Udeek - Lovepreet Singh Gill | Punjabi Poetry | ik soch punjabi
Connect with us [email protected]

ਤੁਹਾਡੀਆਂ ਲਿਖਤਾਂ

ਉਡੀਕ

Published

on

punjabi poetry

ਬਸ ਛੋਟੀ ਜਿਹੀ ਜਿੰਦਗੀ ਏ ,
ਤੇਰੇ ਤੋਂ ਸ਼ੁਰੂ ‘ਤੇ ਖਤਮ ਮੇਰੇ ਤੀਕ !!
ਪੱਥਰਾਂ ਚੋਂ ਹੀ ਰੱਬ ਪਾ ਲੈਂਦੇ ,
ਸੱਚੀ ਹੋਵੇ ਜਿਨੵਾਂ ਦੀ ਨੀਅਤ !!
ਮੈਨੂੰ ਸਾਹ ਆਉਣ ਨਾਲੋ ਵੀ ਵੱਧ ,
ਰਹਿੰਦੀ ਤੈਨੂੰ ਪਾਉਣ ਦੀ ਉਡੀਕ !!
ਬੁੱਢਾਪਾ ਆਉਂਦਾ ਸਰੀਰਾਂ ਤੇ ,
ਸਦਾ ਜਵਾਨ ਰਹੇ ਰੂਹਾਂ ਦੀ ਪ੍ਰੀਤ !!
ਜਿੰਦਗੀ ਫਜੂਲ ਜਿਹੀ ਲੱਗੇ ,
ਤੇਰੀ ਬੇਦਖ਼ਲੀ ‘ਚ ਗਈ ਜੋ ਬੀਤ !!
ਮੈਨੂੰ ਸਾਹ ਆਉਣ ਨਾਲੋਂ ਵੀ ਵੱਧ ,
ਰਹਿੰਦੀ ਤੈਨੂੰ ਪਾਉਣ ਦੀ ਉਡੀਕ !!
ਸੋਚਾਂ ‘ਚ ਵੀ ਤੇਰਾ ਦੂਰ ਹੋਣਾ ,
ਮੇਰੇ ਲਈ ਮੌਤ ਤੋਂ ਵੱਡੀ ਤਕਲੀਫ !!
ਸਾਰੇ ਤੁੱਕਬੰਦੀਆਂ ਨਹੀਂ ਹੁੰਦੇ ,
ਦਿਲ ਦੀ ਆਵਾਜ਼ ਵੀ ਹੁੰਦੇ ਨੇ ਗੀਤ !!
ਮੈਨੂੰ ਸਾਹ ਆਉਣ ਨਾਲੋਂ ਵੀ ਵੱਧ ,
ਰਹਿੰਦੀ ਤੈਨੂੰ ਪਾਉਣ ਦੀ ਉਡੀਕ !!

  • ਲਵਪ੍ਰੀਤ ਸਿੰਘ ਗਿੱਲ ‘ ਲਵੀ ‘

ਤੁਹਾਡੀਆਂ ਲਿਖਤਾਂ

ਤੰਬਾਕੂਨੋਸ਼ੀ ਦੀ ਆਦਤ, ਸਿੱਧੀ ਮੌਤ ਨੂੰ ਦਾਵਤ

Published

on

punjabi article

ਖੁਦ ਦੇ ਨਾਲ ਨਾਲ ਸਮਾਜ ਨੂੰ ਵੀ ਰੋਗੀ ਬਣਾਉਂਦੇ ਹਨ ਤੰਬਾਕੂਨੋਸ਼ੀ ਕਰਨ ਵਾਲੇ
ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ਭਰ ਵਿੱਚ ਕੌਮਾਂਤਰੀ ਤੰਬਾਕੂਮੁਕਤ ਦਿਵਸ ਮਨਾਇਆ
ਜਾਂਦਾ ਹੈ। ਇਸ ਦਿਨ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਨੂੰ
ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਤੋਂ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੂਕ
ਕੀਤਾ ਜਾਂਦਾ ਹੈ। ਇਕ ਖੋਜ ਮੁਤਾਬਿਕ ਤੰਬਾਕੂ ਦਾ ਸੇਵਨ ਬਹੁਤ ਸਾਰੇ ਨੌਜਵਾਨ ਪਹਿਲਾ ਕਈ ਵਾਰ
ਸ਼ੋਕ ਨਾਲ ਅਣਜਾਣਪੁਣੇ ਵਿੱਚ ਕਰਦੇ ਹਨ ਫਿਰ ਇਸ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ । ਇਹ ਵੀ
ਦੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਦੀ ਬਜਰੁਗ ਪੀੜੀ ਵਿੱੱਚ ਲਗਾਤਾਰ ਇਸਦਾ ਸੇਵਨ ਕੀਤਾ ਜਾ
ਰਿਹਾ ਅਤੇ ਉਹ ਅੱਗੇ ਦੀ ਅੱਗੇ ਪੀੜੀ ਦਰ ਪੀੜੀ ਚੱਲੀ ਜਾਂਦਾ ਹੈ ਜਿਸਤੇ ਰੋਕ ਲੱਗਣਾ ਲਾਜਮੀ
ਹੁੰਦਾ ਹੈ ਜਾਂ ਫਿਰ ਉਹ ਕਿਸੇ ਮਾਨਸਿਕ ਰੋਗ ਨਾਲ ਗ੍ਰਹਿਸਤ ਹੋ ਚੁੱਕੇ ਹਨ ਜਿਸ ਤੋਂ ਇਹ
ਤੰਬਾਕੂ ਸੇਵਨ ਕਰਨ ਦੀ ਆਦਤ ਉਨ੍ਹਾ ਨੂੰ ਇਕ ਦਿਨ ਸਮੇਂ ਤੋਂ ਪਹਿਲਾ ਹੀ ਮੌਤ ਦੇ ਮੂੰਹ ਵਿੱਚ
ਲੈ ਜਾਵੇਗੀ । ਸਿਹਤ ਪੱਖੋਂ ਕੋਈ ਵੀ ਨਸ਼ਾ ਲਾਭਦਾਇਕ ਨਹੀਂ ਹੈ। ਇਹ ਸਮਾਜਿਕ, ਪਰਿਵਾਰਕ ਤੇ
ਸਰੀਰਕ ਪੱਖੋਂ ਹਾਨੀਕਾਰਕ ਤਾਂ ਹੈ ਹੀ, ਨਾਲ ਹੀ ਮੈਡੀਕਲ ਦੇ ਮੁਤਾਬਕ ਹਜ਼ਾਰਾਂ ਤਰ੍ਹਾਂ ਦੀਆਂ
ਬੀਮਾਰੀਆਂ ਨੂੰ ਵੀ ਜਨਮ ਦਿੰਦਾ ਹੈ ਅਤੇ ਲੱਖਾਂ ਜਾਨਾਂ ਦੇ ਜਾਣ ਦਾ ਕਾਰਣ ਬਣਦਾ ਹੈ। ਹੋਰ
ਤਾਂ ਹੋਰ, ਇਨਸਾਨ ਇਨ੍ਹਾਂ ਅਵੇਸਲਾ ਅਤੇ ਅਣਗਹਿਲੀ ਦਾ ਭਰਿਆ ਹੋਇਆ ਹੈ ਕਿ ਆਪਣੀ ਜੇਬ ਵਿੱਚੋਂ
ਪੈਸੇ ਗਵਾ ਕੇ, ਇਨ੍ਹਾਂ ਬੀਮਾਰੀਆਂ ਅਤੇ ਮੌਤ ਨੂੰ ਦਾਵਤ ਦਿੰਦਾ ਹੈ।
ਤੰਬਾਕੂਨੋਸ਼ੀ ਦੇ ਕਾਰਨ ਕਈ ਨਾਮੁਰਾਦ ਅਤੇ ਲਾਇਲਾਜ ਬੀਮਾਰੀਆਂ ਲੱਗ ਜਾਂਦੀਆਂ ਹਨ
ਜਿਹਨਾਂ ਵਿੱਚ ਕੈਂਸਰ, ਦਮਾ, ਚਮੜੀ ਦੇ ਰੋਗ, ਦਿਲ ਦੀਆਂ ਬੀਮਾਰੀਆਂ, ਬੋਲਾਪਣ, ਫੇਫੜਿਆਂ ਦੇ
ਰੋਗ ਆਦਿ ਅਨੇਕਾਂ ਬੀਮਾਰੀਆਂ ਸ਼ਾਮਲ ਹਨ। ਕੈਂਸਰ ਨਾਲ ਮਰਨ ਵਾਲੇ 100 ਲੋਕਾਂ ਵਿਚੋਂ 40 ਲੋਕ
ਤੰਬਾਕੂ ਦੀ ਆਦਤ ਕਾਰਨ ਮਰਦੇ ਹਨ। ਤੰਬਾਕੂ ਦਾ ਸੇਵਨ ਭਾਵੇਂ ਕਿਸੇ ਵੀ ਰੂਪ ਵਿਚ ਜਾਂ ਕਿਸੇ
ਵੀ ਮਾਤਰਾ ਵਿਚ ਕੀਤਾ ਜਾਵੇ ਸੁਰੱਖਿਅਤ ਨਹੀਂ ਹੈ। ਤੰਬਾਕੂ ਦਾ ਸੇਵਨ ਹਮੇਸ਼ਾ ਨੁਕਸਾਨ
ਪਹੁੰਚਾਉਂਦਾ ਹੈ। ਕਿਸੇ ਹੋਰ ਦੀ ਬੀਡ਼ੀ ਜਾਂ ਸਿਗਰਟ ਤੋਂ ਆਉਣ ਵਾਲੇ ਧੂੰਏਂ ਨੂੰ ਸਹਿਣ ਕਰਨਾ
ਸੈਕਿੰਡਰੀ ਸਮੋਕਿੰਗ ਕਹਾਉਂਦਾ ਹੈ। ਸੈਕਿੰਡਰੀ ਸਮੋਕਿੰਗ ਸਿਗਰਟ, ਬੀੜੀ ਨਾ ਪੀਣ ਵਾਲੇ
ਵਿਅਕਤੀਆਂ ਅਤੇ ਬੱਚਿਆਂ ਦੀ ਸਿਹਤ ਨੂੰ ਸਿਗਰਟ ਪੀਣ ਵਾਲੇ ਵਿਅਕਤੀਆਂ ਦੀ ਤਰ੍ਹਾਂ ਹੀ ਨੁਕਸਾਨ
ਪਹੁੰਚਾਉਂਦਾ ਹੈ। ਇਸ ਤਰ੍ਹਾਂ ਤੰਬਾਕੂ ਤੰਬਾਕੂਨੋਸ਼ੀ ਕਰਨ ਵਾਲੇ ਖੁਦ ਦੇ ਨਾਲ ਨਾਲ ਸਮਾਜ
ਨੂੰ ਵੀ ਰੋਗੀ ਬਣਾਉਂਦੇ ਹਨ। ਇਸਦੇ ਸੇਵਨ ਨਾਲ ਕੈਂਸਰ ਤੋਂ ਇਲਾਵਾ ਹੋਰ ਕਈ ਖਤਰਨਾਕ
ਬੀਮਾਰੀਆਂ ਜਿਵੇਂ-ਲਕਵਾ, ਦਮਾ, ਨਿਮੋਨੀਆ, ਦਿਲ ਦਾ ਦੌਰਾ, ਬੱਚਾ ਨਾ ਹੋਣਾ, ਵਾਰ-ਵਾਰ
ਗਰਭਪਾਤ, ਮਰੇ ਬੱਚੇ ਦਾ ਜਨਮ ਆਦਿ ਹੋ ਸਕਦੀਆਂ ਹਨ। ਤੰਬਾਕੂ ਇਕ ਮਿੱਠਾ ਜ਼ਹਿਰ ਹੈ, ਇਸਦੀ
ਲਪੇਟ ਵਿਚ ਮਰਦ-ਔਰਤਾਂ ਤੇ ਬੱਚੇ ਵੱਡੀ ਗਿਣਤੀ ਵਿਚ ਆ ਚੁੱਕੇ ਹਨ। ਜੇਕਰ 10 ਮਰੀਜ਼ ਮੂੰਹ,
ਗਲੇ ਅਤੇ ਫੇਫੜੇ ਦੇ ਕੈਂਸਰ ਤੋਂ ਪੀੜ੍ਹਿਤ ਹੁੰਦੇ ਹਨ ਤਾਂ ਉਹਨਾਂ ਵਿਚੋਂ 9 ਮਰੀਜ਼ਾਂ ਦੇ
ਕੈਂਸਰ ਹੋਣ ਦਾ ਕਾਰਨ ਤੰਬਾਕੂ ਸੇਵਨ ਹੁੰਦਾ ਹੈ। ਲਕਵਾ ਕੈਂਸਰ ਤੇ ਦਿਲ ਦੇ ਰੋਗਾਂ ਦਾ ਮੁੱਖ
ਕਾਰਨ ਤੰਬਾਕੂਨੋਸ਼ੀ ਹੈ। ਜੇਕਰ ਤੁਹਾਡੇ ਆਸਪਾਸ ਕੋਈ ਵਿਅਕਤੀ ਬੀੜੀ-ਸਿਗਰਟ ਪੀ ਰਿਹਾ ਹੈ
ਤਾਂ ਉਸ ਦੇ ਧੂੰਏ ਨਾਲ ਬੱਚਿਆਂ ਦੇ ਦਿਲ ਤੇ ਦਿਮਾਗ ਤੇ ਭੈੜਾ ਅਸਰ ਹੁੰਦਾ ਹੈ। ਜ਼ਿਆਦਾ
ਤੰਬਾਕੂਨੋਸ਼ੀ ਕਰਨ ਵਾਲਿਆਂ ਵਿੱਚ ਤੰਬਾਕੂ ਨਾ ਪੀਣ ਵਾਲਿਆਂ ਦੇ ਮੁਕਾਬਲੇ ਫੇਫੜਿਆਂ ਦੇ ਕੈਂਸਰ
ਦੀ ਬਿਮਾਰੀ 15 ਤੋਂ 30 ਗੁਣਾ ਵੱਧ ਪਾਈ ਜਾਂਦੀ ਹੈ। ਤੰਬਾਕੂ ਵਿਚ ਪਾਈ ਜਾਣ ਵਾਲੀ ਨਿਕੋਟੀਨ
ਨਸ਼ੇ ਦੀ ਆਦਤ ਵਿਚ ਫਸਾਉਣ ਦਾ ਕੰਮ ਕਰਦੀ ਹੈ।
ਬਹੁਤ ਸਾਰੇ ਦੇਸ਼ਾਂ ਵਿੱਚ ਜਨਤਕ ਥਾਵਾਂ ’ਤੇ ਤੰਬਾਕੂ ਦੀ ਵਰਤੋਂ ਕਰਨ ਤੋਂ ਰੋਕਣ ਲਈ
ਕਾਨੂੰਨ ਬਣਾਇਆ ਗਿਆ ਹੈ ਤਾਂ ਕਿ ਇਸਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਤੰਬਾਕੂ ਦੇ
ਸੇਵਨ ਨੂੰ ਰੋਕਣ ਲਈ ਭਾਰਤ ਸਰਕਾਰ ਵਲੋਂ ਸਾਲ 2003 ਵਿਚ ਤੰਬਾਕੂ ਕੰਟਰੋਲ ਐਕਟ ਬਣਾਇਆ ਗਿਆ।
ਇਸ ਐਕਟ ਅਧੀਨ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਜਨਤਕ ਥਾਵਾਂ ਤੇ ਬੀੜੀ ਤੇ
ਸਿਗਰਟ ਪੀਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ। ਤੰਬਾਕੂ ਵਾਲੀ ਕਿਸੇ ਵੀ ਚੀਜ਼ ਦਾ
ਇਸ਼ਤਿਹਾਰ ਦੇਣਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ,
ਸਕੂਲਾਂ-ਕਾਲਜਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਕਾਨੂੰਨਨ ਜੁਰਮ ਹੈ।
ਤੰਬਾਕੂਨੋਸ਼ੀ ਦੀ ਆਦਤ, ਸਿੱਧੀ ਮੌਤ ਨੂੰ ਦਾਵਤ ਹੈ ਪ੍ਰੰਤੂ ਇਸ ਕੌੜੀ ਸਚਾਈ ਨੂੰ ਜਾਣ
ਲੈਣ ਦੇ ਬਾਵਜੂਦ ਨਸ਼ੇੜੀ ਮੌਤ ਨੂੰ ਜੱਫੀ ਪਾਉਣ ਤੋਂ ਨਹੀਂ ਝਿਜਕਦੇ। ਤੰਬਾਕੂਨੋਸ਼ੀ ਦੇ ਮਾੜੇ
ਪ੍ਰਭਾਵਾਂ ਤੋਂ ਬਚਾਅ ਲਈ ਜੇਕਰ ਕੋਈ ਵੀ ਵਿਅਕਤੀ ਤੰਬਾਕੂ ਦਾ ਇਸਤੇਮਾਲ ਕਰਦਾ ਹੈ ਤਾਂ
ਉਸਨੂੰ ਹੋਲੀ-ਹੋਲੀ ਛੱਡ ਦੇਵੇ, ਕਿਉਂਕਿ ਇਸਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ।
ਤੰਬਾਕੂਨੋਸ਼ੀ ਨੂੰ ਪੱਕਾ ਨਿਸ਼ਚਾ ਕਰਕੇ ਹੀ ਛੱਡਿਆ ਜਾ ਸਕਦਾ ਹੈ ਕਿਉਂਕਿ ਇਹ ਇੱਕ ਆਦਤ ਹੈ ਨਾ
ਕਿ ਜ਼ਰੂਰਤ। ਆਓ ਅੱਜ ਤੰਬਾਕੂ ਮੁਕਤ ਦਿਵਸ ਤੇ ਪ੍ਰਣ ਕਰ ਕੇ ਆਪਣੀ ਅਤੇ ਸਮਾਜ ਦੀ ਤੰਦਰੁਸਤੀ
ਲਈ ਖੁਦ ਤੰਬਾਕੂ ਦੇ ਸੇਵਨ ਨੂੰ ਹਮੇਸ਼ਾ ਲਈ ਤਿਆਗ ਦੇਈਏ ਅਤੇ ਦੂਸਰਿਆਂ ਨੂੰ ਵੀ ਇਸ ਪ੍ਰਤੀ
ਜਾਗਰੂਕ ਕਰਨ ਦਾ ਯਤਨ ਕਰੀਏ।

  • ਚਾਨਣ ਦੀਪ ਸਿੰਘ ਔਲਖ

Continue Reading

ਤੁਹਾਡੀਆਂ ਲਿਖਤਾਂ

ਕਿਸਾਨੀ

Published

on

poetry

ਹੋ ਤੁਰ ਤੁਰ ਕੇ ਸ਼ੱੜਕਾ ਤੇ
ਜਿਹਨਾ ਦੇ ਪੈਰ ਘੱਸਗੇ ਆ
ਰੋਸ ਦਿੱਖਦਾ ਥੋਨੂੰ ਨਾ
ਕਿਉਂ ਅੱਤਵਾਦੀ ਦੱਸਦੇ ਆ
ਅਵਾਜ ਤੈਂਨੂੰ ਸੁਣਦੀ ਨਾ
ਨੀ ਕਾਹਨੂੰ ਸੁੱਤੀ ਬੈਠੀ ਐ
ਹੋ ਹੱਕ ਛੱਡ ਦੇ ਦਿੱਲੀਏ ਨੀ
ਜਿਹੜੇ ਘੁੱਟੀ ਬੈਠੀ ਐ

ਫੇਰ ਓਹੀ ਅੱੜ ਗਏ ਆ
ਜਿਹੜੇ ਕਿੱਸੇ ਤੋ ਹਾਰੇ ਨੀ
ਜਾਨ ਤੱਲੀ ਤੇ ਧਰਤੀ ਆ
ਭਾਂਵੇ ਜਾਈਏ ਮਾਰੇ ਨੀ
ਬੂਹੇ ਬੰਦ ਕਰ ਆਏ ਨੇ
ਜ਼ਮੀਰ ਤਾ ਉੱਠੀ ਬੈਠੀ ਏ।।
ਹੋ ਹੱਕ ਛੱਡ ਦੇ ਦਿੱਲੀਏ ਨੀ
ਜਿਹੜੇ ਘੁੱਟੀ ਬੈਠੀ ਏ।।

