Garib Da Bhadda Mazaak- Harpreet Singh Dardi | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਗ਼ਰੀਬ ਦਾ ਭੱਦਾ ਮਜ਼ਾਕ ਉਡਾਉਣ ਵਾਲੇ ਲੋਕਾਂ ਲਈ

Published

on

Latest Punjabi Poetry

ਪਹਿਲਾਂ ਹੀ ਮਹਿੰਗਾਈ ਦੇ ਮਾਰੇ, ਦਰ ਦਰ ਰੁਲਦੇ ਫਿਰਨ ਬੇਚਾਰੇ,
ਦੇਸ਼ ਮੇਰੇ ਦੀ ਹਿੱਕ ਦੇ ਉੱਤੇ ਕਹਿਰ ਕਰੋਨਾ ਢਾਹ ਗਿਆ,
ਰਾਜ਼ੀ ਰਹੇ ਦੋ ਰੋਟੀਆਂ ਦੇ ਕੇ ਫੋਟੋਆਂ 20 ਥਾਂ ਪਾ ਗਿਆ l

1)ਪ੍ਰਸ਼ਾਸ਼ਨ ਦੇ ਵੀ ਕੀ ਸਹਾਰੇ, ਪੁਲਸ ਮੁਲਾਜ਼ਮ ਡਾਂਗਾਂ ਮਾਰੇ
ਰੋਟੀ ਦੇ ਕੇ ਇੱਕ ਵੇਲੇ ਦੀ ਤੇ ਸਾਰੀ ਜ਼ਿੰਦਗੀ ਦੀ ਤੋਹਮਤ ਲਾ ਗਿਆ l

2)ਦਿਹਾੜ੍ਹੀ ਤੇ ਵੀ ਜਾ ਨਈਂ ਹੁੰਦਾ, ਪੈਸਾ ਟੁੱਕ ਕਮਾ ਨਈਂ ਹੁੰਦਾ ਜ਼ਹਿਰ ਬੇਬਸੀ ਵਾਲਾ ਸਾਨੂੰ ਭੋਰ ਭੋਰ ਕੇ ਖਾ ਗਿਆ l

3)ਵੋਟਾਂ ਲੈਣ ਲਈ ਮਗਰ ਨੇ ਘੁੰਮਦੇ, ਸਾਡੀ ਲੋੜ ਨੂੰ ਗੱਲ ਨਈਂ ਸੁਣਦੇ,
ਲੱਗਦਾ ਏ ਰਾਜਨੀਤੀਆਂ ਵਾਲਾ ਰੱਜੇਆਂ ਨੂੰ ਹੀ ਰਜਾ ਗਿਆ l

4)ਤੂੰ ਹੀ ਸੁਣ ਲੈ ਰੱਬਾ ਹੋ ਦਿਲ ਦੇ ਨੇੜੇ, ਵੇਖ ਗ਼ਰੀਬਾ ਤਾਈਂ ਜੱਗ ਬੂਹੇ ਭੇੜੇ ,
ਮਜਬੂਰ ਹੋਇਆਂ ਦਾ ਦਰਦ ਜੋ ਵੀਰੋ ਅਕਸ ਮੇਰਾ ਠੁਕਰਾ ਗਿਆ l

5)ਹਾਲਾਤ ਕਿਸੇ ਦੇ ਮੁਹਤਾਜ ਨਈਂ ਹੁੰਦੇ, ਸਿਰ ਇੱਕ ਤੇ ਹੀ ਸਦਾ ਤਾਜ ਨਈਂ ਹੁੰਦੇ,
ਸੁਣ ਲੈ ਦੇਸ਼ ਦੀਏ ਸਰਕਾਰੇ ਤੈਨੂੰ “ਦਰਦੀ ” ਗੱਲ ਸਮਝਾ ਗਿਆ
ਰਾਜ਼ੀ ਰਹੇ ਦੋ ਰੋਟੀਆਂ ਦੇ ਕੇ ਫੋਟੋਆਂ 20 ਥਾਂ ਪਾ ਗਿਆ….l

  • ਹਰਪ੍ਰੀਤ ਸਿੰਘ ਦਰਦੀ
  • 282

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca