Zallim Hakam- Harvinder kaur Grewal | Online Punjabi Poetry Competition 
Connect with us [email protected]

ਰਚਨਾਵਾਂ ਜਨਵਰੀ 2021

ਜਾਲਮ ਹਾਕਮ

Published

on

punjabi poetry

ਤੇਰੇ ਜੁ਼ਲਮ ਕੀਤਾ ਸਾਨੂੰ ਮਜ਼ਬੂਰ ਹਾਕਮਾਂ,
ਸਿੱਖ ਸਾਡੇ ਕੋਲੋਂ ਕੁੱਝ ਦਸਤੂਰ ਹਾਕਮਾਂ।
ਵੜ ਦਿੱਲੀ ਦਿੱਤਾ ਤੋੜ ਤੇਰਾ ਲੱਕ ਹਾਕਮਾਂ,
ਸਾਡੀਆਂ ਜ਼ਮੀਨਾਂ ਸਾਡਾ ਹੱਕ ਹਾਕਮਾਂ।

ਅਨਪੜ੍ਹ ਨਹੀਂ ਆਂ ਅਸੀਂ ਪੜ੍ਹੇ ਹੋਏ ਹਾਂ,
ਪੜ੍ਹ ਇਤਹਾਸ ਸਾਡਾ ਅਸੀਂ ਕੜ੍ਹੇ ਹੋਏ ਹਾਂ।
ਦੇਖ ਧਰਨੇ ਤੇ ਆਕੇ ਪਰਤੱਖ ਹਾਕਮਾ,
ਸਾਡੀਆਂ ਜਮੀਨਾਂ ਸਾਡਾ ਹੱਕ ਹਾਕਮਾਂ।

ਵੰਗਾਰ ਕੇ ਪੰਜਾਬੀ ਦਿੱਲੀ ਤੂੰ ਬਲਾਏ ਨੇ,
ਠੰਢ ਵਿੱਚ ਕਿਸਾਨ ਸੁੱਕਣੇ ਤੂੰ ਪਾਏ ਨੇ।
ਅਡਾਨੀ ਅੰਬਾਨੀ ਦਾ ਝੋਲੀ ਚੱਕ ਹਾਕਮਾਂ,
ਸਾਡੀਆਂ ਜਮੀਨਾਂ ਸਾਡਾ ਹੱਕ ਹਾਕਮਾਂ।

ਸਮਝੀ ਨਾਂ ਅਸੀਂ ਤੈਥੋਂ ਡਰ ਜਾਵਾਂਗੇ,
ਹੱਟਣਾ ਨੀ ਪਿੱਛੇ ਐਥੇ ਮਰ ਜਾਵਾਂਗੇ।
ਹਾਰਨਾਂ ਨੀਂ ਵੱਡਣਾਂ ਏ ਤੇਰਾ ਨੱਕ ਹਾਕਮਾਂ,
ਸਾਡੀਆਂ ਜ਼ਮੀਨਾ ਸਾਡਾ ਹੱਕ ਹਾਕਮਾਂ।

ਏਹ ਕਨੂੰਨ ਕਾਲਾ ਕੇਹਾ ਤੂੰ ਬਣਾ ਲਿਆ,
ਭੂੰਡਾਂ ਦਿਆਂ ਖੱਖਰਾਂ ਨੂੰ ਹੱਥ ਪਾ ਲਿਆ।
ਡਰਦੇ ਨੀਂ ਅਸੀਂ ਕੱਢਣਾ ਏ ਸ਼ੱਕ ਹਾਕਮਾਂ,
ਸਾਡੀਆਂ ਜ਼ਮੀਨਾਂ ਸਾਡਾ ਹੱਕ ਹਾਕਮਾਂ।

ਲਾਲ ਕਿਲੇ ਉਤੇ ਝੰਡਾ ਤਾਂ ਜਰੂਰ ਲਾਵਾਂਗੇ,
ਰੱਖ ਪੈਰ ਤੇਰੀ ਹਿੱਕ ਉੱਤੇ ਚੜ੍ਹ ਜਾਵਾਂਗੇ।
ਜਾਣਦਾ ਨੀ ਅਸੀਂ ਕੌਮ ਅਣਥੱਕ ਹਾਕਮਾਂ,
ਸਾਡੀਆਂ ਜਮੀਨਾਂ ਸਾਡਾ ਹੱਕ ਹਾਕਮਾਂ।

ਗਲਤੀ ਸਾਡੀ ਪਾ ਵੋਟਾਂ ਤੈਨੂੰ ਜੋ ਜਤਾ ਲਿਆ,
ਚਾਹ ਵੇਚਣੇ ਨੂੰ ਪ੍ਰਧਾਨ ਮੰਤਰੀ ਬਣਾ ਲਿਆ।
ਆਈ ਤੇ ਆਗੇ ਪਾਉਣਾ ਤੈਨੂੰ ਵੱਟੋ ਵੱਟ ਹਾਕਮਾ,
ਸਾਡੀਆਂ ਜ਼ਮੀਨਾਂ ਸਾਡਾ ਹੱਕ ਹਾਕਮਾਂ।

ਕਹੇ ਕਿਸੇ ਦੇ ਦੇਸ਼ ਨੂੰ ਵੇਚੀ ਵੱਟੀ ਜਾਂਨਾ ਏਂ,
ਜੁੱਤੀ ਪੂੰਜੀਪੱਤੀਆਂ ਦੀ ਕਿਉਂ ਚੱਟੀ ਜਾਨਾਂ ਏ।
ਮੁੜਿਆ ਨਾਂ ਤੂੰ ਮੱਖੂ ਤੇਰਾ ਦੇਣਾਂ ਠੱਪ ਹਾਕਮਾਂ,
ਸਾਡੀਆਂ ਜਮੀਨਾਂ ਸਾਡਾ ਹੱਕ ਹਾਕਮਾਂ।

  • ਹਰਵਿੰਦਰ ਕੌਰ ਗਰੇਵਾਲ
  • 48

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca