Ik Khali Copy- Joban Dhillon | Online Punjabi Poetry Competition 
Connect with us [email protected]

ਰਚਨਾਵਾਂ ਜਨਵਰੀ 2021

ਇਕ ਖਾਲੀ ਕਾਪੀ

Published

on

Latest Punjabi Poetry

ਮੈਂ ਇੱਕ ਖਾਲੀ ਕਾਪੀਂ ਦੇਖੀ ਉਸ ਚ
ਕੁਝ ਲਿਖਿਆ ਨਹੀਂ ਪਾਇਆ
ਸੋਚ ਕੇ ਦੇਖਿਆ ਤਾਂ
ਮੈਂ ਫੇਰ ਆਪਣੀ ਕਲਮ ਨੂੰ ਉਠਾਇਆ ਲਿਖਣ ਲੱਗਾ ਜਦ ਉਸ ਉਪਰ ਤੇ ਲਿਖਣਾ ਕੁਝ ਨਾ ਆਇਆ
ਮੈਂ ਸ਼ਾਇਰ ਹਾ ਸਿਵੀਆ ਚ ਭਾਲਧੀ ਰਾਖ ਵਾਰਗਾ
ਮੈਨੂੰ ਪਾਣੀ ਪਾਕੇ ਕਿਸੇ ਨੇ ਨਹੀਂ ਬੁਝਾਇਆ
ਉਂਜ ਲੋਕ ਤਾਂ ਲਖੇ ਨੇ ਮੇਰੇ ਕੋਲ ਪਰ
ਬਿਨਾ ਪੈਸੇ ਤੋ ਮੇਰੇ ਕੋਈ ਕੰਮ ਨਾ ਆਇਆ
ਕਾਇਆ ਨੇ ਸੁੱਟਿਆ ਮੈਨੂੰ ਤੇ ਕਿਸੇ ਨੇ ਨਹੀਂ ਉਠਾਇਆ
ਮੈਂ ਰਾਖ ਹਾ ਭਾਲਧੇ ਸਿਵੀਆ ਦੀ ਮੈਨੂੰ ਪਾਣੀ ਪਾ ਕਿਸੇ ਨੇ ਨਹੀਂ ਬੁਝਾਇਆ

ਇਕ ਹਕੀਕਤ ਸੀ ਉਸ ਕਿਤਾਬ ਚ ਵਰਕੇ ਤਾਂ ਸੋਹਣੇ ਸੀ ਬੱਸ ਕਵਰ ਹੀ ਮਾੜਾ ਸੀ
ਸ਼ਾਇਦ ਏਸੇ ਲਈ ਮੇਰੇ ਤੋ ਬਿਨਾ ਉਸ ਕਾਪੀ ਨੂੰ ਕਿਸੇ ਨੇ ਨਹੀਂ ਉਠਾਇਆ
ਆਖ਼ਰੀ ਨੂੰ ਓਹ ਮੈਨੂੰ ਮਿਲੀ ਮੈਂ ਹੱਸ ਕੇ ਗਲੇ ਨਾਲ ਲਾਇਆ
ਮਰਨ ਤਾ ਮੈਂ ਜਾ ਰਿਹਾ ਸੀ ਪਰ ਉਸ ਕਾਪੀ ਨੇ ਹੀ ਮੈਨੂੰ ਏਥੇ
ਪਹੁੰਚਾਇਆ
ਸ਼ਾਇਦ ਕਿਸਮਤ ਚ ਇਹੀ ਲਿਖਿਆ ਸੀ ਜੀ ਰੱਬ ਨੂੰ ਪਾਇਆ
ਮੈਂ ਸਿਵੀਆ ਦੀ ਭਾਲਦੀ ਰਾਖ ਵਰਗਾ ਮੈਨੂੰ ਪਾਣੀ ਪਾਂ ਕੇ ਕਿਸੇ ਨੇ ਨਹੀਂ ਭੁਜਾਇਆ

ਆਖਿਰ ਨੂੰ ਕਲਮ ਟੁੱਟ ਗਈ ਕਾਪੀ ਵੀ ਕੋਈ ਹੋਰ ਕੇ ਗਿਆ ਕੀ ਮਿਲਿਆ ਮੈਨੂੰ ਉਸ ਦੇ ਵਰਕੇ ਭਰਕੇ ਆਪ ਹੀ ਮੈਂ ਕਾਪੀ ਵਾਂਗੂੰ ਖਾਲੀ ਹੋ ਗਿਆ

ਇਕ ਟੁੱਟਿਆ ਸ਼ਾਇਰ ਮੈਂ ਬੰਨ੍ਹਿਆ ਤੇ ਕਿਸੇ ਨੂੰ ਆਪਣਾ ਧੁਖ ਨਹੀਂ ਸੁਣਾਇਆ ਮੈਂ ਲਿਖਣਾ ਬਹੁਤ ਚਾਹੁੰਦਾ ਸੀ ਪਰ ਆਖਿਰ ਤੇ ਬੱਸ ਅਲਵਿਦਾ ਹੀ ਲਿਖ ਪਾਇਆ
ਕੁਝ ਚੰਗਾ ਸੋਚ ਕੇ ਦੇਖ ਲਈ ਢਿੱਲੋਂ ਸਿਹਾ ਤੇਰੇ ਲਿਖੇ ਕਾਇਆ ਨੂੰ ਚੁਬਧੇ ਨੇ
ਮੇਰੇ ਬੋਲ ਨੇ ਸ਼ੁਰੇ ਵਰਗੇ ਕਾਇਆ ਦੇ ਦਿਲਾ ਚ ਖੁਭਧੇ ਨੇ
ਦੁਨਿਆ ਜੀਤਨ ਵਾਲਾ ਬਿਨਾਂ ਪੈਸੇ ਤੋ ਜਿੰਦਗੀ ਹਾਰ ਗਿਆ
ਕਿਸਮਤ ਚ ਤਾਂ ਧੁਖ ਸੀ ਬੱਸ ਧੁਖ ਹੀ ਸਾਨੂੰ ਮਾਰ ਗਿਆ

  • ਜੋਬਨ ਢਿੱਲੋਂ
  • 229

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca