Punjabi Poetry by Jaskaran Singh
Connect with us [email protected]

ਰਚਨਾਵਾਂ ਨਵੰਬਰ 2020

ਕਵਿਤਾ-ਜਸਕਰਨ ਸਿੰਘ

Published

on

punjabi poetry

ਮਾਏ ਨੀ ਮਾਏ ਇੱਕ ਗੱਲ ਸੁਣ ਮੇਰੀ
ਤੋਰੀ ਨਾ ਮੈਨੂੰ ਜਗ ਦੀ ਰੀਤ ਸਮਝ ਕੇ
ਧੀ ਹੱਥ ਜੋੜ ਕਰੇ ਇੱਕ ਅਰਜ਼ ਤੇਰੀ
ਮਾਂ ਤੇ ਧੀ ਦੀ ਕਹਿੰਦੇ ਸਾਂਝ ਨਿਰਾਲੀ ਹੁੰਦੀ
ਧੀ ਵਿਚੋ ਓਹੀ ਰੂਪ ਨਜ਼ਰ ਆਉਂਦਾ
ਮਾਂ ਆਪਣਾ ਬਚਪਣ ਜਵਾਨੀ ਫਿਰ ਜਿਉਂਦੀ
ਲਿਆ ਦੇ ਮੁੜ ਕਿਧਰੋ ਮੈਨੂੰ ਤੂੰ
ਨਹੀਓ ਮਿਲੀ ਉਹ ਸਵੇਰ ਸੁਨਹਿਰੀ
ਮਾਏ ਨੀ ਮਾਏ ਇੱਕ ਗੱਲ ਸੁਣ ਮੇਰੀ
ਜੀ ਭਰ ਕੇ ਮੈਨੂੰ ਰੋਣ ਲੈਣ ਦੇ
ਅੱਜ ਤੋ ਹੋ ਗਈ ਧੀ ਪਰਾਈ ਤੇਰੀ ।

ਨਿੱਕੇ ਨਿੱਕੇ ਪੈਰ ਪਾ ਆਈ ਬਾਬਲ ਦੇ ਵਿਹੜੇ
ਖੁਸ਼ੀਆ ਤੇ ਮਿਠਾਈਆ ਵੰਡੇ
ਬਾਬਲ ਮੇਰਾ ਚਾਈ ਚਾਈ ਭੰਗੜੇ ਪਾਏ ਚੜ ਬਨੇਰੇ
ਬਾਪ ਤੇ ਵੀਰ ਦਾ ਗੂੜ੍ਹਾ ਪਿਆਰ ਬੈਠੀ ਦਿਲ ਚ ਵਸਾਈ
ਪੁੱਤ ਨੂੰ ਵਾਰਿਸ ਆਖਣ ਧੀਏ ਤੂੰ ਹੈ ਅਮਾਨਤ ਪਰਾਈ
ਪਲਾ ਚ ਕਰ ਬੇਗਾਨੀ ਪੈਰ ਪੁੱਟਿਆ ਨਾ ਜਾਵੇ
ਰਾਜਿਆ ਵੀ ਇੱਥੇ ਧੀਆ ਤੋਰੀਆ ਮਾਂ ਸਮਝਾਵੇ
ਜਿਹੜੇ ਮਾਪੇਉ ਧੀਆ ਨੂੰ ਸਤਿਕਾਰ ਨਾਲ ਨਿਵਾਜ ਦੇ ਨੇ
ਉਹਨਾ ਘਰਾ ਚ ਬਰਕਤ ਤੇ ਫੁੱਲ ਮਹਿਕਾ ਖਿਲਾਰ ਦੇ ਨੇ
ਨੈਣੋ ਨੀਰ ਵਹਾਉਦੀ ਆਖੇ ਅਮੜੀ
ਸਹੁਰੇ ਆ ਦਾ ਪਰਿਵਾਰ ਉਡੀਕਦਾ ਨਾ ਕਰ ਹੋਰ ਤੂੰ ਦੇਰੀ
ਮਾਏ ਨੀ ਮਾਏ ਇੱਕ ਗੱਲ ਸੁਣ ਮੇਰੀ
ਜੀ ਭਰ ਕੇ ਮੈਨੂੰ ਰੋਣ ਲੈਣ ਦੇ
ਅੱਜ ਤੋ ਹੋ ਗਈ ਧੀ ਪਰਾਈ ਤੇਰੀ ।

ਵੱਡਾ ਜੇਰਾ ਕਰ ਮਾਪੇ ਡੋਲੀਆ ਤੋਰਦੇ
ਰੱਬ ਜਿਹਾ ਮਾਨ ਧੀਆ ਤੇ ਹੁੰਦਾ
ਸਮਝਦੇ ਰਮਜਾ ਉਹਨਾ ਦੀਆ ਕੋਈ ਗੱਲ ਨਾ ਮੋੜਦੇ
ਮਿਲ ਸੱਖੀਆ ਪੁਰਾਣੀਆ ਨੂੰ ਪੂਰੇ ਕਰਦੀਆ ਨੇ ਚਾਅ
ਕੁੱਝ ਦਿਨ ਰੋਣਕ ਲਾਉਣ
ਬਾਬਲ ਦੇ ਘਰ ਆਣ ਕੇ ਲੈਣ ਲੰਮੇ ਲੰਮੇ ਸਾਹ
ਦਿਲਾ ਦੇ ਦੁੱਖ ਅੰਦਰ ਹੀ ਦੱਬੀ ਰੱਖ ਹੱਲ ਖੌਜ ਦੀਆ
ਕੁੱਝ ਵੀ ਕਰਨ ਤੋ ਪਹਿਲਾ
ਰੁੱਖ ਕਰ ਪੇਕੇ ਵੱਲ ਬਾਬਲ ਦੀ ਪੱਗੜੀ ਵਾਰੇ ਸੋਚ ਦੀਆ
ਧੀਆ ਤੇ ਮਾਵਾ ਵਰਗਾ ਨਾ ਕਿਸੇ ਦਾ ਨਾ ਇੱਥੇ ਜੇਰਾ
ਲੱਖ ਹੋਵੇ ਪ੍ਰੇਸ਼ਾਨੀ ਬੇਸ਼ੱਕ
ਜਦ ਵੀ ਮੈਂ ਦੇਖਿਆ ਦੇਖਿਆ ਦੋਨਾ ਦਾ ਉਹੀ ਹੱਸਦਾ ਚੇਹਰਾ
ਢਹਿਣ ਨਾ ਦੇਈ ਮਾਲਿਕਾ ਇੰਨਾ ਦੀ ਹੌਸਲੇ ਵਾਲੀ ਢੇਰੀ
ਮਾਏ ਨੀ ਮਾਏ ਇੱਕ ਗੱਲ ਸੁਣ ਮੇਰੀ
ਜੀ ਭਰ ਕੇ ਮੈਨੂੰ ਰੋਣ ਲੈਣ ਦੇ
ਅੱਜ ਤੋ ਹੋ ਗਈ ਧੀ ਪਰਾਈ ਤੇਰੀ ।

ਧੀ ਬਾਬਲ ਦਾ ਘਰ ਛੱਡ ਪਲਾ ਚ ਜਾਵੇਂ
ਸੁਣ ਮਸਾਨ ਛਾਈ ਰਹਿੰਦੀ
ਮਾਂ ਦੇ ਦਿਲ ਦੇ ਵੈਰਾਗ ਨੂੰ ਕੋਈ ਠੱਲ ਨਾ ਪਾਵੇ
ਸੁਹਰੇ ਆ ਦੇ ਜਾ ਕੇ ਉਹੋ ਜਿਹੇ ਵਾਤਾਵਰਣ ਚ ਢਲ ਜਾਂਦੀਆ ਨੇ
ਕਹਿੰਦੇ ਪੱਟ ਸੁਟਿਆ ਘਰ
ਧੀਆ ਗਲਤ ਨਹੀ ਗਲਤ ਤੁਹਾਡੀਆ ਪਾਲੀਆ ਫੈਮੀਆ ਨੇ
ਸੋਖਾ ਨਹੀਉ ਮਾਪਿਆ ਦਾ ਘਰ ਛੱਡ ਦੂਸਰਾ ਵਸਾਉਣਾ
ਲੱਖ ਹੋਵੇ ਮੰਨ ਦੁੱਖੀ ਕਿਧਰੇ
ਕੌੜਾ ਘੁੱਟ ਪੀ ਪਾਣੀ ਵਾਂਗੂ ਫਿਰ ਵੀ ਪੈਦਾ ਮੁਸਕਰਾਉਣਾ
ਕਰਨ ਅਰਦਾਸਾ ਪੇਕਾ ਸੁੱਖੀ ਵੱਸੇ ਹਮੇਸ਼ਾ
ਵੱਗਣ ਨਾ ਹਵਾਵਾ ਤੱਤੀਆ
ਆਪ ਭਾਂਵੇ ਰਹਿੰਦੀਆ ਨੇ ਵਿੱਚ ਦੂਰ ਪਰਦੇਸਾ
ਲਿਖ ਸਕਾ ਤੇਰੀ ਮਮਤਾ ਬਾਰੇ ਕਲਮ ਨੀ ਬਣੀ ਅਜਿਹੀ
ਮਾਏ ਨੀ ਮਾਏ ਇੱਕ ਗੱਲ ਸੁਣ ਮੇਰੀ
ਜੀ ਭਰ ਕੇ ਮੈਨੂੰ ਰੋਣ ਲੈਣ ਦੇ
ਅੱਜ ਤੋ ਹੋ ਗਈ ਧੀ ਪਰਾਈ ਤੇਰੀ ।

