Ajj Da Punjab- Dilpreet Singh | Online Punjabi Poetry Competition 
Connect with us apnews@iksoch.com

ਰਚਨਾਵਾਂ ਜਨਵਰੀ 2021

ਅੱਜ ਦਾ ਪੰਜਾਬ

Published

on

ik soch

ਕਦੀ ਇਹ ਸਾਰੇ ਜੱਗ ਤੋਂ ਨਿਆਰਾ ਸੀ,
ਹਰ ਅੱਖ ਦਾ ਚਾਨਣ ਮੁਨਾਰਾ ਸੀ,
ਜਦੋਂ ਗੰਦਾ ਕਿ ਫਸਲਾਂ ਦਾ ਬੀ ਹੋ ਗਿਆ,
ਅੱਜ ਦੀ ਪੰਜਾਬ ਨੂੰ ਕੀ ਹੋ ਗਿਆ,
ਅੱਜ ਦੇ ਪੰਜਾਬ ਨੂੰ ਕੀ ਹੋ ਗਿਆ।

ਕਦੇ ਨੱਚਦੀਆਂ ਇਥੇ ਫੁਲਕਾਰੀਆਂ ਸੀ,
ਸੱਗੀ ਫੁੱਲ ਤੇ ਕੋਕਰੂ ਵਾਲੀਆ ਸੀ,
ਸਭ ਕੁਝ ਭੁਲਾ ਦੇਣ ਵਾਲਾ ਸ਼ਰਬਤ ਪੰਜਾਬੀਆਂ ਤੋਂ ਪੀ ਹੋ ਗਿਆ,
ਅੱਜ ਦੇ ਪੰਜਾਬ ਨੂੰ ਕੀ ਹੋ ਗਿਆ।

ਪੱਗੜੀ ਤੇ ਲੁੱਡੀਆਂ ਬਸ ਯਾਦਾਂ ਬਣ ਗਈਆਂ,
ਗਿੱਧੇ ਤੇ ਸੰਮੀਆਂ ਕਿਤਾਬਾਂ ਬਣ ਗਈਆਂ,
ਪੰਜਾਬੀਆਂ ਦੀ ਮੱਤ ਨੂੰ ਕੀ ਹੋ ਗਿਆ,
ਅੱਜ ਦੇ ਪੰਜਾਬ ਨੂੰ ਕੀ ਹੋ ਗਿਆ।

ਫੋਨਾਂ ਨੇ ਜਕੜ ਲਿਆ ਸਾਡੇ ਦਿਮਾਗਾਂ ਨੂੰ,
ਲੱਸੀਆਂ ਦੀ ਥਾਂ ਪਹਿਲ ਦਿੰਦੇ ਨੇ ਸ਼ਰਾਬਾਂ ਨੂੰ
ਇਹ ਕੈਸਾ ਪੈਦਾ ਨਵਾਂ ਜੀਅ ਹੋ ਗਿਆ,
ਅੱਜ ਦੇ ਪੰਜਾਬ ਨੂੰ ਕੀ ਹੋ ਗਿਆ।

ਅੱਜ ਲੋੜ ਹੈ ਸਾਨੂੰ ਵਿਰਸੇ ਨੂੰ ਬਚਾਉਣ ਲਈ,
ਗੁਆਚੀ ਹੋਈ ਚੀਜ਼ ਵਾਪਸ ਲਿਆਉਣ ਦੀ,
ਚਲੋ ਅੱਗੇ ਵਧੀਏ ਬਾਹਾਂ ਵਿੱਚ ਬਾਹਾਂ ਪਾ ਕੇ,
ਵਾਪਸ ਲਿਆਵਾਂਗੇ ਪੰਜਾਬ ਨੂੰ ਬਚਾ ਕੇ,
ਪੰਜਾਬ ਨੂੰ ਬਚਾ ਕੇ।

