Jatt- Dilbag Singh | Online Punjabi Poetry Competition 
Connect with us apnews@iksoch.com

ਰਚਨਾਵਾਂ ਜਨਵਰੀ 2021

ਜੱਟ

Published

on

poetry ik soch

ਰੇਹਾ ਸਪਰੇਆਂ ਨੇ ਬਚਾ ਲਈ ਫ਼ਸਲ ਕਹਿੰਦੇ

ਫਿਰ ਜੱਟ ਨੂੰ ਯਾਰੋ ਕਿੰਨੇ ਮਾਰਿਆ ਏ

ਫਸਲਾਂ ਤਾ ਪਹਿਲਾ ਵੀ ਪਲ ਜਾਂਦੀਆਂ ਸੀ ਰੱਬ ਸਹਾਰੇ

ਫਿਰ ਕਿਸਨੇ ਇਸ ਰਸਤੇ ਸਾਨੂੰ ਚਾੜਿਆ ਏ

ਇਹਨੂੰ ਪੀ ਕੇ ਕਹਿੰਦੇ ਜੱਟ ਮੁਕਿਆ

ਦੱਸੋ ਕਿਸਨੇ ਇਹ ਕਹਿਰ ਗੁਜ਼ਾਰਿਆ ਏ

ਦਿਲਬਾਗ ਸਭਨੂੰ ਪਇਆ ਹੈ ਸਵਾਲ ਪੁੱਛਦਾ

ਕਿਊ ਕਿਸੇ ਨਾ ਜੱਟ ਦਾ ਸੋਚਿਆ ਵਿਚਾਰਿਆ ਏ

  • ਦਿਲਬਾਗ ਸਿੰਘ
  • 37

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰਚਨਾਵਾਂ ਜਨਵਰੀ 2021

ਸਚਾਈ

Published

on

poetry

ਸੱਤਾਧਾਰੀਆਂ ਚ ਬਾਕੀ ਸਭ
ਬਸ ਸਤ ਨਹੀਂ ਹੁੰਦਾ
ਛੱਪ ਜਾਵੇ ਭਾਵੇਂ ਅਖ਼ਬਾਰਾਂ ਚ
ਝੂਠ ਕਦੇ ਸੱਚ ਨਹੀ ਹੁੰਦਾ

ਬੇਔਲਾਦੇ ਹਾਕਮਾਂ ਦੇ ਸਰੀਰ ਚ
ਲੱਗੇ ਮੈਨੂੰ ਰੱਤ ਨਹੀਂ ਹੁੰਦਾ
ਅੰਤ ਸਭ ਦਾ ਹੀ ਇਕ ਦਿਨ ਹੋ ਜਾਣਾ
ਅੱਖਾਂ ਫੇਰਿਆ ਇਸਤੋਂ ਬਚ ਨਹੀਂ ਹੁੰਦਾ

ਮੰਜਾ ਖੜ੍ਹਾ ਕਰ ਆਏ ਆ ਦਿੱਲੀ
ਹੁਣ ਥੁੱਕ ਕੇ ਸਾਡੇ ਤੋ ਚਟ ਨੀ ਹੁੰਦਾ
ਸਾਡੇ ਮਰਿਆ ਪਿੱਛੋਂ ਕਰ ਲੀ ਕਾਨੂੰਨ ਲਾਗੂ
ਪਿੱਛੇ ਸਾਡੇ ਤੋ ਹੁਣ ਭੱਜ ਨਹੀਂ ਹੁੰਦਾ

ਪਿੱਤੇ ਬਿਨਾਂ ਪੌਲ ਖੰਡੇ ਦੀ
ਧਾਰਾ ਤਿਖੀਆਂ ਤੇ ਨੱਚ ਨਹੀਂ ਹੁੰਦਾ
ਦੱਸਦੀ ਸੀ ਜਿਹਨੂੰ ਨਸ਼ੇੜੀ
ਕਿਉ ਉਹੀ ਜਵਾਨੀ ਤੋ ਹੁਣ ਬਚ ਨੀ ਹੁੰਦਾ

  • ਕੰਵਲਜੀਤ ਸਿੰਘ
  • 306

Continue Reading

ਰਚਨਾਵਾਂ ਜਨਵਰੀ 2021

ਪੰਜਾਬ ਤੋਂ ਉੱਠਿਆ ਇਨਕਲਾਬ

Published

on

poetry

ਇਹ ਨੇ ਮਿੱਤਰਾ ਸਿਆਸਤ ਤੋਂ ਪਰ੍ਹੇ ਦੀਆਂ ਗੱਲਾਂ,
ਇਹ ਤਾਂ ਮਿੱਤਰਾ ਬੰਦੇ ਖੋਟੇ ਖ਼ਰੇ ਦੀਆਂ ਗੱਲਾਂ।
ਤੂੰ ਸੁਣਿਆ ਪੜ੍ਹਿਆ ਜਾਂ ਫ਼ਿਲਮੀ ਵੇਖਿਆ ਹੋਣਾ,
ਕਿਵੇਂ ਸਮਝਾਈਏ ਤੈਨੂੰ ਸਾਗਰ ਤਰੇ ਦੀਆਂ ਗੱਲਾਂ।
ਇਹ ਇਨਕਲਾਬ ਜੋ ਪੰਜਾਬ ਤੋਂ ਹੈ ਉੱਠਿਆ,
ਇਹ ਲੋਟੂ ਨੇ ਸਰਕਾਰਾਂ ਆਮ ਸ਼ਰੇ ਦੀਆਂ ਗੱਲਾਂ।
ਵੱਖਵਾਦੀ ,ਅੱਤਵਾਦੀ ਸਾਨੂੰ ਵਿਕੇ ਜ਼ਮੀਰ ਆਖਣ,
ਇਹ ਚੈਨਲ ਅਖ਼ਬਾਰਾਂ ਬੰਦੇ ਡਰੇ ਦੀਆਂ ਗੱਲਾਂ।
ਦੁਨੀਆ ਹੈ ਕਾਇਲ ਇਨ੍ਹਾਂ ਅਣਖ਼ੀ ਸਰਦਾਰਾਂ ਦੀ,
ਯੂਕੇ ਕਨੇਡਾ ਵਿੱਚ ਹੋਣ ਵਿਰੋਧ ਕਰੇ ਦੀਆਂ ਗੱਲਾਂ।
ਟੀਸੀ ਵਾਲਾ ਬੇਰ ਜੋ ਢੱਲਾ ਮਾਰ ਸੁੱਟ ਲੈਂਦੇ ਨੇ,
ਉਹ ਕੀ ਸਿਆਣਦੇ ਇਹ ਜਿੱਤੇ ਹਰੇ ਦੀਆਂ ਗੱਲਾਂ।
ਟਵਿੱਟਰ ਨੂੰ ਟੋਚਨ ਪਾ ਘੜੀਸਿਆ ਜਵਾਨਾ ਐਸਾ,
ਫੈਸਬੁੱਕ ਤੇ ਹੋਣ ਹੁਣ ਰੰਗ ਹਰੇ ਹਰੇ ਦੀਆਂ ਗੱਲਾਂ।
ਲਾਲਪੁਰੀ ਹੱਕ ਲੈ ਕੇ ਜਾਣਾ ਇੰਝ ਨਹੀਂ ਮੁੜਦੇ,
ਦੇਖ ਹਾਕਮਾ ਇਹ ਰੋਸ ਹੈ ਜ਼ਰੇ ਜ਼ਰੇ ਦੀਆਂ ਗੱਲਾਂ।

  • ਰਵਿੰਦਰ ਸਿੰਘ ਲਾਲਪੁਰੀ
  • 305

Continue Reading

ਰੁਝਾਨ


Copyright by IK Soch News powered by InstantWebsites.ca