ਲੋਕੀ ਤਾਂ ਪੁੱਤਰਾ ਦੇ ਇੱਥੇ ਡਾਢੇ ਮੋਹ ਜਾਲ ਚ ਫਸੇ
ਪੁੱਤ ਸਾਭਨ ਇੱਕ ਘਰ ਨੂੰ ਵਿਰਲੇ
ਧੀਆ ਪੇਕੇ ਸੁਹਰੇ ਦੋਹਾ ਘਰਾ ਚ ਵਾਂਗ ਇਕ ਰਾਣੀ ਵਸੇ
ਕਈ ਵੀਰ ਤੇ ਭਾਬੋ ਮੁੜ ਸਾਰ ਨੀ ਲੈਦੇ ਨੇ
ਇੰਝ ਨਾ ਦੇਖ ਅਮੜੀ ਏ
ਮੈਂ ਕੱਲੀ ਨਾ ਆਖਾ ਇਹ ਬਹੁਤੇ ਕਹਿੰਦੇ ਨੇ
ਜਿੱਥੇ ਹੁੰਦੇ ਖੁਸ਼ੀਆ ਦੇ ਦੀਪ ਕਦੇ ਸੀ ਜਗਦੇ
ਤੱਕ ਮਾਏ ਤੇਰਾ ਸੁਨਾ ਚੁੱਲਾ-ਚੋਕਾ ਨੈਣੋ ਨੀਰ ਵਗਦੇ
ਜਦੋ ਦੀ ਸਾਡੇ ਤੋ ਖੋਰੇ ਕਿੱਥੇ ਖੋ ਗਈ ਮਾਂ
ਹਾਸੇ ਵੀ ਅਲੋਪ ਹੋਏ
ਦੁੱਖ-ਸੁੱਖ ਫੋਲੇ ਨਾ ਮੁੜ ਮਾਰ ਦਿੱਤੇ ਸਾਰੇ ਚਾਅ
ਤੁਸੀ ਤਾਂ ਤੁਰ ਗਏਉ ਸਾਥ ਕਰ ਬਾਬਲ ਨਾਲ
ਕੋਣ ਸਮਝੋ ਮੇਰੇ ਦੁੱਖਾ ਨੂੰ
ਸੱਚ ਆਖਿਆ ਕਿਸੇ ਪੇਕੇ ਹੁੰਦੇ ਮਾਵਾਂ ਨਾਲ
ਮਾਪਿਆ ਬਾਜੋ ਬੱਚੇ ਅੱਜ ਹੋਏ ਖੱਜਲ ਖੁਆਰ
ਸਾਡੇ ਤਾਂ ਹੋ ਗਏ ਬੰਦ ਪੇਕੇ ਆ ਦੇ ਦੁਆਰ
ਮੈਨੂੰ ਲੱਗਦਾ ਜਸ ਤੂੰ ਅੱਜ ਨਬਜ਼ ਗਹਿਰੀ ਕੋਈ ਛੇੜੀ
ਮਾਏ ਨੀ ਮਾਏ ਇੱਕ ਗੱਲ ਸੁਣ ਮੇਰੀ
ਜੀ ਭਰ ਕੇ ਮੈਨੂੰ ਰੋਣ ਲੈਣ ਦੇ
ਅੱਜ ਤੋ ਹੋ ਗਈ ਧੀ ਪਰਾਈ ਤੇਰੀ ।

-ਜਸਕਰਨ ਸਿੰਘ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਫੈਲੀ ਹੋਈ ਬਿਮਾਰੀ ਤੇ ਬੇਰੋਜ਼ਗਾਰੀ

