ਅੱਜ ਦੀ ਝੱਲਕ - ਇਕ ਸੋਚ
Connect with us [email protected]

ਤੁਹਾਡੀਆਂ ਲਿਖਤਾਂ

ਅੱਜ ਦੀ ਝੱਲਕ

Published

on

punjabi poetry

ਦੁਨੀਆ ਨੇ ਇਸ ਜੱਗ ਤੋਂ ਤੁਰਦੇ ਜਾਣਾ
ਨਵਾਂ ਇਤਿਹਾਸ ਸਿਰਜਦੇ ਜਾਣਾ
ਅੱਜ ਪਿਆ ਮੋੜ ਜ਼ਮਾਨੇ ਦਾ
ਅੱਜ ਰੋਂਦਾ ਮਾ ਬਾਪ ਜ਼ਮਾਨੇ ਦਾ ।
ਵੱਜਦੇ ਧੱਕੇ ਇੱਥੇ ਮਾਵਾਂ ਨੂੰ
ਮੈਂ ਦਿਖਾਵਾ ਅੱਜ ਅੱਡ ਹੁੰਦੇ ਸਕੇ ਭਰਾਵਾਂ ਨੂੰ ।
ਮਾ ਬਾਪ ਨੂੰ ਚਾਰਨ ਇੱਥੇ
ਜਿਉ ਵਿਕਦੇ ਪਿਊ ਵਿੱਚ ਚਾਸ਼ਨਿਆ ਦੇ ਕਰੇਲੇ।
ਪੈਸੇ ਖ਼ਾਤਰ ਵਿਕਦੀਆ ਨੇ ਜਮੀਰਾਂ
ਅੱਡ ਹੁੰਦੀਆ ਦੇਖੀਆਂ ਮੇ ਹੱਥਾਂ ਨਾਲੋ ਲਕੀਰਾਂ।
ਜਰਦੇ ਨੀ ਲੋਕ ਤਰੱਕੀ ਏਥੇ
ਹੁੰਦੀ ਆਪਣੀਆਂ ਦੀ ਵੇਖ
ਅਮਰ ਵੇਲ ਦੀਆਂ ਕਰਕੇ ਰੀਸਾਂ
ਦੂਜੇ ਦੀ ਧੋਣ ਦੇਣਗੇ ਮਰੋੜ।
ਦੁਨੀਆ ਦਾਰੀ ਸਬ ਪੈਸੇ ਦੀ ਤਬਜੋ ਹੈ
ਮਰਨ ਵੇਲੇ ਸਿਕੰਦਰ ਵੀ ਸਿਖਾ ਗਿਆ
ਹੱਥ ਛੱਡ ਖੁੱਲ੍ਹੇ।
ਮਾਇਆ ਨੀ ਜਾਣੀ ਵਿਚ ਦਰਵੇਸ਼
ਫਿਰ ਵੀ ਪੱਲੇ ਕਿਉ ਨੀ ਪਾਉਣਾ ਨਿਰਦੇਸ਼
ਫਿਰ ਵੀ ਪੱਲੇ ਕਿਉ ਨੀ ਪਾਉਣਾ ਇਹ ਨਿਰਦੇਸ਼।

  • ਗੁਰਲਾਲ ਰੰਧਾਵਾ

Continue Reading
Click to comment

Leave a Reply

Your email address will not be published. Required fields are marked *

ਤੁਹਾਡੀਆਂ ਲਿਖਤਾਂ

ਆਮ ਜਨਤਾ

Published

on

punjabi poetry

ਕੋਈ ਚੌਧਰ ਦੇ ਪਿੱਛੇ,
ਕੋਈ ਔਡਰ ਦੇ ਪਿੱਛੇ,
ਦੱਸੋ ਬੇਰੋਜ਼ਗਾਰੀ ਪਿੱਛੇ ਕਿਉਂ ਨੀ ਕੋਈ ਲੜਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ।

ਭੱਠਿਆਂ ਤੇ ਸੜਦੀ ਜੋ,
ਸੜਕਾਂ ਤੇ ਮਰਦੀ ਜੋ,
ਉਨ੍ਹਾਂ ਬਾਰੇ ਨਾ ਕੋਈ ਲਿਖੇ ਨਾ ਕੋਈ ਉਨ੍ਹਾਂ ਬਾਰੇ ਪੜ੍ਹਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ।

ਬੋਝ ਕਰਜ਼ੇ ਦਾ ਸਹਿੰਦੀ ਜੋ,
ਚੁੱਪ-ਚੁੱਪ ਹੀ ਰਹਿੰਦੀ ਜੋ,
ਜਿਹੜੀ ਦੁੱਖਾਂ ਨਾ ਨਿਭਾਵੇ ਸੁੱਖ ਵਿਹੜੇ ਵੀ ਨੀ ਵੜਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ।

ਰੋਗਾਂ ਨੇ ਖਾ ਲਈ ਜੋ,
ਕਲਮਾਂ ਦਵਾਲੀ ਜੋ,
ਸੋਚ ਉਸੇ ਬਾਰੇ ਕਸਬੇ ਦਾ ਹੈਰੀ ਰਹਿੰਦਾ ਸੜਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ।

ਜੇ ਅੱਕ ਗਈ ਓ ਚੀਸਾਂ ਤੋਂ,
ਨਾ ਰੁਕਣੀ ਸਪੀਚਾਂ ਤੋਂ,
ਰੋੜ੍ਹ ਜ਼ਾਲਮਾਂ ਨੂੰ ਲਹਿਜੂ ਜਿਵੇਂ ਪਾਣੀ ਕਿਸੇ ਹੜ੍ਹਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ,
ਆਮ ਜਨਤਾ ਦੀ ਗੱਲ ਕਿਉਂ ਨੀ ਕੋਈ ਕਰਦਾ।

      - ਹੈਰੀ ਕਸਬਾ

Click Here Read More Punjabi Poetry

Continue Reading

ਤੁਹਾਡੀਆਂ ਲਿਖਤਾਂ

ਮੇਰੀ ਕਵਿਤਾ

Published

on

punjabi poetry

ਮੇਰੀ ਕਵਿਤਾ
ਉਸ ਮਜਦੂਰ ਨੇ ਨਾਮ

ਜਿਸ ਦੇ ਹੱਥ ਇੱਟਾਂ ਨੇ ਖਾ ਲਏ ਨੇ
ਜਿਸ ਦਾ ਪਿੰਡਾ ਸੂਰਜ ਨੇ ਲੂ ਲਿਆ ਹੈ
ਫਿਰ ਵੀ ਹੁਣੇ ਹੁਣੇ ਠੇਕੇਦਾਰ ਤੋਂ
“ਨਿਕੰਮਾ” ਲਫ਼ਜ ਸੁਣਿਆ ਹੈ

ਮੇਰੀ ਕਵਿਤਾ
ਉਸ ਸੀਰੀ ਦੇ ਨਾਂ…

ਜਿਸ ਕੋਲ਼ ਦੋ ਕੁੜ੍ਹਤੇ ਨੇ
ਦੋ ਭਾਂਡੇ ਨੇ ਜੋ ਦਰਵਾਜ਼ੇ ਕੋਲ ਪਏ ਨੇ

ਉਹ ਚਾਲ਼ੀ ਕਿੱਲਿਆਂ ਦੀ ਖੇਤੀ ਤਾਂ ਕਰਦੈ
ਪਰ ਕੋਲ਼ ਮੁੱਠ ਦਾਣੇ ਵੀ ਨਹੀਂ
ਜਿਸਦੀ ਸਾਰੀ ਸਮਝ
ਮਜਬੂਰੀਆਂ ਨੇ ਖਾ ਲਈ ਐ

ਸਾਰਾ ਪਿੰਡ ਉਸਦੀ ਪਤਨੀ ਨੂੰ
ਭਰਜਾਈ ਸਮਝਦੈ
ਤੇ ਧੀ ਨੂੰ ਦੀ ਮਸ਼ੂਕ ……

ਜਿਸਨੂੰ ਧਰਮ ਨੇ ਨਕਾਰ ਦਿੱਤਾ ਐ
ਸਮਾਜ ਨੇ ਲਾਂਬੇ ਕਰ ਦਿੱਤਾ ਐ

ਮੈਂ ਉਸੇ ਮਜਦੂਰ ਨੂੰ ਸਿਰ ਝੁਕਾਉਂਦਾ ਹਾਂ
ਜਿਸ ਨੇ ਸ਼ਹਿਰਾਂ ਦੇ ਸ਼ਹਿਰ ਉਸਾਰ ਦਿੱਤੇ
ਨਾ ਜਾਣੇ ਕਿੰਨੇ ਹੀ ਖੇਤ
ਪਾਲ਼ ਦਿੱਤੇ
ਫਿਰ ਰੋਟੀ ਦੇ ਫ਼ਿਕਰ ਚ ਮਾਊਸ ਬੈਠਾ ਹੈ
….”ਕਿਉਂ”?

ਛੋਟੇ ਜਿਹੇ ਘਰ ਚ
ਸੁਪਨਿਆਂ ਦੀਆਂ ਲਾਸਾਂ ਦੇ ਵਿਸਤਰ ਤੇ ਪਿਆ

ਉਹ ਬਰੈਂਡਾਂ ਦੇ ਨਾਂ ਨੀ ਜਾਣਦਾ
ਉਹ ਗੱਡੀਆਂ ਦੀ ਕਿਸਮਾਂ ਨਹੀਂ ਸਮਝਦਾ
ਉਹ ਫਿਲਮੀ ਐਕਟਰਾਂ ਨੂੰ ਨੀ ਪਹਿਚਾਣ ਦਾ
ਪਤਾ ਨਹੀਂ ਕਿਦੇਂ ਕੋਈ ਸੁਪਨਾ ਲਵੇਗਾ

ਉਹ ਮੂਰਖ ਨਹੀਂ ਭੋਲ਼ਾ ਹੈ…

ਉਸਦੇ ਮੁੜ੍ਹਕੇ ਨੇ
ਖੇਤਾਂ ,ਪਿੰਡਾਂ, ਸ਼ਹਿਰਾਂ ,ਤੇ ਦੇਸ਼ਾਂ ਨੂੰ ਸਿਰਜਿਆ ਹੈ
ਉਸ ਮੁੜ੍ਹਕੇ ਦੀ ਖੁਸ਼ਬੂ ਕਿਸੇ ਅੱਤਰ ਤੋਂ
ਜਿਆਦਾ ਕੀਮਤੀ ਹੈ

ਉਸ ਦੀ ਜੇਬ ਚ ਮੁੜ੍ਹਕੇ ਨਾਲ
ਜੋ ਪੰਜਾਂ ਦਾ ਨੋਟ ਗਲ਼ ਰਿਹਾ ਹੈ
ਕਿਸੇ ਜਗੀਰ ਤੋਂ
ਜਿਆਦਾ ਕੀਮਤੀ ਹੈ

ਮੇਰਾ ਦਿਲ ਉਸਨੂੰ ਰੱਬ ਕਹਿਣ ਨੂੰ ਕਰਦੈ
ਜੋ ਰੱਤੀ ਭਰ ਵੀ ਝੂਠ ਨਹੀਂ
ਪਰ ਸਿਸਟਮ ਨੇ ਸਦੀਆਂ ਤੋਂ ਰੱਬ ਦਾ
ਮਾਸ ਖਾਧਾ ਹੈ

ਹਕੂਮਤ ਨੇ ਸਦਾ ਉਸ ਰੱਬ ਨੂੰ
ਝੂਠੇ ਅਹਿਸਾਨਾਂ ਥੱਲ੍ਹੇ ਦੱਬਣਾ ਚਾਹਿਆ
ਸਿੱਖਿਆ ਨੀਤੀ ਨਕੰਮੀ ਬਣਾ
ਉਸਦੀਆਂ ਸੱਧਰਾਂ ਦੇ ਖੇਤਾਂ ਚ
ਲੂਣ ਖਿੰਡਾਉਂਣਾ ਚਾਹਿਆ

ਮੈਨੂੰ ਇਸ ਹਕੂਮਤ ਤੋਂ
ਘ੍ਰਿਣਾ ਆਉਂਦੀ ਐ

ਉਹ ਮੇਰੇ ਸਾਹਮਣੇ
ਆਪਣਾ ਗਿਲਾਸ ਮਾਚਦਾ
ਮੇਰੇ ਦਿਲ ਨੂੰ ਝਰੀਟਦਾ ਹੈ

ਜੀ ਕਰਦੈ
ਮੈਂ ਆਪਣਾ ਸਾਰਾ ਗਿਆਨ
ਉਸਦੇ ਪੈਰਾਂ ਚ ਰੱਖ ਦਿਆਂ
ਕਿਉਂਕਿ ਇਹ ਨਕਾਰਾ ਹੈ

ਵੇਖ ਉਹ ਕਿੰਨੀਆਂ ਮਸ਼ਕਿਲਾਂ ਚ
ਜਿੰਦਗੀ ਦਾ ਪਹੀਆ ਠੇਲ ਰਿਹਾ ਹੈ
ਇਕ ਮੈਂ ਹਾਂ
ਕਿ ਸਿਰਫ਼ ਕਵਿਤਾ ਲਿਖਦਾ ਹਾਂ
ਉਸ ਲਈ..

  • ਗੁਰਪ੍ਰੀਤ ਬਰ੍ਹੇ

Continue Reading

ਤੁਹਾਡੀਆਂ ਲਿਖਤਾਂ

ਕਵਿਤਾ

Published

on

punjabi poetry

ਉੱਠਦਿਆਂ ਸਾਰ ਸ਼ੁਰੂ ਕਰੇ ਖਿੱਚਣੀ ਤਿਆਰੀ ਫਿਰ ਅੱਧਾ-ਅੱਧਾ ਘੰਟਾ ਜਾਵੇ ਵਾਲਾਂ ਨੂੰ ਸਵਾਰੀ,
ਨਿੱਤ ਲਾਵੇ ਜੈਲ ਨਾਲੇ ਨਿੱਤ ਲਾਵੇ ਪਰਫਿਊਮ,
ਨਿੱਤ ਕਰਕੇ ਸ਼ੈਤਾਨੀਆਂ ਬਣੇ ਬਹੁਤਾ ਹੀ ਮਾਸੂਮ,
ਪਤਾ ਉਹਨੂੰ ਵੀ ਨਾ ਲੱਗੇ ਪਰ ਹੌਲੀ-ਹੌਲੀ ਜਾਵੇ ਜਿੰਦ ਇਸ਼ਕ ਦੇ ਵਿਹੜੇ ਵਿੱਚ ਪੈਰ ਧਰਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

ਬੁਲਟ ਹੋਵੇ ਮੇਰੇ ਥੱਲੇ ਚੌਵੀ ਘੰਟੇ ਏਹੇ ਸੋਚੇ ਮੰਗੇ ਮਾਪਿਆਂ ਤੋਂ ਪੈਸੇ ਮਾਰ ਮਿੱਠੇ-ਮਿੱਠੇ ਪੋਚੇ,
ਨਿੱਤ ਘੜ ਕੇ ਸਕੀਮਾਂ ਦੱਸੇ ਨਵੇਂ ਹੀ ਕਾਨੂੰਨ,
ਕਰੇ ਐਸ ਨਾਲੇ ਆਖੇ ਹਾਏ ਬੜੀ ਮਾੜੀ ਜੂਨ,
ਕਰੇ ਖੁਦ ਨਾਲ ਗੱਲਾਂ ਆਖੇ ਦੁਨੀਆਂ ਏ ਭੈੜੀ ਮੇਰਾ ਸੋਹਣਾ ਮੁੱਖ ਵੇਖ-ਵੇਖ ਏਨਾ ਕਿਉਂ ਸੜਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਸੱਚੀ ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

ਰਵੇ ਮਸਤੀ ਦੇ ਵਿੱਚ ਨਾ ਕੋਈ ਫ਼ਿਕਰ ਨਾ ਫਾਕਾ ਰੱਖੇ ਲੋਰ ਜੀ ਚੜ੍ਹਾਈ ਲੈ ਹੁਸਨਾਂ ਦਾ ਝਾਕਾ,
ਨਿੱਤ ਕਰਦਾ ਤਰੀਫਾਂ ਨਾਲੇ ਮੋੜਾਂ ਉੱਤੇ ਖੜ੍ਹੇ ਜਿਹੜੀ ਅੱਖਾਂ ਨਾਲ ਘੂਰੇ ਉਹਦੇ ਮੂਰੇ ਜਾ-ਜਾ ਅੜੇ,
ਸੱਚਾ ਹੁੰਦਾ ਉਦੋਂ ਪਿਆਰ ਜਦੋਂ ਸੋਹਣੀ ਸੂਰਤ ਕਿਸੇ ਕੁੜੀ ਦੀ ਵਾਰ-ਵਾਰ ਅੱਖਾਂ ਮੂਰੇ ਆ ਕੇ ਖੜ੍ਹਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਸੱਚੀਂ ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

ਜਦੋਂ ਆਉਂਦੇ ਏਹੇ ਦਿਨ ਬੰਦਾ ਰੱਬ ਵੀ ਬੁਲਾਵੇ ਨਾ ਹੁੰਦਾ ਦੁੱਖ ਉਹ ਬਿਆਨ ਜਦੋਂ ਧੋਖਾ ਕੋਈ ਖਾਵੇ,
ਹੈਰੀ ਝੱਲ ਤਕਲੀਫ਼ ਤੈਨੂੰ ਦਿੱਤੀ ਜੋ ਨਸੀਬਾਂ,
ਕਿੱਦਾਂ ਬੋਲਣ ਗੂੰਗੇ ਗੀਤ ਨੀ ਤੂੰ ਕੱਟੀਆ ਨੇ ਜੀਭਾਂ,
ਕਸਬੇ ਵਾਲੇ ਦੇ ਸਾਹਾਂ ਦੀ ਡੋਰ ਹੱਥੀ ਤੇਰੇ ਫਿਰ ਜਾਣੀ ਜਿਹੜੀ ਸੀ ਚਿਰਾਂ ਤੋਂ ਤੂੰ ਫੜਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਸੱਚੀਂ ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

  • ਹੈਰੀ ਕਸਬਾ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca