Punjab Da Geet- Deepak Bhatia | Online Punjabi Poetry Competition 
Connect with us apnews@iksoch.com

ਰਚਨਾਵਾਂ ਜਨਵਰੀ 2021

ਪੰਜਾਬ ਦਾ ਗੀਤ

Published

on

poetry

ਮੈਂ ਅਧਿਆਪਕ ਬੋਲਦਾ
ਕੰਨ ਖੋਲ੍ਹ ਕੇ ਸੁਣੀ ਪੰਜਾਬ
ਅੰਨ੍ਹੀ ਹੋ ਗਈ ਵਿੱਦਿਆ
ਤੇ ਗੂੰਗੇ – ਬੋਲੇ ਖਾਬ।

ਸਾਨੂੰ ਐਕਟਾਂ ਦੇ ਵਿਚ ਜਕੜਿਆ
ਅਸੀਂ ਕਿਸ ਤੇ ਕਰੀਏ ਮਾਣ
ਪਾਠਕ ਪੜ੍ਹਨਾ ਭੁੱਲ ਗਏ
ਸਾਨੂੰ ਮਾਪੇ ਪੈਂਦੇ ਖਾਣ ।
ਨਾ ਅੰਗੂਠਾ ਮੰਗਿਆ
ਨਾ ਅਸੀਂ ਮੰਗੀ ਜਾਨ
ਹੱਕ ਜਦੋਂ ਵੀ ਮੰਗੀਏ
ਡਾਂਗਾਂ ਨਾਲ ਪੱਗਾਂ ਢਾਣ
ਲੀਡਰ ਵੋਟਾਂ ਲੈਣ ਲਈ
ਵੰਡਦੇ ਖੂਬ ਸ਼ਰਾਬ
ਮੈਂ ਅਧਿਆਪਕ ਬੋਲਦਾ
ਕੰਨ ਖੋਲ੍ਹ ਕੇ ਸੁਣੀ ਪੰਜਾਬ।

ਸੱਪ ਨੂੰ ਮਿਲੇ ਸਿਆਸਤਾਂ
ਇੱਥੇ ਮੱਝਾਂ ਅੱਗੇ ਬੀਨ
ਕੁੱਤੀ ਚੱਟੀ ਜਾਂਵਦੀ
ਤੇ ਅੰਨ੍ਹੀ ਲੱਗੀ ਪੀ’ਣ
ਵਪਾਰੀ ਗੋਰੇ-ਚਿੱਟੜੇ
ਭਰ-ਭਰ ਵੇਚਣ ਥਾਲ
ਜਵਾਨੀ ਟੀਕੇ ਮੰਗਦੀ
ਸੁਣ ਮੇਰੇ ਤੋਂ ਹਾਲ
ਨਸ਼ੇ ਹੋ ਗਏ ਸਸਤੇ
ਤੇ ਮਹਿੰਗੀ ਵਿਕੇ ਕਿਤਾਬ
ਮੈਂ ਅਧਿਆਪਕ ਬੋਲਦਾ
ਕੰਨ ਖੋਲ੍ਹ ਕੇ ਸੁਣੀ ਪੰਜਾਬ ।

ਭਗਤ – ਸਰਾਭਾ ਭੁੱਲ ਗਏ
ਪਰ ਚੇਤੇ ਫੁੱਲ ਗੁਲਾਬ
ਪੁੱਤ ਨੂੰ ਚਿੰਬੜੀ ਆਸ਼ਕੀ
ਨਸ਼ੇ ਨੂੰ ਚਿੰਬੜਿਆ ਬਾਪ
ਸੱਚ ਨੂੰ ਇਥੇ ਜੁੱਤੀਆਂ
ਝੂਠ ਦੀ ਉੱਚੀ ਸ਼ਾਨ
ਮਹਿੰਗੇ ਹੋ ਗਏ ਕੱਪੜੇ
ਤੇ ਸਸਤੇ ਨੇ ਇਨਸਾਨ
ਪੈਸੇ ਦੇ ਇਸ ਦੌਰ ‘ਚ
ਡਿਗਰੀਆਂ ਫੜੀ ਸਲਾਭ
ਮੈਂ ਅਧਿਆਪਕ ਬੋਲਦਾ
ਕੰਨ ਖੋਲ੍ਹ ਕੇ ਸੁਣੀ ਪੰਜਾਬ ।

ਘਾਈਆਂ ਘਾਹ ਹੀ ਖੋਤਣੇ
ਇੱਥੇ ਵਿਕਣ ਇਮਾਨ
ਅੰਨ੍ਹਿਆਂ ਵਿਚ ਕਾਂਣਾ ਰਾਜ ਕਰੇ
ਚੋਰਾਂ ਵਿਚ ਠੱਗ ਪ੍ਰਧਾਨ
ਤੇਰੀ ਰੇਤਾ-ਬਜਰੀ ਖਾ ਗਏ
ਖੱਡਾਂ ‘ਚੋਂ ਵੱਟੇ ਹੂੰਝ
ਤੇਰੇ ਪੁੱਤ ਜੁਆਰੀ ਨਿਕਲੇ
ਤੂੰ ਰੋ ਨਾ ਹੰਝੂ ਪੂੰਝ
ਬਿਆਸ ਨਦੀ ਪਈ ਡੁਸਕਦੀ
ਤੇ ਚੀਕਾਂ ਮਾਰੇ ਝਨਾਬ
ਮੈਂ ਅਧਿਆਪਕ ਬੋਲਦਾ
ਕੰਨ ਖੋਲ੍ਹ ਕੇ ਸੁਣੀ ਪੰਜਾਬ ।

ਸਾਲ – ਛਿਮਾਹੀ ਮਗਰੋਂ
ਬਸ ਰਾਵਣ ਲੈਂਦੇ ਸਾੜ
ਅਰਜੁਣ ਕਰਮ ਨੂੰ ਭੁੱਲ ਗਏ
ਦੁਰਯੋਧਨ ਕਰੇ ਸ਼ਿਕਾਰ
ਅਸੀਂ ਵਿਚ ਲਾਚਾਰੀ ਤੜਫੀਏ
ਕਸੂਤੀ ਫਸ ਗਈ ਜਾਨ
ਬੇਸੁਰਿਆ ਹੱਥ ਵੰਝਲੀ
ਤੇ ਬਾਂਦਰ ਹੱਥ ਕਮਾਨ
ਜ਼ਹਿਰੀ ਹੋਈਆਂ ਸਿਆਸਤਾਂ
ਜ਼ਹਿਰੀ ਨੇ ਪੰਜ-ਆਬ
ਮੈਂ ਅਧਿਆਪਕ ਬੋਲਦਾ
ਕੰਨ ਖੋਲ੍ਹ ਕੇ ਸੁਣੀ ਪੰਜਾਬ ।

ਤੇਰੀ ਪੱਤ ਨੂੰ ਗੀਤਾ ਰੋਲਿਆ
ਤੈਨੂੰ ਦਿੰਦੇ ਰਹੇ ਧਰਵਾਸ
ਅਸੀਂ ਨਾ-ਸ਼ੁਕਰੇ ਹੋ ਗਏ
ਨਾ ਰੱਖੀ ਸਾਥੋਂ ਆਸ
ਜਿਸ ਥਾਲੀ ‘ਚੋ ਖਾਧਾ
ਅਸੀਂ ਉਸ ਵਿਚ ਕੀਤਾ ਸ਼ੇਕ
ਪੰਜ ਆਬਾਂ ਨੂੰ ਡੱਸ ਕੇ
ਕਿੰਝ ਹੱਸਦਾ ਤੂੰ ਵੇਖ
ਨੀਲਾ ਜ਼ਹਿਰ ਬਣਾ ਲਿਆ
ਕੋਈ ਮੰਗਦਾ ਨਹੀਂ ਜਵਾਬ
ਮੈਂ ਅਧਿਆਪਕ ਬੋਲਦਾ
ਕੰਨ ਖੋਲ੍ਹ ਕੇ ਸੁਣੀ ਪੰਜਾਬ ।

ਇੱਥੇ ਲੰਗੜੇ ਘੋੜੇ ਦੌੜਦੇ
ਅੰਨ੍ਹਿਆ ਹੱਥ ਗੁਲੇਲ
ਖੋਟਿਆਂ ਦੇ ਮੁਲ ਚੌਗਣੇ
ਖਰਿਆਂ ਦੀ ਲੱਗਦੀ ਸੇਲ
ਉਠੋ ਵਾਰਿਸ ਤੇ ਬੁਲਿਓ
ਕਰੋ ਤੱਪਦਾ ਸੀਨਾ ਸੀਤ
ਲੈ ਆਓ ਵੀਰ ਤੇ ਪੂਰਨ ਨੂੰ
ਕੋਈ ਲਿਖੋ ਪੰਜਾਬ ਦਾ ਗੀਤ
ਕੁਦਰਤ ਦਾ ਮੱਥਾ ਚੁੰਮੀਏ
ਖਿੜਨਗੇ ਫੁੱਲ ਗੁਲਾਬ
ਮੈਂ ਅਧਿਆਪਕ ਖੈਰ ਮੰਗਾਂ
ਮੇਰਾ ਵੱਸਦਾ ਰਹੇ ਪੰਜਾਬ
ਸ਼ਾਲਾ ਹੱਸਦਾ ਰਹੇ ਪੰਜਾਬ।