Published

on

punjabi article

ਅੱਜ ਦਾ ਯੁੱਗ ਵਿਗਿਆਨ ਦਾ ਹੋਣ ਦੇ ਬਾਵਜੂਦ ਭਾਰਤ ਵੀ ਕਰੋਨਾ ਤੇ ਬੇਰੋਜ਼ਗਾਰੀ ਦੀ ਲਪੇਟ ਚ ਆਇਆ। ਜਿਸ ਦਾ ਇਲਾਜ ਲਾਇਲਾਜ ਹੋ ਗਿਆ।ਹਰ ਕੋਈ ਆਮ ਆਦਮੀ ਕੰਮ ਦੀ ਭਾਲ ਕਰ ਰਿਹਾ ਹੈ। ਦੇਸ਼ ਦਾ ਅੰਨਦਾਤਾ ਸੜਕਾਂ ਤੇ ਮੁਜ਼ਾਹਰੇ ਕਰ ਰਿਹਾ ਹੈ। ਲੋਕ ਮਹਿੰਗਾਈ ਦੀ ਮਾਰ ਖਾ ਰਹੇ ਹਨ। ਹਰ ਆਪਣੇ ਹੱਕਾਂ ਅਲੱਗ ਲੜ ਰਹੇ ਹਨ।ਇਹ ਰੱਬਾ ਮਿਹਰ ਕਰ ਭਾਰਤ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਦੇ।

-ਇੰਦਰ ਮੋਹਣ ਕੌਰ

Continue Reading

ਰਚਨਾਵਾਂ ਨਵੰਬਰ 2020

ਕਿਸਾਨ ਅੰਦੋਲਨ (ਕ੍ਰਾਂਤੀਕਾਰੀ ਛੱਲਾ)

Published

on

punjabi poetry

ਛੱਲਾ ਸੜਕਾਂ ਤੇ ਰੁਲਦਾ,
ਛੱਲਾ ਸੜਕਾਂ ਤੇ ਰੁਲਦਾ,
………….
ਭੇਤ ਹੁਣ ਜਾਂਦਾ ਖੁੱਲਦਾ,
ਇੱਕ ਫਸਲਾਂ ਦੇ ਮੁੱਲ ਦਾ,
ਓਏ ਗੱਲ ਸੁਣ ਛੱਲਿਆ ਦਾਣੇ,
ਕੋਈ ਨਾ ਤੇਰੀ ਪੀੜ ਪਛਾਣੇ।

ਛੱਲਾ ਧਰਨੇ ਲਾਉਂਦਾ
ਛੱਲਾ ਧਰਨੇ ਲਾਉਂਦਾ,
………..
ਵਖ਼ਤ ਸਰਕਾਰਾਂ ਨੂੰ ਪਾਉਂਦਾ,
ਆਪਣੀ ਹੋਂਦ ਬਚਾਉਂਦਾ,
ਓਏ ਗੱਲ ਸੁਣ ਛੱਲਿਆ ਗਹਿਣਾਂ,
ਪੱਲੇ ਕੱਖ ਨਹੀ ਰਹਿਣਾ।

ਛੱਲਾ ਹੋਇਆ ਬਾਗੀ,
ਛੱਲਾ ਹੋਇਆ ਬਾਗੀ,
…………
ਲੀਡਰ ਸਾਰੇ ਹੀ ਦਾਗ਼ੀ,
ਕੌਮ ਹੁਣ ਮੁੜਕੇ ਜਾਗੀ,
ਓਏ ਗੱਲ ਸੁਣ ਛੱਲਿਆ ਮਰਗੇ,
ਧੋਖਾ ਆਪਣੇ ਹੀ ਕਰਗੇ।

ਛੱਲਾ ਅੱਸੀਆਂ ਦਾ ਹੋ ਕੇ,
ਛੱਲਾ ਅੱਸੀਆਂ ਦਾ ਹੋ ਕੇ,
…………..
ਬਈ ਜਾ ਕੇ ਰੇਲਾਂ ਰੋਕੇ,
ਫੇਰ ਨਾ ਮਿਲਣੇਂ ਮੋਕੇ,
ਓਏ ਗੱਲ ਸੁਣ ਛੱਲਿਆ ਪਾਵੇ
ਖੂਨ ਚੋਂ ਗ਼ੈਰਤ ਨਾ ਜਾਵੇ।

ਛੱਲਾ ਹੱਕਾਂ ਲਈ ਲੜਦਾ,
ਛੱਲਾ ਹੱਕਾਂ ਲਈ ਲੜਦਾ,
…………..
ਹੱਥਾਂ ਵਿੱਚ ਝੰਡੇ ਫੜਦਾ,
ਮੂਹਰੇ ਤੋਪਾਂ ਦੇ ਅੜਦਾ,
ਓਏ ਗੱਲ ਸੁਣ ਛੱਲਿਆ ਤਾਰੇ,
ਬਣ ਗਏ ਦੁਸ਼ਮਣ ਨੇ ਸਾਰੇ।

ਛੱਲਾ ਨਹਿਰਾਂ ਦਾ ਪਾਣੀ,
ਛੱਲਾ ਨਹਿਰਾਂ ਦਾ ਪਾਣੀ,
…………..
ਕਿਸੇ ਨਾ ਪੀੜ ਪਛਾਣੀ,
ਹੋ ਜੇ ਨਾਂ ਖ਼ਤਮ ਕਹਾਣੀ,
ਓਏ ਗੱਲ ਸੁਣ ਛੱਲਿਆ ਮਾਨਾਂ,
ਵਾਰਨੀਆ ਪੈਣੀਆਂ ਨੇ ਜਾਂਨਾ।।

-ਜਸਵੀਰ ਮਾਨ

Continue Reading

ਰਚਨਾਵਾਂ ਨਵੰਬਰ 2020

ਅਹਿਮ ਸਵਾਲ

Published

on

punjabi sahit muqabla 2020

ਇਹ ਕੈਸੀ ਅਗਨ ਪਈ ਹੈ ਇਸ ਸ਼ਹਿਰ ਨੂੰ ? ਸੜ ਰਹੀਆਂ ਨੇ ਸਭ ਕਿਤਾਬਾਂ, ਰਾਖ਼ ਹੋ ਰਹੇ ਨੇ ਸਾਰੇ ਫਲਸਫ਼ੇ, ਕਬਰਾਂ ਚੋਂ ਕੱਢ ਕੱਢ ਕੇ ਦੁਬਾਰਾ ਫੂਕੇ ਜਾ ਰਹੇ ਨੇ ‘ਕਲਮਾਂ ਦਾ ਜਾਦੂਗਰ’ , ਭੱਠੀਆਂ ਵਿੱਚ ਮੱਚ ਰਹੇ ਨੇ ਟੁੱਟੀਆਂ ਕਲਮਾਂ ਦੇ ਭੱਥੇ ,ਇਤਿਹਾਸ ਦੇ ਮਹਾਨ ਪਾਤਰ ਤਾਂ ਪਹਿਲਾਂ ਪਹਿਲ ਹੀ ਧੂੰਏਂ ਦੇ ਵਵੰਡਰਾਂ ਚ’ ਖੋ ਗਏ,
ਕੀ ਕਿਸੇ ਕਿਤਾਬ ਦਾ ਕੋਈ ਸਫ਼ਾ ਬਚ ਪਾਏਗਾ? ਇਨ੍ਹਾਂ ‘ਸਿਰਫਿਰੀਆਂ’ ਅੱਗ ਦੀਆਂ ਲਪਟਾਂ ਕੋਲੋਂ, ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਇਹ ਸਭ ਕੁਝ ਹੋ ਰਿਹਾ ਹੈ, ਇਸ ਅਦਿੱਖ ਅੱਗ ਦਾ ਸੇਕ ਇਸ ਸ਼ਹਿਰ ਦੇ ਜਿਉਂਦੇ ਪੁਤਲਿਆਂ ਨੂੰ ਕਿਉਂ ਨੀ ਮਹਿਸੂਸ ਹੁੰਦਾ ? ਭਿਅੰਕਰ ਲਪਟਾਂ ਨੂੰ ਇਸ ਨਗਰੀ ਵੱਲ ਆਉਂਦਿਆਂ ਦੇਖ ਪੰਛੀ ਤਾਂ ਕਦੋਂ ਦੇ ਆਪਣੇ ਆਲ੍ਹਣੇ ਛੱਡ ਕੇ ਚਲੇ ਗਏ ਕਿਉਂਕਿ ਉਹ ਜਾਣਦੇ ਸਨ ਕਿ ਇਹ ਬੇਰਹਿਮ ਅਗਨ-ਆਂਧੀ ਹਰੇ ਭਰੇ ਖਜ਼ਾਨੇ ਵੀ ਸਾੜ ਸੁੱਟੇਗੀ , ਹੋਰ ਕੀ ਕਾਰਨ ਰਿਹਾ ਹੋਵੇਗਾ?

