Sadki Hinsa- Manjit Singh | Online Punjabi Poetry Competition 
Connect with us [email protected]

ਰਚਨਾਵਾਂ ਜਨਵਰੀ 2021

ਸੜਕੀ ਹਿੰਸਾ

Published

on

ਜੇਕਰ ਅਸੀਂ ਅੱਜ ਦੇ ਮਾਹੌਲ ਜਾਂ ਹਲਾਤਾਂ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਕਿਸਾਨਾਂ ਦਾ ਮਸਲਾ ਹੀ ਸਭ ਤੋਂ ਵੱਡਾ ਹੈ, ਹੋਵੇ ਵੀ ਕਿਉਂ ਨਾ ਕਿਓਂਕਿ ਸਰਕਾਰਾਂ ਨੂੰ ਉਸਦੀ ਔਕਾਤ ਦਿਖਾਉਣਾ ਅਤੇ ਜਨਤਾ ਨੂੰ ਆਪਣਾ ਜਿੰਦਾ ਅਤੇ ਜਾਗਰੂਕ ਹੋਣ ਦਾ ਸਬੂਤ ਦੇਣਾ ਵੀ ਬਹੁਤ ਜਰੂਰੀ ਹੈ।
ਪਰ ਮੈਂ ਅੱਜ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਹਾਂ ਜੋ ਅੱਜ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਅਤੇ ਅਫ਼ਸੋਸ ਦੀ ਗੱਲ ਹੈ ਕਿ ਇਸ ਵਿਸ਼ੇ ਤੇ ਗੱਲ ਵੀ ਬਹੁਤ ਘੱਟ ਹੁੰਦੀ ਹੈ ਅਤੇ ਇਹ ਵਿਸ਼ਾ ਸਾਡੀ ਰੋਜ਼ਾਨਾ ਜੀਵਨ ਨਾਲ ਜੁੜਿਆ ਹੋਇਆ ਹੈ। ਇਹ ਵਿਸ਼ਾ ਹੈ ਸੜਕੀ ਹਿੰਸਾ ਯਾਨੀ Road Rage। ਇਹ ਹਿੰਸਾ ਗਾਲੀ ਗਲੋਚ ਤੋਂ ਸ਼ੁਰੂ ਹੋ ਕੇ ਕਈ ਵਾਰ ਇੰਨੀ ਵੱਧ ਜਾਂਦੀ ਹੈ ਕਿ ਕਿਸੇ ਦੀ ਜਾਨ ਵੀ ਲੈ ਲੈਂਦੀ ਹੈ। ਇਸਦੀਆਂ ਵੱਡੀਆਂ ਉਦਾਹਰਣਾਂ ਅਸੀਂ ਪਿਛਲੇ ਕੁੱਝ ਸਾਲਾਂ ਦੀਆਂ ਅਖਬਾਰਾਂ ਵਿੱਚ ਦੇਖ ਸਕਦੇ ਹਾਂ। ਇਸ ਹਿੰਸਾ ਦੇ ਵੱਡੇ ਕਾਰਨ ਹਨ ਸਹਿਣਸ਼ੀਲਤਾ ਦੀ ਕਮੀ, ਸਮੇਂ ਦੀ ਘਾਟ, ਮਾਨਸਿਕ ਤਣਾਅ, ਨਿਰਜੀਵ ਵਸਤੂਆਂ(ਗੱਡੀਆਂ ਆਦਿ) ਨਾਲ ਜਰੂਰਤ ਤੋਂ ਜਿਆਦਾ ਪਿਆਰ ਆਦਿ। ਅਸੀਂ ਆਪਣੀਆਂ ਨਿਰਜੀਵ ਚੀਜ਼ਾਂ ਨਾਲ ਏਨਾ ਪਿਆਰ ਪਾ ਲਿਆ ਹੈ ਕਿ ਅਸੀਂ ਆਪਣੀ ਕਾਰ ਤੇ ਪਈ ਝਰੀਟ (scratch) ਦੇ ਬਦਲੇ ਕਿਸੇ ਦੀ ਜਾਨ ਵੀ ਲੈ ਸਕਦੇ ਹਾਂ।
ਅਸਲ ਵਿੱਚ ਮੇਰੀ ਜਿੰਦਗੀ ਦੀ ਇੱਕ ਘਟਨਾ ਨੇ ਮੈਨੂੰ ਇਹ ਲੇਖ ਲਿਖਣ ਲਈ ਪ੍ਰੇਰਿਤ ਕੀਤਾ ਹੈ। ਮੈਂ ਇਸ ਘਟਨਾ ਨੂੰ ਕਿਤੇ ਦੱਸਣਾ ਚਾਹੁੰਦਾ ਸੀ ਪਰ ਕਿਤੇ ਮੌਕਾ ਨਹੀਂ ਮਿਲ ਰਿਹਾ ਸੀ। ਅੱਜ ਜਦੋਂ ‘ਇੱਕ ਸੋਚ’ ਦਾ ਪਲੇਟਫਾਰਮ ਮਿਲਿਆ ਤਾਂ ਲਿਖਣ ਦਾ ਹੌਂਸਲਾ ਵਧਿਆ, ਇਨਾਮ ਲਈ ਨਹੀਂ ਸਗੋਂ ਇੱਕ ਸੋਚ ਲਈ ਕਿ ਸ਼ਾਇਦ ਮੇਰੀ ਤਰਾਂ ਇਹ ਘਟਨਾ ਕਿਸੇ ਹੋਰ ਦੀ ਵੀ ਸੋਚ ਬਦਲਣ ਵਿੱਚ ਸਹਾਈ ਹੋਵੇ।
ਉਹ ਘਟਨਾ ਇਸ ਤਰ੍ਹਾਂ ਹੈ ਕਿ ਕਈ ਸਾਲ ਪਹਿਲਾਂ ਸਾਡੇ ਪਿੰਡ ਦਾ ਇੱਕ ਮਿਸਤਰੀ ਆਪਣੇ ਸਕੂਟਰ ਤੇ ਕੰਮ ਕਰਨ ਲਈ ਜਾ ਰਿਹਾ ਸੀ। ਧੁੰਦ ਬਹੁਤ ਪੈ ਰਹੀ ਸੀ ਤੇ ਧੁੰਦ ਵਿੱਚ ਉਸਨੂੰ ਸਾਈਡ ਤੇ ਖੜੀ ਕਾਰ ਨਹੀਂ ਦਿਖਾਈ ਦਿੱਤੀ ਅਤੇ ਉਸਦਾ ਸਕੂਟਰ ਕਾਰ ਵਿੱਚ ਜਾ ਵੱਜਾ। ਕਾਰ ਦੀ ਲਾਈਟ ਟੁੱਟ ਗਈ। ਕਾਰ ਵਿੱਚ ਬੈਠਾ ਉਸਦਾ ਮਾਲਕ ਉਸਨੂੰ ਗਾਲੀ ਗਲੋਚ ਕਰਨ ਲੱਗ ਪਿਆ (ਸ਼ਾਇਦ ਉਸਦੇ ਥੱਪੜ ਵੀ ਮਾਰ ਦਿੱਤਾ ਹੋਵੇ)। ਮਿਸਤਰੀ ਨੇ ਮਾਫੀ ਮੰਗੀ ਤੇ ਆਪਣਾ ਸਕੂਟਰ ਲੈ ਕੇ ਫੇਰ ਕੰਮ ਲਈ ਚੱਲ ਪਿਆ। ਗੱਡੀ ਵਾਲਾ ਵੀ ਗੱਡੀ ਲੈ ਉਸਤੋਂ ਅੱਗੇ ਨਿੱਕਲ ਗਿਆ। ਥੋੜੀ ਦੂਰ ਜਾ ਕੇ ਉਸਦੀ ਗੱਡੀ ਧੁੰਦ ਕਾਰਨ ਸੜਕ ਦੀ ਪਟੜੀ ਤੇ ਲੱਗੇ ਇੱਕ ਦਰਖਤ ਵਿਚ ਜਾ ਲੱਗੀ। ਸਾਡੇ ਪਿੰਡ ਦੇ ਮਿਸਤਰੀ ਨੇ ਉਸ ਗੱਡੀ ਕੋਲ ਜਾ ਕੇ ਦੇਖਿਆ ਤਾਂ ਗੱਡੀ ਬਹੁਤ ਜੋਰ ਦੀ ਵੱਜੀ ਸੀ ਤੇ ਉਸ ਗੱਡੀ ਦਾ ਮਾਲਕ ਬੇਹੋਸ਼ ਹੋ ਗਿਆ ਸੀ। ਮਿਸਤਰੀ ਨੇ ਰਾਹ ਜਾਂਦੇ ਇੱਕ ਸਾਈਕਲ ਵਾਲੇ ਨੂੰ ਰੋਕਿਆ ਤੇ ਆਪਣੇ ਸਕੂਟਰ ਤੇ ਬਿਠਾ ਕੇ ਉਸਨੂੰ ਹਸਪਤਾਲ ਲੈ ਕੇ ਗਿਆ। ਉਸ ਗੱਡੀ ਦੇ ਮਾਲਕ ਦਾ ਖੂਨ ਵੀ ਬਹੁਤ ਵਹਿ ਗਿਆ ਸੀ ਅਤੇ ਮਿਸਤਰੀ ਨੇ ਆਪਣਾ ਖੂਨ ਦੇ ਕੇ ਉਸ ਕਾਰ ਮਾਲਕ ਦੀ ਜਾਨ ਬਚਾਈ। ਇਹ ਸਾਰੀ ਗੱਲਬਾਤ ਸਾਡੇ ਪਿੰਡ ਦਾ ਮਿਸਤਰੀ ਆਪਣੇ ਮੂੰਹੋਂ ਦੱਸਦਾ ਸੀ।
ਉਸ ਦਿਨ ਤੋਂ ਬਾਅਦ ਇਹ ਅਹਿਸਾਸ ਹੋ ਗਿਆ ਕਿ ਸਾਡੀ ਸੁੱਖ ਸਹੂਲਤਾਂ ਲਈ ਬਣੀ ਤਕਨੀਕ ਸਾਡੀ ਜਾਨ ਦੀ ਦੁਸ਼ਮਣ ਹੈ ਜੋ ਕਦੇ ਵੀ ਸਾਡੇ ਲਈ ਕਾਲ਼ ਬਣ ਕੇ ਸਾਡੀ ਜਾਨ ਲੈ ਸਕਦੀ ਹੈ। ਪਰ ਕਿਹੜਾ ਇਨਸਾਨ ਕਦੋਂ ਤੇ ਕਿੱਥੇ ਸਾਡੇ ਲਈ ਫਰਿਸ਼ਤਾ ਬਣ ਕੇ ਆ ਜਾਵੇ ਤੇ ਸਾਡੀ ਜਾਨ ਬਚਾ ਦੇਵੇ, ਕੋਈ ਪਤਾ ਨਹੀਂ। ਸੋ ਮੇਰੇ ਕਹਿਣ ਤੋਂ ਭਾਵ ਸਿਰਫ ਏਨਾ ਹੈ ਕਿ ਅਸੀਂ ਸੜਕ ਤੇ ਛੋਟੀਆਂ ਛੋਟੀਆਂ ਗੱਲਾਂ ਲਈ ਗੁੱਸੇ ਨਾ ਹੋਈਏ ਤੇ ਇਨਸਾਨ ਨੂੰ ਤੇ ਇਨਸਾਨ ਦੀ ਜਿੰਦਗੀ ਨੂੰ ਇਹਨਾਂ ਬੇਜਾਨ ਚੀਜ਼ਾਂ ਤੋਂ ਵੱਧ ਤਰਜੀਹ ਦੇਈਏ ਅਤੇ ਸੜਕੀ ਹਿੰਸਾ ਨੂੰ ਖਤਮ ਕਰੀਏ। ਤਾਂ ਜੋ ਅਸੀਂ ਇੱਕ ਵਧੀਆ ਸਮਾਜ ਸਿਰਜ ਸਕੀਏ।

  • ਮਨਜੀਤ ਸਿੰਘ
  • 213

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca