Dilliye Ni Bambiha Bole- Gurjinder Mann | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਦਿੱਲੀਏ ਨੀ ਬੰਬੀਹਾ ਬੋਲੇ

Published

on

latest punjabi poetry

ਖੇਤੀ ਆਰਡੀਨੈਂਸ ਬਣਾ ਕੇ ਲੈ ਬੈਠੀ ਆ ਪੰਗਾ।
ਖੋਣ ਨੂੰ ਫਿਰੇ ਜਮੀਨ ਜੱਟਾਂ ਤੋਂ ਠੱਪ ਕਰ ਲਿਆ ਧੰਦਾ।
ਜਚਗੇ ਬਾਡਰਾਂ ਉਤੇ ਆ ਕੇ।
ਰੱਖ ਤੀ ਸੈਂਟਰ ਵੇਖ ਹਿਲਾ ਕੇ।
ਮੁੜਨਾ ਬਿੱਲਾਂ ਨੂੰ  ਰੱਦ ਕਰਾ ਕੇ।
ਪਾ ਤੇ ਮੋਦੀ ਤੋਮਰ ਪੋਲੇ ਨੀ।
ਬੰਬੀਹਾ ਬੋਲੇ।
ਦਿੱਲੀਏ ਨੀ ਬੰਬੀਹਾ ਬੋਲੇ।
                =====
ਹੱਕ ਲੇ ਫੋਰਡ ਆਸ਼ਾ ਪਚਵੰਜਾ।
ਲਾ ਕੇ ਯੂਨੀਅਨ ਵਾਲਾ ਝੰਡਾ।
ਰੱਖਿਆ ਸ਼ਾਂਤਮਈ ਕੰਮ ਠੰਡਾ।
ਪਰ ਹੁਣ ਪਾ ਕੇ ਸਰਨਾ ਛੋਲੇ ਨੀ।
ਬੰਬੀਹਾ ਬੋਲੇ।
ਦਿੱਲੀਏ ਨੀ ਬੰਬੀਹਾ ਬੋਲੇ।
            =====
ਸੱਤਰ ਸੱਤਰ ਸਾਲੇ ਬਾਬੇ ਫਿਰਦੇ ਨੇ ਹੁਣ ਅੱਕੇ।
ਡੱਡ ਵਾਂਗਰਾਂ ਚੱਕ ਲੈਣਗੇ ਚੜ ਗਿਆ ਜਿੱਦਣ ਧੱਕੇ।
ਐਂਪੀ ਯੂਪੀ ਤੇ ਹਰਿਆਣਾ।
ਆ ਗਿਆ ਰਾਜਸਥਾਨੀ ਲਾਣਾ।
ਖੌਰੇ ਕੀ ਵਰਤੂ ਗਾ ਭਾਣਾ।
ਚਿੱਤ ਚ ਰਹਿਣ ਨੀ ਦੇਣੇ ਉਹਲੇ ਨੀ।
ਬੰਬੀਹਾ ਬੋਲੇ।
ਦਿੱਲੀਏ ਨੀ ਬੰਬੀਹਾ ਬੋਲੇ।
             =====
ਅੰਬਰਸਰ ਤੋਂ ਟਿਰਕੀ ਸੰਘੂ ਜੁੜ ਗਈਆਂ ਹੁਣ ਤਾਰਾਂ।
ਵੇਖ ਕਿਸਾਨੀ ਮੁੱਦਿਆਂ ਦੇ ਨਾਲ ਭਰੀਆਂ ਨਿੱਤ  ਅਖਬਾਰਾਂ।
ਕੋਈ ਤੋੜ ਨੀ ਐਸੇ ਰੁਖ ਦਾ।
ਪੂਰਾ PB ਫਿਰਦਾ ਬੁਕਦਾ।
ਮਨ ਕੀ ਬਾਤ ਕਰਨ ਤੋਂ ਲੁਕਦਾ ਨੀ।
ਬੰਬੀਹਾ ਬੋਲੇ।
ਦਿੱਲੀਏ ਨੀ ਬੰਬੀਹਾ ਬੋਲੇ।
               #####
ਜੇ ਜੱਟ ਚੱਕ ਲੀ ਬੰਦੇ ਖਾਣੀ।
ਦਿਉ ਸ਼ਾਮ ਥਈ ਬਦਲ ਕਹਾਣੀ।
ਸੁੰਗੜਜੂ ਇੰਚ 56 ਤਾਣੀ ਨੀ।
ਬੰਬੀਹਾ ਬੋਲੇ।
ਦਿੱਲੀਏ ਨੀ ਬੰਬੀਹਾ ਬੋਲੇ।
                 #####
ਅਣਖਾਂ ਦੇ ਨਾਲ ਗਲ ਤੱਕ ਭਰਿਆ ਕਿੰਨਾ ਚਿਰ ਕਰੂ ਟਾਲ ਕੁੜੇ।
ਹੱਕਾਂ ਤੇ ਜਦ ਡਾਕਾ ਪਾਵੇ ਪੁੱਛਦਾ ਫੇਰ ਸਵਾਲ ਕੁੜੇ।
 ਜੰਮਦੇ ਬੱਬਰ ਸ਼ੇਰ ਵਥੇਰੇ।
ਲਾਉਂਦੇ ਲੰਡਨ ਤੱਕ ਵੀ ਡੇਰੇ।
ਕਦੇ  ਖੜਜੂ ਸਾਹਮਣੇ ਤੇਰੇ ਨੀ।
ਬੰਬੀਹਾ ਬੋਲੇ।
ਦਿੱਲੀਏ ਨੀ ਬੰਬੀਹਾ ਬੋਲੇ।

  • ਗੁਰਜਿੰਦਰ ਮਾਨ
  • 265

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca