Guru Nanak Sahib Ji- Jaswinder Singh | Latest Punjabi Poetry
Connect with us [email protected]

ਇਹ ਰਚਨਾ ਗੁਰੂ ਨਾਨਕ ਸਾਹਿਬ ਜੀ ਦੀਆਂ ਮੂਲ ਸਿੱਖਿਆਵਾਂ ਤੇ ਅਧਾਰਿਤ ਹੈ

Published

on

latest punjabi poetry

ਅੱਜ ਪੰਜ ਸੌ ਪੰਜਾਹ ਵਰ੍ਹਿਆਂ ਬਾਅਦ
ਆਸਮਨੋ ਉਤਰ ਆਏ ਨਾਨਕ ਜੀ ।
ਕੁੱਝ ਕੁ ਤੁਰੇ ਤੇ ਵੇਖਿਆ ਮਲਿਕ ਭਾਗੋਆਂ ਦੇ
ਚਲਦੇ ਲੰਗਰ,
ਅਤੇ ਅੰਤਰ ਕਰਨ ਲੱਗੇ ਗਾਤਰੇ ਤੇ ਜਨੇਊ ਵਿੱਚ।
ਅੱਗੇ ਵੱਧ ਕੇ ਵੇਖਿਆ ਤੇ ਹਰ ਕੋਈ ਜਾਪਿਆ ਸੱਜਣ ਠੱਗ ਵਰਗਾ,
ਢੂੰਡਣ ਲੱਗੇ ਰਬਾਬ ਕੋਈ ਮੂਲ ਮੰਤਰ ਉਚਾਰਨ ਲਈ,
ਪਰ ਅਫਸੋਸ ਸਬ ਪੂਜਾ ਚ ਵਿਅਸਤ ਸਨ
ਪੈਰ ਕਰਕੇ ਬੈਠ ਗਏ ਆਪਣੀ ਤਸਵੀਰ ਵੱਲ ਨੂੰ
ਓਹ ਜੋ ਉਹਨਾਂ ਦੀ ਸੀ ਹੀ ਨਹੀਂ,
ਆਪਣੀ ਤਸਵੀਰ ਗਾੜੀ ਜਗਦੀ ਜੋਤ ਬੁਝਾ ਸੁੱਟੀ ਸਤਿਗੁਰੂ ਨੇ
ਤੇ ਉਚਾਰ ਦਿੱਤਾ ਇਕ ਹੋਰ ਆਰਤਾ,
ਆਪਣੇ ਲਈ ਰੱਖੇ ਮਹਿੰਗੇ ਦਿਵਾਨ ਮਨ ਨੂੰ ਨਾ ਟੁੰਬੇ
ਤੇ ਲੱਭਣ ਲੱਗੇ ਕਿਸੇ ਲਾਲੋ ਦਾ ਘਰ,
ਉਸ ਸਮੇਂ ਤੋਂ ਹੁਣ ਤਕ ਵੀ ਰਾਜੇ ਨੇ ਸਿੰਹ ਦੇ ਸਿੰਹ ਤੇ ਮੁਕਦਮ ਹਜੇ ਵੀ ਨੇ ਕੁੱਤੇ
ਨਾਨਕ ਜੀ ਨੇ ਮਸਾਂ ਹੀ ਲੱਭਿਆ ਕਿਸੇ ਲਾਲੋ ਦਾ ਘਰ
ਤੇ ਵਸ ਗਏ ਸਦਾ ਲਈ ਓਥੇ ਹੀ
ਪਰ ਉਹਨਾਂ ਨੂੰ ਲੱਭਦੇ ਰਹੇ ਕਈ ਸੱਜਣ ਠੱਗ ਤੇ ਕਈ ਮਲਿਕ ਭਾਗੋ,

  • ਜਸਵਿੰਦਰ ਸਿੰਘ
  • 134

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਜਨਵਰੀ 27, 2021

Published

on

ਹੋਇਆ ਦਿੱਲੀ ਦੇ ਵਿੱਚ ਜੋ ਬੁਰਾ ਹੋਇਆ,
ਇਹੀ ਪਹਿਲਾਂ ਸੀ ਕਈਆਂ ਨੂੰ ਸ਼ੱਕ ਬੇਲੀ।
ਲੀਡਰ ਰਹਿ ਗਏ ਕਿਸਾਨਾਂ ਦੇ ਇੱਕ ਬੰਨੇ,
ਲੈ ਗਏ ਭੀੜਾਂ ਕਈ ਹੋਰ ਸਨ ਧੱਕ ਬੇਲੀ।
ਵੱਢਿਆ ਨੱਕ ਗਿਆ ਆਖਦਾ ਕੋਈ ਪਿੱਛੋਂ,
ਕਹਿੰਦਾ ਕੋਈ, ਬਈ ਤੋੜਿਆ ਲੱਕ ਬੇਲੀ।
ਹੋਇਆ ਚਰਚਾ ਤੋਂ ਲਾਂਭੇ ਹੈ ਅਸਲ ਮੁੱਦਾ,
ਦੂਸਰੀ ਬਹਿਸ ਨੇ ਲਿਆ ਉਹ ਢੱਕ ਬੇਲੀ।
ਹਾਲਤ ਕੱਲ੍ਹ ਦੀ ਅੱਜ ਨਾ ਨਜ਼ਰ ਆਉਂਦੀ,
ਬਣ ਗਏ ਅਸਲੋਂ ਹਨ ਹੋਰ ਹਾਲਾਤ ਬੇਲੀ।
ਲਹਿ ਕੇ ਲੀਹ ਤੋਂ ਗੱਡੀ ਪਈ ਹੋਰ ਰਸਤੇ,
ਬਣਨੀ ਸੌਖੀ ਨਹੀਂ ਪਹਿਲੜੀ ਬਾਤ ਬੇਲੀ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਨੇ ਪਟਿਆਲਾ ਵਿੱਚ ਤਿਰੰਗਾ ਲਹਿਰਾਇਆ

Published

on

capt amrinder
  • ਮੇਰਾ ਦਿਲ ਕਿਸਾਨਾਂ ਦੇ ਨਾਲ ਹੈ: ਅਮਰਿੰਦਰ
    ਪਟਿਆਲਾ, 26 ਜਨਵਰੀ, – ਇਸ ਵਾਰ ਦੇ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਟਿਆਲੇ ਵਿੱਚ ਤਿਰੰਗਾ ਝੰਡਾ ਲਹਿਰਾਇਆ। ਉਨ੍ਹਾਂ ਦੇ ਮੰਤਰੀ ਸਾਥੀਆਂ ਨੇ ਵੀ ਪੰਜਾਬ ਦੇ ਵੱਖ-ਵੱਖ ਜਿ਼ਲਿਆਂ ਵਿੱਚ ਗਣਤੰਤਰ ਦਿਵਸ ਮੌਕੇ ਝੰਡੇ ਲਹਿਰਾਉਣ ਦੀ ਰਸਮ ਨਿਭਾਈ।
    ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇਕਾਰਨ ਇਕ ਸਾਲ ਔਖੀ ਘੜੀ ਦਾ ਪੰਜਾਬੀਆਂ ਨੇ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ ਤੇ ਲਾਕਡਾਊਨ ਦੀ ਮਾਰ ਵੀ ਝੱਲੀ ਹੈ, ਪਰ ਇਸਦਾ ਮੁਕਾਬਲਾ ਕਰਦਿਆਂ ਮੁੜ ਜਿ਼ੰਦਗੀ ਨੂੰ ਲੀਹ ਉੱਤੇ ਪਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਪੰਜਾਬ ਵਿੱਚ ਯਾਦਗਾਰਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਜਲ੍ਹਿਆਵਾਲੇ ਬਾਗ ਵਿੱਚ ਸ਼ਹੀਦ ਹੋਣ ਵਾਲੀਆਂ ਦੀਆਂ ਯਾਦਗਾਰਾਂ ਉਨ੍ਹਾਂ ਦੇ ਪਿੰਡਾਂ ਵਿੱਚ ਵੀ ਬਣਾਈਆਂ ਜਾਣਗੀਆਂ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਡੇ ਕਿਸਾਨ ਦਿੱਲੀ ਦੇ ਬਾਰਡਰ ਉੱਤੇ ਬੈਠੇ ਹਨ, ਅਸੀਂ ਭਾਰਤ ਦਾ ਸਿਰਫ਼ 2 ਫੀਸਦੀ ਹਾਂ, ਪਰ ਸਾਡਾ ਯੋਗਦਾਨ ਵੱਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਨੂੰ ਪੁੱਛਿਆ ਵੀ ਨਹੀਂ ਅਤੇ ਕੇਂਦਰ ਸਰਕਾਰ ਨੇ ਪੰਜਾਬ ਦੀ ਅਹਿਮੀਅਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਆਵੇਗਾ, ਜਦੋਂ ਪੰਜਾਬ ਦੀ ਲੋੜ ਪੂਰੇ ਦੇਸ਼ ਨੂੰ ਮੁੜ ਕੇ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਮਨ ਅਤੇ ਦਿਲ ਕਿਸਾਨਾਂ ਦੇ ਨਾਲ ਹੈ, ਅਸੀਂ ਪੰਜਾਬ ਅਸੈਂਬਲੀ ਵਿੱਚ ਖੇਤੀ ਕਾਨੂੰਨ ਰੱਦ ਕਰ ਚੁੱਕੇ ਹਾਂ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਸੂਬਾ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦਾ ਢਿੱਡ ਭਰ ਰਿਹਾ ਹੈ, ਉਨ੍ਹਾਂ ਦੀ ਸੁਣਵਾਈ ਨਾ ਹੋਣਾ ਬੇਹੱਦ ਸ਼ਰਮਨਾਕ ਹੈ।

Read More Punjabi Political News Today

Continue Reading

ਰਾਜਨੀਤੀ

ਸਨੀ ਦਿਓਲ ਵੱਲੋਂ ਇਕ ਵਾਰ ਫਿਰ ਦੀਪ ਸਿੱਧੂ ਬਾਰੇ ਸਫਾਈ ਪੇਸ਼

Published

on

sunny deol

ਨਵੀਂ ਦਿੱਲੀ, 26 ਜਨਵਰੀ, – ਬਾਲੀਵੁੱਡ ਅਭਿਨੇਤਾ ਅਤੇ ਗੁਰਦਾਸਪੁਰ ਹਲਕੇ ਤੋਂ ਪਾਰਲੀਮੈਂਟ ਮੈਂਬਰ ਸੰਨੀ ਦਿਓਲ ਨੇ ਇਕ ਵਾਰ ਫਿਰ ਆਪਣੇ ਪੁਰਾਣੇ ਸਾਥੀ ਦੀਪ ਸਿੱਧੂ ਬਾਰੇ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਮੇਰਾ ਉਸ ਦੇ ਨਾਲ ਕੋਈ ਸਬੰਧ ਨਹੀਂ ਹੈ। ਇਹ ਗੱਲ ਉਸ ਨੇ ਆਪਣੇ ਸੋਸ਼ਲ ਮੀਡੀਏ ਦੇ ਪੇਜ ਉੱਤੇਲਿਖੀ ਹੈ।
ਸਨੀ ਦਿਓਲ ਨੇ ਕਿਹਾ ਕਿ ਮੈਂ ਪੂਰੀ ਦੁਨੀਆ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਹ ਕਿਸਾਨਾਂ ਤੇ ਸਾਡੀ ਸਰਕਾਰ ਦਾ ਮਾਮਲਾ ਹੈ, ਕਿਸੇ ਨੂੰ ਇਸ ਦੇ ਵਿੱਚ ਨਹੀਂ ਆਉਣਾ ਚਾਹੀਦਾ,ਕਿਉਂਕਿ ਦੋਵੇਂ ਧਿਰਾਂ ਗੱਲਬਾਤ ਕਰਨਗੀਆਂ ਤਾਂ ਕੋਈ ਹੱਲ ਲੱਭ ਲੈਣਗੀਆਂ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ ਇਸ ਦਾ ਲਾਭ ਲੈਣਾ ਚਾਹੁੰਦੇ ਹਨ ਤੇ ਉਹ ਕਿਸਾਨਾਂ ਬਾਰੇ ਬਿਲਕੁਲ ਨਹੀਂ ਸੋਚਦੇ, ਉਨ੍ਹਾਂ ਦਾ ਆਪਣਾ ਸੁਆਰਥ ਹੋ ਸਕਦਾ ਹੈ।ਸਨੀ ਦਿਓਲ ਨੇ ਕਿਹਾ ਕਿ ਦੀਪ ਸਿੱਧੂ ਚੋਣਾਂ ਦੇ ਵਕਤ ਮੇਰੇ ਨਾਲ ਸੀ, ਪਰ ਲੰਬੇ ਸਮੇਂ ਤੋਂ ਮੇਰੇ ਨਾਲ ਨਹੀਂ, ਜੋ ਵੀ ਉਹ ਕਹਿੰਦਾ ਹੈ, ਉਹ ਉਸਦੀ ਇੱਛਾ ਮੁਤਾਬਕ ਕਰ ਰਿਹਾ ਹੈ,ਉਸਦੀ ਕਿਸੇ ਗਤੀਵਿਧੀ ਨਾਲ ਮੇਰਾ ਕੁਝ ਲੈਣਾ ਦੇਣਾ ਨਹੀਂ, ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਨਾਲ ਹਾਂ ਅਤੇ ਹਮੇਸ਼ਾਂ ਕਿਸਾਨਾਂ ਨਾਲ ਰਹਾਂਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਦੀ ਭਲਾਈ ਬਾਰੇ ਸੋਚਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਸਹੀ ਸਿੱਟੇ ਉੱਤੇ ਪਹੁੰਚੇਗੀ।

Read More Latest Political News Today

Continue Reading

ਰੁਝਾਨ


Copyright by IK Soch News powered by InstantWebsites.ca