Kisaani Sangarhs Bare- Gurdeep Singh | Latest Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਕਿਸਾਨੀ ਸੰਘਰਸ਼ ਬਾਰੇ

Published

on

latest punjabi poetry

ਜਦੋਂ ਸਿਖਰ ਦੁਪਹਿਰਾਂ ਤਪਦੀਆਂ ਨੇ
ਦੇਹਾਂ ਕਿੰਝ ਮਿੱਟੀ ਖਪਦੀਆਂ ਨੇ
ਪੋਹ ਰੁੱਤੇ ਸੀਤ ਹਵਾਵਾਂ ਵੀ
ਇਨ੍ਹਾਂ ਦੇ ਪਿੰਡਿਓਂ ਟੱਪਦੀਆਂ ਨੇ
ਟੱਪਦੇ ਜੋ ਕੱਸੀਆਂ ਸੂਇਆਂ ਨੂੰ
ਪਾਣੀ ਵੀ ਚੀਰ ਲਿਜਾਂਦੇ ਨੇ
ਜਿੱਥੇ ਪਰਖ ਸਿਦਕ ਦੀ ਹੋਈ ਸੀ
ਇਹ ਰਾਹ ਉੱਥੇ ਹੀ ਜਾਂਦੇ ਨੇ।

ਜਦ ਵਾਰ ਚੰਡੀ ਦੀ ਪੜ੍ਹਦੇ ਨੇ
ਇਹ ਸਵਾ ਲੱਖ ਨਾਲ ਲੜ੍ਹਦੇ ਨੇ
ਜਦੋਂ ਪਰਖ ਨਿਸ਼ਾਨੇ ਦੀ ਹੋਵੇ
ਫਿਰ ਹਿੱਕਾਂ ਡਾਹ ਡਾਹ ਖੜ੍ਹਦੇ ਨੇ
ਇਨ੍ਹਾਂ ਨੂੰ ਗੁੜ੍ਹਤੀ ਚਾਵਾਂ ਦੀ
ਜਦ ਚੜ੍ਹਨ ਚਰਖੜ੍ਹੀ ਗਾਂਦੇ ਨੇ
ਜਿੱਥੇ ਪਰਖ ਸਿਦਕ ਦੀ ਹੋਈ ਸੀ
ਇਹ ਰਾਹ ਉੱਥੇ ਹੀ ਜਾਂਦੇ ਨੇ।

ਸੁਰ ਕੀਤੈ ਸਦਾ ਹੀ ਸਾਜ਼ਾਂ ਨੂੰ
ਸੁਣ ਮਾਛੀਵਾੜਿਓਂ ਆਵਾਜ਼ਾਂ ਨੂੰ
ਜਦੋਂ ਮਸਲਾ ਆਵੇ ਗੈਰਤ ਦਾ
ਇਨ੍ਹਾਂ ਠੋਕਰ ਮਾਰੀ ਤਾਜਾਂ ਨੂੰ
ਜਿਹੜੇ ਰੜਕੇ ਵਾਂਗ ਕਸੀਰਾ ਦੇ
ਇਨਾਂ੍ਹ ਖਿੱਚ ਕੇ ਬਾਹਰ ਲਿਆਂਦੇ ਨੇ
ਜਿੱਥੇ ਪਰਖ ਸਿਦਕ ਦੀ ਹੋਈ ਸੀ
ਇਹ ਰਾਹ ਉੱਥੇ ਹੀ ਜਾਂਦੇ ਨੇ।

ਪਤੈ ਲੱਗ ਗਿਐ ਤੇਰੀਆਂ ਸੜਕਾਂ ਨੂੰ
ਇਹ ਭੁੱਲੇ ਨ੍ਹੀਂ ਅਜੇ ਮੜਕਾਂ ਨੂੰ
ਤੂੰ ਜਿਸ ਹਊਂਮੈ ਦੀ ਸਿਆਸਤ ਐਂ
ਇਹ ਟਿੱਚ ਜਾਨਣ ਉਨ੍ਹਾਂ ਬੜਕਾਂ ਨੂੰ
ਅਜੇ ਆਉਂਦੇ ਰਾਸ਼ਨ ਲੰਗਰਾਂ ਵਿੱਚ
ਪਈ ਲੋੜ ਤਾਂ ਪੱਤੇ ਖਾਂਦੇ ਨੇ
ਜਿੱਥੇ ਪਰਖ ਸਿਦਕ ਦੀ ਹੋਈ ਸੀ
ਇਹ ਰਾਹ ਉੱਥੇ ਹੀ ਜਾਂਦੇ ਨੇ।

  • ਗੁਰਦੀਪ ਸਿੰਘ
  • 175

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca