁੱਝ ਹਿੱਸਾ ਚੁੱਪ ਚਪੀਤੇ ਛਾਪ ਵੀ ਦੇਵੇ
ਤੇ ਫਿਰ ਤੂੰ ਕਿਥੇ ਰਹਿਨੀ ਏਂ ਚੁੱਪ ਚਪੀਤੀ
ਤੂੰ ਹੋ ਹੀ ਜਾਨੀ ਏਂ ਜਾਹਿਰ
ਤੇ ਫਿਰ ਹੁੰਦੇ ਨੇ ਯਤਨ
ਤੈਨੂੰ ਬਾਹਰ ਕੱਢ ਕੇ ਸੁੱਟਣ ਦੇ
ਸਿਰਫ ਸੁੱਟਣ ਦੇ ਹੀ ਨਹੀਂ ਸਗੋਂ
ਪਾਤਾਲ ਚ ਗੱਡਣ ਦੇ

ਤੂੰ ਬੇਸ਼ੱਕ
ਕਿਸੇ ਇਮਤਿਹਾਨ ਵਿੱਚ ਨਹੀਂ ਆਉਂਦੀ
ਪਰ ਇਮਤਿਹਾਨ ਦੇ ਦਿਨਾਂ ਵਿੱਚ
ਤੂੰ ਖੜਦੀ ਏਂ, ਸਾਡੇ ਮੋਡੇ ਨਾਲ ਮੋਡਾ ਜੋੜਕੇ
ਤੂੰ ਹਿੱਸਾ ਬਣਦੀ ਏਂ
ਜ਼ਿੰਦਗੀ ਦੀ ਅਸਲ ਲੜਾਈ ਦਾ
ਜੋ ਲੜਾਈ ਏ ਹੋਂਦ ਦੀ
ਜੋ ਲੜਾਈ ਏ ਸਵੈ-ਅਭਿਮਾਨ ਦੀ
ਤੇ ਉਹ ਲੜਾਈ ਇੰਟਰਨੇਟ ਤੇ ਹੋਵੇ
ਤੇ ਭਾਵੇਂ ਸੜਕ ਤੇ

  • ਪਰਗਟ ਸਿੰਘ ਜਠੌਲ
  • 70

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਚੱਲੋ ਸਾਥੀਓ! ਚੱਲੀਏ ਹੁਣ ਦਿੱਲੀ ਨੂੰ ।
ਵੇਖੀਏ ਜਾ ਸ਼ੇਰਾਂ ਨੇ ਘੇਰੀ ਬਿੱਲੀ ਨੂੰ ।
ਲੰਘ ਗਿਆ ਹਾਥੀ ਥੋੜ੍ਹੀ ਪੂਛ ਬਕਾਇਅਾ ਏ,
ਕੱਸ ਦਈਏ ਜਾ ਰਹਿ ਗਈ ਚੂੜੀ ਢਿੱਲੀ ਨੂੰ।
ਬੈਠੇ ਪੱਥਰ ਜਹੇ ਲੈ ਕਿ ਇਰਾਦੇ ਸੂਰੇ ਨੇ,
ਕੰਕਰ-ਕੰਕਰ ਕਰ ਦੇਣਾ ਕੱਚੀ-ਪਿੱਲੀ ਨੂੰ।
ਭੋਲੇ-ਭਾਲੇ , ਸਿਧਰੇ, ਪੇੰਡੂ ਦੇਸ਼ੀਆਂ ਨੇ ,
ਵਖ਼ਤ ਜਿਹਾ ਹੀ ਪਾ ਦਿੱਤਾ ਹੈ ਸੇਖ-ਚਿਲੀ ਨੂੰ
ਹਲ਼ ਪੁੱਟ ਰਿਹਾ ਹੈ ਨੀਂਹਾਂ ਹੁਣ ਸੰਸਦ ਦੀਆਂ,
ਲੈ ਚੱਲੋ ਖਿੱਚ ਕਿ ਏਨੂੰ ਜੜ੍ਹ ਤੋਂ ਹਿੱਲੀ ਨੂੰ।
ਜਾਗੀ ਨੀਂਦੋ ਪੀੜ੍ਹੀ ਸਾਡੀ ਸੁੱਤੀ ਹੋਈ,
ਚੰਗੇ ਸਾਚੇ ਗੁੰਨ ਲਓ ਮਿੱਟੀ ਗਿੱਲੀ ਨੂੰ।
ਜੋ ਕਹਿੰਦੀ ਮੈਂ ਉਹ ਹੋਣ ਲਕੀਰਾਂ ਪੱਥਰ ਤੇ,
ਰਾਤੀਂ ਸੁਪਨਾ ਆਯਾ ਹੈ ਜੀ ਇੱਕ ਬਿੱਲੀ ਨੂੰ।
ਜਿੱਤ ਰਹੀ ਹੈ ਖੜਕਾ,ਹੁਣ ਆ ਕੇ ਦਰ ਸਾਡੇ
ਰੱਖੋ ਨੱਪ ਜਰਾ ਏਸ ਤਰਾਂ ਹੀ ਕਿੱਲੀ ਨੂੰ।

  • ਹਰਪਾਲ ਸਿੰਘ ਨਾਗਰਾ
  • 237

Continue Reading

ਰਚਨਾਵਾਂ ਜਨਵਰੀ 2021

“ਬਾਬੇ ਨਾਨਕ ਦਾ ਵੀਹਾਂ ਦਾ”

Published

on

poetry

ਕੋਈ ਕਹਿੰਦਾ ਉੱਥੇ ਲੰਗਰ ਵਰਤਦਾ ਹੈ
ਪਰ ਮੈਂ ਉਥੇ ਜਾ ਕੇ ਵੇਖਿਆ
ਕਿ ਉੱਥੇ ਤਾਂ
ਇਕ ਪਰਿਵਾਰ ਵਰਤਦਾ ਹੈ
ਇਕ ਪਿਆਰ ਵਰਤਦਾ ਹੈ
ਇਕ ਸਤਿਕਾਰ ਵਰਤਦਾ ਹੈ
ਇਕ ਸਭਿਆਚਾਰ ਵਰਤਦਾ ਹੈ
ਇਕ ਸੰਸਕਾਰ ਵਰਤਦਾ ਹੈ
ਇਕ ਦਿਲੋਂ ਸੱਚਾ ਇਜ਼ਹਾਰ ਵਰਤਦਾ ਹੈ
ਇਕ ਇਨਸਾਨੀਅਤ ਦਾ ਇਤਬਾਰ ਵਰਤਦਾ ਹੈ
ਇਕ ਨਵਾਂ ਇਤਿਹਾਸ ਵਰਤਦਾ ਹੈ
ਪਰਵਿੰਦਰ ਹੋਰ ਨਾ ਹੋਰ
ਉੱਥੇ ਕੁਲ ਦੁਨੀਆਂ ਦੇ ਬਾਬੇ ਨਾਨਕ ਦਾ
ਵੀਹਾਂ ਦਾ ਕੀਤਾ ਵੀਹਾਂ(ਸੰਨ 2020)’ਚ ਵਪਾਰ ਵਰਤਦਾ ਹੈ

  • ਪਰਵਿੰਦਰ ਸਿੰਘ
  • 236

Continue Reading

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰੁਝਾਨ


Copyright by IK Soch News powered by InstantWebsites.ca