Baba Nankana Tera, 551 Dedicated to Guru Nanak Dev Ji's Pakras Purab
Connect with us [email protected]

ਰਚਨਾਵਾਂ ਨਵੰਬਰ 2020

ਬਾਬਾ ਨਨਕਾਣਾ ਤੇਰਾ, 551 ਗੁਰੂ ਨਾਨਕ ਦੇਵ ਜੀ ਦੇ ਪਕ੍ਰਾਸ ਪੂਰਬ ਨੂੰ ਸਮਪਿਤ

Published

on

guru nanak poem

ਕਿਤੇ ਸੁਪਨੇ ਵਿੱਚ ਹੀ ਆ ਜਾਵੀ
ਆ ਜਾਵੀ ਦਰਸ ਦਿਖਾ ਜਾਵੀ
ਮੈਨੂੰ ਦੱਸ ਜੀ ਮੇਰੇ ਦਾਤਾ ਜੀ
ਕੱਦ ਪਾਉਣਾ ਫੇਰਾ
ਇਸ ਵਾਰੀ ਵੇਖਣ ਜਾਣਾ ਏ, ਬਾਬਾ ਨਨਕਾਣਾ ਤੇਰਾ
ਨਿੱਕੇ ਹੁੰਦਿਆ ਬਾਬਾ ਨਾਨਕ ਜੀ
ਤੈਨੂੰ ਪਾਂਦੇ ਕੋਲ ਪੜਨੇ ਪਾਇਆ ਸੀ।
ਪਾਂਦਾ ਕੀ ਤੇਰੇ ਚੌਜ ਜਾਣੇ
ਤੂੰ ਤਾਂ ਧੁਰ ਤੋਂ, ਪੜਕੇ ਆਇਆ ਸੀ
ਸਾਰੇ ਪਾਸੇ ਗੱਲਾ ਤੇਰੀਆਂ ਨੇ,
ਚਲਦੇ ਨਗਰ ਕੀਰਤਨ, ਪ੍ਰਬਾਤ ਫੇਰੀਆਂ ਨੇ
ਮੈ ਲੱਭਦਾ ਕਿਤੇ, ਕੋਈ ਮਿਲ ਜਾਵੇ
ਤੇਰੇ ਨਾਮ ਚ ਰੰਗਿਆ ਚਿਹਰਾ।।
ਇਸ ਵਾਰੀ ਵੇਖਣ ਜਾਣਾ ਏ, ਬਾਬਾ ਨਨਕਾਣਾ ਤੇਰਾ
ਕੌਡੇ ਤੇ ਵਲੀ ਕੰਧਾਰੀ ਜਿਹੇ
ਤੇਰੇ ਅੱਗੇ ਸਾਰੇ ਹਾਰ ਗਏ
ਤੂੰ ਨਾਮ ਦੀ ਧੁਨ ਉਚਾਰੀ ਸੀ
ਤਪਦੇ ਕੜਾਹੇ ਵੀ ਠੰਡੇ ਠਾਰ ਪਏ
ਸੱਜਣ ਜਿਹੇ ਅੱਜ ਵੀ ਠੱਗ ਬੜੇ
ਮਿੱਠੇ ਬਣ ਕੇ ਪਾਉਦੇ ਘੇਰਾ
ਇਸ ਵਾਰੀ ਵੇਖਣ ਜਾਣਾ ਏ, ਬਾਬਾ ਨਨਕਾਣਾ ਤੇਰਾ
ਗੁਰਦਵਾਰਾ ਕੰਧ ਸਾਹਿਬ ਸ਼ਹਿਰ ਬਟਾਲਾ ਏ
ਜਿਥੇ ਵਿਆਹ ਤੇਰਾ ਬਾਬਾ ਹੋਇਆ ਸੀ
ਕਹਿੰਦੇ ਕੰਧ ਹੇਠਾਂ ਲਾੜਾ ਮਾਰ ਦੇਣਾ
ਕਿਸੇ ਰਮਜ ਚ, ਜਦ ਤੂੰ ਖੋਇਆ ਸੀ
ਕੰਧ ਜੁਗਾਂ ਜੁਗਾਂ ਤੱਕ ਨਈ ਡਿਗਣੀ
ਕਿਹਾ ਮੱਥੇ ਤੋਂ, ਚੱਕ ਕੇ ਸਿਹਰਾ
ਇਸ ਵਾਰੀ ਵੇਖਣ ਜਾਣਾ ਏ, ਬਾਬਾ ਨਨਕਾਣਾ ਤੇਰਾ
ਮੱਕਾ ਚਾਰੇ ਪਾਸੇ ਘੁੰਮ ਗਿਆ,
ਜਿੱਥੇ ਤੂੰ ਚਰਨ ਘੁਮਾ ਦਿੱਤੇ
ਗੱਲੀ ਜੋਗ ਨਾ ਹੋਈ ਕਹਿ ਕੇ ਤੂੰ
ਜੋਗੀ ਸਿਧੇ ਰਾਹੇ ਪਾ ਦਿੱਤੇ
ਸਿੱਧ ਗੋਸਟਿ ਵਿੱਚ ਠੰਡੇ ਪੈ ਗਏ ਤੇਰਾ ਵੇਖ ਕੇ ਜੇਰਾ
ਇਸ ਵਾਰੀ ਵੇਖਣ ਜਾਣਾ ਏ, ਬਾਬਾ ਨਨਕਾਣਾ ਤੇਰਾ
ਭਰਦੀ ਜਿੰਦਗੀ ਵਿੱਚ, ਨੂਰ ਇਲਾਹੀ ਨੂੰ
ਪੱਤ ਝੱੜ ਪਿਛੋਂ, ਹਰਿਆਵਲ ਛਾਈ ਨੂੰ
ਤੂੰ ਤੂੰ ਕਰਦਾ ਮੈਂ ਤੂੰ ਹੋਜਾ
ਕਢਦੀ, ਮੇਰੀ ਮੇਰੀ ਅੰਦਰੋ ਲਾਈ ਨੂੰ
ਮੈਨੂੰ ਆਪਣੇ ਨਾਲ ਮਿਲਾ ਦੇਵੀ
ਕੱਢ ਕੇ ਮੈਂ ਮੇਰਾ
ਇਸ ਵਾਰੀ ਵੇਖਣ ਜਾਣਾ ਏ, ਬਾਬਾ ਨਨਕਾਣਾ ਤੇਰਾ
ਚੰਡੀਗੜ੍ਹੋ, ਕੁਲਵਿੰਦਰ ਵੀ ਕਹਿੰਦਾ ਏ
ਨਨਕਾਣਾ ਅੱਖਾਂ ਸਾਹਮਣੇ
ਹਰ ਪੱਲ ਰਹਿੰਦਾ ਏ
ਪਿੰਡ ਭੂਣ ਤੋਂ ਜੱਥਾ, ਕੱਲ ਤੁਰਨਾ ਏ
ਜਦੋਂ ਹੋਉ ਸਵੇਰਾ
ਇਸ ਵਾਰੀ ਵੇਖਣ ਜਾਣਾ ਏ ਬਾਬਾ ਨਨਕਾਣਾ ਤੇਰਾ

-ਕੁਲਵਿੰਦਰ ਸਿੰਘ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ


Copyright by IK Soch News powered by InstantWebsites.ca