Bagawati Punjab- Lali Appran | Latest Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਬਗ਼ਾਵਤੀ ਪੰਜਾਬ

Published

on

ਇਹ ਪੰਜਾਬ ਹੈ ਹਾਕਮਾ, ਤੂੰ ਜੰਮੂ ਕਸ਼ਮੀਰ ਸਮਝ ਬੈਠਾ  !!
‘ਬੰਦੇ ਬਹਾਦਰ’ ‘ਮਾਈ ਭਾਗੋ’ ਦੇ ਵਾਰਸਾਂ ਨੂੰ ਰਾਂਝੇ ਹੀਰ ਸਮਝ ਬੈਠਾ !!

ਤੇਰੇ ਹਵਾਈ ਸੁਪਨਿਆਂ ਤੇ ਹਾਸਾ ਆਉਂਦਾ ਨਾਲੇ ਗੁੱਸਾ ਵੀ,
ਸਾਡੇ ਲਈ ਮਾਂ ਸਮਾਨ ਜਮੀਨ,ਤੂੰ ਆਪਣੀ ਜਗੀਰ ਸਮਝ ਬੈਠਾ !!

ਭਗਤੀ ਦੇ ਨਾਲ ਨਾਲ ਸ਼ਕਤੀ ਦਿੱਤੀ ਗੁਰੂਆਂ ਸਾਡਿਆਂ ਨੇ,
ਲਿਸ਼ਕ ਉੱਠੀ ,ਜੇਸਨੂੰ ਜੰਗਾਲ ਲੱਗੀ ਤੂੰ ਸ਼ਮਸ਼ੀਰ ਸਮਝ ਬੈਠਾ  !!   

ਹੋਵਣਗੇ ਹੋਰ ਉਹ ਕੋਈ ਜਿਸ ਨੂੰ ਦੱਬ ਲਿਆ ਤੂੰ ਜ਼ੁਲਮ ਕਰਕੇ,
ਸਾਡੇ ਨੈਣਾਂ ਚੋ ਡੁੱਲਦੇ ਅੰਗਿਆਰ,ਤੂੰ ਖ਼ਬਰੇ ਨੀਰ ਸਮਝ ਬੈਠਾ !!

ਸਿਕੰਦਰ ਨੂੰ ਵੀ ਮੱਥਾ ਲਾਕੇ ਮੁੜਨਾ ਪਿਆ ਸੀ   ਪੰਜਾਬ ਤੋਂ  ,
ਜੋ ਕੁੱਲ ਦੁਨੀਆ ਦਾ ਆਪਣੇ ਆਪ ਨੂੰ ਸੀ ਪੀਰ ਸਮਝ ਬੈਠਾ !!

ਫ਼ਿਲਮਾਂ ਵਾਲਾ ਉੜਤਾ ਪੰਜਾਬ ਸੱਚੀ ਜਦੋ ਉੱਡਦਾ ਆਇਆ ਦਿੱਲੀ,
ਭੁਲੇਖੇ ਦੂਰ ਹੋਏ, ਜੋ ਕੁਝ ਹੋਰ ਹੀ ਸੀ ਹਰ ਵਜ਼ੀਰ ਸਮਝ ਬੈਠਾ !!

ਇਤਿਹਾਸ ਗਵਾਹੀ ਭਰਦਾ, ਬਗਾਵਤਾਂ ਪੰਜਾਬ ਚੋਂ ਉੱਗਦੀਆਂ ਨੇ,
ਇਹ ਝੰਡੇ ਇਨਕਲਾਬ ਦੇ ਲਾਲੀ,ਜਿਨ੍ਹਾਂ ਨੂੰ ਇਹ ਲੀਰ ਸਮਝ ਬੈਠਾ !!

ਇਹ ਪੰਜਾਬ ਹੈ ਹਾਕਮਾ, ਤੂੰ ਜੰਮੂ ਕਸ਼ਮੀਰ ਸਮਝ ਬੈਠਾ  !!
‘ਬੰਦੇ ਬਹਾਦਰ’ ‘ਮਾਈ ਭਾਗੋ’ ਦੇ ਵਾਰਸਾਂ ਨੂੰ ਰਾਂਝੇ ਹੀਰ ਸਮਝ ਬੈਠਾ !!

