ਨਸ਼ਿਆ ਨਾਲ ਤਬਾਹ ਨੌਜਵਾਨ ਤੇ ਕਿਸੇ ਦੀ ਧੀ ਦੀ ਕਹਾਣੀ - ਇਕ ਸੋਚ
Connect with us apnews@iksoch.com

ਰਚਨਾਵਾਂ ਨਵੰਬਰ 2020

ਨਸ਼ਿਆ ਨਾਲ ਤਬਾਹ ਨੌਜਵਾਨ ਤੇ ਕਿਸੇ ਦੀ ਧੀ ਦੀ ਕਹਾਣੀ

Published

on

punjabi story

ਮਸਤੀ ਵਿੱਚ ਮੈਂ ਤੁਰਿਆ ਜਾਵਾਂ
ਰਸਤੇ ਵਿੱਚ ਇੱਕ ਮੋਚੀ ਜਾਂਦਾ ਸੀ
ਚਿਹਰਾ ਸੀ ਉਦਾਸ ਬੜਾ
ਸ਼ਾਇਦ ਕੁਝ ਸੋਚੀ ਜਾਂਦਾ ਸੀ
ਮੈਂ ਰੋਕ ਪੁੱਛਿਆ ਉਸਨੂੰ
ਕਿਹੜੀ ਗੱਲੋਂ ਉਦਾਸ ਏ
ਕਹਿੰਦਾ ਕਿਉਂ ਸਰਦਾਰਾ ਮਜਾਕ ਕਰਦਾ
ਮੈਂ ਕਹਿੜਾ ਕੋਈ ਖਾਸ ਐ
ਮੈਂ ਕਿਹਾ ਆਮ ਖਾਸ ਵਾਲੀ ਗੱਲ ਨਹੀ
ਆਪਾਂ ਸਾਰੇ ਇੰਸਾਨ ਐ
ਤੂੰ ਮੇਰੀ ਇੱਜ਼ਤ ਕੀਤੀ
ਬਸ ਇਸੇ ਗੱਲ ਦਾ ਮਾਣ ਐ

ਕਹਿੰਦਾ ਸਰਦਾਰਾ ਫੇਰ ਸੁਣ,

ਮੇਰੀ ਪਿਆਰੀ ਧੀ ਰਾਣੀ ਸੀ
ਪਿਆਰ ਬੜਾ ਮੈਂ ਕਰਦਾ ਸੀ
ਹੈਸੀਅਤ ਅਨੁਸਾਰ ਦਾਜ ਮੈਂ ਦਿੱਤਾ
ਜਿੰਨਾ ਮੇਰਾ ਸਰਦਾ ਸੀ
ਵਾਹਿਗੁਰੂ ਨੂੰ ਅਰਦਾਸ ਕਰਕੇ
ਉਸਦੀ ਡੋਲੀ ਤੋਰੀ ਸੀ
ਉਸਤੋਂ ਬਾਅਦ ਮੈਂ ਅੰਦਰ ਵੜਕੇ
ਰੋਇਆ ਸਭਤੋਂ ਚੋਰੀ ਸੀ
ਡੋਲੀ ਚੜਕੇ ਤੁਰਗੀ ਲਾਡੋ
ਫੇਰ ਚਿੱਠੀ ਪੱਤਰ ਨਾ ਆਇਆ ਸੀ
ਰੋਟੀ ਪਾਣੀ ਫੇਰ ਚੰਗਾ ਨਾ ਲੱਗੇ
ਐਸਾ ਦੁੱਖ ਨੇ ਸਤਾਇਆ ਸੀ
ਉਡੀਕ ਕਰਦਿਆਂ ਦੋ ਸਾਲ ਬੀਤ ਗਏ
ਰੋ ਰੋ ਨਜ਼ਰ ਵੀ ਘਟ ਗਈ ਸੀ
ਕੰਮ ਧੰਦਾ ਵੀ ਘੱਟ ਹੀ ਹੁੰਦਾ
ਦਿਹਾੜੀ ਬਣਣੋਂ ਹਟ ਗਈ ਸੀ
ਇੱਕ ਦਿਨ ਫੇਰ ਇੱਕ ਚਿੱਠੀ ਆਈ
ਹੰਝੂਆ ਦੇ ਨਾਲ ਭਰੀ ਸੀ
ਦਿਲ ਵਿੱਚ ਮੇਰੇ ਹੌਲ ਪੈ ਗਿਆ
ਚਿੱਠੀ ਇੰਨੀ ਗਿੱਲੀ ਕਿਉਂ ਕਰੀ ਸੀ

ਚਿੱਠੀ ਵਿੱਚ ਕੀ ਸੀ

ਸੁਣ ਵੇ ਮੇਰਿਆ ਡਾਢਿਆ ਬਾਵਲਾ
ਨਸ਼ੇੜੀ ਮਿਲ ਗਿਆ ਘਰ ਦਾ ਵੇ
ਕਹਿੰਦਾ ਜਿੱਥੋਂ ਮਰਜ਼ੀ ਲਿਆ ਪੈਸੇ
ਮੇਰਾ ਨਸ਼ੇ ਬਿਨਾਂ ਨਾ ਸਰਦਾ ਵੇ
ਕੰਮ ਧੰਦੇ ਦਾ ਡੱਕਾ ਨਾ ਤੋੜੇ
ਵਿਹਲੜ ਤੇਰਾ ਜਵਾਈ ਏ
ਸਾਰਿਆਂ ਕੋਲੋਂ ਅੱਖ ਬਚਾ ਕੇ
ਆਹ ਚਿੱਠੀ ਤੈਨੂੰ ਪਾਈ ਏ
ਦਲਦਲ ਵਿੱਚ ਮੈਂ ਫਸ ਗਈ ਆ
ਇਸਤੋਂ ਬਾਹਰ ਮੈਂ ਆਉਣਾ ਨੀ
ਸਾਰੀ ਜਿੰਦਗੀ ਕੀਤੀ ਇੱਜ਼ਤ
ਤੇਰੀ ਪੱਗ ਨੂੰ ਦਾਗ ਮੈਂ ਲਾਉਣਾ ਨੀ
ਕੁੱਟ ਕੁੱਟ ਮੇਰੇ ਹੱਡ ਭੰਨਤੇ
ਪੈਸਿਆਂ ਦੀ ਮੰਗ ਕਰਦਾ ਸੀ
ਨਸ਼ਾ ਕਿਹੜਾ ਸਸਤਾ ਮਿਲਦਾ
ਕੱਲ ਨਸ਼ੇ ਬਿਨਾ ਉਹ ਮਰਦਾ ਸੀ
ਫਾਹਾ ਲੈਣ ਮੈਂ ਲੱਗੀ ਹਾਂ
ਹੁਣ ਮੈਥੋਂ ਬਸ ਸਹਿ ਹੋਣਾ ਨੀ
ਚਿੱਠੀ ਪੜ ਕੇ ਬੁੱਤ ਨਾ ਬਣ ਜਾਈ
ਸਭ ਨੂੰ ਕਹਿ ਦੇਈ ਰੋਣਾ ਨੀ
ਪੁੱਤਾਂ ਨਾਲੋਂ ਮੈਂ ਧੀ ਹੀ ਚੰਗੀ
ਚੰਦਰਾ ਐਬ ਕੋਈ ਲਾਇਆ ਨੀ
ਰੋ ਰੋ ਤੈਨੂੰ ਯਾਦ ਸੀ ਕਰਦੀ
ਤੂੰ ਬਾਵਲਾ ਆਇਆ ਨੀ
ਮਾਣ ਕਰੀ ਤੇਰੀ ਲਾਡੋ ਤੇ
ਇੱਜ਼ਤ ਨਾਲ ਹੀ ਜਾਊਗੀ
ਪੇਕੇ ਘਰ ਤੋਂ ਤੁਰੀ ਸੀ ਡੋਲੀ
ਹੁਣ ਅਰਥੀ ਬਣਕੇ ਆਊਗੀ
ਲਿਖਤ ਸੀ ਜਦ ਦਿਮਾਗ ਚ ਆਈ
ਅੱਖੀਓਂ ਰੋਕ ਨਾ ਸਕਿਆ ਪਾਣੀ ਨੂੰ
ਪਹਿਲਾਂ ਹੀ ਅੱਖਰ ਜਿਆਦਾ ਹੋ ਗਏ
ਹੈਰੀ ਖਤਮ ਕਰ ਹੁਣ ਕਹਾਣੀ ਨੂੰ

ਹੈਰੀ ਕੰਡਿਆਰਾ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ


Copyright by IK Soch News powered by InstantWebsites.ca