ਕਿਸਾਨੀ ਸ਼ੰਘਰਸ਼ - ਇਕ ਸੋਚ
Connect with us apnews@iksoch.com

ਰਚਨਾਵਾਂ ਨਵੰਬਰ 2020

ਕਿਸਾਨੀ ਸ਼ੰਘਰਸ਼

Published

on

punjabi poetry

ਰੁੱਖਾਂ ਨੂੰ ਫਲ ਲੋਥਾਂ ਦਾ

ਸਾਡੀ ਧਰਤੀ ਕਰਜ਼ੇ ਜੰਮਦੀ ਆ,
ਰੁੱਖਾਂ ਨੂੰ ਫਲ ਲੱਗਦਾ ਲੋਥਾਂ ਦਾ,
ਸਾਡਾ ਮੁੜੵਕਾ ਬੰਜ਼ਰ ਧਰਤ ਕਰੇ,
ਸੱਪ ਬਣ ਜਾਏ ਬੂਟਾ ਮੋਠਾਂ ਦਾ,

ਅਸੀਂ ਹਿੱਕ ਧਰਤੀ ਦੀ ਪੁੱਟ ਪੁੱਟਕੇ,
ਬੰਜ਼ਰ ਉਪਜਾਊ ਕਰਦੇ ਰਹੇ,
ਕੱਲਰਾਂ ਵਿੱਚ ਅੰਨ ਉਗਾ ਦਿੱਤਾ,
ਸਭ ਹਾਲਾਤਾਂ ਨਾਲ ਲੜਦੇ ਰਹੇ,
ਪੇਟ ਜੀਵ ਜੰਤੂ ਸਭ ਦਾ ਭਰਕੇ,
ਖਾਲੀ ਹਾਲ ਤੱਕੋ ਸਾਡੀ ਪੋਟਾਂ ਦਾ,
ਸਾਡੀ ਧਰਤੀ ਕਰਜ਼ੇ ਜੰਮਦੀ ਆ ••••

ਸਾਡੀ ਰਾਤ ਪੈਂਦੀ ਏ ਜਾਗਣ ਨੂੰ,
ਤਨ ਚੰਨ ਦੇ ਸੇਕ ‘ਚ ਸੜਦਾ ਏ,
ਜੱਦ ਹੁੰਦਾ ਸੂਰਜ ਸਿਖਰਾਂ ਤੇ,
ਮਨ ਚਿੰਤਾਵਾਂ ਵਿੱਚ ਠਰਦਾ ਏ,
ਰੁੱਤਾਂ ਵੀ ਸਾਡੀਆਂ ਦੁਸ਼ਮਨ ਨੇ,
ਪੈਂਦਾ ਹੜ੍ਹ ,ਮੌਸਮ ਕਦੇ ਸੋਕਾਂ ਦਾ,
ਸਾਡੀ ਧਰਤੀ ਕਰਜ਼ੇ ਜੰਮਦੀ ਆ••••

ਕੁੱਖ ਬੰਜ਼ਰ ਕਰਕੇ ਧਰਤੀ ਦੀ,
ਅਸੀਂ ਘਰ ਸ਼ਾਹਾਂ ਦੇ ਭਰ ਦਿੱਤੇ ,
ਸਾਡੀ ਕਿਰਤ ਤੇ ਉਪਜਾਂ ਖੇਤ ਦੀਆਂ,
ਸਭ ਸੂਦਖੋਰਾਂ ਨੂੰ ਹਰ ਦਿੱਤੇ,
ਪੀੜ੍ਹੀਆਂ ਤੱਕ ਬੋਝ ਨਾ ਲੱਥ ਸਕਿਆ,
ਇਹਨਾਂ ਖੂਨ ਪੀਣੀਆਂ ਜੋਕਾਂ ਦਾ,
ਸਾਡੀ ਧਰਤੀ ਕਰਜ਼ੇ ਜੰਮਦੀ ਆ ••••

ਅਸੀਂ ਜੰਗਲ ਦੇ ਅਪਰਾਧੀ ਹਾਂ,
ਤੇ ਦੋਸ਼ੀ ਹਾਂ ਹਵਾਵਾਂ ਦੇ,
ਅਸੀਂ ਖਾਲੀ ਕਰ ਪਾਤਾਲ ਦਿੱਤੇ,
ਪਾਣੀ ਜ਼ਹਿਰੀ ਕਰ ਦਰਿਆਵਾਂ ਦੇ,
ਹੁਣ ਪਾਣੀ ਦੇ ਨਾਲ ਮਰਦਾ ਪ੍ਰਾਣੀ,
ਸਾਹ ਔਖਾ ਹੋ ਗਿਆ ਲੋਕਾਂ ਦਾ,
ਸਾਡੀ ਧਰਤੀ ਕਰਜ਼ੇ ਜੰਮਦੀ ਆ ••••

ਛੋਟੀ ਧੀ ਵਧ ਗਈ ਲਗਰ ਜਿਹੀ,
ਬੁੱਢੀ ਮਾਂ ਮੰਜੇ ਤੇ ਪੈ ਗਈ ਏ,
ਪੁੱਤ ਐਮ ਏ ਕਰ ਵਿਹਲਾ ਫਿਰਦਾ,
ਕਿਸ਼ਤ ਸਾਲਾਂ ਤੋਂ ਬੈਂਕ ਦੀ ਰਹਿ ਗਈ ਏ,
ਮੇਰੀ ਭੌਂ ਨਿਲਾਮੀ ਹੋਣ ਲੱਗੀ,
ਹਿੱਤ ਨੀਰਵ,ਮਾਲੀਏ, ਨੂੰ ਛੋਟਾਂ ਦਾ,
ਸਾਡੀ ਧਰਤੀ ਕਰਜ਼ੇ ਜੰਮਦੀ ਆ ••••

ਮੱਥੇ ਦੀਆਂ ਲੀਕਾਂ ਨੂੰ ਛੱਡਕੇ,
ਵਿਧਾਤਾ ਬਣ ਆਪਣੇ ਲੇਖਾਂ ਦਾ,
ਤੂੰ ਵਾਰਿਸ ਭਗਤ,ਸਰਾਭੇ ਦਾ,
‘ਗੁਲਸ਼ਨਬੀਰ’ ਪੁੱਤ ਖੇਤਾਂ ਦਾ,
ਕਰ ਹੱਕਾਂ ਦੀ ਰਾਖੀ ਲੜ ਕੇ,
ਖਹਿੜਾ ਛੱਡ ਖੁਦਕੁਸ਼ੀ ਮੌਤਾਂ ਦਾ,
ਫਿਰ ਧਰਤੀ ਸੋਨਾ ਉਪਜੂਗੀ,
ਹੱਲ ਨਹੀਂ ਹੈ ਇਹ ਫਲ ਲੋਥਾਂ ਦਾ,

-ਗੁਲਸ਼ਨਬੀਰ ਗੁਰਾਇਆ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ


Copyright by IK Soch News powered by InstantWebsites.ca