Punjabi Poetry by Laddi Fatrhpur Wala | Punjabi Latest Poetry
Connect with us [email protected]

ਰਚਨਾਵਾਂ ਨਵੰਬਰ 2020

ਕਵਿਤਾ

Published

on

punjabi poem sikhi

ਜਿਹਨੇ ਮਾੜਾ ਸੌਚਿਆ ਉਹ ਮੌਤ ਦੀ ਘੌੜੀ ਚਾੜ ਦਿੱਤਾ
ਦਸਮ ਪਿਤਾ ਨੇ ਇਹਦੇ ਲਈ ਸਰਬੰਸ ਆਪਣਾ ਵਾਰ ਦਿੱਤਾ
ਚੜਖੜੀਆ ਤੇ ਚੜ ਗਏ ਕਈ ਆਰਿਆ ਨਾਲ ਚੀਰ ਹੌ ਗਏ
ਕਈ ਸਿੱਖ ਨਾਮ ਨੂੰ ਮਿਟਾਉਣ ਲਈ ਆਪ ਲੀਰੌ ਲੀਰ ਹੌ ਗਏ
ਭਾਈ ਤਾਰੂ ਸਿੰਘ ਨੂੰ ਯਾਦ ਕਰੀਂ ਜਿਹਨਾ ਖੌਪੜੀ ਲਹਾਤੀ ਸੀ
ਬਾਬਾ ਦੀਪ ਸਿੰਘ ਨੇ ਵੀ ਮੈਦਾਨ ਵਿੱਚ ਇੱਟ ਨਾਲ ਇੱਟ ਖੜਕਾਤੀ ਸੀ
ਜਿਹਨਾ ਵੈਰੀ ਦੇ ਤਖਤ ਹਿਲਾ ਦਿੱਤੇ
ਤਾਜਦਾਰਾਂ ਦੇ ਤਾਜ ਮਿਟਾ ਦਿੱਤੇ
ਭਾਈ ਮਨੀ ਸਿੰਘ ਨੇ ਵੀ ਬੰਦ ਬੰਦ ਕਟਵਾ ਦਿੱਤੇ
ਇਤਿਹਾਸ ਤੂੰ ਨਿਗਾ ਮਾਰ ਪੜੀਂ
ਮੇਰੀ ਪੱਗ ਨੂੰ ਨਾ ਕਦੇ ਸਵਾਲ ਕਰੀ

ਭਾਈ ਮਤੀ ਦਾਸ ਭਾਈ ਸਤੀ ਦਾਸ
ਧੰਨ ਸੀ ਜਿਗਰੇ ਉਹਨਾ ਦੇ ਜੌ ਡੌਲੇ ਨੀ
ਕਦੇ ਪੜ ਕਿਤਾਬਾਂ ਮੇਰੀ ਕੌਮ ਦੀਆਂ
ਜੇ ਤੂੰ ਕਦੇ ਵਰਕੇ ਫੌਲੇ ਨੀ
ਅੱਖਾਂ ਚੌ ਅੱਥਰੂ ਆ ਜਾਂਦੇ
ਭਾਲ ਨ ਕਿਸੇ ਨਦਾਨੀਆ ਨੂੰ
ਕੰਭਣੀ ਸਰੀਰ ਨੂੰ ਛਿੜ ਜਾਵੇ
ਸੁਣ ਸਿੱਖਾਂ ਦੀਆਂ ਕੁਰਬਾਨੀਆਂ ਨੂੰ
ਲੱਭਣੇ ਯੌਧੇ ਔਖੇ ਨੇ ਹੁਣ
ਇੱਕ ਵਾਰ ਤੂੰ ਭਾਲ ਕਰੀ
ਮੇਰੀ ਪੱਗ ਨੂੰ ਨਾ ਕਦੇ ਸਵਾਲ ਕਰੀਂ
-ਲਾਡੀ ਫਤਿਹਪੁਰ ਵਾਲਾ

Punjabi Poetry Competition 2020

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ


Copyright by IK Soch News powered by InstantWebsites.ca