Panj Vairi- Gurkeerat Singh | Latest Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਪੰਜ ਵੈਰੀ (ਜ਼ਮਕਦਾਰ ਛੰਦ)

Published

on

poetry

ਵਸਦੇ ਸਰੀਰ ਵਿਚ ਪੰਜ਼ ਚੋਰ ਨੇ, ਬੜੇ ਅੜੀ ਖੋਰ ਨੇ,
ਪਾਸਾ ਵੱਟ ਇਨ੍ਹਾਂ ਤੋਂ,
ਮੱਲੋ ਮੱਲੀ ਆ ਕੇ ਇਹ ਪਾਉਦੇ ਜੋਰ ਨੇ,ਬੜੇ ਠੱਗ ਠੋਰ ਨੇ,
ਬਚਣਾ ਹੈ ਜਿਨ੍ਹਾਂ ਤੋਂ,
ਕਰ ਲੈ ਅਸਰ ਕੋਈ ਸੱਚੀ ਟੂਕ ਦਾ,ਜਿੰਦਗੀ ਮਲੂਕ ਦਾ,
ਕੁਝ ਤੇ ਸੁਆਹ ਲੈ,
ਸਿਰ ਤੇਰੇ ਫਿਰਦਾ ਹੈ ਕਾਲ ਕੂਕਦਾ, ਜਿਵੇਂ ਨਾਗ ਸੂਕਦਾ, ਸੋਚ ਤੇ ਵਿਚਾਰ ਲੈ!

ਬੋਲਦਾ ਜੁੁਆਨੀ ਵੇਲੇ ਸਿਰ ਚੜ ਕੇ, ਜਿਉ ਬੱਦਲ ਗੜਕੇ,
ਬਚਣਾਂ ਹੈ ਕਾਮ ਤੋਂ,
ਖੂਹ ਖਾਤੇ ਪਾ ਲਿਆ ਇੱਲਮ ਪੜ੍ਹਕੇ, ਬਹਿਜੇੈਂ ਸਿਰ ਫੜਕੇ,
ਲਾਣ੍ਹਤਾਂ ਲੈ ਆਮ ਤੋਂ,
ਦੇਖੋ ਹੁਣ ਕਿਵੇ ਫਿਰਦਾ ਹੈ ਬੂਕਦਾ, ਪਟਿਆ ਮਾਸੂਕ ਦਾ,
ਸਿਰ ਉਤੇ ਭਾਰ ਲੈ,
ਸਿਰ ਤੇਰੇ ਫਿਰਦਾ ਹੈ ਕਾਲ ਕੂਕਦਾ, ਜਿਵੇਂ ਨਾਗ ਸੂਕਦਾ, ਸੋਚ ਤੇ ਵਿਚਾਰ ਲੈ!

ਫੇਰ ਵੇਲਾ ਮੁੜਕੇ ਨਾ ਹੱਥ ਆਵੇ ਜੀ, ਬੰਦਾ ਪਛਤਾਵੇ ਜੀ,
ਪੱਟਿਆ ਕਰੋਧ ਦਾ,
ਗੁੱਸੇ ਵਿਚ ਮਾਰੀ ਜਦੋਂ ਜਾਵੇ ਮੱਤ ਜੀ, ਚੁੱਕ ਲਏ ਅੱਤ ਜੀ,
ਡਰ ਨਾ ਵਿਰੋਧ ਦਾ,
ਲਗਦਾ ਨਿਸਾਨਾਂ ਜਿਵੇਂ ਹੈ ਬੰਦੂਕ ਦਾ,ਕਾਲਜੇ ਨੂੰ ਫੂਕਦਾ,
ਖੜਾ ਜੋ ਤਿਆਰ ਲੈ,
ਸਿਰ ਤੇਰੇ ਫਿਰਦਾ ਹੈ ਕਾਲ ਕੂਕਦਾ, ਜਿਵੇਂ ਨਾਗ ਸੂਕਦਾ, ਸੋਚ ਤੇ ਵਿਚਾਰ ਲੈ!

ਭੁੱਖੜ ਜੋ ਲੋਕੀ ਹੁੰਦੇ ਭੁੱਖੇ ਦਾਜ਼ ਦੇ, ਵੈਰੀ ਨੇ ਸਮਾਜ ਦੇ
ਮਾਰੇ ਪਏ ਲੋਭ ਦੇ,
ਹੱਕ ਦਾਰ ਹੈ ਨਹੀ ਉਹ ਲਿਹਾਜ਼ ਦੇ, ਭੈੜੇ ਜੋ ਮਜਾਜ ਦੇ
ਜੱਗ ਤੇ ਨਾ ਸੋਭਦੇ,
ਪੈਂਦਾ ਪੂਰਾ ਪ੍ਰਭਾਵ ਤੇਰੇ ਹੈ ਸਲੂਕ ਦਾ, ਅਸਰ ਰਸੂਕ ਦਾ
ਜੀਹਨੇ ਜਾਣਾਂ ਪਾਰ ਲੈ,
ਸਿਰ ਤੇਰੇ ਫਿਰਦਾ ਹੈ ਕਾਲ ਕੂਕਦਾ, ਜਿਵੇਂ ਨਾਗ ਸੂਕਦਾ, ਸੋਚ ਤੇ ਵਿਚਾਰ ਲੈ!

ਕੱਲੇ ਪੁੱਤ ਦਿੱਤੇ ਨੇ ਜਹਾਜ਼ੀ ਚਾੜ ਜੀ, ਸ਼ੀਨੇ ਤੇ ਪਹਾੜ ਜੀ
ਖਿੱਚ ਪੈਂਦੀ ਮੋਹ ਦੀ ਐ,
ਵਿਚ ਪਰਦੇਸ਼ਾਂ ਦੇ ਨੇ ਦਿਤੇ ਵਾੜ ਜੀ, ਕਰਗੇ ਉਜਾੜ ਜੀ
ਇਕ ਓਟ ਓਹਦੀ ਐ,
ਫਿਕਰਾਂ ਚ’ ਹੋਏ ਚੇਹਰੇ ਪੀਲੇ ਭੂਕ ਦਾ, ਸ਼ੀਨੇ ਉਠੀ ਹੂਕ ਦਾ,ਜਿਉਂਦੇ ਜੀ ਮਾਰ ਲੈ,
ਸਿਰ ਤੇਰੇ ਫਿਰਦਾ ਹੈ ਕਾਲ ਕੂਕਦਾ, ਜਿਵੇਂ ਨਾਗ ਸੂਕਦਾ, ਸੋਚ ਤੇ ਵਿਚਾਰ ਲੈ!

ਵਲੀ ਜੋਧੇ ਸੁਰਮੇਂ ਵੀ ਆਏ ਜੱਗ ਤੇ, ਕਈ ਤੁਰੇ ਅੱਗ ਤੇ
ਜੋ ਸਾੜੇ ਹੰਕਾਰ ਨੇ,
ਔਲ਼ਖਾ ਨਾ ਮਾਣ ਫੇਰ ਰਹੇ ਪੱਗ ਤੇ, ਪੱਗਵਟ ਠੱਗ ਤੇ,
ਧੋਖੇਬਾਜ਼ ਯਾਰ ਨੇ,
ਕਰੀਏ ਵਸਾਹ ਨਾ ਸ਼ੇਰ ਸੁੱਤੇ ਘੂਕ ਦਾ, ਲਾਈ ਲੱਗ ਫੂਕ ਦਾ, ਤੂੰ ਸ਼ਿਸਤ ਧਾਰ ਲੈ,
ਸਿਰ ਤੇਰੇ ਫਿਰਦਾ ਹੈ ਕਾਲ ਕੂਕਦਾ, ਜਿਵੇਂ ਨਾਗ ਸੂਕਦਾ, ਸੋਚ ਤੇ ਵਿਚਾਰ ਲੈ !!

  • ਗੁਰਕੀਰਤ ਸਿੰਘ ਔਲਖ
  • 64

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਸਚਾਈ

Published

on

poetry

ਸੱਤਾਧਾਰੀਆਂ ਚ ਬਾਕੀ ਸਭ
ਬਸ ਸਤ ਨਹੀਂ ਹੁੰਦਾ
ਛੱਪ ਜਾਵੇ ਭਾਵੇਂ ਅਖ਼ਬਾਰਾਂ ਚ
ਝੂਠ ਕਦੇ ਸੱਚ ਨਹੀ ਹੁੰਦਾ

ਬੇਔਲਾਦੇ ਹਾਕਮਾਂ ਦੇ ਸਰੀਰ ਚ
ਲੱਗੇ ਮੈਨੂੰ ਰੱਤ ਨਹੀਂ ਹੁੰਦਾ
ਅੰਤ ਸਭ ਦਾ ਹੀ ਇਕ ਦਿਨ ਹੋ ਜਾਣਾ
ਅੱਖਾਂ ਫੇਰਿਆ ਇਸਤੋਂ ਬਚ ਨਹੀਂ ਹੁੰਦਾ

ਮੰਜਾ ਖੜ੍ਹਾ ਕਰ ਆਏ ਆ ਦਿੱਲੀ
ਹੁਣ ਥੁੱਕ ਕੇ ਸਾਡੇ ਤੋ ਚਟ ਨੀ ਹੁੰਦਾ
ਸਾਡੇ ਮਰਿਆ ਪਿੱਛੋਂ ਕਰ ਲੀ ਕਾਨੂੰਨ ਲਾਗੂ
ਪਿੱਛੇ ਸਾਡੇ ਤੋ ਹੁਣ ਭੱਜ ਨਹੀਂ ਹੁੰਦਾ

ਪਿੱਤੇ ਬਿਨਾਂ ਪੌਲ ਖੰਡੇ ਦੀ
ਧਾਰਾ ਤਿਖੀਆਂ ਤੇ ਨੱਚ ਨਹੀਂ ਹੁੰਦਾ
ਦੱਸਦੀ ਸੀ ਜਿਹਨੂੰ ਨਸ਼ੇੜੀ
ਕਿਉ ਉਹੀ ਜਵਾਨੀ ਤੋ ਹੁਣ ਬਚ ਨੀ ਹੁੰਦਾ

  • ਕੰਵਲਜੀਤ ਸਿੰਘ
  • 306

Continue Reading

ਰਚਨਾਵਾਂ ਜਨਵਰੀ 2021

ਪੰਜਾਬ ਤੋਂ ਉੱਠਿਆ ਇਨਕਲਾਬ

Published

on

poetry

ਇਹ ਨੇ ਮਿੱਤਰਾ ਸਿਆਸਤ ਤੋਂ ਪਰ੍ਹੇ ਦੀਆਂ ਗੱਲਾਂ,
ਇਹ ਤਾਂ ਮਿੱਤਰਾ ਬੰਦੇ ਖੋਟੇ ਖ਼ਰੇ ਦੀਆਂ ਗੱਲਾਂ।
ਤੂੰ ਸੁਣਿਆ ਪੜ੍ਹਿਆ ਜਾਂ ਫ਼ਿਲਮੀ ਵੇਖਿਆ ਹੋਣਾ,
ਕਿਵੇਂ ਸਮਝਾਈਏ ਤੈਨੂੰ ਸਾਗਰ ਤਰੇ ਦੀਆਂ ਗੱਲਾਂ।
ਇਹ ਇਨਕਲਾਬ ਜੋ ਪੰਜਾਬ ਤੋਂ ਹੈ ਉੱਠਿਆ,
ਇਹ ਲੋਟੂ ਨੇ ਸਰਕਾਰਾਂ ਆਮ ਸ਼ਰੇ ਦੀਆਂ ਗੱਲਾਂ।
ਵੱਖਵਾਦੀ ,ਅੱਤਵਾਦੀ ਸਾਨੂੰ ਵਿਕੇ ਜ਼ਮੀਰ ਆਖਣ,
ਇਹ ਚੈਨਲ ਅਖ਼ਬਾਰਾਂ ਬੰਦੇ ਡਰੇ ਦੀਆਂ ਗੱਲਾਂ।
ਦੁਨੀਆ ਹੈ ਕਾਇਲ ਇਨ੍ਹਾਂ ਅਣਖ਼ੀ ਸਰਦਾਰਾਂ ਦੀ,
ਯੂਕੇ ਕਨੇਡਾ ਵਿੱਚ ਹੋਣ ਵਿਰੋਧ ਕਰੇ ਦੀਆਂ ਗੱਲਾਂ।
ਟੀਸੀ ਵਾਲਾ ਬੇਰ ਜੋ ਢੱਲਾ ਮਾਰ ਸੁੱਟ ਲੈਂਦੇ ਨੇ,
ਉਹ ਕੀ ਸਿਆਣਦੇ ਇਹ ਜਿੱਤੇ ਹਰੇ ਦੀਆਂ ਗੱਲਾਂ।
ਟਵਿੱਟਰ ਨੂੰ ਟੋਚਨ ਪਾ ਘੜੀਸਿਆ ਜਵਾਨਾ ਐਸਾ,
ਫੈਸਬੁੱਕ ਤੇ ਹੋਣ ਹੁਣ ਰੰਗ ਹਰੇ ਹਰੇ ਦੀਆਂ ਗੱਲਾਂ।
ਲਾਲਪੁਰੀ ਹੱਕ ਲੈ ਕੇ ਜਾਣਾ ਇੰਝ ਨਹੀਂ ਮੁੜਦੇ,
ਦੇਖ ਹਾਕਮਾ ਇਹ ਰੋਸ ਹੈ ਜ਼ਰੇ ਜ਼ਰੇ ਦੀਆਂ ਗੱਲਾਂ।

