Punjabia Da Sabk Te Sidak- Inderjeet Singh | Online Poetry Competition
Connect with us apnews@iksoch.com

ਰਚਨਾਵਾਂ ਜਨਵਰੀ 2021

ਪੰਜਾਬੀਆਂ ਦਾ ਸਬਰ ਤੇ ਸਿਦਕ

Published

on

ਥਾਪੜਾ ਸਾਨੂੰ ਕੱਚੀਆਂ ਗੜ੍ਹੀਆਂ ਵਾਲੇ ਦਾ
ਕੀ ਹੋਇਆ ਜੇ ਕੱਚਾ ਢਾਰਾ ਚੋ ਗਿਆ ਏ
ਤੱਕ ਕੇ ਹਿੰਮਤ , ਸਬਰ ਤੇ ਸਿਦਕ ਪੰਜਾਬੀਆਂ ਦਾ
ਪਾਣੀ ਵੀ ਅੱਜ ਪਾਣੀ ਪਾਣੀ ਹੋ ਗਿਆ ਏ

ਟਿੰਡ ਸਰ੍ਹਾਣੇ ਲੋਹਾਂ ਦੇਗਾਂ ਹੱਥਕੜੀਆਂ
ਘੋਲ ਅੰਦੋਲਨ ਹਿੱਸੇ ਆਏ ਮੜ੍ਹਕਾਂ ਦੇ
ਲੱਗਦੈ ਤੈਨੂੰ ਚੁੱਪ ਚਪੀਤੇ ਬਹਿ ਜਾਣ ਗੇ
ਯੋਧੇ ਜੇਤੂ ਇਹ ਦਰਿਆਵਾਂ ਅਟਕਾਂ ਦੇ
ਝੱਖੜਾਂ ਵਿੱਚ ਵੀ ਕਰ ਕੇ ਸੇਵਾ ਸੰਗਤਾਂ ਦੀ
ਬੇਫ਼ਿਕਰਾ ਕੋਈ ‘ ਸੋਹਿਲਾ ‘ ਪੜ੍ਹ ਕੇ ਸੌਂ ਗਿਆ ਏ
ਤੱਕ ਕੇ ਹਿੰਮਤ , ਸਬਰ ਤੇ ਸਿਦਕ ਪੰਜਾਬੀਆਂ ਦਾ
ਪਾਣੀ ਵੀ ਅੱਜ ਪਾਣੀ ਪਾਣੀ ਹੋ ਗਿਆ ਏ

ਟੁੱਟੇ ਜਾਂਦੇ ਸਿਦਕਾਂ ਨੂੰ ਅੱਜ ਮੋੜ ਪਿਆ
ਸੁਣ ਵੰਗਾਰਾਂ ਹਰ ਕੋਈ “ਇੰਦਰ” ਪਰਤ ਰਿਹੈ
ਔਖੇ ਸਮੇਂ ਵੀ ਚੜ੍ਹਦੀ ਕਲਾ ਚ ਲੰਘ ਰਹੇ
ਇੰਝ ਲੱਗਦਾ ਕਿ “ਬਾਬਾ” ਆਪੇ ਵਰਤ ਰਿਹੈ
ਗੁਰ ਬਖਸ਼ੇ ਕਿਰਦਾਰਾਂ ਤੇ ਗੁਫ਼ਤਾਰਾਂ ਨਾਲ
ਹਰ ਕੋਈ ਸਿਖੜਾ ਦਿੱਲੀ ਦਾ ਦਿਲ ਮੋਹ ਗਿਆ ਏ
ਤੱਕ ਕੇ ਹਿੰਮਤ , ਸਬਰ ਤੇ ਸਿਦਕ ਪੰਜਾਬੀਆਂ ਦਾ
ਪਾਣੀ ਵੀ ਅੱਜ ਪਾਣੀ ਪਾਣੀ ਹੋ ਗਿਆ ਏ

  • ਇੰਦਰਜੀਤ ਸਿੰਘ
  • 142

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca