Punjabi Poetry by Jaswinder Singh | Online Punjabi Poetry
Connect with us [email protected]

ਰਚਨਾਵਾਂ ਨਵੰਬਰ 2020

ਪੰਜ ਆਬਾਂ ਵਾਲਾ ਨਾਮ

Published

on

punjabi poem

ਮੈਨੂੰ ਮੋੜਦੋ ਚੌਰਾਸੀ ਵਿੱਚ ਉਜੜੀਆਂ ਕੁੱਖਾਂ ਮੋੜਦੋ
ਮੈਨੂੰ ਮੋੜਦੋ ਸੰਤਾਲੀ ਵਾਲੇ ਪਾੜ ਮੋੜਦੋ
ਮੇਰੀ ਝੋਲੀ ਵਿੱਚ ਪਾਉ ਉਪਜਾਂ ਮੇਰੀ ਧਰਤ ਦੀਆਂ
ਮੇਰੀ ਇੱਜਤਾਂ ਨਾਲ ਹੋਏ ਖਿਲਵਾੜ ਮੋੜਦੋ

ਮੇਰੇ ਪਿੰਡਾਂ ਦੀਆਂ ਲਾਸ਼ਾਂ ਉੱਤੇ ਬਣੇ ਸ਼ਹਿਰ ਮੋੜਦੋ
ਮੇਰੇ ਗਲਾਂ ਵਿੱਚ ਫੂੱਕਦੇ ਹੋਏ ਟਾਇਰ ਮੋੜਦੋ
ਮੈਨੂੰ ਲੀਰਾਂ-ਲੀਰਾਂ ਹੋਏ ਨੂੰ ਆ ਬੁੱਕਲਾਂ ਚ ਸਾਂਭੇ ਜਿਹੜਾ
ਮੈਨੂੰ ਸੰਤ ਜਰਨੈਲ ਵਾਲੀ ਲਹਿਰ ਮੋੜਦੋ

ਮੈਨੂੰ ਮੋੜਦੋ ਫੱਟਾਂ ਸਣੇ ਖੂਨ ਭਿੱਜੇ ਕੱਪੜੇ
ਮੈਨੂੰ ਸੁੱਖਾ-ਜਿੰਦਾ ਮੇਰਾ ਸ਼ਰੇਆਮ ਮੋੜਦੋ
ਮੇਰੇ ਘਰ-ਘਰ ਵੰਡੋ ਮੇਰੀ ਮਾਂ ਵਾਲੀ ਬੋਲੀ
ਮੈਨੂੰ ਪੰਜ ਆਬਾਂ ਵਾਲਾ ਮੇਰਾ ਨਾਮ ਮੋੜਦੋ

ਮੈਂ ਕਲਮਾਂ ਨੂੰ ਛੱਡ ਹਥਿਆਰ ਫਿਰ ਚੱਕਾਂ
ਮੈਨੂੰ ਝੂਠ ਦੇ ਵਸਿੰਦੇ ਓਹ ਗ਼ੱਦਾਰ ਮੋੜਦੋ
ਮੈਂ ਆਪਣੀ ਮੌਜੂਦਗੀ ਦਾ ਦੇਵਾਂ ਪ੍ਰਮਾਣ
ਮੈਨੂੰ ਗਰਜੇ(ਗਰਜਾ ਸਿੰਘ) ਤੇ ਬੋਤੇ(ਬੋਤਾ ਸਿੰਘ) ਦਾ ਖੁਮਾਰ ਮੋੜਦੋ

-ਜਸਵਿੰਦਰ ਸਿੰਘ (ਜਸ ਕਮਲਾ)

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