Kranti Ajj Di- Navdeep Singh | Latest Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਕ੍ਰਾਂਤੀ ਅੱਜ ਦੀ

Published

on

latest punjabi poetry

ਕੈਸੀ ਹਵਾ ਚੱਲੀ ਹੈ
ਕੁੜੱਤਣ ਭਰੀ,ਜ਼ਮਾਨੇ ਵਿੱਚ।
ਪੰਛੀ ਡਰਨ ਤੇ ਹੋਂਕੇ ਭਰਨ
ਦਮ ਘੁੱਟਦਾ ਪਿਆ,ਆਸ਼ਿਆਨੇ ਵਿੱਚ।
ਘੁੱਟ ਜ਼ਹਿਰ ਦਾ ਪੀਵੇ ਕਰਜਾਈ
ਭਖ਼ਦੀ ਅਗਨ ਰੋਜ,ਸਮਸ਼ਾਨੇ ਵਿੱਚ।
ਜਿੰਦਗੀ ਰੇਂਗ ਰਹੀ ਏ ਕੀੜੇ ਵਾਗੂੰ
ਫਿਰਦੇ ਨੇ ਬਾਜ਼,ਆਸਮਾਨੇ ਵਿੱਚ।
ਕਰਦਾ ਰਹਿ ਤੂੰ ਕਿਰਤ ਕਮਾਈਆਂ
ਨਾਗ ਵੜ ਬੈਠਾਂ ਰਾਜ,ਖ਼ਜਾਨੇ ਵਿੱਚ।
ਅੱਖ ਤੇਰੀ ਨੂੰ ਮੋਤੀਆ ਹੋਇਆ ਜਾਪੇ
ਫਰਕ ਨਾ ਦਿਸਦਾ ਸਾਥ,ਬੇਗ਼ਾਨੇ ਵਿੱਚ।
ਪੱਤਿਆ ਦੀ ਥਾਂ ਹੁਣ ਪੰਛੀ ਡਿੱਗਦੇ
ਕੈਸਾ ਤੀਰ ਚੜ੍ਹਾਇਆ ਏ,ਕਮਾਨੇ ਵਿੱਚ।
ਇੰਨਾ ਖ਼ਫਾ ਨਾ ਹੋ ਹਥਿਆਰਾਂ ਤੋਂ
ਕੋਈ ਫਿਰਦਾ ਸ਼ੇਰ ਮੈਦਾਨ,ਵਿਰਾਨੇ ਵਿੱਚ।
ਧਰ ਅੰਗਿਆਰ ਕ੍ਰਾਤੀ, ਤਲੀ ਦੇ ਉੱਤੇ
ਗੱਲ ਵਾੜਲੇ,ਸੁਲਘਦੇ ਖ਼ਾਨੇ ਵਿੱਚ।
ਤੇਰੀ ਸੁਪਤ ਸੁਤਾ ਨੂੰ ਅੱਗ ਲਾ ਚੱਲਾ
ਵੱਖਰੀ ਗੱਲ ਹੈ ਤੇਰੇ ਏਸ,ਦੀਵਾਨੇ ਵਿੱਚ।
ਦੀਪ’ਧਾਰ ਕਲਮ ਦੀ ਹੁਣ ਤੇਜ ਤੂੰ ਕਰ
ਵਰਨਾ ਤੂੰ ਮਹਿਫੂਜ ਨਹੀ,ਏਸ ਗ਼ੁਲਸਿਤਾਨੇ ਵਿੱਚ

  • ਨਵਦੀਪ ਸਿੰਘ
  • 127

ਰਚਨਾਵਾਂ ਜਨਵਰੀ 2021

ਪੰਜਾਬੀ ਬੋਲੀ

Published

on

poetry

ਵਾਹ ! ਨੀ ਪੰਜਾਬੀ ਬੋਲੀਏ ,ਕੀ ਕਿਸਮਤ ਪਾਈ ਏ ,
ਆਪਣੇ ਹੀ ਘਰ ਵਿੱਚ ਤੂੰ ਹੋਈ ਪਰਾਈ ਏ ,
ਪੰਜਾਬੀ ਤੈਨੂੰ ਭੁੱਲ ਗਏ ਅੰਗਰੇਜ਼ੀ ਨੂੰ ਬੈਠੇ ਮਾਂ ਬਣਾਈ ਏ ,
ਵਾਹ ! ਨੀ ਪੰਜਾਬੀ ਬੋਲੀਏ ,ਕੀ ਕਿਸਮਤ ਪਾਈ ਏ ,
‘ਹਨੀ ‘ ਨਿੱਤ ਕਰੇ ਦੁਆਵਾਂ ਇਹ, ਤੈਨੂੰ ਸਤਿਕਾਰ ਮਿਲ ਜਾਵੇ ,
ਜੋ ਆਪਣੇ ਹੀ ਘਰ ਤੂੰ ਬੈਠੀ ਗਵਾਈ ਏ ,
ਵਾਹ ! ਨੀ ਪੰਜਾਬੀ ਬੋਲੀਏ ,ਕੀ ਕਿਸਮਤ ਪਾਈ ਏ ,
ਆਪਣੇ ਹੀ ਘਰ ਵਿੱਚ ਤੂੰ ਹੋਈ ਪਰਾਈ ਏ |

  • ਹਰਵਿੰਦਰ ਕੌਰ
  • 239

Continue Reading

ਰਚਨਾਵਾਂ ਜਨਵਰੀ 2021

ਧੀਆਂ ਲਈ ਅਰਦਾਸ

Published

on

ik soch poetry

ਅਰਦਾਸ ਕਰਾਂ ਉਸ ਰੱਬ ਤੋ ਮੈਂ
ਹਰ ਘਰ ਵਿਚ ਧੀ ਹੋਵੇ ,
ਨਾ ਦੁੱਖ ਹੋਵੇ ਕਿਸੇ ਧੀ ਨੂੰ ,
ਖੁਸੀਆਂ ਭਰੀ ਜਿੰਦਗੀ ਹੋਵੇ
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਨਾਂ ਅੱਖ ਭਰੇ ਕਿਸੇ ਬਾਬਲ ਦੀ
ਵੇਖ ਫੁੱਲਾਂ ਜਿਹੀ ਨੂਰ ਨੂੰ
ਨਾ ਦਿਲ ਚ ਕੋਈ ਸੋਗ ਹੋਵੇ
ਵੇਖ ਅਰਸ਼ੋ ਉਤਰੀ ਹੂਰ ਨੂੰ
ਨਾਂ ਸਮਝੇ ਕੋਈ ਬੇਗਾਨੀ ਇਹਨਾਂ ਨੂੰ ,
ਦੋਹਾਂ ਘਰਾਂ ਦੀ ਰਾਣੀ ਆਖ ਦਵੇ
ਨਾ ਕੁੱਖ ‘ਚ ਮਾਰੇ ਕੋਈ ਧੀ ਨੂੰ
ਵਿਹੜੇ ਦੀ ਰੌਣਕ ਆਖ ਦਵੇ
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਕੋਈ ਕਹੇ ਦੀਵੇ ਦੀ ਲੋਅ ਇਹਨਾਂ ਨੂੰ
ਕੋਈ ਫੁੱਲਾਂ ਦੀ ਖੁਸਬੂ ਆਖ ਦੇਵੇ ,
ਨਾ ਸਮਝੇ ਕੋਈ ਭਾਰ ਇਹਨਾਂ ਨੂੰ
ਕੋਈ ਰੱਬ ਦਾ ਰੂਪ ਹੀ ਆਖ ਦੇਵੇ ,
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਮਾਲਕ ਕਿਸਮਤ ਲਿਖੇ ਹੱਥੀ ਆਪਣੇ
ਇਹਨਾਂ ਕੁੜੀਆਂ , ਪੁੜੀਆਂ , ਚਿੜੀਆਂ ਦੀ
ਹਰ ਦਿਨ ਮਾਨਣ ਖੁਸ਼ੀਆ ਖੇੜੇ ,
ਏਹੋ ਦੁਆ ਮੇਰੀ ਧੀਆਂ ਲਈ
ਵਿਤਕਰਾ ਕਰੇ ਨਾਂ ਕੋਈ ਧੀ-ਪੁੱਤ ਵਿਚ ,
ਖੁਸ਼ੀ ਧੀ ਹੋਣ ਤੇ ਵੀ ਮਨਾਈ ਜਾਏ ,
ਲੋਹੜੀ ਵੰਡਦੇ ਜਿਵੇਂ ਪੁੱਤ ਹੋਣ ਤੇ ,
ਮਠਿਆਈ ਧੀ ਹੋਣ ਤੇ ਵੀ ਖਵਾਈ ਜਾਏ,
ਮਠਿਆਈ ਧੀ ਹੋਣ ਤੇ ਵੀ ਖਵਾਈ ਜਾਵੇ ,
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਹਰ ਘਰ ਵਿਚ ਧੀ ਹੋਵੇ |