  • ਰਵਿੰਦਰ ਸਿੰਘ ਲਾਲਪੁਰੀ
  • 305

Continue Reading

ਰਚਨਾਵਾਂ ਜਨਵਰੀ 2021

ਅਨਭੋਲ ਇਬਾਦਤ

Published

on

poetry

ਇਹ ਸਾਹ ਜੋ ਮੇਰੇ ਚਲਦੇ ਨੇ
ਜੋ ਦੀਦ ਦੇ ਦੀਵੇ ਬਲਦੇ ਨੇ
ਇਕ ਤੇਰੇ ਹੀ ਤੇ ਕਰਕੇ ਨੇ
ਤੇਰੀ ਰਹਿਮਤ ਦੇ ਹੀ ਸਦਕੇ ਨੇ
ਮੈਂ ਫੇਰ ਵੀ ਆਖਾਂ ਤੂੰ ਕੋਲ ਨਹੀਂ
ਕੋਈ ਮੇਰੇ ਜੇਹਾ ਅਨਭੋਲ ਨਹੀਂ

ਤੂੰ ਹਰ ਧੜਕਣ ਵਿਚ ਧੜਕ ਰਿਹਾ
ਤੂੰ ਅੱਖੀਆਂ ਦੇ ਵਿਚ ਫੜੱਕ ਰਿਹਾ
ਗੁਮਨਾਮੀ ਦੇ ਘੁਫ ਹਨੇਰੀਆਂ ਵਿਚ
ਤੂੰ ਬਿਜਲੀ ਵਾਂਗੂ ਕੜਾਕ ਰਿਹਾ
ਮੈਂ ਫਿਰ ਵੀ ਆਖਾਂ…..

ਸੋਚਾਂ ਨੂੰ ਤੂੰ ਪਰ ਦਿੱਤੇ
ਖਿਆਲਾਂ ਨੂੰ ਉਡਣ ਦੇ ਵਰ ਦਿੱਤੇ
ਦੁਨੀਆਂ ਦੀ ਠੋਕ੍ਹਰ ਬਣੇ ਸੀ ਜੋ
ਉਹ ਖਾਲੀ ਕਾਸੇ ਭਰ ਦਿੱਤੇ
ਮੈਂ ਫਿਰ ਵੀ ਆਖਾਂ…..

  • ਕਿਰਪਾਲ ਸਿੰਘ
  • 304

Continue Reading

ਰੁਝਾਨ


Copyright by IK Soch News powered by InstantWebsites.ca