-ਦਿਲਪ੍ਰੀਤ ਸਿੰਘ

ਰਚਨਾਵਾਂ ਜਨਵਰੀ 2021

ਬਰਡ ਫਲੂ

Published

on

ਅੱਜ ਦੇ ਸਮੇਂ ਵਿੱਚ ਸੱਭ ਨੂੰ ਪਤਾ ਹੈ ਕਿ ਬਰਡ ਫਲੂ ਫ਼ੈਲਣ ਕਰਕੇ ਕਿੰਨੇ ਹੀ ਪੰਛੀ ਮਰ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਦੇ ਪਤੰਗ ਉਡਾਉਣ ਕਾਰਨ ਵੀ ਪੰਛੀ ਮਰ ਰਹੇ ਹਨ। ਕਹਿਣ ਤੋਂ ਭਾਵ ਕਿ ਜੇਕਰ ਅੱਜ ਪੰਛੀਆ ਨੂੰ ਨਾ ਬਚਾਇਆ ਗਿਆ ਤਾਂ ਇਹ ਵੀ ਚਿੜੀਆ ਅਤੇ ਬਾਕੀ ਪੰਛੀਆ ਜਾਨਵਰਾਂ ਵਾਂਗ ਲੁਪਤ ਹੋ ਜਾਣਗੇ। ਆਉਣ ਵਾਲ਼ੀ ਪੀੜ੍ਹੀ ਨੂੰ ਇਹ ਵੀ ਨਹੀਂ ਪਤਾ ਲੱਗੇਗਾ ਕਿ ਪੰਛੀ ਵੀ ਕੋਈ ਜੀਵ ਹੁੰਦੇ ਹਨ।ਸੋ ਆਓ ਰਲ਼ ਕੇ ਇਨ੍ਹਾਂ ਦੀ ਰੱਖਿਆ ਲਈ ਹੇਠਾਂ ਦਿੱਤੇ ਉਪਰਾਲੇ ਕਰੀਏ:-
੧.ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ਜਿਨ੍ਹਾਂ ਦੀ ਸਹਾਇਤਾ ਨਾਲ ਪੰਛੀਆ ਨੂੰ ਰਹਿਣ ਲਈ ਜਾਦਾ ਮੁਸ਼ਕਿਲ ਨਾ ਆਵੇ ਅਤੇ ਇਹ ਆਸਾਨੀ ਨਾਲ ਆਪਣੀ ਤੇ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਕਰ ਸਕਣ ਅੱਤੇ ਏਨਾ ਦਾ ਵਾਤਾਵਰਨ ਸਹੀ ਰਹੇਗਾ, ਖਾਸ ਕਰਕੇ ਸ਼ਹਿਰਾ ਵਿਚ ਦਰੱਖਤ ਲਗਾਏ ਜਾਣ
੨. ਚਾਈਨਾ ਡੋਰ ਦਾ ਉਪਯੋਗ ਬੰਦ ਕਰਨਾ ਚਾਹੀਦਾ ਹੈ ਤਾਕਿ ਪੰਛੀ ਨਾ ਮਰਨ।
੩. ਬਰਡ ਫਲੂ ਦੇ ਹਾਲਾਤਾਂ ਵਿੱਚ ਪੰਛੀਆ ਦਾ ਧਿਆਨ ਰੱਖਣ ਲਈ ਵੱਖ ਵੱਖ ਉਪਰਾਲੇ ਕਰਨੇ ਚਾਹੀਦੇ ਹਨ। ਮਨੁੱਖ ਵਾਂਗ ਏਨਾ ਨੂੰ ਵੀ ਇਕਾਂਤਵਾਸ ਕਰਨਾ ਚਾਹੀਦਾ ਹੈ
੪.ਇਹਨਾਂ ਦੇ ਖਾਣ ਪੀਣ ਲਈ ਵੀ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਯਾ ਚੁਬਾਰੇ ਤੇ ਪਾਣੀ ਬਾਜਰਾ ਅਤੇ ਹੋਰ ਸਮਾਨ ਰਖਣਾ ਚਾਹੀਦਾ ਹੈ ਤਾਂ ਜੋ ਇਹ ਆਸਾਨੀ ਨਾਲ ਭੋਜਨ ਪ੍ਰਾਪਤ ਕਰ ਸਕਣ।
ਧਨਵਾਦ , ਮੈਨੂੰ ਉਮੀਦ ਹੈ ਕਿ ਤੁਸੀਂ ਦਿੱਤੇ ਗਏ ਸੁਝਾਵਾਂ ਉੱਤੇ ਜਰੂਰ ਅਮਲ ਕਰੋਗੇ ਤਾਕਿ ਪੰਛੀਆ ਨੂੰ ਬਚਾਇਆ ਜਾ ਸਕੇ।

  • ਜਸਲੀਨ ਕੌਰ
  • 290

Continue Reading

ਰਚਨਾਵਾਂ ਜਨਵਰੀ 2021

ਚੌਣ

Published

on

ਜਿਦਦੇ ਤਾਂ ਨਹੀਂ, ਵਿਚਾਰ ਕਰਾਂਗੇ
ਸੁਆਲ ਇੱਕ ਕਿਉਂ, 2-4 ਕਰਾਂਗੇ

ਥੋਨੂੰ ਐ ਗੁਮਾਣ, ਥੋਡੇ ਪੜ੍ਹੇ ਹੋਣ ਦਾ
ਸਾਡਾ ਏ ਇਤਿਹਾਸ ਹੱਕਾਂ ਲਈ ਖੜ੍ਹੇ ਹੋਣ ਦਾ

ਤੁਸੀਂ ਕਰੀ ਦਗੇਬਾਜ਼ੀ, ਬੱਸ ਐੰਨੀ ਕੁ ਪੁਗਾਉਣੀ ਸੀ
ਅਸੀਂ ਵੀ ਜੁੜੇ ਨਾ ਕਿਤਾਬ ਨਾਲ, ਇਹੀਉ ਸਾਡੀ ਹੋਣੀ ਸੀ

ਛਿੰਝ ਨਵੀਂ ਛੇੜ, ਜ਼ਖਮ ਉਹੀਉ ਠਾਲੇ ਨੇ
ਦਾਤੀ ਵਾਲੇ ਉੱਠੇ ਸੀ, ਹੁਣ ਨਾਲ ਉੱਠੇ ਕਲਮਾਂ ਵਾਲੇ ਨੇ

ਹੀਟਰ ਵਾਲੇ ਕਮਰੇ ਚ’ ਕੀ ਪਤਾ ਲੱਗੇ ਪਾਲੇ ਦਾ
ਸਾਨੂੰ ਐ ਫਿਕਰ ਕਹੀਆਂ ਦੇ ਨਾਲ-ਨਾਲ ਤੱਕੜੀ ਵੱਟੇ ਵਾਲੇ ਦਾ

ਤੁਹਾਨੂੰ ਯਾਦ ਦੁਆਵਾਂ, ਲਾਹੀ ਹੋਈ ਲੋਈ ਦੀ
ਸਾਡੇ ਹਿੱਤ ਭੁੱਲ ਕਰਦੇ ਤਿਆਰੀ 2022 ਦੀ

ਲੋਕ-ਪੱਖੀ ਰਾਜ ਦੇਣਾ, ਜ਼ਿੰਮੇਵਾਰੀ ਨਹੀਉਂ ਭੁੱਲਣਾ
ਮਰਨ ਵਾਲਿਆਂ ਵੱਲ ਜਾਂ ਮਾਰਨ ਵਾਲਿਆਂ ਨਾਲ, ਇਹ ਤੁਸੀਂ ਚੁਣਨਾ ।

  • ਸੰਦੀਪ ਕੁਮਾਰ ਸਿੰਗਲਾ
  • 289

Continue Reading

ਰਚਨਾਵਾਂ ਜਨਵਰੀ 2021

ਕਿਰਤੀ ਕਿਸਾਨ!

Published

on

Latest Punjabi Poetry

ਉਹ ਜਾਂਦੇਆ, ਉਹ ਜਾਂਦੇਆ!

ਜਿਨ੍ਹਾਂ ਵਾਂਗ ਕਿਸਾਈਆਂ ਕੀਤੀ,
ਉਹ ਜਾਂਦੇਆ, ਉਹ ਜਾਂਦੇਆ।
ਜਿਨ੍ਹਾਂ ਵਾਂਗ ਪਰਾਈਆਂ ਕੀਤੀ,
ਉਹ ਜਾਂਦੇਆ, ਉਹ ਜਾਂਦੇਆ।
ਜਿਨ੍ਹਾਂ ਸਾਡੇ ਪਰ ਨੇ ਕੁਤਰੇ,
ਉਹ ਜਾਂਦੇਆ, ਉਹ ਜਾਂਦੇਆ।
ਜਿਨ੍ਹਾਂ ਸਾਨੂੰ ਲਾਇਆ ‘ਉ’ ਨੁੱਕਰੇ,
ਉਹ ਜਾਂਦੇਆ, ਉਹ ਜਾਂਦੇਆ।
ਜਿਨ੍ਹਾਂ ਕਿਰਤੀ ਕੰਗਾਲ ਬਨਾਤੇ,
ਉਹ ਜਾਂਦੇਆ, ਉਹ ਜਾਂਦੇਆ।
ਜਿਨ੍ਹਾਂ ਕਿਸਾਨ ਸੜਕੀ ਬਿਠਾਤੇ,
ਉਹ ਜਾਂਦੇਆ, ਉਹ ਜਾਂਦੇਆ।
ਜਿਨ੍ਹਾਂ ਵਾਂਗ ਕਿਸਾਈਆਂ ਕੀਤੀ,
ਉਹ ਜਾਂਦੇਆ, ਉਹ ਜਾਂਦੇਆ।

  • ਅਮਰਿੰਦਰ ਸਿੰਘ
  • 288

Continue Reading

ਰੁਝਾਨ


Copyright by IK Soch News powered by InstantWebsites.ca