Punjabi Poetry by Davinder Akku
Connect with us [email protected]

ਰਚਨਾਵਾਂ ਨਵੰਬਰ 2020

ਕਵਿਤਾ-ਦਿੱਲੀ ਦੀ ਤਲਵਾਰ

Published

on

ik soch punjabi poetry

ਦਿੱਲੀ ਦਿਆ ਸ਼ਾਹ-ਅਸਵਾਰਾ,
ਸੱਤਾ ਦਿਆ ਦਾਅਵੇਦਾਰਾ
ਸੜਕਾਂ ਤੇ ਕਿਸਾਨ ਵਿਚਾਰਾ,
ਹੱਕ ਸੱਚ ਦਾ ਲਾਵੇ ਨਾਅਰਾ
ਜਿਸ ਤੇ ਕਬੀਲਦਾਰੀ ਬੱਜੀ,
ਕਿਉਂ ਪੱਟਦੀ ਆ ਕਿੱਲੀ ਓਇ,
ਹਰ ਵਾਰੀ ਤਲਵਾਰ ਕਿਉਂ ਤਣਦੀ,
ਸਾਡੇ ਹੱਕਾਂ ‘ਤੇ ਦਿੱਲੀ ਓਇ?

ਲੱਗ ਜਾਂਦੇ ਰੇਹਾਂ ਸਪਰੇਆਂ,
ਵਿਆਜ ਵੀ ਲਹਿੰਦੇ ਨਾ
ਚੱਮ ਪੱਟ ਖਾ ਲੈਂਦੇ ਨੇ,
ਆੜਤੀਏ ਚੁੱਪ ਰਹਿੰਦੇ ਨਾ
ਕੰਗਾਲੀ ਚੋਂ ਆਟਾ ਸਾਰਾ,
ਕਿਉਂ ਖਾਂਦੀ ਐ ਬਿੱਲੀ ਓਇ,
ਹਰ ਵਾਰੀ ਤਲਵਾਰ ਕਿਉਂ ਤਣਦੀ,
ਸਾਡੇ ਹੱਕਾਂ ‘ਤੇ ਦਿੱਲੀ ਓਇ?

ਪਾਣੀ ਦੀ ਕਿੱਲਤ ਕਿਧਰੇ,
ਗੜਿਆਂ ਦੀ ਮਾਰ ਕਿਤੇ,
ਸੱਪਾਂ ਦੀਆਂ ਸਿਰੀਆਂ ਮਿਧੀਏ,
ਉਡਾਈਏ ਪੰਛੀਆਂ ਦੀ ਡਾਰ ਕਿਤੇ
ਬਰਬਾਦੀ-ਮੁਆਵਜ਼ਿਆ ‘ਤੇ ਸੱਤਾ ਤੇਰੀ,
ਕਿਉਂ ਉਡਾ ਜਾਂਦੀ ਐ ਖਿੱਲੀ ਓਇ
ਹਰ ਵਾਰੀ ਤਲਵਾਰ ਕਿਉਂ ਤਣਦੀ,
ਸਾਡੇ ਹੱਕਾਂ ‘ਤੇ ਦਿੱਲੀ ਓਇ?

ਮੋਨੋਸਿਲ ਦੀ ਸ਼ੀਸ਼ੀ ਬਣੇ ਦੋਸਤ,
ਕਦੇ ਗੋਲੀਆਂ ਸਲਫਾਸ ਦੀਆਂ
ਰੁੱਖਾਂ ‘ਤੇ ਟੰਗੀਆਂ ਲਾਸ਼ਾਂ,
ਤੈਨੂੰ ਮੇਹਣੇ ਨਹੀਂ ਮਾਰਦੀਆਂ?
ਹੱਕ ਦੱਬਣ ਵਾਰੀ ਤੇਜ਼ ਤਰਾਰ,
ਦੇਣ ਵਾਰੀ ਬਣਦੀ ਕਿਉਂ ਜਿੱਲੀ ਓਇ
ਹਰ ਵਾਰੀ ਤਲਵਾਰ ਕਿਉਂ ਤਣਦੀ,
ਸਾਡੇ ਹੱਕਾਂ ‘ਤੇ ਦਿੱਲੀ ਓਇ?

ਕਦੇ ਪਾਣੀਆਂ ਦੀ ਵੰਡ ਕਾਣੀ,
ਕਦੇ ਕਰੇਂ ਆਰਡੀਨੈਂਸ ਤੂੰ ਜਾਰੀ
ਹਰੀਆਂ-ਚਿੱਟੀਆਂ ਕ੍ਰਾਂਤੀਆਂ ਦੇ ਚੱਕਰਾਂ,
ਭੁੰਜੇ ਲਾ’ ਤੀ ਸ਼ਾਖ ਹਮਾਰੀ
ਘੜ-ਘੜ ਕੇ ਸਕੀਮਾਂ ਬੁਰੀਆਂ,
ਕਿਉਂ ਜਾਂਦੀ ਐ ਛਿੱਲੀ ਓਇ
ਹਰ ਵਾਰੀ ਤਲਵਾਰ ਕਿਉਂ ਤਣਦੀ,
ਸਾਡੇ ਹੱਕਾਂ ‘ਤੇ ਦਿੱਲੀ ਓਇ?

ਐਡੀ ਵੀ ਕੀ ਖ਼ਤਾ ਹੋਈ ਐ,
ਜੋ ਕੇਂਦਰ ਵੈਰੀ ਬਣਿਐ ਪੰਜਾਬ ਦਾ
ਬੇੜਾ ਗ਼ਰਕ ਕਰਨ ‘ਤੇ ਤੁਲਿਐ,
ਕਿਉਂ ਹੱਕ ਦਿੰਦਾ ਨਹੀਂ ਸ’ਮਾਨ ਦਾ
ਬਹੁਤ ਹੋ ਗਿਆ, ਹੁਣ ਕੱਸਣੀ ਪੈਣੀ,
“ਦਵਿੰਦਰ” ਡੋਰ ਛੱਡੀ ਜੋ ਢਿੱਲੀ ਓਇ
ਹਰ ਵਾਰ ਤਲਵਾਰ ਕਿਉਂ ਤਣਦੀ,
ਸਾਡੇ ਹੱਕਾਂ ‘ਤੇ ਦਿੱਲੀ ਓਇ?

-ਦਵਿੰਦਰ ਅੱਕੂ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