Kisaan Mzdoor Ekta Zindabaad- Davinder Bhangu
Connect with us [email protected]

ਰਚਨਾਵਾਂ ਜਨਵਰੀ 2021

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

Published

on

poetry

73 ਸਾਲਾਂ ਦੀ ਅਜ਼ਾਦੀ ਨੂੰ ਅਸੀਂ
ਗੁਲਾਮੀ‌ ਚ ਤਬਦੀਲ ਕਰ ਦਿੱਤਾ
ਭਗਤ ਸਰਾਭੇ ਦੇ ਸੁਪਨੇ ਨੂੰ ਮਿੱਟੀ ਚ
ਪਲੀਤ ਕਰ ਦਿੱਤਾ
ਹੁਣ ਉੱਧਮ ਸਿੰਘ ਵਰਗੇ ਅਖਣੀ ਮੁੜ ਨਹੀਂ ਆਉਣੇ ਨੇ
ਇਕੱਠੇ ਹੋ ਜਾਉ ਵੀਰੋ
ਹੱਕ ਮੰਗਣੇ ਨੀ ਹਿੱਕ ਦੇ ਜ਼ੋਰ ਨਾਲ ਖੋਹਣੇ ਪੈਣੇ..

ਕਦੇ ਧਰਮ ਦੇ ਨਾਮ ਤੇ
ਕਦੇ ਜਾਤ ਦੇ ਨਾਮ ਤੇ
ਖੇਡ ਗੲੇ ਸਿਆਸਤਾਂ ਹੁਕਮਰਾਨ
ਆਪਸੀ ਤਕਰਾਰ ਦੇ ਨਾਮ ਤੇ
ਜੇ ਹੋਣਾ ਫਿਰ ਤੋਂ ਸੁਰਖ਼ਰੂ
ਫੇਰ ਨਫ਼ਰਤ ਹਿੰਸਾਂ ਦਿਲ ਚੋਂ ਕੱਢਣੇ ਪੈਣੇ ਨੇ
ਇਕੱਠੇ ਹੋ ਜਾਉ ਵੀਰੋ
ਹੱਕ ਮੰਗਣੇ ਨੀ ਹਿੱਕ ਦੇ ਜ਼ੋਰ ਨਾਲ ਖੋਹਣੇ ਪੈਣੇ ਨੇ..

ਸਾਡੀ ਅੰਨੀ ਪਰਜਾ ਤੇ ਅਨਪੜ੍ਹ ਸਰਕਾਰ ਹੋ ਗਈ
ਪੂੰਜੀਵਾਦੀ ਲੋਕਾਂ ਦੀ ਲੋਕਤੰਤਰ ਗੁਲਾਮ ਹੋ ਗਈ
ਹੁਣ ਹੱਕ ਸੱਚ ਨਾਲ ਲੜਨ ਲਈ
ਗ਼ਦਰੀ ਬਾਬੇ ਮੁੜ ਨਹੀਂ ਆਉਣੇ ਨੇ
ਇਕੱਠੇ ਹੋ ਜਾਉ ਵੀਰੋ
ਹੱਕ ਮੰਗਣੇ ਨਹੀਂ
ਹਿੱਕ ਦੇ ਜ਼ੋਰ ਨਾਲ ਖੋਹਣੇ ਪੈਣੇ ਨੇ..

ਪਹਿਲਾਂ ਯੂਪੀ ਬਿਹਾਰ
ਫੇਰ ਗੁਜਰਾਤ ਦੇ ਕਿਸਾਨ ਉਜਾੜੇ
ਟਰੰਪ ਦੀ ਫੇਰੀ ਤੇ ਕਿੰਨੇ ਨਿਰਦੋਸ਼ ਕਸ਼ਮੀਰੀ ਮਾਰੇ
ਪੁਲਵਾਮਾ ਦੇ ਵਿੱਚ ਫੋਜ਼ੀ ਵੀਰਾਂ ਨਾਲ ਖੇਡ ਸਿਆਸਤ ਗੲੇ
ਸਰਜੀਕਲ ਸਟਰਾਈਕ ਦੇ ਨਾਂ ਤੇ ਖੇਡ ਵੋਟਾਂ ਦਾ ਦਾਅ ਗੲੇ
ਹੁਣ ਚੀਨ ਦੇ ਬੋਰਡਰ ਤੇ ਝੰਡੇ ਲਹਿਰਾਤੇ ਖਾਲੀਸਤਾਨੀ ਐ
ਇਕੱਠੇ ਹੋ ਜਾਉ ਵੀਰੋ
ਹੱਕ ਮੰਗਣੇ ਨੀ ਹਿੱਕ ਦੇ ਜ਼ੋਰ ਨਾਲ ਖੋਹਣੇ ਪੈਣੇ ਨੇ…

370ਧਾਰਾ ਤੋੜ ਕਸ਼ਮੀਰ ਉਜਾੜ ਦਿੱਤੀ
ਕਰ ਹਿੰਦੀ ਪ੍ਰਫੁੱਲਤ ਮਾਂ ਬੋਲੀ ਪੰਜਾਬੀ ਵਿਸਾਰ ਦਿੱਤੀ
ਹੁਣ ਅੰਨਦਾਤਾ ਮਾਰ
ਕਹਿੰਦੇ ਖੋਹਣੇ ਮੂੰਹ ਚੋਂ ਨਿਵਾਲੇ ਐ
ਇਕੱਠੇ ਹੋ ਜਾਉ ਵੀਰੋ
ਹੱਕ ਮੰਗਣੇ ਨੀ ਹਿੱਕ ਦੇ ਜ਼ੋਰ ਨਾਲ ਖੋਹਣੇ ਪੈਣੇ ਨੇ….

ਹੋਲੀ ਹੋਲੀ ਨਤੀਜੇ ਹੋਰ ਵੀ ਆਉਣੇ ਭੈੜੇ ਨੇ
ਰਾਮ ਮੰਦਿਰ ਦੇ ਜਸ਼ਨ ਵੀ ਫਿੱਕੇ ਪੈਣੇ ਨੇ
ਹਿਟਲਰ ਦੀ ਤਰਜ਼ ਤੇ ਹੁਕਮਰਾਨ ਜਦ ਹੋ ਸਵਰਾਜ ਗੲੇ
ਹਿੰਦੂ ਮੁਸਲਿਮ ਸਿੱਖ ਈਸਾਈ ਜਦ
ਪੈਸੇ ਲਈ ਹੋ ਮੁਹਤਾਜ ਗੲੇ
ਫੇਰ ਧਰਮ ਜਾਤ ਦੇ ਮਸਲੇ ਭੁੱਲਣੇ ਪੈਣੇ ਨੇ
ਫਿਰ ਕਿਰਤੀ ਕਿਸਾਨ ਮਜ਼ਦੂਰ ਮੁੜ ਚੇਤੇ ਆਉਣੇ ਨੇ
ਇਕੱਠੇ ਹੋ ਜਾਉ ਵੀਰੋ
ਹੱਕ ਮੰਗਣੇ ਨੀ ਹਿੱਕ ਦੇ ਜ਼ੋਰ ਨਾਲ ਖੋਹਣੇ ਪੈਣੇ ਨੇ….

  • ਦਵਿੰਦਰ ਭੰਗੂ
  • 67

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca