Sudhaar - Lavi | Punjabi Poetry 2021| Ik Soch Punjabi
Connect with us [email protected]

ਤੁਹਾਡੀਆਂ ਲਿਖਤਾਂ

ਸੁਧਾਰ

Published

on

punjabi poetry

ਮੈਂ ਦੁਨੀਆਂ ਨਾਲੋ ਟੁੱਟ ਗਿਆ ,
ਆਪੇ ਨਾਲ ਜੁੜਦਾ-ਜੁੜਦਾ …
ਮੈਂ ਇਕੱਲਾ ਹੋਕੇ ਰਹਿ ਗਿਆ ,
ਵੱਖਰੀ ਚਾਲ ਤੁਰਦਾ-ਤੁਰਦਾ …
ਮੈਂ ਵਰਤਮਾਨ ਨੂੰ ਢਾਹ ਬੈਠਾ ,
ਚੰਗਾ ਭਵਿੱਖ ਬੁਣਦਾ- ਬੁਣਦਾ …
ਮੈਂ ਬਹੁਤਿਆਂ ਨਾਲ ਵਿਗੜ ਗਿਆ ,
ਖੁੱਦ ਸੁਧਰਦਾ – ਸੁਧਰਦਾ …

  • ਲਵਪ੍ਰੀਤ ਸਿੰਘ ਗਿੱਲ ‘ਲਵੀ’

ਤੁਹਾਡੀਆਂ ਲਿਖਤਾਂ

ਕਿੰਨੀ ਹੀ ਵਾਰ ਮੈਂ

Published

on

Punjabi Poetry

ਕਿੰਨੀ ਹੀ ਵਾਰ ਮੈਂ ਤੇਰੀ ਹੋ ਕੇ ਵੀ ਨਾ ਹੋਈ ਆ।
ਕਿੰਨੀ ਹੀ ਵਾਰ ਮੈਂ ਤੇਰੇ ਨਾਲ ਹੱਸ ਕੇ ਵੀ ਰੋਈ ਆ।

ਕਿੰਨੀ ਹੀ ਵਾਰ ਮੈਂ ਤੇਰੇ ਨਾਲ ਚੱਲ ਕੇ ਵੀ ਖਲੋਈ ਆ।
ਕਿੰਨੀ ਹੀ ਵਾਰ ਮੈਂ ਤੇਰੇ ਪ੍ਰਛਾਵੇਂ ਚ ਮਿਲ ਕੇ ਵੀ ਸਮੋਈ ਆ।

ਕਿੰਨੀ ਹੀ ਵਾਰ ਮੈਂ ਤੇਰੇ ਕੋਲ ਹੋ ਕੇ ਵੀ ਨਾ ਹੋਈ ਆ।
ਕਿੰਨੀ ਹੀ ਵਾਰ ਮੈਂ ਤੇਰੇ ਕੋਲੋ ਪਾਸਾ ਵੱਟ ਕੇ ਵੀ ਸੋਈ ਆ।

ਕਿੰਨੀ ਹੀ ਵਾਰ ਮੈਂ ਤੇਰੇ ਚ ਮਿਲ ਕੇ ਨਜ਼ਰ ਅੰਦਾਜ਼ ਵੀ ਹੋਈ ਆ।
ਕਿੰਨੀ ਹੀ ਵਾਰ ਮੈਂ ‘ਸਮਰਾ’ ਤੇਰੇ ਸੀਨੇ ਨਾਲ ਲੱਗ ਕੇ ਵੀ ਅਧਮੋਈ ਆ।

  • ਭਵਨਦੀਪ ਕੌਰ ਸਮਰਾ

Read More Punjabi Poetry

Continue Reading

ਤੁਹਾਡੀਆਂ ਲਿਖਤਾਂ

ਨਿਮਾਣਾ ਜਿਹਾ ਓਹ

Published

on

Gurveer Atph poetry

ਓਹਨੂੰ ਤੱਕਿਆਂ ਅੱਖਾਂ ਥਮ੍ਹ ਗਈਆਂ , ⠀
ਮੈਨੂੰ ਲੱਗੀ ਚਿਣਗ ਪਿਆਰਾਂ ਦੀ । ⠀
ਨੀ ਓਹਦੀ ਤੱਕਣੀ ਵਿੱਚ ਸਰੂਰ ਬੜਾ , ⠀
ਉਹਦੇ ਨੈਣੀਂ ਰੁੱਤ ਬਹਾਰਾਂ ਦੀ । ⠀
ਰਾਂਝਣ ਕਰਕੇ ਚਾਅ ਵਡੇਰੇ ਨੇ , ⠀
ਨੀ ਉਹਦੇ ਵਰਗੇ ਸ਼ੀਤ ਸਵੇਰੇ ਨੇ । ⠀
ਫੁੱਲਾਂ ਕੋਲੋਂ ਲੰਘਦਾ ਲੰਘਦਾ , ⠀
ਚੋਰੀ ਕਰਦਾ ਇਤਰ ਹਜ਼ਾਰਾਂ ਦੀ । ⠀
ਨੀ ਓਹਦੀ ਤੱਕਣੀ ਵਿੱਚ ਸਰੂਰ ਬੜਾ , ⠀
ਉਹਦੇ ਨੈਣੀਂ ਰੁੱਤ ਬਹਾਰਾਂ ਦੀ । ⠀
ਉਹਦੇ ਮੱਥੇ ਉੱਤੇ ਚਾਨਣੀਆਂ ਦਾ ਪਹਿਰਾ ਏ, ⠀
ਮੁੰਡਾ ਚਿੱਟੇ ਹੰਸ ਜਿਹਾ ਪਾਣੀਆਂ ਤੋਂ ਵੀ ਗਹਿਰਾ ਏ। ⠀
ਪਾਣੀ ਕੋਲ ਬੈਠਾ ਬਗਲਾ ਨੀ ਓਹ, ⠀
ਗਤੀ ਨਾਪਦਾ ਡਾਰਾਂ ਦੀ । ⠀
ਨੀ ਓਹਦੀ ਤੱਕਣੀ ਵਿੱਚ ਸਰੂਰ ਬੜਾ , ⠀
ਉਹਦੇ ਨੈਣੀਂ ਰੁੱਤ ਬਹਾਰਾਂ ਦੀ ।⠀
ਨੀ ਓਹ ਮੀਂਹ ਤੋਂ ਪਿੱਛੋਂ ਨਿਕਲੀ ਕੈੜੀ ਧੁੱਪ ਜਿਹਾ, ⠀
ਉਹ ਸ਼ੋਰਾਂ ਦੇ ਵਿਚ ਬੈਠੀ ਗਹਿਰੀ ਚੁੱਪ ਜਿਹਾ। ⠀
ਨਿਮਾਣਾ ਜਿਹਾ ਉਹ ਸਾਦ-ਮੁਰਾਦਾ , ⠀
ਕਰੇ ਬਾਤ ਉੱਚੇ ਕਿਰਦਾਰਾਂ ਦੀ । ⠀
ਉਹਦੀ ਤੱਕਣੀ ਵਿੱਚ ਸਰੂਰ ਬੜਾ , ⠀
ਨੀਂ ਉਹਦੇ ਨੈਣੀਂ ਰੁੱਤ ਬਹਾਰਾਂ ਦੀ ।⠀

– ਗੁਰਵੀਰ ਅਤਫ਼ ⠀

Read More Latest Punjabi Poetry

Continue Reading

ਤੁਹਾਡੀਆਂ ਲਿਖਤਾਂ

ਅਕੀਦਾ

Published

on

punjabi poetry

ਇੱਕ ਅਕੀਦਾ ਪ੍ਰੇਮ ਦਾ, ਦਿਲ ਮੇਰੇ ਵਿੱਚ ਵਸ ਗਿਆ,
ਮੈਂ ਤੂੰ ਹੀ ਤੂੰ ਹੋ ਗਈ , ਮ‍ੈਨੂੰ ਇਸ਼ਕ ਨਾਗ ਡਸ ਗਿਆ ,,
ਇਹ ਕੈਸਾ ਸਹਿਜ ਸੁਹੱਪਣ , ਸਰਬੱਤ ਦੀ ਅਰਾਧਨਾ,
ਦੇਹ ਲਾਪਤਾ ਹੇੇੈ ਹੋ ਗਈ , ਤ‍ੇ ਰੂਹ ਕਰਦੀ ਸਾਧਨਾ,,
ਅਨੰਦ ਹੀ ਅਨੰਦ ਹੈ , ਇਸ਼ਕ ਦੀ ਮਿਠਾਸ ਹੈ ,
ਝੂਠੀ ਦੇਹੀ ਹੈ ਉੱਤਰੀ , ਤੇ ਰੂਹਾਂ ਦਾ ਲਿਬਾਸ ਹੈ ,,
ਭੇਦ ਸਾਰੇ ਮਿਟ ਗਏ , ਨਾਭੀ ਹੁਣ ਵਿਸਮਾਦ ਹੈ ,
ਸੋਚ ਮੇਰੀ ਖ਼ਤਮ ਹੈ, ਤੇ ਬਸ ਉਸਦੀ ਯਾਦ ਹੈ ॥

  • ਕਿਰਨਕੌਰ

Continue Reading

ਰੁਝਾਨ


Copyright by IK Soch News powered by InstantWebsites.ca