Apologies- Jasveer Maan | Latest Punjabi Poetry Competition
Connect with us apnews@iksoch.com

ਰਚਨਾਵਾਂ ਦਸੰਬਰ 2020

ਮੁਆਫ਼ੀਨਾਮਾ___ਇਹ ਮੁਆਫੀਨਾਮਾ ਉਨ੍ਹਾਂ ਸਾਰੇ ਵੀਰਾਂ ਵੱਲੋਂ ਤੇ ਪ੍ਰਦੇਸਾਂ ਵਿਚ ਬੈਠੇ ਵੀਰਾਂ ਵੱਲੋਂ ਹੈ ਜੋ ਕਿਸੇ ਨਾ ਕਿਸੇ ਕਾਰਨ ਦਿੱਲੀ ਨਹੀਂ ਜਾ ਸਕੇ।

Published

on

ik soch muqabla

ਇਹ ਬੇੜੀ ਮਜਬੂਰੀਆਂ ਦੀ,
ਮੈਥੋਂ ਰਤਾ ਨਾ ਹੋਈ ਢਿੱਲੀ,
ਮੈਨੂੰ ਮਾਫ਼ ਕਰੀਂ ਮਿੱਟੀਏ ਪੰਜਾਬ ਦੀਏ
ਮੈਂ ਪਹੁੰਚ ਨਾਂ ਸਕਿਆ ਦਿੱਲੀ।

ਸਾਡੇ ਪਿਓ ਦਾਦੇ ਲੜਦੇ ਨੇ
ਮੇਰੀ ਰਤਾ ਪੇਸ਼ ਨਾਂ ਜਾਵੇ,
ਜਦੋਂ ਵੇਖਾਂ ਜੂਝਦੇ ਬਾਬਿਆਂ ਨੂੰ
ਮੇਰਾ ਖੂਨ ਉਬਾਲੇ ਖਾਵੇ,
ਜੀ ਕਰੇ ਸਬਕ ਸਿਖਾ ਦਈਏ
ਉਡਾਉਂਦੇ ਨੇ ਸਾਡੀ ਖਿੱਲੀ,
ਮੈਨੂੰ ਮਾਫ਼ ਕਰੀਂ ਮਿੱਟੀਏ ਪੰਜਾਬ ਦੀਏ
ਮੈਂ ਪਹੁੰਚ ਨਾਂ ਸਕਿਆ ਦਿੱਲੀ।

ਪੰਜਾਬ ਨੇ ਇਤਿਹਾਸ ਦੁਹਰਾਇਆ ਏ
ਜਾ ਕੇ ਜਾਬਰ ਘੇਰ ਲਿਆ,
ਵੇਖ ਗੋਬਿੰਦ ਦੀਆਂ ਫੋਜਾਂ ਨੇ
ਹੁਣ ਫਿਰ ਬਾਬਰ ਘੇਰ ਲਿਆ,
ਲਈ ਫਿਰੇ ਜੋ ਲੋਈ ਹੰਕਾਰਾਂ ਦੀ
ਸਿੰਘ ਲਾਹ ਕੇ ਟੰਗ ਦੇਣਗੇ ਕਿੱਲੀ,
ਮੈਨੂੰ ਮਾਫ਼ ਕਰੀਂ ਮਿੱਟੀਏ ਪੰਜਾਬ ਦੀਏ
ਮੈਂ ਪਹੁੰਚ ਨਾਂ ਸਕਿਆ ਦਿੱਲੀ।

ਸਾਡੀਆਂ ਵੀ ਉਮਰਾਂ ਲੱਗ ਜਾਵਣ
ਇੰਨ੍ਹਾਂ ਦਾ ਵਾਲ ਵਿੰਗਾ ਨਾ ਹੋਵੇ,
ਜਦੋਂ ਹਾਲ ਵੇਖਾਂ ਕਿਰਸਾਨੀ ਦਾ
ਦਿਲ ਪਿਆ ਅੰਦਰੋਂ ਅੰਦਰੀ ਰੋਵੇ,
ਹੁਣ ਬਸ ਬਹੁਤੀ ਦੇਰ ਨਹੀਂ
ਕੁਰਸੀ ਪਈ ਹਾਕਮ ਦੀ ਹਿੱਲੀ,
ਮੈਨੂੰ ਮਾਫ਼ ਕਰੀਂ ਮਿੱਟੀਏ ਪੰਜਾਬ ਦੀਏ
ਮੈਂ ਪਹੁੰਚ ਨਾਂ ਸਕਿਆ ਦਿੱਲੀ।

ਵਾਰ ਕਲਮਾਂ ਦੇ ਕਰ ਕਰ ਕੇ
ਮਾਨ ਪਿਆ ਆਪਣਾ ਫਰਜ਼ ਨਿਭਾਵੇ,
ਜ਼ੋ ਜਿੰਨੇਂ ਜੋਗਾ ਹੈ ਹਰ ਕੋਈ
ਆਪਣਾਂ ਹਿੱਸਾ ਪਾਵੇ,
ਜਦੋਂ ਦੁੱਖ ਲਿਖੇ ਕਿਰਸਾਨੀ ਦਾ
ਹੰਝੂਆਂ ਨਾਲ ਕਲਮ ਵੀ ਹੋਜੇ ਗਿੱਲੀ,
ਮੈਨੂੰ ਮਾਫ਼ ਕਰੀਂ ਮਿੱਟੀਏ ਪੰਜਾਬ ਦੀਏ
ਮੈਂ ਪਹੁੰਚ ਨਾਂ ਸਕਿਆ ਦਿੱਲੀ।।

-ਜਸਵੀਰ ਮਾਨ

Click Here To Read Latest Punjabi Poetry Competition

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਦਸੰਬਰ 2020

ਔਰਤ

Published

on

punjabi poetry

ਜੇ ਦਿੱਲੀ ਕਮਜ਼ੋਰ ਹੁੰਦੀ ਪਹਿਲਾ ਹੀ ਲੁੱਟ ਜਾਂਦੀ,
ਜੇ ਸੀਤਾ ਸਾਹਸ ਨਾ ਰੱਖਦੀ ਤਾਂ ਪਹਿਲਾਂ ਹੀ ਟੁੱਟ ਜਾਂਦੀ,
ਜੇ ਰਾਣੀ ਲਕਸ਼ਮੀ ਨਾ ਹਿੰਮਤ ਰੱਖਦੀ ਤਾਂ ਰਾਜੇ ਦੇ ਮਰਨ ਤੇ ਸੁਕ ਜਾਂਦੀ,
ਜੇ ਸੋਹਣੀ ਮਰਨੋਂ ਡਰ ਜਾਂਦੀ ਤਾਂ ਕਿ ਉਹ ਕੱਚੇ ਕੜੇ ਤੇ ਤਰ ਜਾਂਦੀ,
ਜੇ ਸਾਹਿਬਾਂ ਤੀਰ ਤੋੜ ਕੇ ਧੋਖਾ ਕਰ ਗਈ ਸੀ ਤਾਂ ਕੀ ਉਹ ਉਥੇ ਮਰ ਜਾਂਦੀ,
ਔਰਤ ਤੇ ਇਲਜਾਮ ਲਗਾਉਂਦੇ ਟਾਇਮ ਨਹੀਂ ਲਾਉਂਦੇ,
ਔਰਤ ਸੱਭ ਤੋਂ ਅੱਗੇ ਹੁੰਦੀ ਜੇ ਪ੍ਰੇਮ, ਸਤਿਕਾਰ ਤੇ ਮਮਤਾ ਦੀ ਸਖ਼ਤ ਨਾ ਡੋਰ ਹੁੰਦੀ,
ਮਨਪ੍ਰੀਤ ਫੇਰ ਵੀ ਲੋਕੀ ਆਖ ਦਿੰਦੇ ਔਰਤ ਤੇ ਕਮਜ਼ੋਰ ਹੁੰਦੀ।

-ਮਨਪ੍ਰੀਤ ਕੌਰ ਬੈਣੀਵਾਲ

Continue Reading

ਰਚਨਾਵਾਂ ਦਸੰਬਰ 2020

ਕਿਸਾਨ

Published

on

kisan

ਲੋਕਾਂ ਦਾ ਰੁਜ਼ਗਾਰ ਕਿਸਾਨਾਂ ਕਰਕੇ ਹੈ
ਫ਼ਸਲਾਂ ਦੀ ਭਰਮਾਰ ਕਿਸਾਨਾਂ ਕਰਕੇ ਹੈ

ਵੰਨ-ਸੁਵੰਨੀਆਂ ਫ਼ਸਲਾਂ ਧਰਤੀ ਉੱਗੇ
ਭੋਜਨ ਦਾ ਭੰਡਾਰ ਕਿਸਾਨਾਂ ਕਰਕੇ ਹੈ

ਛੇ ਮਹੀਨੇ ਮਿਹਨਤ ਕਰਕੇ ਮੰਡੀ ਜਾਵੇ
ਆੜ੍ਹਤ, ਕਾਰੋਬਾਰ ਕਿਸਾਨਾਂ ਕਰਕੇ ਹੈ

ਵਿੱਚ ਵਿਦੇਸ਼ਾਂ ਚਾਵਲ ਜਾਂਦੇ ਭਾਰਤ ਤੋਂ
ਸਾਡੀ ਜੈ ਜੈ-ਕਾਰ ਕਿਸਾਨਾਂ ਕਰਕੇ ਹੈ

ਅਪਰੈਲ ਮਹੀਨੇ ਵਾਢੀ ਹੁੰਦੀ ਕਣਕਾਂ ਦੀ
ਸਾਡਾ ਹਰ ਤਿਉਹਾਰ ਕਿਸਾਨਾਂ ਕਰਕੇ ਹੈ

ਸਬ-ਸਿਟੀ ਦੇ ਦੇਣੀ ਵੱਡੀ ਗੱਲ ਨਹੀਂ
ਚਲਦੀ ਵੀ ਸਰਕਾਰ ਕਿਸਾਨਾਂ ਕਰਕੇ ਹੈ

ਮੰਡੀ ਲਗਦੀ ਪੈਸੇ ਖਾਤਰ ‘ਲੋਟੇ ‘ ਜੀ
ਚੱਲ ਰਿਹਾ ਸੰਸਾਰ ਕਿਸਾਨਾਂ ਕਰਕੇ ਹੈ ।

-ਸੁਖਵਿੰਦਰ ਸਿੰਘ ਲੋਟੇ

Continue Reading

ਰਚਨਾਵਾਂ ਦਸੰਬਰ 2020

ਭਾਈ ਘਨਈਆ ਜੀ ਦੇ ਵਾਰਿਸ

Published

on

punjabi poetry

ਜਾਬਰ ਦੇ ਜੁਲਮ ਅੱਗੇ ਖੜਾਂਗਾ ਹਿੱਕ ਠੋਕ
ਉੱਗਾਂਗਾ ਸੂਰਜ ਬਣ ਹਨ੍ਹੇਰਿਆਂ ਨੂੰ ਰੋਕ ਕੇ

ਲੁੱਟਾਂਗਾ ਹਨ੍ਹੇਰੇ ਨੂੰ ਦੁਪਹਿਰੇ ਦੀਵਾ ਬਾਲ ਕੇ
ਜਿਥੇ ਵੀ ਆਈ ਮੁਸੀਬਤ ! ਨਫ਼ਰਤਾਂ ਨੂੰ ਪਾਲ ਕੇ

ਪਿਆਵਾਂਗਾ ਪਾਣੀ ਛਕਾਂਵਾਗਾ ਲੰਗਰ ਉਥੇ
ਵੀਹ ਰੁਪਈਏ ਦੇ ਸੱਚੇ ਸੌਦੇ ਦਾ ! ਵਿੱਚ ਪੰਗਤ ਬਿਠਾਲਕੇ

ਜਦ ਤੱਕ ਭਾਈ ਘਨ੍ਹਈਆ ਜੀ ਦੇ
ਖਿਆਲਾਂ ਦੀ ਵਾਰਿਸ ਸਿੱਖ ਕੌਮ ਰਹੇਗੀ

ਧਰਤੀ ਤੇ ਜ਼ਿੰਦਾ ਇਨਸਾਨੀਅਤ ਰਹੇਗੀ
ਹਿੰਦੋਸਤਾਨ ਦੀ ਧਰਤੀ ਵੀ ਮਹਿਫ਼ੂਜ਼ ਰਹੇਗੀ

ਮੋੜੇਗੀ ਮੂੰਹ ਅੰਗਰੇਜ਼ਾ ਦਾ ਭਗਤ, ਕਰਤਾਰ, ਸਰਾਭਾ ਬਣ
ਚੁੰਮੇਗੀ ਰੱਸੇ ਅਜ਼ਾਦੀ ਲਈ ਹਿੱਕਾਂ ਤੇ ਵਾਰ ਸਹਿੰਦੀ ਰਹੇਗੀ

ਬਾਰਾਂ ਹਜ਼ਾਰ ਦਾ ਮੁਕਾਬਲਾ ਕਰੇ ਇੱਕੀ ਸਿੰਘਾਂ ਦੀ ਫੌਜ
ਸਾਰਾਗੜ੍ਹੀ ਦੇ ਕਿਲਿਆਂ ਤੇ ਵੀ ਤਾਇਨਾਤ ਰਹੇਗੀ

ਸਿੱਖ ਕੌਮ ! ਆਦਿ ਤੋਂ ਅੰਤ ਤੀਕ ਜਿਉਂਦੀ ਏ ਜਿਉਂਦੀ ਰਹੇਗੀ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹੇਗੀ

ਤੂੰ ! ਦੇਵੇਂਗਾ ਮੋਹਲਤ ਜਦ ਤੱਕ ਸਾਂਹਾਂ ਦੀ ਗਿੜਦੀ ਤ੍ਹਸਵੀ ਨੂੰ
ਉਦੋਂ ਤੀਕ ਇਹ ਸਾਹਾਂ ਤੱਸਵੀ ਗਿੜਦੀ ਰਹੇਗੀ

ਤੂੰ ਆਪ ਜਦ ਤੱਕ ਹੱਥ ਫੜ੍ਹ ਲਿਖਵਾਉਂਦਾ ਰਵੇਂਗਾ
ਸ਼ਰਨ ਉਦੋਂ ਤੱਕ ਲਿਖਣਾ ਸਿੱਖਦੀ ਰਹੇਗੀ…

-ਗੁਰਸ਼ਰਨ ਜੀਤ ਕੌਰ

Continue Reading

ਰੁਝਾਨ


Copyright by IK Soch News powered by InstantWebsites.ca