  • ਦੀਪਕ ਭਾਟੀਆ
  • 44

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਚੱਲੋ ਸਾਥੀਓ! ਚੱਲੀਏ ਹੁਣ ਦਿੱਲੀ ਨੂੰ ।
ਵੇਖੀਏ ਜਾ ਸ਼ੇਰਾਂ ਨੇ ਘੇਰੀ ਬਿੱਲੀ ਨੂੰ ।
ਲੰਘ ਗਿਆ ਹਾਥੀ ਥੋੜ੍ਹੀ ਪੂਛ ਬਕਾਇਅਾ ਏ,
ਕੱਸ ਦਈਏ ਜਾ ਰਹਿ ਗਈ ਚੂੜੀ ਢਿੱਲੀ ਨੂੰ।
ਬੈਠੇ ਪੱਥਰ ਜਹੇ ਲੈ ਕਿ ਇਰਾਦੇ ਸੂਰੇ ਨੇ,
ਕੰਕਰ-ਕੰਕਰ ਕਰ ਦੇਣਾ ਕੱਚੀ-ਪਿੱਲੀ ਨੂੰ।
ਭੋਲੇ-ਭਾਲੇ , ਸਿਧਰੇ, ਪੇੰਡੂ ਦੇਸ਼ੀਆਂ ਨੇ ,
ਵਖ਼ਤ ਜਿਹਾ ਹੀ ਪਾ ਦਿੱਤਾ ਹੈ ਸੇਖ-ਚਿਲੀ ਨੂੰ
ਹਲ਼ ਪੁੱਟ ਰਿਹਾ ਹੈ ਨੀਂਹਾਂ ਹੁਣ ਸੰਸਦ ਦੀਆਂ,
ਲੈ ਚੱਲੋ ਖਿੱਚ ਕਿ ਏਨੂੰ ਜੜ੍ਹ ਤੋਂ ਹਿੱਲੀ ਨੂੰ।
ਜਾਗੀ ਨੀਂਦੋ ਪੀੜ੍ਹੀ ਸਾਡੀ ਸੁੱਤੀ ਹੋਈ,
ਚੰਗੇ ਸਾਚੇ ਗੁੰਨ ਲਓ ਮਿੱਟੀ ਗਿੱਲੀ ਨੂੰ।
ਜੋ ਕਹਿੰਦੀ ਮੈਂ ਉਹ ਹੋਣ ਲਕੀਰਾਂ ਪੱਥਰ ਤੇ,
ਰਾਤੀਂ ਸੁਪਨਾ ਆਯਾ ਹੈ ਜੀ ਇੱਕ ਬਿੱਲੀ ਨੂੰ।
ਜਿੱਤ ਰਹੀ ਹੈ ਖੜਕਾ,ਹੁਣ ਆ ਕੇ ਦਰ ਸਾਡੇ
ਰੱਖੋ ਨੱਪ ਜਰਾ ਏਸ ਤਰਾਂ ਹੀ ਕਿੱਲੀ ਨੂੰ।

  • ਹਰਪਾਲ ਸਿੰਘ ਨਾਗਰਾ
  • 237

Continue Reading

ਰਚਨਾਵਾਂ ਜਨਵਰੀ 2021

“ਬਾਬੇ ਨਾਨਕ ਦਾ ਵੀਹਾਂ ਦਾ”

Published

on

poetry

ਕੋਈ ਕਹਿੰਦਾ ਉੱਥੇ ਲੰਗਰ ਵਰਤਦਾ ਹੈ
ਪਰ ਮੈਂ ਉਥੇ ਜਾ ਕੇ ਵੇਖਿਆ
ਕਿ ਉੱਥੇ ਤਾਂ
ਇਕ ਪਰਿਵਾਰ ਵਰਤਦਾ ਹੈ
ਇਕ ਪਿਆਰ ਵਰਤਦਾ ਹੈ
ਇਕ ਸਤਿਕਾਰ ਵਰਤਦਾ ਹੈ
ਇਕ ਸਭਿਆਚਾਰ ਵਰਤਦਾ ਹੈ
ਇਕ ਸੰਸਕਾਰ ਵਰਤਦਾ ਹੈ
ਇਕ ਦਿਲੋਂ ਸੱਚਾ ਇਜ਼ਹਾਰ ਵਰਤਦਾ ਹੈ
ਇਕ ਇਨਸਾਨੀਅਤ ਦਾ ਇਤਬਾਰ ਵਰਤਦਾ ਹੈ
ਇਕ ਨਵਾਂ ਇਤਿਹਾਸ ਵਰਤਦਾ ਹੈ
ਪਰਵਿੰਦਰ ਹੋਰ ਨਾ ਹੋਰ
ਉੱਥੇ ਕੁਲ ਦੁਨੀਆਂ ਦੇ ਬਾਬੇ ਨਾਨਕ ਦਾ
ਵੀਹਾਂ ਦਾ ਕੀਤਾ ਵੀਹਾਂ(ਸੰਨ 2020)’ਚ ਵਪਾਰ ਵਰਤਦਾ ਹੈ

  • ਪਰਵਿੰਦਰ ਸਿੰਘ
  • 236

Continue Reading

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰੁਝਾਨ


Copyright by IK Soch News powered by InstantWebsites.ca