Kisani Sangharsh- Gurwinder Singh Baskheria | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਕਿਸਾਨੀ ਸੰਘਰਸ਼

Published

on

latest punjabi poetry

ਅਜ ਬੁਕਿਅਾ ਬੋਤਾ ਸਿੰਘ ਤੇ ਗਜਿਅਾ ਗਰਜਾ ਸਿੳੁਂ
ਅਜ ਤੁਰਿਅਾ ਦਾਦਾ ਪੋਤਰਾ ਤੇ ਤੁਰਿਅਾ ਨਾਲ ਪਿੳੁ
ੲੇ ਤੁਰਿਅਾ ਟੋੲੇ ਪੂਰਕੇ ਟਿਬਿਅਾ ਦੀ ਢੇਰੀ ਢਾਹ
ਲੈ ਜਜਬੇ ਹੋਸ਼ੋ ਹਵਾਸ ਦੇ ੲੇਨੇਂ ਖੁਦ ਬਣਾੲਿਅਾ ਰਾਹ
ੲੇਨੇ ਪਿਠ ਤੇ ਖਾਦੀਅਾਂ ਲਾਠੀਅਾਂ ੲੇ ਮੁੜਿਅਾ ਨ ਪਿਛਾਂਹ
ਘਰ ਛਡਕੇ ਰੱਬੀ ਅਾਸਰੇ ਗਿਅਾ ਹੋਂਦ ਬਚਾਵਣ ਅਾਹ
ਬੇਸ਼ਕ ੲੇ ਠੰਡ ਨਾ ਕੰਬਦਾ ਪਰ ਭੁਲਿਅਾ ਨ ਸਰਹੰਦ
ਤੇਗਬਹਾਦਰ ਜੀ ਦਾ ਪੋਤਰਾ ਦਸ਼ਮੇਸ਼ ਕਾ ਹੈ ਫਰਜੰਦ
ੲੇ ਹਸ ਹਸ ਜਾਨਾਂ ਵਾਰਦਾ ੲਿਹਨੂੰ ਧਰਮ ਯੁਧ ਦਾ ਚਾਅ
ੲਿਹ ਭਰਿਅਾ ਨਾਲ ਅਡੋਲਤਾ ੲਿਹਦੀ ਰਗ ਰਗ ਵਿਚ ਦਯਾ
ਚਲ ਚਲੀੲੇ ਧਰਤ ਬਚਾੳੁਣ ਲੲੀ ਅਜ ਘਰ ਘਰ ਬੋਲੇ ਕਾਂ
ੲਿਹਨੇ ਕੈਸਾ ਪਿੰਡ ਵਸਾਵਿਅਾ ਤੇ ਕੈਸਾ ੲਿਹ ਗ੍ਰਾਂ
ੲਿਥੇ ਨਿੱਤ ਹੀ ਸੱਥਰ ਵਿਛਦੇ ਜਾਬਰ ਦਾ ੲਿਹ ਨਿਅਾ
ਬਸਖੇੜੀਅਾ ਸਿਰੜ ਪੰਜਾਬ ਦਾ ਸਦਕੇ ਵਾਹ ਵਾਹ ਵਾਹ

  • ਗੁਰਵਿੰਦਰ ਸਿੰਘ ਬਸਖੇੜੀਅਾ
  • 124

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca