Today's Peasant Movement and Society- Gagandeep Singh
Connect with us apnews@iksoch.com

ਰਚਨਾਵਾਂ ਜਨਵਰੀ 2021

ਅਜੋਕਾ ਕਿਸਾਨ ਅੰਦੋਲਨ ਤੇ ਸਮਾਜ! ਇੱਕ ਨਜ਼ਰੀਆ।

Published

on

ik soch muqabla

ਖੇਤੀ ਕਾਨੂੰਨਾਂ ਦੇ ਲਾਗੂ ਹੋਣ ਦੇ ਇਸ ਸਮੇਂ ਵਿੱਚ ਜਿਸ ਤਰਾ ਦੀ ਸੁਯੋਗ ਅਗਵਾਈ ਕਿਸਾਨ ਲੀਡਰਸ਼ਿਪ ਨੇ ਕੀਤੀ ਹੈ ਉਹ ਆਪਣੇ ਆਪ ਵਿੱਚ ਇਕ ਲਾਮਿਸਾਲ ਦੌਰ ਦੀ ਸ਼ੁਰੂਆਤ ਹੈ। ਨਾਲ ਹੀ ਜਿਸ ਤੇਰਾ ਦੀ ਲਾਮਬੰਦੀ ਨੌਜਵਾਨੀ ਵਰਗ ਨੇ ਕੀਤੀ ਹੈ ਉਸਦਾ ਤੋੜ ਹੁਣ ਤੱਕ ਦੇ ਇਤਿਹਾਸ ਵਿੱਚ ਨਾ ਹੀ ਮਿਲਦਾ ਹੈ ਤੇ ਸ਼ਾਇਦ ਆਉਣ ਵਾਲੇ ਲੰਬੇ ਸਮੇਂ ਤੱਕ ਨਾ ਹੀ ਮਿਲੇ। ਕਿਸਾਨ ਜਥੇਬੰਦੀਆ ਦਾ ਪਿਛਲਾ ਇਤਿਹਾਸ ਜੌ ਕੇ ਕੁਝ ਇਕ ਇਲਾਕਿਆ ਤੱਕ ਹੀ ਉਹਨਾਂ ਨੂੰ ਸੀਮਤ ਰੱਖਦਾ ਆਇਆ ਹੈ। ਉਸਨੂੰ ਦਰਕਿਨਾਰ ਕਰਦੇ ਹੋਏ ਅੱਜ ਦੇ ਸਮੇਂ ਵਿਚ ਜਥੇਬੰਦੀਆ ਨੇ ਦੇਸ਼ ਵਿਆਪੀ ਹੀ ਨਹੀਂ ਬਲਕਿ ਅੰਤਰ-ਰਾਸ਼ਟਰੀ ਪੱਧਰ ਉਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ।

ਇਹ ਆਪ ਮੁਹਾਰੇ ਹੀ ਲੋਕਾਂ ਅੰਦਰੋ ਉਪਜੀ ਆਪਣੀ ਹੋਂਦ ਨੂੰ ਖ਼ਤਰੇ ਦੇ ਅਹਿਸਾਸ ਦੀ ਭਾਵਨਾ ਦਾ ਜਿਉਂਦਾ ਜਾਗਦਾ ਸਬੂਤ ਹੈ।ਪਰ ਹਮੇਸ਼ਾ ਹੀ ਜਿਸ ਤਰ੍ਹਾਂ ਲਹਿਰਾ ਦੀ ਦਿਸ਼ਾ ਅਤੇ ਦਸ਼ਾ ਬਦਲਦੀ ਰਹੀ ਹੈ। ਓਸੇ ਤਰ੍ਹਾਂ ਇਸ ਅੰਦੋਲਨ ਦੇ ਆਪਣੇ ਮਨੋਰਥ ਨੂੰ ਹਾਸਿਲ ਕਰਨ ਤੋ ਬਾਅਦ ਆਪਣੀ ਦਸ਼ਾ ਤੇ ਦਿਸ਼ਾ ਦਾ ਚਿੰਤਨ ਕਰਨ ਜਰੂਰੀ ਹੋਵੇਗਾ। ਇਕ ਪਾਸੇ ਜਿੱਥੇ ਇਸ ਦੀ ਜਿੰਮੇਵਾਰੀ ਕਿਸਾਨ ਆਗੂਆ ਤੇ ਜਥੇਬੰਦੀਆ ਦੀ ਹੋਵੇਗੀ,ਓਥੇ ਹੀ ਨੌਜਵਾਨ ਵਰਗ ਨੂੰ ਵੀ ਇਸ ਦੇ ਬਾਬਤ ਸਿਰ ਤੋਂ ਕੰਮ ਲੈਣਾ ਪਵੇ ਗਾ। ਕਿਉੰਕਿ ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਜਦੋਂ ਵੀ ਲਹਿਰਾ ਤੇ ਅੰਦੋਲਨ ਆਪਣੇ ਟੀਚੇ ਹਾਸਿਲ ਕਰ ਲੈਂਦੇ ਹਨ ਤਾਂ ਬਾਅਦ ਵਾਲੇ ਸਮੇਂ ਵਿੱਚ ਸਮਾਜ ਮੁੜ ਓਹਨਾ ਹਾਲਾਤਾਂ ਵੱਲ ਨੂੰ ਉਲਾਰ ਹੋ ਜਾਂਦਾ ਹੈ ਜਿਸ ਚੋਂ ਨਿਕਲਣ ਲਈ ਉਸਨੇ ਲੰਬੀ ਲੜਾਈ ਲੜੀ ਹੁੰਦੀ ਹੈ।

ਜਿੱਤ ਜਾ ਹਾਰ ਆਪਣੇ ਆਪ ਵਿੱਚ ਦੋ ਪਹਿਲੂ ਨਹੀਂ ਬਲਕਿ ਭਵਿੱਖ ਵਿਚ ਕੌਮਾਂ ਤੇ ਨਸਲਾਂ ਦੇ ਚੇਤਿਆਂ ਉਤੇ ਅਮਿੱਟ ਛਾਪ ਛੱਡਣ ਵਾਲੇ ਅਜਿਹੇ ਤੀਰ ਹਨ ਹੋ ਆਉਣ ਵਾਲੇ ਸਮੇਂ ਦੇ ਇਤਿਹਾਸ ਦੀ ਹੋਣੀ ਤਹਿ ਕਰਦੇ ਹਨ। ਸੋ ਮੌਜੂਦਾ ਹਲਾਤਾ ਵਿਚ ਹਰ ਵਰਗ ਨੂੰ ਆਪਣੀ ਜਿੰਮੇਵਾਰੀ ਨੂੰ ਪਛਾਣਦਿਆਂ ਹੋਇਆ ਕਿਸਾਨੀ ਦੇ ਇਸ ਅੰਦੋਲਨ ਨੂੰ ਸਮਝਣਾ ਪਵੇਗਾ। ਨੌਜਵਾਨ, ਖਾਸਕਰ ਮੱਧ ਵਰਗ ਤੇ ਮਜ਼ਦੂਰ ਭਾਈਚਾਰਾ ਇਹ ਸਮਝੇ ਕੇ ਵੋਟਾਂ ਵੇਲੇ ਸਿਰਫ ਕੌਮ,ਜਾਤ,ਧਰਮ ਵੱਲ ਉਲਾਰ ਹੋਣ ਦੀ ਬਜਾਏ ਆਪਣੇ ਬੱਚਿਆ ਦੇ ਭਵਿੱਖ ਵੱਲ ਉਲਾਰ ਹੋਣ,ਤਾਂ ਕਿ ਰਾਜਨੀਤਕ ਪਾਰਟੀਆਂ ਆਪਣੀਆ ਨੀਤੀਆ ਬਦਲਣ ਲਈ ਮਜਬੂਰ ਹਨ।

ਔਰਤ ਵਰਗ ਨੂੰ ਆਪਣੇ ਮੁਕਾਮ ਨੂੰ ਮਰਦ ਤੋਂ ਅਲਗ ਰੱਖ ਕੇ ਵੇਖਣਾ ਹੋਵੇਗਾ। ਇਹ ਸੱਚ ਹੈ ਕਿ ਵਿਤਕਰੇ ਨੇ ਔਰਤ ਨੂੰ ਸਮਾਜ ਵਿਚ ਆਪਣੀ ਹਸਤੀ ਨੂੰ ਨਿਖਾਰਨ ਦਾ ਉਹ ਮੌਕਾ ਨਹੀਂ ਦਿੱਤਾ ਜਿਸ ਦੀ ਓਹ ਹੱਕਦਾਰ । ਪਰ ਮਰਦ ਦੇ ਬਰਾਬਰ ਹੋਣ ਦੀ ਹੋੜ ਵਿਚ ਔਰਤ ਖੁਦ ਦੀ ਹਸਤਿਹੁਨ ਭੁੱਲਦੀ ਪਰਤੀਤ ਹੁੰਦੀ ਹੈ। ਪਰ ਜਿਸ ਤਰੀਕੇ ਔਰਤਾਂ ਜੀ ਕੇ ਹਰ ਵਰਗ ਤੇ ਉਮਰ ਨਾਲ ਸੰਬੰਧਿਤ ਹਨ ਨੇ ਇਸ ਕਿਸਾਨ ਅੰਦੋਲਨ ਵਿੱਚ ਆਪਣੀ ਹਾਜਰੀ ਲਗਵਾਈ ਹੈ,ਓਸਨੇ ਮਰਦ ਮਾਨਸਿਕ ਤੇ ਆਪਣਾ ਡੂੰਘਾ ਅਸਰ ਛੱਡਿਆ ਹੈ। ਹੁਣ ਮਰਦ ਨੂੰ ਇਹ ਸਮਝਣਾ ਪਵੇਗਾ ਕਿ ਔਰਤ ਦਾ ਮੁਕਾਮ ਵੀ ਕੁਦਰਤ ਦੇ ਨਿਜ਼ਾਮ ਦੇ ਅਧੀਨ ਉਸ ਤੋਂ ਵੱਖ ਅਤੇ ਬਰਾਬਰ ਦੀ ਹੋਣ ਹੋਂਦ ਰੱਖਦਾ ਹੈ।

  • ਗਗਨਦੀਪ ਸਿੰਘ
  • 3

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

“ਤੀਆਂ ਤੀਜ ਦੀਆਂ”

Published

on

1.ਕਰਾਂ ਪੁਰਾਣੀਆਂ ਸਹੇਲੀਆਂ ਨੂੰ ਮੈਂ ਫੋਨ ਚੰਨਣਾ,
ਗਿੱਧੇ ਅਤੇ ਬੋਲੀਆਂ ਦਾ ਰੰਗ ਬੰਨਣਾ,
ਫੁੱਲਕਾਰੀ,ਸੱਗੀਫੁੱਲ ਦਾ ਸਿੰਗਾਰ ਕਰਕੇ,
ਅਸੀਂ ਮਹਿੰਦੀਆਂ ਲਗਾਉਣੀਆਂ ਵੇ ਰੀਝ ਦੀਆਂ,
ਅੱਜ ਮੈਨੂੰ ਮਾਹੀਆਂ ਵੇ ਪੇਕੇ ਜਾਣ ਦੇ,
ਓਥੇ ਤੀਆਂ ਮੈਂ ਮਨਾਉਣੀਆਂ ਵੇ ਤੀਜ ਦੀਆਂ ।

2.ਪੁਰਾਣੀਆਂ ਸਹੇਲੀਆਂ ਨਾਲ ਮੇਲ ਹੋਣਾ ਏ ,
ਕਿੱਕ ਲਿੱਕ ਲੀਰ ਦਾ ਵੀ ਖੇਲ ਹੋਣਾ ਏ,
ਉਨਾਂ ਨਾਲ ਪੀਂਘ ਦਾ ਹੁਲਾਰਾ ਲੈਣਾ ਏ,
ਜੋ ਸਹੇਲੀਆਂ ਸੀ ਮੇਰੇ ਵੀ ਕਰੀਬ ਦੀਆਂ ,
ਅੱਜ ਮੈਨੂੰ ਮਾਹੀਆਂ ਵੇ ਪੇਕੇ ਜਾਣ ਦੇ,
ਓਥੇ ਤੀਆਂ ਮੈਂ ਮਨਾਉਣੀਆਂ ਵੇ ਤੀਜ ਦੀਆਂ ।

3.ਕੁੱਝ ਸੱਜ ਵਿਆਹੀਆਂ ਪੇਕੇ ਘਰ ਆਉਣੀਆਂ,
ਉੱਥੇ ਸੱਸਾਂ ਦੀਆਂ ਗੱਲਾਂ ਤਾਂ ਜਰੂਰ ਹੋਣੀਆਂ,
ਹਾਰ, ਟੋਪਸ, ਕਾਂਟਿਆਂ ਦਾ ਭਾਅ ਪੁੱਛਣਾ,
ਗੱਲਾਂ ਹੋਣੀਆਂ ਵੇ ਸੂਟਾਂ ਤੇ ਕਮੀਜ ਦੀਆਂ,
ਅੱਜ ਮੈਨੂੰ ਮਾਹੀਆ ਵੇ ਪੇਕੇ ਜਾਣ ਦੇ,
ਓਥੇ ਹੀ ਆਂ ਮੈਂ ਮਨਾਉਣੀਆਂ ਵੇ ਤੀਜ ਦੀਆਂ ।

4.ਬੱਲੋ ਵਾਲੇ ਦਿਨ ਪੂਰਾ ਗਾਹ ਪਾਉਣਾ ਏ,
ਫਿਰ ਚੰਨਾ ਅਸੀਂ ਸਹੁਰਿਆਂ ਦੇ ਰਾਹ ਆਉਣਾ ਏ,
ਜਿਹਨੂੰ ਮਾਪਿਆਂ ਦੇ ਜੈਸੇ ਸਹੁਰੇ ਘਰ ਮਿਲਦੇ,
‘ਹੈਪੀ ਗੱਲਾਂ ਵੇ ਤਾਂ ਸਾਰੀਆਂ ਨਸੀਬ ਦੀਆਂ ,
ਅੱਜ ਮੈਨੂੰ ਮਾਹੀਆਂ ਵੇ ਪੇਕੇ ਜਾਣ ਦੇ,
ਓਥੇ ਤੀਆਂ ਮੈਂ ਮਨਾਉਣੀਆਂ ਵੇ ਤੀਜ ਦੀਆਂ

  • ਹਰਵਿੰਦਰ ਸਿੰਘ
  • 250

Continue Reading

ਰਚਨਾਵਾਂ ਜਨਵਰੀ 2021

ਰਿਸ਼ਤੇ

Published

on

ਇੱਕ ਵਾਰੀ ਜੇ ਟੁੱਟ ਜਾਵੇ ਕੁਝ,
ਗੱਲ ਪਹਿਲਾਂ ਵਾਲੀ ਰਹਿੰਦੀ ਨਹੀਂ ਏ ¡
ਸ਼ੱਕ ਵਾਲੀ ਜੇ ਕੰਧ ਖੜ੍ਹ ਜਾਵੇ,
ਸੌਖੀ ਸੱਜਣਾ ਢਹਿੰਦੀ ਨਹੀਂ ਏ !
ਦਿਲ ਦੇ ਵੇਹੜੇ ਤੰਗ ਹੋ ਜਾਵਣ
ਸਾਂਝ ਦੀ ਮੰਜੀ ਡਹਿੰਦੀ ਨਹੀਂ ਏ !

ਮਾਂ ਜਦ ਤੱਕ ਨਾਂ ਲੋਰੀ ਗਾਵੇ,
ਨੈਣੀਂ ਨੀਂਦਰ ਪੈਂਦੀ ਨਹੀਂ ਏ !
ਮਾਂ ਦੇ ਜਿੰਨੀਆਂ ਪੀੜਾਂ ਜੱਗ ਤੇ,
ਹੋਰ ਜਾਤ ਕੋਈ ਸਹਿੰਦੀ ਨਹੀਂ ਏ !
ਮਾਂ ਪਿਓ ਦੀ ਅਸੀਸ ਨਾਂ ਹੋਵੇ,
ਖੁਸ਼ੀ ਵੀ ਬੂਹੇ ਬਹਿੰਦੀ ਨਹੀਂ ਏ !

ਹਾਣ ਨਈਂ ਮਿਲਿਆ, ਸੰਜੋਗ ਸਮਝ,
ਜੇ ਧੀ ਰਾਣੀ ਕੁਝ ਕਹਿੰਦੀ ਨਹੀਂ ਏ !
ਚਾਅ ਨਿਚੋੜ ਜੋ ਹੱਥੀਂ ਲਾਈ,
ਖੂਨ ਏ “ਮਾਣਕ “ਮਹਿੰਦੀ ਨਹੀਂ ਏ,

ਲੱਗੇ ਜੇ ਮੱਥੇ,ਬਦਨਾਮੀ ਕਾਲਖ,
ਪੀੜ੍ਹੀਆਂ ਤਾਈਂ ਲਹਿੰਦੀ ਨਹੀਂ ਏ !
ਔਰਤ ਜਾਂ ਸ਼ੀਸ਼ਾ,ਝਰੀਟ ਖਾ ਜਾਵੇ
ਦੁਨੀਆਂ ਸੱਜਣਾ ਲੈਂਦੀ ਨਹੀਂ ਏ !

  • ਰਾਜੇਸ਼ ਮਾਣਕ
  • 249

Continue Reading

ਰਚਨਾਵਾਂ ਜਨਵਰੀ 2021

ਕਿਸਾਨ ਅੰਦੋਲਨ

Published

on

ਨੀ ਮੈਂ ਬੋਲਦਾ ਪੰਜਾਬ ਅੱਜ ਰੰਡੀਏ ਸੁਣੀੰ,
ਗੱਲ ਦਿੱਲੀਏ ਦਲਾਲਾਂ ਦੀਏ ਮੰਡੀਏ ਸੁਣੀਂ,
ਬਾਰਾਂ ਤਾਲ਼ੀਏ ਸੁਣੀਂ ਨੀ ਸੁਣੀਂ ਗੰਦੀਏ ਸੁਣੀਂ,
ਤੇਰੇ ਚੰਦਰੇ ਸੁਭਾਅ ਚੋੰ ਗਦਾਰੀ ਨੀ ਗਈ।
ਤੇਰੇ ਖੂਨ ਚੋਂ ਕਦੇ ਨੰਗਪੁਣਾ ਨੀ ਗਿਆ,
ਮੇਰੇ ਲਹੂ ਚੋਂ ਕਦੇ ਵੀ ਸਰਦਾਰੀ ਨੀ ਗਈ।
ਤੇਰੇ ਖੂਨ ਚੋਂ …
1.
ਗੱਲਾਂ ਮੂੰਹ ਦੇ ਉੱਤੇ ਮਿੱਠੀਆਂ ਤੂੰ ਲੱਖ ਰੱਖਦੀ।
ਨੀਤੀ ਮੇਰੇ ਬਾਰੇ ਸਾਰਿਆਂ ਤੋਂ ਵੱਖ ਰੱਖਦੀ।
ਮੇਰੇ ਗੀਝੇ ਤੇ ਹਮੇਸ਼ਾਂ ਨੀ ਤੂੰ ਅੱਖ ਰੱਖਦੀ,
ਕਦੇ ਤੇਰੇ ਖੋਟੇ ਮਨ ਚੋਂ ਮਕਾਰੀ ਨੀ ਗਈ।
ਤੇਰੇ ਖੂਨ ਚੋਂ ….
2.
ਮੂਹਰੇ ਹੋ ਕੇ ਸਾਰੇ ਜਾਬਰਾਂ ਨੂੰ ਡੱਕ ਲੈਣ ਲਈ।
ਪੈਦਾ ਹੋਇਆ ਮਜ਼ਲੂਮਾਂ ਦਾ ਮੈਂ ਪੱਖ ਲੈਣ ਲਈ।
ਰਿਹਾ ਅੜਦਾ ਹਮੇਸ਼ਾ ਨੀ ਮੈਂ ਹੱਕ ਲੈਣ ਲਈ,
ਮੇਰੀ ਜਿੱਤ ਕੇ ਮੁੜਨ ਦੀ ਗਰਾਰੀ ਨੀ ਗਈ।
ਤੇਰੇ ਖੂਨ ਚੋਂ ….
3.
ਮੇਰਾ ਵੇਖ ਇੱਕ ਵਾਰੀ ਇਤਹਾਸ ਪੜ੍ਹ ਕੇ।
ਦੇਵਾਂ ਸੋਧ ਅਰਦਾਸਾ ਅਰਦਾਸ ਪੜ੍ਹਕੇ।
ਅੱਖਾਂ ਮੇਰੀਆਂ ਚ ਵੇਖ ਵਿਸ਼ਵਾਸ ਪੜ੍ਹ ਕੇ,
ਕਦੇ ਮੇਰੇ ਚੋਂ ਅਣਖ ਦੀ ਖੁਮਾਰੀ ਨੀ ਗਈ।
ਤੇਰੇ ਖੂਨ ਚੋਂ ……
4.
ਮੇਰੇ ਬੱਚਿਆਂ ਦੇ ਹੱਥੋਂ ਰੋਟੀ ਖੋਹਣ ਨੂੰ ਫਿਰੇਂ।
ਮੇਰੇ ਮਾਲਕ ਮੁਰੱਬਿਆਂ ਦੀ ਹੋਣ ਨੂੰ ਫਿਰੇਂ।
ਕੰਡਿਆਰੇ ਸਾਹਮਣੇ ਤੂੰ ਜੁੱਸਾ ਜੋਹਣ ਨੂੰ ਫਿਰੇੰ,
ਮੇਰੇ ਹੱਥੋਂ ਹਾਰ ਜਾਣ ਦੀ ਬਿਮਾਰੀ ਨੀ ਗਈ।
ਤੇਰੇ ਖੂਨ ਚੋਂ …..

  • ਕੁਲਦੀਪ ਸਿੰਘ
  • 248

Continue Reading

ਰੁਝਾਨ


Copyright by IK Soch News powered by InstantWebsites.ca