Modi Sarkaar Nu Benti- Navdeep Singh | Latest Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਮੋਦੀ ਸਰਕਾਰ ਨੂੰ ਬੇਨਤੀ

Published

on

latest punjabi poetry

1.ਬੇਨਤੀ ਕਰਾਂ ਮੈਂ ਤੁਹਾਨੂੰ ਹੱਥ ਜੋੜ ਜੀ,
  ਕਿਸੇ ਬੁਲੇਟ ਟ੍ਰੇਨ ਦੀ ਨਾ ਸਾਨੂੰ ਲੋੜ ਜੀ,
  ਦੋ ਡੰਗ ਦੀ ਹੀ ਰੋਟੀ ਦਾ ਜੁਗਾੜ ਦੇ ਦਿਓ,
  ਭੁੱਖ ਬੁੱਲਟ ਟ੍ਰੇਨ ਤੋਂ ਵੀ ਤੇਜ਼ ਦੌੜਦੀ,

2. ਇੱਕ ਹੋਰ ਤੁਹਾਨੂੰ ਕਰਾ ਏਥੇ ਅਰਜ਼ੋਈ ਜੀ,
   ਚੰਗੇ ਦਿਨਾਂ ਦੀ ਨਾ ਹਾਲੇ ਸੁਰੂਆਤ ਹੋਈ ਜੀ,
   ਫੇਰ ਅੱਧੀ ਕੂ ਅਬਾਦੀ ਸਾਡੀ ਭੁੱਖੀ ਸੌ ਗਈ,
   ਭੁੱਖੇ ਢਿੱਡ ਵੀ ਆ ਨੀਂਦ ਕਦੇ ਪੂਰੀ ਹੋਈ ਜੀ,

3. ਇਥੇ ਸੱਚੀ ਗੱਲ ਦੱਸਾਂ ਤੁਹਾਨੂੰ ਮੋਦੀ ਸਾਬ ਜੀ,
   ਕਿੱਥੇ ਜਾਂਦਾ ਸਾਡਾ ਪੈਸਾ ਕਦੇ ਕੀਤਾ ਹਿਸਾਬ ਜੀ,
   ਤੁਹਾਡੇ ਲੀਡਰ ਹੀ ਸਾਰਾ ਕੁੱਝ ਆਪ ਸ਼ੱਕ ਗਏ,
   ਧਰੇ ਦੇ ਧਰਾਏ ਤੁਹਾਡੇ ਰਹਿ ਗਏ ਖੁਆਬ ਜੀ,

4. ਸ਼ੰਟੀ ਕਿਸੇ ਨੂੰ ਵੀ ਕੁੱਝ ਏਥੇ ਮਾੜਾ ਨਈ ਕਹਿੰਦਾ,
   ਜੇ ਸੱਚ ਮਾੜਾ ਲੱਗੇ ਤੁਹਾਡੇ ਕੋਲੋਂ ਮਾਫ਼ੀ ਹੈ ਲੈਂਦਾ,
   ਪਰ ਇਸ ਗੱਲ ਤੇ ਵੀ ਜਰਾ ਸੋਚੀਏ ਵਿਚਾਰੀਏ,
   ਕਿਉ ਇੰਡੀਆ ਦਾ ਪੈਸਾ ਇੰਡੀਆ ਚ ਨਈ ਰਹਿੰਦਾਂ

  • ਨਵਦੀਪ ਸਿੰਘ ਸ਼ੰਟੀ
  • 104

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਚੱਲੋ ਸਾਥੀਓ! ਚੱਲੀਏ ਹੁਣ ਦਿੱਲੀ ਨੂੰ ।
ਵੇਖੀਏ ਜਾ ਸ਼ੇਰਾਂ ਨੇ ਘੇਰੀ ਬਿੱਲੀ ਨੂੰ ।
ਲੰਘ ਗਿਆ ਹਾਥੀ ਥੋੜ੍ਹੀ ਪੂਛ ਬਕਾਇਅਾ ਏ,
ਕੱਸ ਦਈਏ ਜਾ ਰਹਿ ਗਈ ਚੂੜੀ ਢਿੱਲੀ ਨੂੰ।
ਬੈਠੇ ਪੱਥਰ ਜਹੇ ਲੈ ਕਿ ਇਰਾਦੇ ਸੂਰੇ ਨੇ,
ਕੰਕਰ-ਕੰਕਰ ਕਰ ਦੇਣਾ ਕੱਚੀ-ਪਿੱਲੀ ਨੂੰ।
ਭੋਲੇ-ਭਾਲੇ , ਸਿਧਰੇ, ਪੇੰਡੂ ਦੇਸ਼ੀਆਂ ਨੇ ,
ਵਖ਼ਤ ਜਿਹਾ ਹੀ ਪਾ ਦਿੱਤਾ ਹੈ ਸੇਖ-ਚਿਲੀ ਨੂੰ
ਹਲ਼ ਪੁੱਟ ਰਿਹਾ ਹੈ ਨੀਂਹਾਂ ਹੁਣ ਸੰਸਦ ਦੀਆਂ,
ਲੈ ਚੱਲੋ ਖਿੱਚ ਕਿ ਏਨੂੰ ਜੜ੍ਹ ਤੋਂ ਹਿੱਲੀ ਨੂੰ।
ਜਾਗੀ ਨੀਂਦੋ ਪੀੜ੍ਹੀ ਸਾਡੀ ਸੁੱਤੀ ਹੋਈ,
ਚੰਗੇ ਸਾਚੇ ਗੁੰਨ ਲਓ ਮਿੱਟੀ ਗਿੱਲੀ ਨੂੰ।
ਜੋ ਕਹਿੰਦੀ ਮੈਂ ਉਹ ਹੋਣ ਲਕੀਰਾਂ ਪੱਥਰ ਤੇ,
ਰਾਤੀਂ ਸੁਪਨਾ ਆਯਾ ਹੈ ਜੀ ਇੱਕ ਬਿੱਲੀ ਨੂੰ।
ਜਿੱਤ ਰਹੀ ਹੈ ਖੜਕਾ,ਹੁਣ ਆ ਕੇ ਦਰ ਸਾਡੇ
ਰੱਖੋ ਨੱਪ ਜਰਾ ਏਸ ਤਰਾਂ ਹੀ ਕਿੱਲੀ ਨੂੰ।

  • ਹਰਪਾਲ ਸਿੰਘ ਨਾਗਰਾ
  • 237

Continue Reading

ਰਚਨਾਵਾਂ ਜਨਵਰੀ 2021

“ਬਾਬੇ ਨਾਨਕ ਦਾ ਵੀਹਾਂ ਦਾ”

Published

on

poetry

ਕੋਈ ਕਹਿੰਦਾ ਉੱਥੇ ਲੰਗਰ ਵਰਤਦਾ ਹੈ
ਪਰ ਮੈਂ ਉਥੇ ਜਾ ਕੇ ਵੇਖਿਆ
ਕਿ ਉੱਥੇ ਤਾਂ
ਇਕ ਪਰਿਵਾਰ ਵਰਤਦਾ ਹੈ
ਇਕ ਪਿਆਰ ਵਰਤਦਾ ਹੈ
ਇਕ ਸਤਿਕਾਰ ਵਰਤਦਾ ਹੈ
ਇਕ ਸਭਿਆਚਾਰ ਵਰਤਦਾ ਹੈ
ਇਕ ਸੰਸਕਾਰ ਵਰਤਦਾ ਹੈ
ਇਕ ਦਿਲੋਂ ਸੱਚਾ ਇਜ਼ਹਾਰ ਵਰਤਦਾ ਹੈ
ਇਕ ਇਨਸਾਨੀਅਤ ਦਾ ਇਤਬਾਰ ਵਰਤਦਾ ਹੈ
ਇਕ ਨਵਾਂ ਇਤਿਹਾਸ ਵਰਤਦਾ ਹੈ
ਪਰਵਿੰਦਰ ਹੋਰ ਨਾ ਹੋਰ
ਉੱਥੇ ਕੁਲ ਦੁਨੀਆਂ ਦੇ ਬਾਬੇ ਨਾਨਕ ਦਾ
ਵੀਹਾਂ ਦਾ ਕੀਤਾ ਵੀਹਾਂ(ਸੰਨ 2020)’ਚ ਵਪਾਰ ਵਰਤਦਾ ਹੈ

  • ਪਰਵਿੰਦਰ ਸਿੰਘ
  • 236

Continue Reading

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰੁਝਾਨ


Copyright by IK Soch News powered by InstantWebsites.ca