  • ਲਾਲੀ ਅੱਪਰਾ ( ਤਜਿੰਦਰ ਅੱਪਰਾ ) ਜਲੰਧਰ
  • 161

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਚੱਲੋ ਸਾਥੀਓ! ਚੱਲੀਏ ਹੁਣ ਦਿੱਲੀ ਨੂੰ ।
ਵੇਖੀਏ ਜਾ ਸ਼ੇਰਾਂ ਨੇ ਘੇਰੀ ਬਿੱਲੀ ਨੂੰ ।
ਲੰਘ ਗਿਆ ਹਾਥੀ ਥੋੜ੍ਹੀ ਪੂਛ ਬਕਾਇਅਾ ਏ,
ਕੱਸ ਦਈਏ ਜਾ ਰਹਿ ਗਈ ਚੂੜੀ ਢਿੱਲੀ ਨੂੰ।
ਬੈਠੇ ਪੱਥਰ ਜਹੇ ਲੈ ਕਿ ਇਰਾਦੇ ਸੂਰੇ ਨੇ,
ਕੰਕਰ-ਕੰਕਰ ਕਰ ਦੇਣਾ ਕੱਚੀ-ਪਿੱਲੀ ਨੂੰ।
ਭੋਲੇ-ਭਾਲੇ , ਸਿਧਰੇ, ਪੇੰਡੂ ਦੇਸ਼ੀਆਂ ਨੇ ,
ਵਖ਼ਤ ਜਿਹਾ ਹੀ ਪਾ ਦਿੱਤਾ ਹੈ ਸੇਖ-ਚਿਲੀ ਨੂੰ
ਹਲ਼ ਪੁੱਟ ਰਿਹਾ ਹੈ ਨੀਂਹਾਂ ਹੁਣ ਸੰਸਦ ਦੀਆਂ,
ਲੈ ਚੱਲੋ ਖਿੱਚ ਕਿ ਏਨੂੰ ਜੜ੍ਹ ਤੋਂ ਹਿੱਲੀ ਨੂੰ।
ਜਾਗੀ ਨੀਂਦੋ ਪੀੜ੍ਹੀ ਸਾਡੀ ਸੁੱਤੀ ਹੋਈ,
ਚੰਗੇ ਸਾਚੇ ਗੁੰਨ ਲਓ ਮਿੱਟੀ ਗਿੱਲੀ ਨੂੰ।
ਜੋ ਕਹਿੰਦੀ ਮੈਂ ਉਹ ਹੋਣ ਲਕੀਰਾਂ ਪੱਥਰ ਤੇ,
ਰਾਤੀਂ ਸੁਪਨਾ ਆਯਾ ਹੈ ਜੀ ਇੱਕ ਬਿੱਲੀ ਨੂੰ।
ਜਿੱਤ ਰਹੀ ਹੈ ਖੜਕਾ,ਹੁਣ ਆ ਕੇ ਦਰ ਸਾਡੇ
ਰੱਖੋ ਨੱਪ ਜਰਾ ਏਸ ਤਰਾਂ ਹੀ ਕਿੱਲੀ ਨੂੰ।

  • ਹਰਪਾਲ ਸਿੰਘ ਨਾਗਰਾ
  • 237

Continue Reading

ਰਚਨਾਵਾਂ ਜਨਵਰੀ 2021

“ਬਾਬੇ ਨਾਨਕ ਦਾ ਵੀਹਾਂ ਦਾ”

Published

on

poetry

ਕੋਈ ਕਹਿੰਦਾ ਉੱਥੇ ਲੰਗਰ ਵਰਤਦਾ ਹੈ
ਪਰ ਮੈਂ ਉਥੇ ਜਾ ਕੇ ਵੇਖਿਆ
ਕਿ ਉੱਥੇ ਤਾਂ
ਇਕ ਪਰਿਵਾਰ ਵਰਤਦਾ ਹੈ
ਇਕ ਪਿਆਰ ਵਰਤਦਾ ਹੈ
ਇਕ ਸਤਿਕਾਰ ਵਰਤਦਾ ਹੈ
ਇਕ ਸਭਿਆਚਾਰ ਵਰਤਦਾ ਹੈ
ਇਕ ਸੰਸਕਾਰ ਵਰਤਦਾ ਹੈ
ਇਕ ਦਿਲੋਂ ਸੱਚਾ ਇਜ਼ਹਾਰ ਵਰਤਦਾ ਹੈ
ਇਕ ਇਨਸਾਨੀਅਤ ਦਾ ਇਤਬਾਰ ਵਰਤਦਾ ਹੈ
ਇਕ ਨਵਾਂ ਇਤਿਹਾਸ ਵਰਤਦਾ ਹੈ
ਪਰਵਿੰਦਰ ਹੋਰ ਨਾ ਹੋਰ
ਉੱਥੇ ਕੁਲ ਦੁਨੀਆਂ ਦੇ ਬਾਬੇ ਨਾਨਕ ਦਾ
ਵੀਹਾਂ ਦਾ ਕੀਤਾ ਵੀਹਾਂ(ਸੰਨ 2020)’ਚ ਵਪਾਰ ਵਰਤਦਾ ਹੈ

  • ਪਰਵਿੰਦਰ ਸਿੰਘ
  • 236

Continue Reading

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰੁਝਾਨ


Copyright by IK Soch News powered by InstantWebsites.ca