  • ਗੁਨੀਤ ਕੌਰ
  • 238

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਚੱਲੋ ਸਾਥੀਓ! ਚੱਲੀਏ ਹੁਣ ਦਿੱਲੀ ਨੂੰ ।
ਵੇਖੀਏ ਜਾ ਸ਼ੇਰਾਂ ਨੇ ਘੇਰੀ ਬਿੱਲੀ ਨੂੰ ।
ਲੰਘ ਗਿਆ ਹਾਥੀ ਥੋੜ੍ਹੀ ਪੂਛ ਬਕਾਇਅਾ ਏ,
ਕੱਸ ਦਈਏ ਜਾ ਰਹਿ ਗਈ ਚੂੜੀ ਢਿੱਲੀ ਨੂੰ।
ਬੈਠੇ ਪੱਥਰ ਜਹੇ ਲੈ ਕਿ ਇਰਾਦੇ ਸੂਰੇ ਨੇ,
ਕੰਕਰ-ਕੰਕਰ ਕਰ ਦੇਣਾ ਕੱਚੀ-ਪਿੱਲੀ ਨੂੰ।
ਭੋਲੇ-ਭਾਲੇ , ਸਿਧਰੇ, ਪੇੰਡੂ ਦੇਸ਼ੀਆਂ ਨੇ ,
ਵਖ਼ਤ ਜਿਹਾ ਹੀ ਪਾ ਦਿੱਤਾ ਹੈ ਸੇਖ-ਚਿਲੀ ਨੂੰ
ਹਲ਼ ਪੁੱਟ ਰਿਹਾ ਹੈ ਨੀਂਹਾਂ ਹੁਣ ਸੰਸਦ ਦੀਆਂ,
ਲੈ ਚੱਲੋ ਖਿੱਚ ਕਿ ਏਨੂੰ ਜੜ੍ਹ ਤੋਂ ਹਿੱਲੀ ਨੂੰ।
ਜਾਗੀ ਨੀਂਦੋ ਪੀੜ੍ਹੀ ਸਾਡੀ ਸੁੱਤੀ ਹੋਈ,
ਚੰਗੇ ਸਾਚੇ ਗੁੰਨ ਲਓ ਮਿੱਟੀ ਗਿੱਲੀ ਨੂੰ।
ਜੋ ਕਹਿੰਦੀ ਮੈਂ ਉਹ ਹੋਣ ਲਕੀਰਾਂ ਪੱਥਰ ਤੇ,
ਰਾਤੀਂ ਸੁਪਨਾ ਆਯਾ ਹੈ ਜੀ ਇੱਕ ਬਿੱਲੀ ਨੂੰ।
ਜਿੱਤ ਰਹੀ ਹੈ ਖੜਕਾ,ਹੁਣ ਆ ਕੇ ਦਰ ਸਾਡੇ
ਰੱਖੋ ਨੱਪ ਜਰਾ ਏਸ ਤਰਾਂ ਹੀ ਕਿੱਲੀ ਨੂੰ।

  • ਹਰਪਾਲ ਸਿੰਘ ਨਾਗਰਾ
  • 237

Continue Reading

ਰੁਝਾਨ


Copyright by IK Soch News powered by InstantWebsites.ca