ਗੱਲ ਇੱਕੋ ਕਿਸਾਨੀ ਦੀ
ਚਾਹੇ ਕਿਹੜਾ ਝੰਡਾ ਆ
ਕੋਈ ਧਰਮ ਦਾ ਰੌਲਾ ਨੀ
ਸਾਡਾ ਇੱਕੋ ਏਜੰਡਾ ਆ
ਬਾਹਰ ਕੱਡਲਾ ਗੇ ਫੱੜ ਕੇ
ਕਿਹੜੀ ਵੀ ਖੁੱਡੀ ਬੈਠੀ ਏ।।
ਹੋ ਹੱਕ ਛੱਡ ਦੇ ਦਿੱਲੀਏ ਨੀ
ਜਿਹੜੇ ਘੁੱਟੀ ਬੈਠੀ ਏ
ਹੱਕ ਛੱਡ ਦੇ ਦਿੱਲੀਏ ਨੀ
ਜਿਹੜੇ ਘੁੱਟੀ ਬੈਠੀ ਏ।।

ਸ਼ਹੀਦ ਜੋ ਹੋਏ ਨੇ
ਪੁੱਤ ਮਾਵਾਂ ਨੇ ਖੋਏ ਨੇ
ਬਸ ਜੁੱਲਮ ਨਾ ਕਰ ਤੂੰ
ਨਾ ਜ਼ਖਮ ਜਾਣੇ ਪਰੋਏ ਨੇ
ਮੁੱਲ ਮੋੜਦੇ ਸੱਬਰਾਂ ਦਾ
ਚੈਨ ਸਭ ਲੁੱਟੀ ਬੈਠੀ ਏ।।
ਹੋ ਹੱਕ ਛੱਡ ਦੇ ਦਿੱਲੀਏ ਨੀ
ਜਿਹੜੇ ਘੁੱਟੀ ਬੈਠੀ ਏ।।

  • ਭਿੰਦ ਗੁੜਿਆਂ

Continue Reading

ਤੁਹਾਡੀਆਂ ਲਿਖਤਾਂ

ਗੁਪਤਤਾ ਅਤੇ ਸੁਰੱਖਿਆ ਲਈ ਖ਼ਤਰਾ ਹਨ ਲੁਭਾਵਣੀਆਂ ਸਮਾਰਟਫੋਨ ਐਪਲੀਕੇਸ਼ਨਜ

Published

on

article

( ਇਹ ਐਪਲੀਕੇਸ਼ਨਜ ਫਾਲਤੂ ਵਿਗਿਆਪਨ ਵਖਾਉਂਦੀਆਂ ਹਨ ਅਤੇ ਬੈਂਕਿੰਗ ਜਾਣਕਾਰੀ ਹਾਸਲ ਕਰਕੇ
ਉਸ ਦੀ ਦੁਰਵਰਤੋਂ ਕਰ ਸਕਦੀਆਂ ਹਨ। )

ਅੱਜ ਕੱਲ੍ਹ ਦੇ ਤਕਨਾਲੌਜੀ ਦੇ ਯੁੱਗ ਵਿੱਚ ਸਮਾਰਟ ਫੋਨ ਦੀ ਵਰਤੋਂ ਆਮ ਹੋ ਗਈ ਹੈ। ਕੀ
ਬੱਚਾ, ਕੀ ਨੌਜਵਾਨ, ਕੀ ਬੁੱਢਾ ਹਰ ਕੋਈ ਸਮਾਰਟਫੋਨ ਵਿੱਚ ਰੁਝਿਆ ਵੇਖਿਆ ਜਾ ਸਕਦਾ ਹੈ। ਇਸ
ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਰਟਫੋਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ
ਦਿੱਤਾ ਹੈ ਪਰ ਜਿਵੇਂ ਕਿ ਸਾਇੰਸ ਦੀ ਹਰ ਕਾਢ ਦੇ ਵਧੇਰੇ ਫਾਇਦੇ ਤੇ ਕੁਝ ਨੁਕਸਾਨ ਜ਼ਰੂਰ
ਹੁੰਦੇ ਹਨ ਉਵੇਂ ਸਮਾਰਟਫੋਨ ਦੇ ਵੀ ਹਨ। ਅਸੀਂ ਕਿਸੇ ਚੀਜ਼ ਨੂੰ ਕਿਵੇਂ ਵਰਤਦੇ ਹਾਂ ? ਫਾਇਦੇ
ਅਤੇ ਨੁਕਸਾਨ ਮੁੱਖ ਤੌਰ ਤੇ ਵਰਤੋਂ ਕਰਨ ਦੇ ਤਰੀਕੇ ਤੇ ਨਿਰਭਰ ਕਰਦੇ ਹਨ। ਇਥੇ ਬਿਜਲੀ ਦੀ
ਉਦਾਹਰਣ ਲਈ ਜਾ ਸਕਦੀ ਹੈ। ਬਿਜਲੀ ਨੂੰ ਤਰੀਕੇ ਨਾਲ ਵਰਤੀਏ ਤਾਂ ਇਹ ਜੀਵਨ ਦੀ ਮੁਢਲੀ ਲੋੜ ਹੈ
ਅਤੇ ਲਾਪਰਵਾਹੀ ਨਾਲ ਵਰਤੀਏ ਤਾਂ ਜੀਵਨ ਸਮਾਪਤ ਵੀ ਕਰ ਸਕਦੀ ਹੈ।
ਸਮਾਰਟਫੋਨ ਵਿੱਚ ਅਸੀਂ ਸੈਂਕੜੇ ਕਿਸਮ ਦੀਆਂ ਐਪਸ ਡਾਊਨਲੋਡ ਕਰ ਕੇ ਹਜ਼ਾਰਾਂ ਤਰ੍ਹਾਂ ਦੇ
ਕੰਮ ਕਰ ਸਕਦੇ ਹਾਂ। ਜਿਵੇਂ ਕਿ ਸੋਸ਼ਲ ਮੀਡੀਆ ਐਪਸ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ
ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੁੰਦਿਆਂ ਜੁੜੇ ਰਹਿਣਾ, ਗੂਗਲ ਮੈਪ ਨਾਲ ਅਣਜਾਣ ਰਸਤੇ
ਅਸਾਨੀ ਨਾਲ ਲੱਭਣਾ, ਨਿਊਜ਼ ਐਪਸ ਨਾਲ ਤੁਰੰਤ ਖਬਰਾਂ ਅਤੇ ਮੌਸਮ ਦੀ ਜਾਣਕਾਰੀ ਹਾਸਲ ਕਰਨਾ,
ਬੈਂਕਿੰਗ ਐਪਸ ਨਾਲ ਘਰ ਬੈਠੇ ਬਿੱਲ, ਕਿਸ਼ਤ ਭਰਨਾ, ਪੈਸੇ ਟਰਾਂਸਫਰ ਕਰਨਾ ਆਦਿ ਆਦਿ। ਪਰ
ਜਦੋਂ ਅਸੀਂ ਉਪਰੋਕਤ ਅਤੇ ਹੋਰ ਕੰਮ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਹੋਰ ਤਰ੍ਹਾਂ ਤਰ੍ਹਾਂ
ਦੀਆਂ ਐਪਸ ਦੇ ਲੁਭਾਵਣੇ ਵਿਗਿਆਪਨ ਵਿਖਾਈ ਦਿੰਦੇ ਹਨ। ਜਿੰਨਾ ਨੂੰ ਵੇਖ ਕੇ ਅਸੀਂ ਤੁਰੰਤ
ਉਨ੍ਹਾਂ ਐਪਸ ਨੂੰ ਡਾਊਨਲੋਡ ਕਰ ਲੈਂਦੇ ਹਾਂ। ਪਰ ਇਥੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ
ਕਿਹੜੀਆਂ ਐਪਸ ਸਾਡੇ ਲਈ ਲਾਭਦਾਇਕ ਅਤੇ ਸੁਰੱਖਿਅਤ ਹਨ ਅਤੇ ਕਿਹੜੀਆਂ ਟੇਢੇ ਢੰਗ ਨਾਲ ਸਾਡੀ
ਗੁਪਤਤਾ ਅਤੇ ਸੁਰੱਖਿਆ ਨੂੰ ਖੋਰਾ ਲਗਾ ਰਹੀਆਂ ਹਨ। ਅਜਿਹੀਆਂ ਬਹੁਤ ਸਾਰੀਆਂ ਐਪਸ ਹਨ ਜੋਂ
ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਅਸਲ ਵਿੱਚ ਉਹ ਨੁਕਸਾਨ ਦੇਹ ਸਾਬਤ ਹੁੰਦੀਆਂ ਹਨ। ਆਓ
ਇਨ੍ਹਾਂ ਵਿੱਚੋਂ ਕੁਝ ਦੀ ਗੱਲ ਕਰਦੇ ਹਾਂ :

ਮੈਮੋਰੀ ਕਲੀਨਰ ਐਪਸ : ਤੁਸੀਂ ਅਕਸਰ ਮੈਮੋਰੀ ਕਲੀਨਰ ਐਪਸ ਦੇ ਵਿਗਿਆਪਨ ਸਕਰੀਨ ਤੇ ਆਉਂਦੇ
ਵੇਖੇ ਹੋਣਗੇ। ਇਨ੍ਹਾਂ ਦਾ ਕੰਮ ਫਾਲਤੂ ਫਾਈਲਾਂ ਨੂੰ ਮਿਟਾ ਕੇ ਸਮਾਰਟਫੋਨ ਦੀ ਰੈਮ ਮੈਮੋਰੀ
ਨੂੰ ਖਾਲੀ ਕਰ ਕੇ ਸਮਾਰਟਫੋਨ ਨੂੰ ਫਾਸਟ ਕਰਨਾ ਹੁੰਦਾ ਹੈ। ਪਰ ਉਲਟਾ ਇਹ ਫੋਨ ਨੂੰ ਹੋਰ ਧੀਮਾ
ਕਰ ਦਿੰਦੀਆਂ ਹਨ। ਇਹ ਐਪਸ ਹਰ ਵਕਤ ਐਕਟਿਵ ਰਹਿਣ ਕਰਕੇ ਬੈਟਰੀ ਬਰਬਾਦ ਕਰਦੀਆਂ ਹਨ ਅਤੇ
ਫਾਲਤੂ ਵਿਗਿਆਪਨ ਵੀ ਵਖਾਉਂਦੀਆਂ ਹਨ।

ਵਾਈ ਫਾਈ ਅਤੇ ਇੰਟਰਨੈੱਟ ਸਪੀਡ ਐਪਸ : ਪਲੇਅ ਸਟੋਰ ਤੇ ਬਹੁਤ ਸਾਰੀਆਂ ਐਪਸ ਵਾਈ ਫਾਈ ਪਾਸਵਰਡ
ਹੈਕ ਕਰਨ ਜਾਂ ਇੰਟਰਨੈੱਟ ਦੀ ਸਪੀਡ ਤੇਜ਼ ਕਰਨ ਦਾ ਦਾਅਵਾ ਕਰਦੀਆਂ ਹਨ ਪਰ ਇਹ ਐਪਸ ਅਜਿਹਾ
ਕੁਝ ਨਹੀਂ ਕਰ ਸਕਦੀਆਂ ਸਗੋਂ ਸਮਾਰਟਫੋਨ ਦਾ ਡਾਟਾ ਚੋਰੀ ਕਰ ਕੇ ਉਸ ਦੀ ਦੁਰਵਰਤੋਂ ਕਰ
ਸਕਦੀਆਂ ਹਨ।

ਐਂਟੀ ਵਾਇਰਸ : ਜਦੋਂ ਕੰਪਿਊਟਰ ਦਾ ਜ਼ਮਾਨਾ ਸੀ ਤਾਂ ਹੈਕਰਾਂ ਲਈ ਡਾਟਾ ਚੋਰੀ ਕਰਨਾ ਔਖਾ ਸੀ
ਕਿਉਂਕਿ ਕੰਪਿਊਟਰ ਹਮੇਸ਼ਾ ਇੰਟਰਨੈੱਟ ਨਾਲ ਜੁੜੇ ਨਹੀਂ ਰਹਿੰਦੇ ਸਨ। ਪਰ ਅੱਜ ਕੱਲ੍ਹ
ਸਮਾਰਟਫੋਨ ਹਮੇਸ਼ਾ ਇੰਟਰਨੈੱਟ ਨਾਲ ਜੁੜੇ ਰਹਿਣ ਕਰਕੇ ਹੈਕ ਕਰਨੇ ਅਸਾਨ ਹਨ। ਹੈਕਰ ਐਂਟੀ
ਵਾਇਰਸ ਐਪਸ ਬਣਾ ਕੇ ਲੁਭਾਵਣੇ ਵਿਗਿਆਪਨ ਦਿੰਦੇ ਹਨ। ਜਦੋਂ ਹੀ ਕੋਈ ਵਰਤੋਂਕਾਰ ਇਸ ਨੂੰ
ਇੰਸਟਾਲ ਕਰਦਾ ਹੈ ਤਾਂ ਸਮਾਰਟਫੋਨ ਦਾ ਸਾਰਾ ਕੰਟਰੋਲ ਹੈਕਰ ਦੇ ਹੱਥ ਵਿੱਚ ਆ ਜਾਂਦਾ ਹੈ।
ਸਾਨੂੰ ਹਮੇਸ਼ਾ ਭਰੋਸੇਯੋਗ ਡਿਵੈਲਪਰ ਦੁਆਰਾ ਬਣਾਏ ਐਂਟੀ ਵਾਇਰਸ ਨੂੰ ਹੀ ਡਾਉਨਲੋਡ ਕਰਨਾ
ਚਾਹੀਦਾ ਹੈ।

ਇੰਟਰਨੈੱਟ ਬਰਾਉਜ਼ਰ : ਆਮ ਤੌਰ ਤੇ ਅਸੀਂ ਗੂਗਲ ਕਰੋਮ ਬਰਾਉਜ਼ਰ ਦੀ ਵਰਤੋਂ ਕਰਦੇ ਹਾਂ। ਪਰ
ਕਈ ਹੋਰ ਬਰਾਉਜ਼ਰ ਐਪਸ ਵਾਧੂ ਫੀਚਰਜ਼ ਦੇਣ ਦਾ ਦਾਅਵਾ ਕਰਦੀਆਂ ਹਨ ਜਿਵੇਂ ਯੂ ਸੀ ਵੈਬ ਜੋਂ
ਕਿ ਤੇਜ਼ ਬਰਾਊਜ਼ਿੰਗ ਲਈ ਜਾਣਿਆ ਜਾਂਦਾ ਹੈ ਪਰ ਇਹ ਬਰਾਉਜ਼ਰ ਤੁਹਾਡੀ ਲੋਕੇਸ਼ਨ ਅਤੇ ਪਰਸਨਲ
ਡਾਟਾ ਅਲੀ ਬਾਬਾ ਡਾਟ ਕਾਮ ਵਰਗੀਆਂ ਵਪਾਰਕ ਵੈਬਸਾਈਟਾਂ ਨਾਲ ਸ਼ੇਅਰ ਕਰਦਾ ਹੈ। ਜਿਸ ਦੀ ਮਦਦ
ਨਾਲ ਇਹ ਵੈਬਸਾਈਟਾਂ ਤੁਹਾਨੂੰ ਤੁਹਾਡੀਆਂ ਦਿਲਚਸਪੀਆਂ ਦੇ ਹਿਸਾਬ ਨਾਲ ਵਿਗਿਆਪਨ ਵਖਾਉਂਦੀਆਂ
ਹਨ।

ਬੈਟਰੀ ਸੇਵਰ ਅਤੇ ਫਾਸਟ ਚਾਰਜ਼ : ਸਮਾਰਟਫੋਨ ਦੀ ਜ਼ਿਆਦਾ ਵਰਤੋਂ ਅਤੇ ਚਾਰਜ਼ ਕਰਨ ਦਾ ਸਮਾਂ
ਨਾ ਮਿਲਣ ਕਾਰਨ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ। ਅਕਸਰ ਵਿਗਿਆਪਨਾਂ ਵਿੱਚ ਅਜਿਹੀਆਂ ਐਪਸ
ਵਿਖਾਈਆਂ ਜਾਂਦੀਆਂ ਹਨ ਜੋ ਬੈਟਰੀ ਦੀ ਬਚਾਉਂਦੀਆਂ ਹਨ ਜਾਂ ਜਲਦੀ ਚਾਰਜ਼ ਹੋਣ ਵਿੱਚ ਮਦਦ
ਕਰਦੀਆਂ ਹਨ। ਪਰ ਇਸ ਤਰ੍ਹਾਂ ਦੀ ਕੋਈ ਤਕਨਾਲੌਜੀ ਨਹੀਂ ਜੋਂ ਬੈਟਰੀ ਸੇਵ ਕਰ ਸਕੇ ਜਾਂ ਜਲਦੀ
ਚਾਰਜ਼ ਕਰ ਸਕੇ। ਇਸ ਤਰ੍ਹਾਂ ਦੀਆਂ ਐਪਸ ਦਾ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਇਹ ਵਾਧੂ
ਵਿਗਿਆਪਨ ਵਖਾਉਂਦੀਆਂ ਰਹਿੰਦੀਆਂ ਹਨ।

ਇਸ ਤੋਂ ਇਲਾਵਾ ਇੰਟਰਨੈੱਟ ਬੈਂਕਿੰਗ ਲਾਗ ਇਨ ਲਈ ਸਮਾਰਟਫੋਨ ਦੇ ਕਿਸੇ ਵੀ ਬਰਾਉਜ਼ਰ ਦੀ
ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਜ਼ਿਆਦਾ ਸੁਰੱਖਿਅਤ ਨਹੀਂ ਹਨ। ਇਸ ਨਾਲ ਫੋਨ ਵਿੱਚ
ਇੰਸਟਾਲ ਹੋਈ ਕੋਈ ਖਤਰਨਾਕ ਐਪਲੀਕੇਸ਼ਨ ਤੁਹਾਡੀ ਬੈਂਕਿੰਗ ਜਾਣਕਾਰੀ ਹਾਸਲ ਕਰ ਉਸ ਦੀ
ਦੁਰਵਰਤੋਂ ਕਰ ਸਕਦੀ ਹੈ। ਇਸ ਕੰਮ ਲਈ ਬੈਂਕ ਦੀ ਆਪਣੀ ਅਸਲ ਐਪਲੀਕੇਸ਼ਨ ਦੀ ਵਰਤੋਂ ਹੀ ਕਰਨੀ
ਚਾਹੀਦੀ ਹੈ। ਇਸ ਤਰ੍ਹਾਂ ਸਮਾਰਟਫੋਨ ਦੀ ਸੁਚੱਜੀ ਵਰਤੋਂ ਕਰ ਕੇ ਇਸ ਨੂੰ ਲਾਹੇਵੰਦ ਬਣਾਉਣ ,
ਆਪਣੇ ਡਾਟਾ, ਗੁਪਤਤਾ ਅਤੇ ਪੈਸੇ ਦੀ ਸੁਰੱਖਿਆ ਲਈ ਸਾਨੂੰ ਇੰਟਰਨੈੱਟ ਜਾਂ ਲਿਟਰੇਚਰ ਦੇ
ਮਾਧਿਅਮ ਰਾਹੀਂ ਇਨ੍ਹਾਂ ਗੱਲਾਂ ਬਾਰੇ ਪੜ੍ਹਦੇ ਅਤੇ ਸਿੱਖਦੇ ਰਹਿਣਾ ਚਾਹੀਦਾ ਹੈ।

  • ਚਾਨਣ ਦੀਪ ਸਿੰਘ ਔਲਖ, ਪਿੰਡ ਗੁਰਨੇ ਖੁਰਦ (ਮਾਨਸਾ)
    ਸੰਪਰਕ : 9876888177

Read More Latest Punjabi Article 2021

Continue Reading

ਰੁਝਾਨ


Copyright by IK Soch News powered by InstantWebsites.ca