ਪਵਿੱਤਰ ਗ੍ਰੰਥਾਂ ਨੂੰ ਤਾਂ ਅਸੀਂ ਬੰਦ ਕਰਕੇ ਕਦੋਂ ਦੇ ਮੱਥੇ ਟੇਕ ਦਿੱਤੇ ਹਨ , ” ਦੇਖੇਓ, ਜੇ ਇਹਨਾਂ ਨੂੰ ਛੂਹਿਆ ਤਾਂ ਇਹ ਅਪਵਿੱਤਰ ਹੋ ਜਾਣਗੇ ” !
ਪਤਾ ਨਹੀਂ ਕਿਹੜੇ ਸ਼ੈਤਾਨਾਂ ਨੇ ਸਾਡੇ ਖਾਲੀ ਜਹਿਨਾ ਅੰਦਰ ਇਹ ਗੱਲ ਵਾੜ ਦਿੱਤੀ ? ਉਹ ਗ੍ਰੰਥ ਤਾਂ ਉਦੋਂ ਦੇ ਹੀ ਧੁਖ਼ ਰਹੇ ਹਨ, ਕਾਸ਼ ਕਿਤੇ ਜੇ ਮਹਾਨ ਪਾਕ ਪਵਿੱਤਰ ਗ੍ਰੰਥਾਂ ਨੂੰ ਇਸ ਖਿੱਤੇ ਦੇ ਲੋਕਾਂ ਨੇ ਪੜ ਕੇ ਵਿਚਾਰਿਆ ਹੁੰਦਾ ਤਾਂ ਹਾਲਤ ਤਰਸਯੋਗ ਨਾ ਹੁੰਦੀ, ਹੁਣ ਪਤਾ ਨਹੀਂ ਕੀ ਹਸ਼ਰ ਹੋਵੇਗਾ ਇਸ ਸ਼ਹਿਰ ਦਾ ?

ਇੱਕ ਗੱਲ ਤਾਂ ਤੈਅ ਹੈ ਕਿ ਇਕੱਲੇ ਅੱਗ ਲਾਉਣ ਵਾਲਿਆਂ ਦੀ ਹੀ ਰੂਹ ਸੜੀ ਬਲੀ ਨਹੀਂ ਹੈ, ਇੱਥੇ ਤਾਂ ਜਿਉਂਦੇ ਰਹਿਣ ਦੀ ਪਹਿਲੀ ਸ਼ਰਤ ਹੀ “ਆਪਣੀ ਆਤਮਾ ਦੀ ਖ਼ੁਦ ਬਲੀ ਦੇਣੀ ਹੈ” । ਤਾਂਹੀ ਇਸ ਸ਼ਹਿਰ ਚੋਂ ਇੰਨੀ ਸੜਾਦ ਬਦਬੂ ਆਉਂਦੀ ਹੈ , ਇਸੇ ਕਰਕੇ ਸਭ ਇੱਕੋ ਜਿਹੇ ਲੱਗਦੇ ਨੇ “ਬੇ-ਰੂਹੇ” , ਕਿਉਂਕਿ ਜ਼ਮੀਰਾਂ ਵਾਲਿਆਂ, ਰੂਹਾਂ ਵਾਲਿਆਂ ਨੂੰ ਸੂਲੀ ਇਸ ਨਗਰੀ ਦੇ ਸੰਵਿਧਾਨ ਵਿੱਚ ਵਿਸ਼ੇਸ਼ ਤੌਰ ਤੇ ਅੰਕਿਤ ਹੈ, ਤੇ ਪੁਰਾਣਾ ਦਸਤੂਰ ਵੀ ਹੈ ।
ਹਾਲ ਦੀ ਘੜੀ ਜਾਂ ਭਵਿੱਖ ਵਿੱਚ, ਕੀ ਇਸ ਸ਼ਹਿਰ ਦੇ ਕਿਸੇ ਬਸ਼ਿੰਦੇ ਦੀ ਜ਼ਮੀਰ ਜਾਗ ਸਕੇਗੀ?
ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

-ਗੁਰਪ੍ਰੀਤ ਸਿੰਘ

Continue Reading

ਰੁਝਾਨ