Nava Itihaas Sirjaange- Jatinder Kumar | Latest Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਨਵਾਂ ਇਤਿਹਾਸ ਸਿਰਜਾਂਗੇ

Published

on

poetry

ਇਨ੍ਹਾਂ ਅੱਥਰੂ ਗੋਲਿਆਂ ਨਾਲ
ਇਨ੍ਹਾਂ ਸਿੱਧੀਆਂ ਗੋਲੀਆਂ ਨਾਲ
ਸ਼ਹੀਦ ਤਾਂ ਹੁੰਦੇ ਨੇ
ਸਰੀਰ ਤਾਂ ਡਿਗਦੇ ਨੇ
ਹੌਸਲੇ ਨਹੀਂ ਮਰਦੇ
ਰੂਹ ਨਹੀਂ ਮਰਦੀ।
ਇਨ੍ਹਾਂ ਭੈੜੀਆਂ ਚਾਲਾਂ ਦਾ
ਇਨ੍ਹਾਂ ਰਾਜਨੀਤੀਆਂ ਦਾ
ਅਸਰ ਵੀ ਨਹੀਂ ਕੋਈ
ਸਿਰ ਜੋੜ ਕੇ ਬਹਿੰਦੇ ਹਾਂ
ਸਾਡੇ ਜਜਬੇ ਫੈਲਦੇ ਨੇ
ਅਸੀਂ ਨਿੱਠ ਕੇ ਤੁਰਦੇ ਹਾਂ।

ਤੇਰੇ ਆਖੇ ਨਹੀਂ ਬਣਨੇ
ਅੱਤਵਾਦੀ, ਵੱਖਵਾਦੀ
ਨਕਸਲ ਦਾ ਇਲਜ਼ਾਮ
ਸਭ ਸਹਿ ਹੀ ਜਾਂਦੇ ਹਾਂ
ਖਾਲਸ ਹਾਂ ਖਾਲਸ ਸੀ
ਖਾਲਸ ਹੀ ਰਹਿਣਾ ਹੈ
ਇਹੋ ਤਾਂ ਖਾਸਾ ਹੈ
ਇਹ ਕਿਹੜਾ ਮਿਹਣਾ ਹੈ।

ਜੋ ਮਿਲੀ ਗੁੜਤੀ ਸਾਨੂੰ
ਸੱਚ ਕਰਕੇ ਦੱਸਾਂਗੇ
ਡਾਹ ਛਾਤੀ ਬੁਛਾੜਾਂ ਅੱਗੇ
ਅਸੀਂ ਹੱਸ ਸਹਾਰਾਂਗੇ
ਮੂੰਹ ਮੋੜਾਂਗੇ ਵੈਰੀ ਦਾ
ਇਕ ਪਲ ਨਹੀਂ ਹਾਰਾਂਗੇ
ਤੇਰੇ ਜੁਲਮ ਸਹਾਰਾਂਗੇ।

ਤੈਨੂੰ ਮੁੜਨਾ ਪੈਂਣਾ ਹੈ
ਤੈਨੂੰ ਗੱਲ ਸਮਝਾਉਣੀ ਹੈ
ਅਸੀਂ ਬੰਨ੍ਹਿਆ ਹਰਾ ਸਿਰ ਤੇ
ਅਸੀਂ ਹਿੰਡ ਪੁਗਾਉਣੀ ਹੈ।
ਅਸੀਂ ਕੇਸਰ ਨਹਾ ਆਏ
ਅਸੀਂ ਲਹੂ ਦੇ ਗਤਲੇ ਹਾਂ
ਵਹਿਮ ਸੀ ਤੈਨੂੰ ਇਹ
ਪਾਣੀ ਤੋਂ ਪਤਲੇ ਹਾਂ।

ਜਿੱਤ ਦਰਜ ਕਰਕੇ ਤੇ
ਇਤਿਹਾਸ ਬਣਾਵਾਂਗੇ
ਦੁਨੀਆਂ ਨੂੰ ਦਿਸ਼ਾ ਦੇਣੀ
ਗੁਣਤਾਸ ਬਣਾਵਾਂਗੇ।
ਇਨਸਾਫ਼ ਨੂੰ ਸਿਰਜਾਂਗੇ
ਮਨੋਂ ਵੈਰ ਨੂੰ ਮਾਰਾਂਗੇ
ਭਾਉ ਭਾਵ ਵਧਾਵਾਂਗੇ
ਇਨਸਾਨ ਜਗਾਵਾਂਗੇ
ਨਵੇਂ ਬੂਟੇ ਲਾਵਾਂਗੇ
ਨਵਾਂ ਦੇਸ਼ ਬਣਾਵਾਂਗੇ।

  • ਡਾ. ਜਤਿੰਦਰ ਕੁਮਾਰ
  • 80

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca